ਗ਼ਦਰਪੁਰ ਦੇ ਦੋ ਗੁਰੂ ਘਰਾਂ ’ਚ ਚੋਰੀ, ਸਿੱਖਾਂ ’ਚ ਰੋਸ

ਗ਼ਦਰਪੁਰ ਦੇ ਦੋ ਗੁਰੂ ਘਰਾਂ ’ਚ ਚੋਰੀ, ਸਿੱਖਾਂ ’ਚ ਰੋਸ

ਗ਼ਦਰਪੁਰ, 17 ਸਤੰਬਰ (ਮਹਿੰਦਰਪਾਲ ਸਿੰਘ) : ਵੱਡੀ ਖ਼ਬਰ ਉਤਰਾਖੰਡ ਦੇ ਗਦਰਪੁਰ ਤੋਂ ਸਾਹਮਣੇ ਆ ਰਹੀ ਐ, ਜਿੱਥੇ ਚੋਰਾਂ ਨੇ ਇਲਾਕੇ ਦੇ ਦੋ ਗੁਰਦੁਆਰਿਆਂ ਵਿਚ ਗੋਲਕਾਂ ਤੋੜ ਕੇ ਪੈਸੇ ਚੋਰੀ ਕਰ ਲਏ ਪਰ ਗ਼ਨੀਮਤ ਰਹੀ ਕਿ ਇਸ ਦੌਰਾਨ ਬੇਅਦਬੀ ਦੀ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ। ਚੋਰ ਦੀ ਇਹ ਸਾਰੀ ਕਰਤੂਤ ਸੀਸੀਟੀਵੀ ਵਿਚ ਕੈਦ ਹੋ ਗਈ। ਇਸ ਘਟਨਾ ਨੂੰ ਲੈ ਕੇ ਸਥਾਨਕ ਸਿੱਖ ਭਾਈਚਾਰੇ ਦੇ ਨਾਲ ਨਾਲ ਹੋਰ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਏ।

ਉਤਰਾਖੰਡ ਵਿਚ ਗਦਰਪੁਰ ਖੇਤਰ ਵਿਚ ਚੋਰਾਂ ਦੇ ਹੌਂਸਲੇ ਇੰਨੇ ਜ਼ਿਆਦਾ ਬੁਲੰਦ ਹੋ ਚੁੱਕੇ ਨੇ ਕਿ ਉਹ ਹੁਣ ਗੁਰੂ ਘਰਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣ ਲੱਗ ਪਏ ਨੇ। ਗਦਰਪੁਰ ਦੇ ਪਿੰਡ ਖ਼ਾਨਪੁਰ ਵਿਖੇ ਦੇਰ ਰਾਤ ਚੋਰਾਂ ਨੇ ਗੁਰਦੁਆਰਾ ਸਾਹਿਬ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਗੋਲਕ ਤੋੜ ਕੇ ਪੈਸੇ ਚੋਰੀ ਕਰ ਲਏ। ਇਸ ਦੇ ਨਾਲ ਪਿੰਡ ਸਕੇਨੀਆ ਵਿਖੇ ਵੀ ਗੁਰੂ ਘਰ ਵਿਚ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਐ।

ਹੈਰਾਨੀ ਦੀ ਗੱਲ ਇਹ ਐ ਕਿ ਇਹ ਗੁਰਦੁਆਰਾ ਪੁਲਿਸ ਚੌਂਕੀ ਤੋਂ ਮਹਿਜ਼ 200 ਮੀਟਰ ਦੀ ਦੂਰੀ ’ਤੇ ਸਥਿਤ ਐ। ਚੋਰੀ ਦੀ ਇਹ ਵਾਰਦਾਤ ਸੀਸੀਟੀਵੀ ਵਿਚ ਕੈਦ ਹੋ ਗਈ। ਪਿੰਡ ਵਾਸੀਆਂ ਨੇ ਆਖਿਆ ਕਿ ਰਾਤ ਦੇ ਸਮੇਂ ਚੋਰਾਂ ਨੇ ਗੁਰੂ ਘਰ ਵਿਚ ਦਾਖ਼ਲ ਹੋ ਕੇ ਗੋਲਕ ਚੋਰੀ ਕਰ ਲਈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਇਲਾਕੇ ਵਿਚ ਕਈ ਚੋਰੀਆਂ ਹੋ ਚੁੱਕੀਆਂ ਨੇ ਪਰ ਪੁਲਿਸ ਵੱਲੋਂ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ।

