ਪ੍ਰਿਅੰਕਾ ਗਾਂਧੀ ਨਾਲ ਸਾਕਸ਼ੀ ਤੇ ਬਜਰੰਗ ਪੁਨੀਆ ਨੇ ਕੀਤੀ ਮੁਲਾਕਾਤ

ਪ੍ਰਿਅੰਕਾ ਗਾਂਧੀ ਨਾਲ ਸਾਕਸ਼ੀ ਤੇ ਬਜਰੰਗ ਪੁਨੀਆ ਨੇ ਕੀਤੀ ਮੁਲਾਕਾਤ

ਨਵੀਂ ਦਿੱਲੀ, 23 ਦਸੰਬਰ, ਨਿਰਮਲ : ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਵਜੋਂ ਬ੍ਰਿਜ ਭੂਸ਼ਣ ਸਿੰਘ ਦੇ ਕਰੀਬੀ ਸੰਜੇ ਸਿੰਘ ਦੀ ਚੋਣ ਕੀਤੇ ਜਾਣ ਤੋਂ ਦੁਖੀ ਪਹਿਲਵਾਨ ਸਾਕਸ਼ੀ ਅਤੇ ਬਜਰੰਗ ਪੂਨੀਆ ਨੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਕੱਲ੍ਹ ਨਵੀਂ ਦਿੱਲੀ ਵਿੱਚ ਹੋਈ ਮੀਟਿੰਗ ਵਿੱਚ ਹਰਿਆਣਾ ਦੇ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਵੀ ਮੌਜੂਦ ਸਨ। ਮੀਡੀਆ ਰਿਪੋਰਟਾਂ ਮੁਤਾਬਕ ਮੁਲਾਕਾਤ ਦੌਰਾਨ ਪ੍ਰਿਯੰਕਾ ਗਾਂਧੀ ਨੇ ਬਜਰੰਗ ਅਤੇ ਸਾਕਸ਼ੀ ਨੂੰ ਉਨ੍ਹਾਂ ਦੀ ਲੜਾਈ ਵਿਚ ਪੂਰਾ ਸਮਰਥਨ ਦੇਣ ਦੀ ਗੱਲ ਕੀਤੀ।
ਦੱਸ ਦਈਏ ਕਿ ਬੀਤੇ ਕੱਲ੍ਹ ਪਹਿਲਵਾਨ ਬਜਰੰਗ ਪੂਨੀਆ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪਦਮਸ਼੍ਰੀ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਸੀ। ਬਜਰੰਗ ਨੇ ਲਿਖਿਆ ਕਿ ਮੈਂ ਪ੍ਰਧਾਨ ਮੰਤਰੀ ਨੂੰ ਆਪਣਾ ਪਦਮ ਸ਼੍ਰੀ ਪੁਰਸਕਾਰ ਵਾਪਸ ਕਰ ਰਿਹਾ ਹਾਂ। ਇਹ ਸਿਰਫ ਕਹਿਣ ਲਈ ਮੇਰੀ ਚਿੱਠੀ ਹੈ। ਇਸ ਚਿੱਠੀ ‘ਚ ਬਜਰੰਗ ਪੂਨੀਆ ਨੇ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐਫ.ਆਈ.) ਤੇ ਬ੍ਰਿਜ ਭੂਸ਼ਣ ਦੇ ਕਰੀਬੀ ਸੰਜੇ ਸਿੰਘ ਦੀ ਜਿੱਤ ਦਾ ਵਿਰੋਧ ਕੀਤਾ ਹੈ। ਬਜਰੰਗ ਪੁਰਸਕਾਰ ਵਾਪਸ ਕਰਨ ਲਈ ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੇ ਗਏ ਸਨ, ਪਰ ਜਦੋਂ ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਮਿਲੀ ਤਾਂ ਉਨ੍ਹਾਂ ਨੇ ਪੁਰਸਕਾਰ ਨੂੰ ਉਥੇ ਫੁੱਟਪਾਥ ਤੇ ਰੱਖ ਦਿੱਤਾ।
ਇਹ ਖ਼ਬਰ ਵੀ ਪੜ੍ਹੋ
ਜਲੰਧਰ ਵਿਚ ਪੁਲਿਸ ਵਲੋਂ ਐਨਕਾਊਂਟਰ ਕੀਤਾ ਗਿਆ। ਜਿਸ ਵਿਚ ਕੌਸ਼ਲ ਚੌਧਰੀ ਦੇ ਗੈਂਗਸਟਰ ਨੂੰ ਗੋਲੀ ਲੱਗੀ ਹੈ। ਇਸ ਮਾਮਲੇ ਵਿਚ ਗੈਂਗਸਟਰਾਂ ਨੇ ਟਰੈਵਲ ਏਜੰਟ ’ਤੇ ਫਾਇਰਿੰਗ ਕਰਕੇ 5 ਕਰੋੜ ਰੁਪਏ ਮੰਗੇ ਸਨ। ਜਲੰਧਰ ਦੇ ਜੰਡਿਆਲਾ ਨੇੜੇ ਪੰਜਾਬ ਪੁਲਿਸ ਅਤੇ ਹਰਿਆਣਾ ਦੇ ਖੂੰਖਾਰ ਗੈਂਗਸਟਰ ਕੌਸ਼ਲ ਚੌਧਰੀ ਦੇ ਸਾਥੀਆਂ ਵਿਚਕਾਰ ਮੁਕਾਬਲਾ ਹੋਇਆ। ਇਸ ਘਟਨਾ ’ਚ ਗੈਂਗਸਟਰ ਦਵਿੰਦਰ ਵਾਸੀ ਕਰਤਾਰਪੁਰ (ਜਲੰਧਰ) ਜ਼ਖਮੀ ਹੋ ਗਿਆ। ਦਵਿੰਦਰ ਉਹੀ ਗੈਂਗਸਟਰ ਹੈ ਜਿਸ ਨੇ ਜਲੰਧਰ ਬੱਸ ਸਟੈਂਡ ਦੇ ਬਾਹਰ ਡੈਲਟਾ ਪਾਰਕਿੰਗ ’ਚ ਟਰੈਵਲ ਏਜੰਟ ਇੰਦਰਜੀਤ ਦੀ ਕਾਰ ’ਤੇ ਕਰੀਬ 5 ਗੋਲੀਆਂ ਚਲਾਈਆਂ ਸਨ। ਪੁਲਿਸ ਨੂੰ ਮੌਕੇ ਤੋਂ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਵਾਲੀ ਪਰਚੀ ਮਿਲੀ ਸੀ। ਪਰਚੀ ’ਤੇ ਕੌਸ਼ਲ ਚੌਧਰੀ ਗੈਂਗ ਦਾ ਨਾਮ ਲਿਖਿਆ ਹੋਇਆ ਸੀ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਟਰੈਵਲ ਏਜੰਟ ਵੱਲੋਂ ਫਿਰੌਤੀ ਦੀ ਕਾਲ ਆਉਣ ਤੋਂ ਬਾਅਦ ਸੀਆਈਏ ਸਟਾਫ਼ ਅਤੇ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਮੁਲਜ਼ਮਾਂ ਦਾ ਪਿੱਛਾ ਕਰ ਰਹੀਆਂ ਸਨ। ਵੀਰਵਾਰ ਨੂੰ ਸੀਆਈਏ ਸਟਾਫ਼ ਦੇ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਨੂੰ ਸੂਹ ਮਿਲੀ ਕਿ ਗੈਂਗਸਟਰ ਥਾਣਾ ਸਦਰ ਦੇ ਏਰੀਏ ਵਿੱਚ ਆ ਗਏ ਹਨ।
ਸੂਚਨਾ ਦੇ ਆਧਾਰ ’ਤੇ ਥਾਣਾ ਸਦਰ ਦੀ ਪੁਲਸ ਅਤੇ ਸੀ.ਆਈ.ਏ ਸਟਾਫ ਨੇ ਜਾਲ ਵਿਛਾ ਦਿੱਤਾ। ਜਦੋਂ ਪੁਲਿਸ ਨੇ ਅੱਗੇ ਆ ਕੇ ਮੁਲਜ਼ਮ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਬਾਈਕ ਛੱਡ ਕੇ ਉਥੋਂ ਭੱਜਣ ਲੱਗੇ। ਪੁਲਸ ਨੇ ਪਿੱਛਾ ਕੀਤਾ ਤਾਂ ਮੁਲਜ਼ਮਾਂ ਨੇ ਪੁਲਸ ’ਤੇ ਗੋਲੀਆਂ ਚਲਾ ਦਿੱਤੀਆਂ। ਮੁਲਜ਼ਮਾਂ ਵੱਲੋਂ ਪੁਲਸ ’ਤੇ 4 ਦੇ ਕਰੀਬ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ। ਜਿਸ ਤੋਂ ਬਾਅਦ ਜਦੋਂ ਪੁਲਿਸ ਮੁਲਾਜ਼ਮਾਂ ਨੇ ਜਵਾਬੀ ਕਾਰਵਾਈ ਕੀਤੀ ਤਾਂ ਉਕਤ ਦੋਸ਼ੀ ਦੀ ਲੱਤ ’ਚ ਗੋਲੀ ਲੱਗ ਗਈ। ਜਿਸ ਤੋਂ ਬਾਅਦ ਮੁਲਜ਼ਮ ਹਥਿਆਰ ਉਥੇ ਹੀ ਛੱਡ ਕੇ ਹੇਠਾਂ ਡਿੱਗ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਪੁਲਿਸ ਮੁਲਾਜ਼ਮਾਂ ਨੇ ਬੁਲੇਟ ਪਰੂਫ਼ ਜੈਕਟ ਪਾਈ ਹੋਈ ਸੀ, ਨਹੀਂ ਤਾਂ ਉਨ੍ਹਾਂ ਨੂੰ ਵੀ ਗੋਲੀ ਲੱਗ ਸਕਦੀ ਸੀ। ਕਿਉਂਕਿ ਮੁਲਜ਼ਮਾਂ ਨੇ ਪੁਲਿਸ ’ਤੇ ਸਿੱਧੀ ਫਾਇਰਿੰਗ ਕੀਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ।
ਪੁਲਸ ਨੇ ਇਸ ਮਾਮਲੇ ’ਚ ਦੋਸ਼ੀ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਖ਼ਿਲਾਫ਼ ਜਲੰਧਰ ਅਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਅੱਧੀ ਦਰਜਨ ਤੋਂ ਵੱਧ ਕੇਸ ਦਰਜ ਹਨ। ਮੁਲਜ਼ਮ ਦਾ ਇੱਕ ਸਾਥੀ ਫਿਲਹਾਲ ਫਰਾਰ ਹੈ। ਜਿਸ ਦੀ ਭਾਲ ਲਈ ਪੁਲਿਸ ਜਲਦ ਹੀ ਦਵਿੰਦਰ ਤੋਂ ਪੁੱਛਗਿੱਛ ਸ਼ੁਰੂ ਕਰੇਗੀ। ਸੀਪੀ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਡੈਲਟਾ ਟਾਵਰ ਵਿੱਚ ਗੋਲੀ ਚਲਾਉਣ ਵਾਲੇ ਤਿੰਨ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ। ਜਿਨ੍ਹਾਂ ਵਿੱਚੋਂ ਇੱਕ ਦਵਿੰਦਰ ਸੀ। ਜਿਸ ਨੂੰ ਐਨਕਾਊਂਟਰ ਤੋਂ ਬਾਅਦ ਫੜ ਲਿਆ ਗਿਆ। 15 ਦਸੰਬਰ ਨੂੰ ਦੁਪਹਿਰ 12:15 ਵਜੇ ਤਿੰਨ ਸ਼ੂਟਰਾਂ ਨੇ ਟਰੈਵਲ ਏਜੰਟ ਇੰਦਰਜੀਤ ਸਿੰਘ ਦੀ ਐਮਜੀ ਹੈਕਟਰ ਕਾਰ ’ਤੇ ਪੰਜ ਗੋਲੀਆਂ ਚਲਾਈਆਂ। 3 ਗੋਲੀਆਂ ਕਾਰ ਨੂੰ ਲੱਗੀਆਂ। ਜਿਨ੍ਹਾਂ ਦੇ ਖੋਲ ਪੁਲਿਸ ਨੇ ਬਰਾਮਦ ਕਰ ਲਏ ਹਨ।

