ਸੰਗਰੂਰ ਦੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਵੀ ਡਟੇ ਭਾਨੇ ਸਿੱਧੂ ਦੇ ਹੱਕ ਵਿੱਚ

ਸੰਗਰੂਰ ਦੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਵੀ ਡਟੇ ਭਾਨੇ ਸਿੱਧੂ ਦੇ ਹੱਕ ਵਿੱਚ

ਪੰਜਗਰਾਈਂ ਕਲਾਂ : ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਟਵੀਟ ਕਰਦਿਆਂ ਕਿਹਾ ਹੈ ਕੇ ਸਰਕਾਰੀ ਧੱਕੇਸ਼ਾਹੀ ਅਤੇ ਜਬਰ ਨੂੰ ਫੌਰੀ ਤੌਰ ਤੇ ਬੰਦ ਕਰਕੇ ਨੌਜਵਾਨ ਭਾਨੇ ਸਿੱਧੂ ਨੂੰ ਰਿਹਾਅ ਕਰਨ ਅਤੇ ਉਸ ਤੇ ਕੀਤੇ ਜੁਲਮ ਦੀ ਤਫਤੀਸ਼ ਕਰਵਾਉਣ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਅੱਗੇ ਲਿਖਿਆ ਹੈ ਕੇ ਨਹੀ ਤਾਂ ਪੰਜਾਬ ਵਿੱਚ ਬਣ ਰਹੇ ਵਿਸਫੋਟਕ ਮਹੌਲ ਲਈ ਪੰਜਾਬ ਸਰਕਾਰ ਖੁਦ ਜਿੰਮੇਵਾਰ ਹੋਵੇਗੀ। ਜਿਕਰਯੋਗ ਹੈ ਕੇ ਭਾਨਾ ਸਿੱਧੂ ਇਕ ਸੰਘਰਸ਼ਸ਼ੀਲ ਨੌਜਵਾਨ ਹੈ ਤੇ ਉਹ ਜਿਥੇ ਦੱਬੇ ਕੁਚਲੇ ਲੋਕਾਂ ਦੇ ਨਾਲ ਖੜਦਾ ਸੀ ਓਥੇ ਉਹ ਟਰੈਵਲ ਏਜੰਟਾਂ ਦੇ ਹੱਥੋਂ ਠੱਗੇ ਗਏ ਲੋਕਾਂ ਦੀ ਆਵਾਜ ਵੀ ਬਣਦਾ ਸੀ ਤੇ ਏਜੰਟਾਂ ਕੋਲੋਂ ਸੰਘਰਸ਼ ਕਰਕੇ ਲੋਕਾਂ ਦੇ ਪੈਸੇ ਵਾਪਸ ਕਰਵਾਉਂਦਾ ਸੀ।

ਪਿਛਲੇ ਦਿਨੀਂ ਪੰਜਾਬ ਪੁਲਿਸ ਵੱਲੋਂ ਕਈ ਪਰਚੇ ਪਾ ਕੇ ਗ੍ਰਿਫਤਾਰ ਕੀਤੇ ਗਏ ਭਾਨੇ ਸਿੱਧੂ ਦੇ ਹੱਕ ਵਿੱਚ ਜਿੱਥੇ ਕਈ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਹੋਰ ਇਨਸਾਫ ਪਸੰਦ ਲੋਕ ਖੜਨ ਲੱਗੇ ਹਨ ਓਥੇ ਹੁਣ ਵੱਖ-ਵੱਖ ਕਈ ਰਾਜਨੀਤਕ ਪਾਰਟੀਆਂ ਦੇ ਆਗੂ ਵੀ ਭਾਨੇ ਸਿੱਧੂ ਦੇ ਹੱਕ ਵਿੱਚ ਡਟ ਰਹੇ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਬਾਅਦ ਹੁਣ ਲੋਕ ਸਭਾ ਹਲਕਾ ਸੰਗਰੂਰ ਦੇ ਸਾਂਸਦ ਤੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਭਾਨੇ ਸਿੱਧੂ ਦੇ ਹੱਕ ਵਿੱਚ ਆਣ ਡਟੇ ਹਨ।

ਭਾਨਾ ਸਿੱਧੂ ਪੰਜਾਬ ਦੀ ਸਰਕਾਰ ਨੂੰ ਕਈ ਵਾਰ ਗਲਤ ਕੰਮ ਹੋਣ ਤੇ ਨਸੀਹਤਾਂ ਵੀ ਪਾਉਂਦਾ ਰਹਿੰਦਾ ਸੀ, ਜਿਸ ਕਾਰਨ ਪੰਜਾਬ ਸਰਕਾਰ ਨੇ ਅੱਜ ਉਸ ਤੇ ਕਈ ਨਜਾਇਜ ਪਰਚੇ ਪਾ ਕੇ ਉਸ ਨੂੰ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ ਤੇ ਇਨਸਾਫ ਪਸੰਦ ਲੋਕਾਂ ਵੱਲੋਂ ਉਸ ਨੂੰ ਰਿਹਾਅ ਕਰਵਾਉਣ ਲਈ ਜਮੀਨੀ ਪੱਧਰ ਉੱਪਰ ਅਤੇ ਸ਼ੋਸ਼ਲ ਮੀਡੀਆ ਰਾਹੀਂ ਸੰਘਰਸ਼ ਵਿੱਢਿਆ ਹੋਇਆ ਹੈ।

ਭਾਰਤੀ ਨਾਗਰਿਕ ਨੇ ਅਮਰੀਕਾ-ਕੈਨੇਡਾ ’ਚ ਵੇਚੇ ਕਰੋੜਾਂ ਡਾਲਰ ਦੇ ਨਸ਼ੇ

ਨਿਊ ਯਾਰਕ, 29 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ 40 ਸਾਲ ਦੇ ਬਨਮੀਤ ਸਿੰਘ ਨੇ ਡਾਰਕ ਵੈਬ ਰਾਹੀਂ ਕਰੋੜਾਂ ਡਾਲਰ ਦੇ ਨਸ਼ੀਲੇ ਪਦਾਰਥ ਵੇਚਣ ਦਾ ਜੁਰਮ ਕਬੂਲ ਕਰ ਲਿਆ ਹੈ ਅਤੇ ਕ੍ਰਿਪਟੋਕਰੰਸੀ ਦੇ ਰੂਪ ਵਿਚ 150 ਮਿਲੀਅਨ ਡਾਲਰ ਦੀ ਰਕਮ ਸਰਕਾਰ ਨੂੰ ਸੌਂਪਣ ਦੀ ਸਹਿਮਤੀ ਦੇ ਦਿਤੀ ਹੈ। ਅਮਰੀਕਾ ਦੇ ਡਰੱਗ ਐਨਫੋਰਸਮੈਂਟ ਐਡਮਨਿਸਟ੍ਰੇਸ਼ਨ ਦੇ ਇਤਿਹਾਸ ਵਿਚ ਕ੍ਰਿਪਟੋਕਰੰਸੀ ਦੇ ਰੂਪ ਵਿਚ ਇਹ ਸਭ ਤੋਂ ਵੱਡੀ ਬਰਾਮਦਗੀ ਦੱਸੀ ਜਾ ਰਹੀ ਹੈ। ਉਤਰਾਖੰਡ ਦੇ ਹਲਦਵਾਨੀ ਨਾਲ ਸਬੰਧਤ ਬਨਮੀਤ ਸਿੰਘ ਨੂੰ 2019 ਵਿਚ ਲੰਡਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ 2023 ਵਿਚ ਅਮਰੀਕਾ ਲਿਆਂਦਾ ਗਿਆ।

40 ਸਾਲ ਦੇ ਬਨਮੀਤ ਸਿੰਘ ਨੇ ਅਦਾਲਤ ਵਿਚ ਅਪਰਾਧ ਕਬੂਲ ਕੀਤਾ

ਉਸ ਦਾ ਨੈਟਵਰਕ ਅਮਰੀਕਾ ਵਿਚ ਹੀ ਨਹੀਂ ਸਗੋਂ ਕੈਨੇਡਾ ਅਤੇ ਯੂਰਪ ਦੇ ਕਈ ਮੁਲਕਾਂ ਤੱਕ ਫੈਲਿਆ ਹੋਇਆ ਸੀ। ਅਦਾਲਤੀ ਦਸਤਾਵੇਜ਼ਾਂ ਮੁਤਬਕ ਨਸ਼ੀਲੇ ਪਦਾਰਥਾਂ ਦੀ ਵਿਕਰੀ ਡਾਰਕ ਵੈਬ ਸਾਈਟ ਜਿਵੇਂ ਸਿਲਕ ਰੋਡ, ਐਲਫਾ ਬੇਅ ਅਤੇ ਹੰਸਾ ਰਾਹੀਂ ਕੀਤੀ ਜਾਂਦੀ। ਲੋਕਾਂ ਤੱਕ ਪਹੁੰਚਾਏ ਜਾਣ ਵਾਲੇ ਨਸ਼ੀਲੇ ਪਦਾਰਥਾਂ ਵਿਚ ਫੈਂਟਾਨਿਲ, ਟਰੈਮਾਡੌਲ, ਐਲ.ਐਸ.ਡੀ. ਅਤੇ ਕੈਟਾਮੀਨ ਸ਼ਾਮਲ ਹੁੰਦੇ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਜੂਨ 2012 ਤੋਂ ਜੁਲਾਈ 2017 ਤੱਕ ਬਨਮੀਤ ਸਿੰਘ ਵੱਲੋਂ ਓਹਾਇਓ, ਫਲੋਰੀਡਾ, ਨੌਰਥ ਕੈਰੋਲਾਈਨਾ, ਮੈਰੀਲੈਂਡ, ਨਿਊ ਯਾਰਕ, ਨੌਰਥ ਡੈਕੋਟਾ ਅਤੇ ਵਾਸ਼ਿੰਗਟਨ ਵਿਖੇ ਨਸ਼ਾ ਵੇਚਣ ਦੇ ਸੈਲ ਚਲਾਏ ਜਾ ਰਹੇ ਸਨ।

ਉਤਰਾਖੰਡ ਦੇ ਹਲਦਵਾਨੀ ਨਾਲ ਸਬੰਧਤ ਹੈ ਬਨਮੀਤ ਸਿੰਘ

ਓਹਾਇਓ ਦੇ ਦੱਖਣੀ ਜ਼ਿਲ੍ਹੇ ਦੇ ਅਟਾਰਨੀ ਕੈਨਥ ਐਲ. ਪਾਰਕਰ ਨੇ ਦੱਸਿਆ ਕਿ ਬਨਮੀਤ ਸਿੰਘ ਦੀ ਜਥੇਬੰਦੀ ਵਿਚ ਨਸ਼ੇ ਮੰਗਵਾਉਣ ਲਈ ‘ਲਿਸਟਨ’ ਨਾਂ ਦੀ ਵਰਤੋਂ ਕੀਤੀ ਜਾਂਦੀ। ਇਸ ਤੋਂ ਇਲਾਵਾ ਕੋਡ ਵਰਡ ਦੇ ਰੂਪ ਵਿਚ ‘ਆਇ ਐਮ ਸਟਿੱਲ ਡਾਂਸਿੰਗ’ ਵਰਤਿਆ ਜਾਂਦਾ। ਪਾਰਕਰ ਨੇ ਅੱਗੇ ਕਿਹਾ ਕਿ ਬਨਮੀਤ ਸਿੰਘ ਵੱਲੋਂ ਗੁਨਾਹ ਕਬੂਲ ਕਰਨ ਮਗਰੋਂ ਉਨ੍ਹਾਂ ਦੇ ਮੋਢਿਆਂ ਤੋਂ ਵੱਡਾ ਭਾਰ ਲੱਥ ਗਿਆ ਹੈ। ਬਨਮੀਤ ਸਿੰਘ ਨੂੰ ਅੱਠ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਪਰ ਫਿਲਹਾਲ ਸਜ਼ਾ ਸੁਣਾਉਣ ਲਈ ਤਰੀਕ ਤੈਅ ਨਹੀਂ ਕੀਤੀ ਗਈ। ਇਥੇ ਦਸਣਾ ਬਣਦਾ ਹੈ ਕਿ ਬਨਮੀਤ ਸਿੰਘ ਨੂੰ ਯੂ.ਕੇ. ਤੋਂ ਅਮਰੀਕਾ ਲਿਆਉਣਾ ਸੌਖਾ ਨਹੀਂ ਸੀ ਪਰ ਕੌਮਾਂਤਰੀ ਮਾਮਲਿਆਂ ਬਾਰੇ ਵਿਭਾਗ ਨੇ ਇਸ ਕੰਮ ਨੂੰ ਸਿਰੇ ਚੜ੍ਹਾਉਣ ਵਿਚ ਵੱਡੀ ਮਦਦ ਕੀਤੀ।

Related post

ਮਾਨ ਸਰਕਾਰ ਦੇ ਅੱਜ 2 ਸਾਲ ਹੋਏ ਪੂਰੇ

ਮਾਨ ਸਰਕਾਰ ਦੇ ਅੱਜ 2 ਸਾਲ ਹੋਏ ਪੂਰੇ

ਥੋੜ੍ਹੀ ਦੇਰ ਤੱਕ ਗੁਰਦੁਆਰਾ ਸ੍ਰੀ ਅੰਬ ਸਾਹਿਬ ਪਹੁੰਚਣਗੇ ਮੁੱਖ ਮੰਤਰੀ ਭਗਵੰਤ ਮਾਨ ਨਤਮਸਤਕ ਹੋਕੇ ਸ਼ੁਕਰਾਨਾ ਅਰਦਾਸ ਕਰਨਗੇ ਮੁੱਖ ਮੰਤਰੀ 16 ਮਾਰਚ…
ਅਕਾਲੀ ਦਲ ਦੇ ਪ੍ਰਧਾਨ ਦਾ ਮੁੱਖ ਮੰਤਰੀ ਮਾਨ ਨੂੰ ਕਾਨੂੰਨੀ ਨੋਟਿਸ

ਅਕਾਲੀ ਦਲ ਦੇ ਪ੍ਰਧਾਨ ਦਾ ਮੁੱਖ ਮੰਤਰੀ ਮਾਨ ਨੂੰ…

ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਾਨੂੰਨੀ ਨੋਟਿਸ…
ਲੋਕ ਸਭਾ ਚੋਣਾਂ ‘ਚ ਨਸ਼ਾ ਤਸਕਰੀ ਦਾ ਸ਼ੱਕ, ਮੁੱਖ ਮੰਤਰੀ ਨੇ ਜਾਰੀ ਕੀਤੇ ਹੁਕਮ

ਲੋਕ ਸਭਾ ਚੋਣਾਂ ‘ਚ ਨਸ਼ਾ ਤਸਕਰੀ ਦਾ ਸ਼ੱਕ, ਮੁੱਖ…

ਲੁਧਿਆਣਾ : ਆਗਾਮੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣਾ ਪੁਲਿਸ ਲਾਈਨ ਵਿਖੇ…