ਇਸੇ ਤਰ੍ਹਾਂ ਪਿੰਡ ਸਕੇਨੀਆ ਦੇ ਲੋਕਾਂ ਨੇ ਆਖਿਆ ਕਿ ਪੁਲਿਸ ਦੀ ਸੁਸਤੀ ਕਾਰਨ ਚੋਰਾਂ ਦੇ ਹੌਂਸਲੇ ਕਾਫ਼ੀ ਬੁਲੰਦ ਹੋ ਚੁੱਕੇ ਨੇ ਕਿਉਂਕਿ ਜਦੋਂ ਪੁਲਿਸ ਗਸ਼ਤ ਕਰਦੀ ਸੀ ਤਾਂ ਚੋਰੀਆਂ ਨਹੀਂ ਹੁੰਦੀਆਂ ਸੀ।

ਦੱਸ ਦਈਏ ਕਿ ਚੋਰੀ ਦੀਆਂ ਘਟਨਾਵਾਂ ਨੂੰ ਦੇਖਦਿਆਂ ਹੀ ਗੁਰੂ ਘਰਾਂ ਵਿਚ ਸੀਸੀਟੀਵੀ ਕੈਮਰੇ ਲਗਾਏ ਗੲੈ ਸੀ ਪਰ ਅਜੇ ਵੀ ਇਹ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਜਾਣਕਾਰੀ ਅਨੁਸਾਰ ਕੁੱਝ ਸਮਾਂ ਪਹਿਲਾਂ ਵੀ ਚਾਰ ਗੁਰਦੁਆਰਿਆਂ ਵਿਚ ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਪਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਵਿਚ ਕੀ ਕਾਰਵਾਈ ਕਰਦੀ ਐ।

Related post

ਡਰਾਈਵਰ ਤੇ ਰਸੋਈਏ ਨੇ ਉਡਾਏ ਢਾਈ ਕਰੋੜ ਰੁਪਏ

ਡਰਾਈਵਰ ਤੇ ਰਸੋਈਏ ਨੇ ਉਡਾਏ ਢਾਈ ਕਰੋੜ ਰੁਪਏ

ਗਾਜ਼ੀਆਬਾਦ : ਪੁਲਿਸ ਨੇ ਇੱਕ ਫਲੈਟ ਅਤੇ ਦਫਤਰ ਵਿੱਚ ਚੋਰੀ ਦੇ ਮਾਮਲੇ ਦਾ ਖੁਲਾਸਾ ਕਰਦੇ ਹੋਏ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ…
ਚੋਰੀ ਕਰਨ ਆਇਆ ਚੋਰ ਸੌਂ ਗਿਆ, ਕੀਤਾ ਕਾਬੂ

ਚੋਰੀ ਕਰਨ ਆਇਆ ਚੋਰ ਸੌਂ ਗਿਆ, ਕੀਤਾ ਕਾਬੂ

ਫਰੀਦਾਬਾਦ : ਫਰੀਦਾਬਾਦ ‘ਚ ਕਾਰ ਚੋਰੀ ਕਰਨ ਆਇਆ ਚੋਰ ਨੀਂਦ ਕਾਰਨ ਫੜਿਆ ਗਿਆ। ਉਸ ਨੇ ਸਕੂਲ ਵੈਨ ਚੋਰੀ ਕਰਨ ਦੇ ਪੂਰੇ…
ਮੋਹਾਲੀ ਪੁਲਿਸ ਨੇ ਕੀਤਾ 5 ਮੈਂਬਰੀ ਵਾਹਨ ਚੋਰ ਗੈਂਗ ਦਾ ਪਰਦਾਫਾਸ਼

ਮੋਹਾਲੀ ਪੁਲਿਸ ਨੇ ਕੀਤਾ 5 ਮੈਂਬਰੀ ਵਾਹਨ ਚੋਰ ਗੈਂਗ…

ਮੋਹਾਲੀ : ਮੌਹਾਲੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ, ਥਾਣਾ ਫੇਸ 1 ਪੁਲਿਸ ਵਲੋਂ 5 ਮੈਂਬਰੀ ਵਾਹਨ ਚੋਰ ਗੈਂਗ ਦਾ ਪਰਦਾਫਾਸ਼…