Google Protest : ਗੂਗਲ ਦੇ ਦਫ਼ਤਰ ‘ਚ ਵੱਡਾ ਪ੍ਰਦਰਸ਼ਨ, 8 ਘੰਟਿਆਂ ਤੱਕ Office ‘ਤੇ ਕਬਜ਼ਾ ਕਰ ਕੇ ਬੈਠੇ ਰਹੇ ਕਰਮਚਾਰੀ –ਰਿਪੋਰਟ

Google Protest : ਗੂਗਲ ਦੇ ਦਫ਼ਤਰ ‘ਚ ਵੱਡਾ ਪ੍ਰਦਰਸ਼ਨ, 8 ਘੰਟਿਆਂ ਤੱਕ Office ‘ਤੇ ਕਬਜ਼ਾ ਕਰ ਕੇ ਬੈਠੇ ਰਹੇ ਕਰਮਚਾਰੀ –ਰਿਪੋਰਟ

ਨਵੀਂ ਦਿੱਲੀ  (17 ਅਪ੍ਰੈਲ), ਰਜਨੀਸ਼ ਕੌਰ : ਦੁਨੀਆ ਦੀ ਮਸ਼ਹੂਰ ਆਈਟੀ ਕੰਪਨੀ ਗੂਗਲ (Google)  ‘ਚ ਇੱਕ ਅਜੀਬੋਗਰੀਬ ਘਟਨਾ ਵਾਪਰੀ ਹੈ। ਗੂਗਲ ਦੇ ਕਰਮਚਾਰੀਆਂ ਨੇ ਨਾ ਸਿਰਫ਼ ਵੱਡਾ ਪ੍ਰਦਰਸ਼ਨ ਕੀਤਾ ਸਗੋਂ ਕਰੀਬ 8 ਘੰਟੇ ਤੱਕ ਦਫਤਰ ‘ਤੇ ਕਬਜ਼ਾ ਕਰ ਕੇ ਵੀ ਬੈਠੇ ਰਹੇ। ਇਹ ਮੁਲਾਜ਼ਮ ਮੈਨੇਜਮੈਂਟ ਤੋਂ ਅਜੀਬ ਮੰਗਾਂ ਕਰ ਰਹੇ ਸਨ। ਉਨ੍ਹਾਂ ਦੀ ਮੰਗ ਤਨਖਾਹ ਵਧਾਉਣ, ਤਰੱਕੀ, ਕੰਮਕਾਜੀ ਮਾਹੌਲ, ਸਹੂਲਤਾਂ ਅਤੇ ਛੁੱਟੀਆਂ ਦੀ ਨਹੀਂ ਸੀ। ਉਹ ਚਾਹੁੰਦੇ ਸਨ ਕਿ ਗੂਗਲ ਇਜ਼ਰਾਈਲੀ ਸਰਕਾਰ (Israel Government) ਨਾਲ ਕੰਮ ਕਰਨਾ ਬੰਦ ਕਰ ਦੇਵੇ। ਸਿਆਸੀ ਮੰਗਾਂ ਨੂੰ ਲੈ ਕੇ ਕਿਸੇ ਕੰਪਨੀ ਦੇ ਮੁਲਾਜ਼ਮਾਂ ਵੱਲੋਂ ਸ਼ਾਇਦ ਇਹ ਪਹਿਲਾ ਵੱਡਾ ਪ੍ਰਦਰਸ਼ਨ ਹੋਵੇਗਾ। ਹਾਲਾਂਕਿ ਬਾਅਦ ਵਿੱਚ ਇਨ੍ਹਾਂ ਮੁਲਾਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।

ਗੂਗਲ ਕਲਾਊਡ ਦੇ ਸੀਈਓ ਥਾਮਸ ਕੁਰੀਅਨ ਦੇ ਦਫ਼ਤਰ ਦਾ ਕੀਤਾ ਘਿਰਾਓ

ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਕਰਮਚਾਰੀਆਂ ਨੇ ਗੂਗਲ ਕਲਾਊਡ ਦੇ ਸੀਈਓ ਥਾਮਸ ਕੁਰੀਅਨ ਦੇ ਦਫ਼ਤਰ ਦਾ ਘਿਰਾਓ ਕੀਤਾ ਸੀ। ਉਹ 8 ਘੰਟੇ ਤੱਕ ਉੱਥੇ ਰਹੇ ਅਤੇ ਇਜ਼ਰਾਈਲ ਸਰਕਾਰ ਨਾਲ ਸਬੰਧ ਤੋੜਨ ਦੀ ਮੰਗ ਕਰਦੇ ਰਹੇ। ਇਸ ਪ੍ਰਦਰਸ਼ਨ ਵਿੱਚ ਕਈ ਮੁਲਾਜ਼ਮ ਸ਼ਾਮਲ ਹੋਏ। ਦੱਸਣਯੋਗ ਹੈ ਕਿ ਕੰਪਨੀ ਦੇ ਕੈਲੀਫੋਰਨੀਆ ਅਤੇ ਨਿਊਯਾਰਕ ਦੇ ਦਫਤਰਾਂ ਵਿੱਚ ਅਜਿਹੇ ਪ੍ਰਦਰਸ਼ਨ ਹੋਏ ਹਨ। ਜਦੋਂ ਅੱਠ ਘੰਟੇ ਬਾਅਦ ਵੀ ਉਹ ਧਰਨਾ ਨਾ ਛੱਡਿਆ ਤਾਂ ਪੁਲਿਸ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੀ ਮੰਗ ਸੀ ਕਿ ਇਜ਼ਰਾਈਲ ਸਰਕਾਰ ਨੂੰ ਗੂਗਲ ਦੀ ਕਲਾਉਡ ਕੰਪਿਊਟਿੰਗ ਸਹੂਲਤ ਦੀ ਵਰਤੋਂ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਇਸ ਘਟਨਾ ਦਾ ਇੱਕ ਵੀਡੀਓ ਵੀ ਇੰਟਰਨੈੱਟ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ‘ਚ ਕਈ ਕਰਮਚਾਰੀ ਗੂਗਲ ਦਫਤਰ ਦੇ ਅੰਦਰ ਬੈਠੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਪੁਲਿਸ ਆ ਕੇ ਸਾਰਿਆਂ ਨੂੰ ਗ੍ਰਿਫਤਾਰ ਕਰ ਕੇ ਲੈ ਜਾਂਦੀ ਹੈ।

ਇਹ ਵੀ ਖ਼ਬਰ ਪੜ੍ਹੋ

ਬੇਮੌਸਮੀ ਮੀਂਹ ਕਾਰਨ 10 ਦੀ ਮੌਤ

 ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ‘ਚ 9 ਅਪ੍ਰੈਲ ਤੋਂ ਲਗਾਤਾਰ ਪੈ ਰਹੇ ਬੇਮੌਸਮੀ ਮੀਂਹ ਕਾਰਨ 10 ਲੋਕਾਂ ਅਤੇ 150 ਪਸ਼ੂਆਂ ਦੀ ਮੌਤ ਹੋ ਗਈ। ਸੂਬੇ ਦੇ ਮਾਲ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ। ਮਰਾਠਵਾੜਾ ਖੇਤਰ ਵਿੱਚ ਛਤਰਪਤੀ ਸੰਭਾਜੀਨਗਰ, ਜਾਲਨਾ, ਬੀਡ, ਪਰਭਨੀ, ਲਾਤੂਰ, ਨਾਂਦੇੜ, ਧਾਰਾਸ਼ਿਵ ਅਤੇ ਹਿੰਗੋਲੀ ਸਮੇਤ ਅੱਠ ਜ਼ਿਲ੍ਹੇ ਸ਼ਾਮਲ ਹਨ।

ਬੇਮੌਸਮੀ ਮੀਂਹ ਕਾਰਨ ਜਾਨਵਰਾਂ ਤੇ ਫ਼ਸਲਾਂ ਨੂੰ ਹੋਇਆ ਨੁਕਸਾਨ

ਸੂਬੇ ਦੇ ਮਾਲ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਮਰਾਠਵਾੜਾ ਖੇਤਰ ਵਿੱਚ 9 ਅਪ੍ਰੈਲ ਤੋਂ ਬੇਮੌਸਮੀ ਮੀਂਹ ਕਾਰਨ ਮਨੁੱਖੀ ਅਤੇ ਜਾਨਵਰਾਂ ਦਾ ਨੁਕਸਾਨ ਹੋਇਆ ਹੈ। ਇਸ ਬੇਮੌਸਮੀ ਬਰਸਾਤ ਕਾਰਨ 9127 ਕਿਸਾਨਾਂ ਦੀ 5,256.86 ਹੈਕਟੇਅਰ ਤੋਂ ਵੱਧ ਜ਼ਮੀਨ ‘ਤੇ ਫ਼ਸਲਾਂ ਦਾ ਨੁਕਸਾਨ ਹੋਇਆ ਹੈ।

10 ਲੋਕਾਂ ਦੀ ਮੌਤ

ਰਿਪੋਰਟਾਂ ਮੁਤਾਬਕ ਬੇਮੌਸਮੀ ਬਾਰਿਸ਼ ਕਾਰਨ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਜ਼ਖਮੀ ਵੀ ਹੋਏ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਤਿੰਨ ਮੌਤਾਂ ਬੀਡ ਵਿੱਚ ਦਰਜ ਕੀਤੀਆਂ ਗਈਆਂ ਹਨ, ਜਦੋਂ ਕਿ ਛਤਰਪਤੀ ਸੰਭਾਜੀਨਗਰ, ਪਰਭਨੀ ਅਤੇ ਲਾਤੂਰ ਵਿੱਚ ਦੋ-ਦੋ ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ 17 ਦੁਧਾਰੂ ਪਸ਼ੂਆਂ ਸਮੇਤ 152 ਪਸ਼ੂਆਂ ਦੀ ਮੌਤ ਹੋ ਗਈ।

 

Related post