28 ਅਕਤੂਬਰ ਨੂੰ ਲੱਗੇਗਾ ਚੰਦਰ ਗ੍ਰਹਿਣ

28 ਅਕਤੂਬਰ ਨੂੰ ਲੱਗੇਗਾ ਚੰਦਰ ਗ੍ਰਹਿਣ

ਚੰਡੀਗੜ੍ਹ , 26 ਅਕਤੂਬਰ (ਸਵਾਤੀ ਗੌੜ ) : 28 ਅਕਤੂਬਰ ਨੂੰ ਇਸ ਸਾਲ ਦਾ ਆਖਰੀ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ।ਚੰਦਰ ਗ੍ਰਹਿਣ ਨੂੰ ਧਾਰਮਿਕ ਨਜ਼ਰਿਏ ਤੋਂ ਬਹੁਤ ਖਾਸ ਮੰਨਿਆ ਜਾਂਦਾ ਹੈ।ਗ੍ਰਹਿਣ ਲੋਕਾਂ ਦੇ ਜੀਵਨ ਨੂੰ ਚੰਗੇ ਤੇ ਮਾੜੇ ਦੋਹਾਂ ਤਰੀਕਿਆਂ ਨਾਲ ਪ੍ਰਭਾਵਿਤ ਕਰਦਾ ਹੈ। ਇਸ ਵਾਰ ਸ਼ਰਦ ਚੰਦਰ ਗ੍ਰਹਿਣ ਸ਼ਰਦ ਪੂਰਨਿਮਾ ਦੇ ਦਿਨ ਲੱਗੇਗਾ ਤੇ ਕਿਹਾ ਜਾ ਰਿਹਾ ਹੈ ਕਿ ਇਹ ਪਲ 30 ਸਾਲ ਬਾਅਦ ਲੋਕ ਦੇਖ ਸਕਦੇ ਨੇ ਜਦੋਂ ਸ਼ਰਦ ਪੂਰਨੀਮਾ ਤੇ ਚੰਦਰ ਗ੍ਰਹਿਣ ਲੱਗਿਆ ਹੋਵੇ।ਚੰਦਰ ਗ੍ਰਹਿਣ ਲਈ ਸੂਤਰ 9 ਘੰਟੇ ਪਹਿਲਾਂ ਸ਼ੁਰੂ ਹੁੰਦਾ ਹੈ ਅਜਿਹੀ ਸਥਿਤੀ ਵਿੱਚ ਇਥੇ ਸੂਤਕ ਕਾਲ ਵੀ ਹੋਵੇਗਾ ਯਾਨੀ ਸ਼ਾਮ ਕਰੀਬ 4 ਵਜੇ ਸ਼ੁਰੂ ਸੂਤਕ ਸ਼ੁਰੂ ਹੋਵੇਗਾ ਅਤੇ ਗ੍ਰਹਿਣ ਖ਼ਤਮ ਹੋਣ ਤੱਕ ਜਾਰੀ ਰਹੇਗਾ ਜਦਕਿ ਚੰਦਰ ਗ੍ਰਹਿਣ 28 ਅਕਤੂਬਰ ਨੂੰ ਸਵੇਰੇ 1:05 ਵਜੇ ਸ਼ੁਰੂ ਹੋਵੇਗਾ ਅਤੇ 02:24 ਵਜੇ ਖਤਮ ਹੋਵੇਗਾ। ਸੂਤਕ ਕਾਲ ਤੋਂ ਲੈ ਕੇ ਚੰਦਰ ਗ੍ਰਹਿਣ ਤੱਕ ਕੋਈ ਵੀ ਸ਼ੁਭ ਕੰਮ ਵਰਜਿਤ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਗ੍ਰਹਿਣ ਦੌਰਾਨ ਨਕਾਰਾਤਮਕ ਸ਼ਕਤੀਆਂ ਹਾਵੀ ਹੋਣ ਲੱਗਦੀਆਂ ਹਨ ਅਜਿਹੀ ਸਥਿਤੀ ਵਿਚ ਇਸ ਸਮੇਂ ਦੌਰਾਨ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ।

ਜਾਣਕਾਰੀ ਮੁਤਾਬਕ ਚੰਦਰ ਗ੍ਰਹਿਣ ਦਾ ਪ੍ਰਭਾਵ ਹਿੰਦ ਮਹਾਸਾਗਰ, ਅਟਲਾਂਟਿਕ ਮਹਾਸਾਗਰ, ਅਫਰੀਕਾ, ਏਸ਼ੀਆ, ਯੂਰਪ, ਆਸਟ੍ਰੇਲੀਆ ਦੇ ਕੁਝ ਹਿੱਸਿਆਂ ਅਤੇ ਉੱਤਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਦੇ ਪੂਰਬੀ ਖੇਤਰਾਂ ਵਿੱਚ ਦਿਖਾਈ ਦੇਵੇਗਾ। ਇਸ ਦੇ ਨਾਲ ਹੀ ਇਹ ਚੰਦਰ ਗ੍ਰਹਿਣ ਭਾਰਤ ਵਿੱਚ ਨਵੀਂ ਦਿੱਲੀ, ਮੁੰਬਈ, ਅਹਿਮਦਾਬਾਦ, ਬੈਂਗਲੁਰੂ, ਕੋਲਕਾਤਾ ਅਤੇ ਵਾਰਾਣਸੀ ਵਿੱਚ ਦਿਖਾਈ ਦੇਵੇਗਾ।ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਚੰਦਰ ਗ੍ਰਹਿਣ ਦੌਰਾਨ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ । ਚੰਦਰ ਗ੍ਰਹਿਣ ਦੌਰਾਨ ਆਪਣੇ ਰੱਬ ਦਾ ਧਿਆਨ ਤੇ ਜਪ ਕਰਨਾ ਚਾਹੀਦਾ ਹੈ ਤਾਂ ਜੋ ਚੰਦਰ ਗ੍ਰਹਿਣ ਦਾ ਬੁਰਾ ਪ੍ਰਭਾਵ ਨਾ ਪਵੇ। ਗ੍ਰਹਿਣ ਦੌਰਾਨ ਨਕਾਰਾਤਮਕਤਾ ਲੋਕਾਂ ਨੂੰ ਸਭ ਤੋਂ ਵੱਧ ਪ੍ਰਭਾਵਤ ਕਰਦੀ ਹੈ। ਇਸ ਲਈ ਗ੍ਰਹਿਣ ਸਮੇਂ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ।ਗ੍ਰਹਿਣ ਦੌਰਾਨ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਕਿਉਂਕਿ ਗ੍ਰਹਿਣ ਦੀਆਂ ਕਿਰਨਾਂ ਮਨੁੱਖੀ ਸਰੀਰ ‘ਤੇ ਮਾੜੇ ਪ੍ਰਭਾਵ ਛੱਡਦੀਆਂ ਹਨ । ਚੰਦਰ ਗ੍ਰਹਿਣ ਖਤਮ ਹੋਣ ਤੋਂ ਬਾਅਦ ਵਿਅਕਤੀ ਨੂੰ ਇਸ਼ਨਾਨ ਕਰਨਾ ਚਾਹੀਦਾ ਹੈ। ਖਾਸ ਤੌਰ ਤੇ ਗਰਭਵਤੀ ਔਰਤਾਂ ਨੂੰ ਚੰਦਰ ਗ੍ਰਹਿਣ ਦੌਰਾਨ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਜਾਂਦਾ ਹੈ ਕਿਉਂਕਿ ਗ੍ਰਹਿਣ ਦਾ ਉਨ੍ਹਾਂ ‘ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਅਜਿਹੇ ‘ਚ ਇਸ ਤੋਂ ਬਚਣ ਲਈ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਚੰਦਰ ਗ੍ਰਹਿਣ ਨਹੀਂ  ਦੇਖਣਾ ਚਾਹੀਦਾ ਹੈ ਅਤੇ ਨਾ ਹੀ ਘਰ ਤੋਂ ਬਾਹਰ ਜਾਣਾ ਚਾਹੀਦਾ ਹੈ।

ਕਾਬਿਲੇਗੌਰ ਹੈ ਕਿ ਸ਼ਰਦ ਪੂਰਨਿਮਾ ਤੇ ਜਿੱਥੇ ਪੂਰਾ ਚੰਨ ਆਪਣੀਆਂ ਪਵਿੱਤਰ ਕਿਰਨਾਂ ਨਾਲ ਧਰਤੀ ਨੂੰ ਠੰਢਕ ਪ੍ਰਦਾਨ ਕਰਦਾ ਹੈ। ਇਸ ਵਾਰ ਚੰਦਰ ਗ੍ਰਹਿਣ 28 ਤੋਂ 29 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਲੱਗਣ ਵਾਲਾ ਹੈ।

Related post