Related post

Lok Sabha Elections 2024: PM ਜੰਗ ਨੂੰ ਬੰਦ ਕਰਵਾ ਸਕਦੇ ਨੇ ਤਾਂ ਫਿਰ ਮਹਿੰਗਾਈ ਕੰਟਰੋਲ ਕਿਉਂ ਨਹੀਂ ਕੀਤੀ…ਪ੍ਰਿਅੰਕਾ ਗਾਂਧੀ ਨੇ ਪ੍ਰਧਾਨ ਮੰਤਰੀ ’ਤੇ ਨਿਸ਼ਾਨ

Lok Sabha Elections 2024: PM ਜੰਗ ਨੂੰ ਬੰਦ ਕਰਵਾ…

 ਨਵੀਂ ਦਿੱਲੀ (21 ਅਪ੍ਰੈਲ), ਰਜਨੀਸ਼ ਕੌਰ: Lok Sabha Elections 2024: ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਛੱਤੀਸਗੜ੍ਹ ਦੇ ਰਾਜਨੰਦਗਾਓਂ…
ਨਵਜੋਤ ਸਿੰਘ ਸਿੱਧੂ ਨੇ ਦਿੱਲੀ ਵਿਚ ਪ੍ਰਿਅੰਕਾ ਗਾਂਧੀ ਨਾਲ ਕੀਤੀ ਮੁਲਾਕਾਤ

ਨਵਜੋਤ ਸਿੰਘ ਸਿੱਧੂ ਨੇ ਦਿੱਲੀ ਵਿਚ ਪ੍ਰਿਅੰਕਾ ਗਾਂਧੀ ਨਾਲ…

ਨਵੀਂ ਦਿੱਲੀ, 27 ਫ਼ਰਵਰੀ, ਨਿਰਮਲ : ਨਵਜੋਤ ਸਿੰਘ ਸਿੱਧੂ ਨੇ ਦਿੱਲੀ ਵਿਚ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ…