ਜੇਲ੍ਹ ਵਿਚ ਕੇਜਰੀਵਾਲ ਦਾ ਵਜ਼ਨ ਘਟਿਆ

ਜੇਲ੍ਹ ਵਿਚ ਕੇਜਰੀਵਾਲ ਦਾ ਵਜ਼ਨ ਘਟਿਆ


ਨਵੀਂ ਦਿੱਲੀ, 3 ਅਪ੍ਰੈਲ, ਨਿਰਮਲ : ਤਿਹਾੜ ਜੇਲ੍ਹ ਵਿਚ ਬੰਦ ਅਰਵਿੰਦ ਕੇਜਰੀਵਾਲ ਦਾ ਵਜ਼ਨ ਘੱਟ ਗਿਆ ਹੈ। ਹੁਣ ਤਿਹਾੜ ਜੇਲ੍ਹ ਵਿਚ ਬੰਦ ਅਰਵਿੰਦ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ‘ਆਪ’ ਨੇ ਚਿੰਤਾ ਜਤਾਈ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਹੁਣ ਤੱਕ ਕੇਜਰੀਵਾਲ ਦਾ ਭਾਰ ਕਾਫੀ ਘੱਟ ਚੁੱਕਾ ਹੈ। 21 ਮਾਰਚ ਨੂੰ ਗ੍ਰਿਫਤਾਰੀ ਤੋਂ ਬਾਅਦ ਕੇਜਰੀਵਾਲ ਦਾ ਭਾਰ ਸਾਢੇ ਚਾਰ ਕਿਲੋ ਘੱਟ ਗਿਆ ਹੈ। ਡਾਕਟਰਾਂ ਨੇ ਸੀਐਮ ਅਰਵਿੰਦ ਕੇਜਰੀਵਾਲ ਦੇ ਘਟਦੇ ਵਜ਼ਨ ਨੂੰ ਲੈ ਕੇ ਚਿੰਤਾ ਜਤਾਈ ਹੈ। ਹਾਲਾਂਕਿ ਤਿਹਾੜ ਜੇਲ੍ਹ ਪ੍ਰਸ਼ਾਸਨ ਮੁਤਾਬਕ ਅਰਵਿੰਦ ਕੇਜਰੀਵਾਲ ਬਿਲਕੁਲ ਠੀਕ ਹਨ। ਜੇਲ੍ਹ ਦੇ ਡਾਕਟਰਾਂ ਨੇ ਅਜਿਹੀ ਕੋਈ ਚਿੰਤਾ ਨਹੀਂ ਪ੍ਰਗਟਾਈ ਹੈ।

‘ਆਪ’ ਮੰਤਰੀ ਆਤਿਸ਼ੀ ਨੇ ਸੋਚਲ ਮੀਡੀਆ ਤੇ ਪੋਸਟ ਸਾਂਝੀ ਕਰ ਲਿਖਿਆ ਅਰਵਿੰਦ ਕੇਜਰੀਵਾਲ ਨੂੰ ਗੰਭੀਰ ਸ਼ੂਗਰ ਹੈ। ਸਿਹਤ ਸਮੱਸਿਆਵਾਂ ਦੇ ਬਾਵਜੂਦ ਉਹ 24 ਘੰਟੇ ਦੇਸ਼ ਦੀ ਸੇਵਾ ਵਿੱਚ ਲੱਗੇ ਰਹਿੰਦੇ। ਗ੍ਰਿਫਤਾਰੀ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਾ ਭਾਰ 4.5 ਕਿਲੋ ਘਟ ਗਿਆ ਹੈ। ਇਹ ਬਹੁਤ ਚਿੰਤਾਜਨਕ ਹੈ। ਭਾਜਪਾ ਉਨ੍ਹਾਂ ਨੂੰ ਜੇਲ੍ਹ ਵਿੱਚ ਭੇਜ ਕੇ ਉਨ੍ਹਾਂ ਦੀ ਸਿਹਤ ਨੂੰ ਖਤਰੇ ਵਿੱਚ ਪਾ ਰਹੀ ਹੈ। ਜੇ ਅਰਵਿੰਦ ਕੇਜਰੀਵਾਲ ਨੂੰ ਕੁਝ ਹੋ ਗਿਆ ਤਾਂ ਪੂਰਾ ਦੇਸ਼ ਦਾ ਕੀ, ਰੱਬ ਵੀ ਇਨ੍ਹਾਂ ਨੂੰ ਮੁਆਫ ਨਹੀਂ ਕਰੇਗਾ।

ਇਹ ਖ਼ਬਰ ਵੀ ਪੜ੍ਹੋ

ਸਿੱਧੂ ਮੂਸੇਵਾਲਾ ਦੀ ਮਾਂ ਚਰਣ ਕੌਰ ਵਲੋਂ 58 ਸਾਲ ਦੀ ਉਮਰ ਵਿਚ ਆਈਵੀਐਫ ਦੇ ਜ਼ਰੀਏ ਬੱਚੇ ਨੂੰ ਜਨਮ ਦੇਣ ਦੇ ਮਾਮਲੇ ਵਿਚ ਸਰਕਾਰ ਦੁਆਰਾ ਕੀਤੀ ਜਾ ਰਹੀ ਜਾਂਚ ’ਤੇ ਰੋਕ ਲੱਗ ਗਈ ਹੈ।

ਕਿਉਂਕਿ ਚਰਣ ਕੌਰ ਨੇ ਬੱਚੇ ਨੂੰ ਜਨਮ ਸਿਰਫ ਭਾਰਤ ਵਿਚ ਦਿੱਤਾ, ਜਦ ਕਿ ਆਈਵੀਐਫ ਦਾ ਸਾਰਾ ਇਲਾਜ ਉਨ੍ਹਾਂ ਨੇ ਇੰਗਲੈਂਡ ਦੇ ਲੰਡਨ ਤੋਂ ਕਰਵਾਇਆ ਸੀ। ਜਿਸ ਦੇ ਚਲਦਿਆਂ ਸਰਕਾਰ ਦੁਆਰਾ ਆਈਵੀਐਫ ਨੂੰ ਲੈ ਕੇ ਬਣਾਏ ਗਏ ਲਾਅ ਉਕਤ ਬੱਚੇ ਦੇ ਜਨਮ ’ਤੇ ਲਾਗੂ ਨਹੀਂ ਹੁੰਦੇ।

ਦੱਸ ਦੇਈਏ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸਰਕਾਰ ਹਸਪਤਾਲ ਦੇ ਖਿਲਾਫ਼ ਕਾਰਵਾਈ ਕਰ ਸਕਦੀ ਹੈ। ਪ੍ਰੰਤੂ ਉਕਤ ਕਾਰਵਾਈ ’ਤੇ ਵੀ ਪੂਰਣ ਰੋਕ ਲੱਗ ਜਾਵੇਗੀ। ਕਿਉਂਕਿ ਬੱਚੇ ਦੀ ਡਿਲੀਵਰੀ ਰੋਕੀ ਨਹੀਂ ਜਾ ਸਕਦੀ । ਅਜਿਹੇ ਕੇਸ ਵਿਚ ਕੋਈ ਵੀ ਹਸਪਤਾਲ ਬੱਚੇ ਦੀ ਡਿਲੀਵਰੀ ਕਰ ਸਕਦਾ ਸੀ। ਬਲਕੌਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਨੇ ਉਨ੍ਹਾਂ ਕੋਲੋਂ ਸਿਰਫ ਇੱਕ ਵਾਰ ਪੁਛਗਿੱਛ ਕੀਤੀ। ਉਸ ਤੋਂ ਬਾਅਦ ਵਿਭਾਗ ਨੇ ਕੋਈ ਸਵਾਲ ਨਹੀਂ ਕੀਤਾ।
ਸੂਤਰਾਂ ਤੋਂ ਪਤਾ ਚਲਿਆ ਕਿ ਚਰਣ ਕੌਰ ਦੇ ਬੱਚੇ ਦੀ ਡਿਲੀਵਰੀ ਤੋਂ ਬਾਅਦ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਨੇ ਜਵਾਬ ਮੰਗਿਆ ਸੀ। ਇਸ ’ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੁੱਸਾ ਜ਼ਾਹਰ ਕੀਤਾ ਸੀ ਅਤੇ ਕਿਹਾ ਸੀ ਕਿ ਹਾਲੇ ਤਾਂ ਬੱਚਾ ਹਸਪਤਾਲ ਵਿਚ ਹੀ ਹੈ। ਜਿਸ ਤੋਂ ਬਾਅਦ ਕਿਸੇ ਅਣਪਛਾਤੇ ਵਿਅਕਤੀ ਨੇ ਮਾਮਲੇ ਵਿਚ ਸ਼ਿਕਾਇਤ ਹਸਪਤਾਲ ਦੇ ਖ਼ਿਲਾਫ਼ ਕੇਂਦਰ ਸਰਕਾਰ ਨੂੰ ਭੇਜੀ ਸੀ। ਜਿਸ ਤੋਂ ਬਾਅਦ ਉਕਤ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ।
ਜਿਸ ਤੋਂ ਬਾਅਦ ਕੇਂਦਰੀ ਸਿਹਤ ਮੰਤਰਾਲੇ ਤੱਕ ਜਦ ਮਾਮਲਾ ਪੁੱਜਿਆ ਤਾਂ ਸਾਰੇ ਮਾਮਲੇ ਦੀ ਰਿਪੋਰਟ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਤੋਂ ਮੰਗੀ ਗਈ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਸਕੱਤਰ ਦੁਆਰਾ ਬਲਕੌਰ ਸਿੰਘ ਤੋਂ ਆਈਵੀਐਫ ਨੂੰ ਲੈ ਕੇ ਜਵਾਬ ਮੰਗਣ ’ਤੇ ਇਤਰਾਜ਼ ਜਤਾਇਆ ਸੀ। ਕੇਂਦਰ ਸਰਕਾਰ ਨੇ 2 ਹਫਤੇ ਦੇ ਅੰਦਰ ਮਾਮਲੇ ਵਿਚ ਜਵਾਬ ਮੰਗਿਆ ਸੀ। ਜਾਂਚ ਬੰਦ ਕਰਨ ’ਤੇ ਕੇਂਦਰ ਸਰਕਾਰ ਨੇ ਤਰਕ ਦਿੱਤਾ ਕਿ ਚਰਣ ਕੌਰ ਦਾ ਆਈਵੀਐਫ ਦਾ ਇਲਾਜ ਇੰਗਲੈਂਡ ਤੋਂ ਹੋਇਆ। ਬਲਕੌਰ ਸਿੰਘ ਅਪਣੀ ਪਤਨੀ ਚਰਣ ਕੌਰ ਦੇ ਨਾਲ ਨਵੰਬਰ 2022 ਵਿਚ ਯੂਕੇ ਗਏ ਸੀ। ਯੂਕੇ ਵਿਚ ਆਈਵੀਐਫ ਕਰਾਉਣ ਵਾਲੀ ਮਹਿਲਾ ਦੀ ਉਮਰ ਨੂੰ ਲੈਕੇ ਕੋਈ ਪਾਬੰਦੀ ਨਹੀਂ। ਜਿਸ ਦੇ ਚਲਦਿਆਂ ਉਕਤ ਜਾਂਚ ਸਰਕਾਰ ਨੇ ਬੰਦ ਕਰ ਦਿੱਤੀ।
ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਮਾਮਲੇ ਵਿਚ ਕੋਈ ਜਾਂਚ ਨਹੀਂ ਹੋਵੇਗੀ ਅਤੇ ਨਾ ਹੀ ਇਸ ਮਾਮਲੇ ਵਿਚ ਪਰਵਾਰ ਨੂੰ ਪੁਛਗਿੱਛ ਲਈ ਬੁਲਾਇਆ ਜਾਵੇਗਾ।

Related post

ਬਿਜਲੀ ਸੰਕਟ: ਗਰਮੀ ਕਾਰਨ ਵਧੀ ਬਿਜਲੀ ਦੀ ਮੰਗ, 3 ਥਰਮਲ ਪਲਾਂਟ ਹੋਏ ਖਰਾਬ

ਬਿਜਲੀ ਸੰਕਟ: ਗਰਮੀ ਕਾਰਨ ਵਧੀ ਬਿਜਲੀ ਦੀ ਮੰਗ, 3…

ਬਿਜਲੀ ਸੰਕਟ, 8 ਮਈ, ਪਰਦੀਪ ਸਿੰਘ:– ਮਈ ਦਾ ਮਹੀਨਾ ਸ਼ੁਰੂ ਹੁੰਦੇ ਸਾਰ ਹੀ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ ਹੈ। ਗਰਮੀ…
ਮਰਦਾਂ ਲਈ ਅਸ਼ਵਗੰਧਾ ਹੈ ਵਰਦਾਨ, ਜਾਣੋ ਇਸ ਦੇ ਖ਼ਾਸ ਫਾਇਦੇ

ਮਰਦਾਂ ਲਈ ਅਸ਼ਵਗੰਧਾ ਹੈ ਵਰਦਾਨ, ਜਾਣੋ ਇਸ ਦੇ ਖ਼ਾਸ…

ਚੰਡੀਗੜ੍ਹ, 8 ਮਈ, ਪਰਦੀਪ ਸਿੰਘ : ਭਾਰਤ ਕੋਲ ਆਯੁਰਵੇਦ ਦਾ ਇਕ ਵੱਡਾ ਖ਼ਜਾਨਾ ਹੈ ਜਿਸ ਵਿੱਚ ਹਰ ਤਰ੍ਹਾਂ ਦੀ ਬਿਮਾਰੀ ਦਾ…
ਅਮਰੀਕਾ ਦੇ ਮਿਸੌਰੀ ਸੂਬੇ ਦੇ ਬਜ਼ੁਰਗ ਨੇ ਬੀਮਾਰ ਪਤਨੀ ਦਾ ਗਲਾ ਘੁੱਟ ਕੇ ਮਾਰਿਆ

ਅਮਰੀਕਾ ਦੇ ਮਿਸੌਰੀ ਸੂਬੇ ਦੇ ਬਜ਼ੁਰਗ ਨੇ ਬੀਮਾਰ ਪਤਨੀ…

ਨਿਰਮਲ ਨਿਊਯਾਰਕ, 8 ਮਈ (ਰਾਜ ਗੋਗਨਾ )- ਬੀਤੇਂ ਦਿਨ ਅਮਰੀਕਾ ਦੇ ਮਿਸੂਰੀ ਦੇ ਇੱਕ ਬਜ਼ੁਰਗ ਪਤੀ ਨੇ ਆਪਣੀ ਬਿਮਾਰ ਪਤਨੀ ਦੀ…