ਮਰਦਾਂ ਲਈ ਅਸ਼ਵਗੰਧਾ ਹੈ ਵਰਦਾਨ, ਜਾਣੋ ਇਸ ਦੇ ਖ਼ਾਸ ਫਾਇਦੇ

ਮਰਦਾਂ ਲਈ ਅਸ਼ਵਗੰਧਾ ਹੈ ਵਰਦਾਨ, ਜਾਣੋ ਇਸ ਦੇ ਖ਼ਾਸ ਫਾਇਦੇ

ਚੰਡੀਗੜ੍ਹ, 8 ਮਈ, ਪਰਦੀਪ ਸਿੰਘ : ਭਾਰਤ ਕੋਲ ਆਯੁਰਵੇਦ ਦਾ ਇਕ ਵੱਡਾ ਖ਼ਜਾਨਾ ਹੈ ਜਿਸ ਵਿੱਚ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਹੈ। ਕਈ ਜੜੀ-ਬੂਟੀਆਂ ਜਿਹੀਆ ਹਨ ਜਿੰਨ੍ਹਾਂ ਨਾਲ ਤੁਸੀ ਆਪਣੇ ਸਰੀਰ ਨੂੰ ਸਦਾ ਲਈ ਜਵਾਨ ਰੱਖ ਸਕਦੇ ਹੋ ਪਰ ਕੁਝ ਸਾਵਧਾਨੀਆਂ ਵਰਤਣੀਆਂ ਹੁੰਦੀਆਂ ਹਨ। ਅਸ਼ਵਗੰਧਾ ਇਕ ਜਿਹੀ ਔਸ਼ਧੀ ਹੈ ਜੋ ਅੰਮ੍ਰਿਤ ਤੋਂ ਘੱਟ ਨਹੀਂ ਹੈ ਇਹ ਤੁਹਾਡੇ ਸਰੀਰ ਵਿੱਚ ਊਰਜਾ ਭਰ ਦਿੰਦਾ ਹੈ। ਅਸ਼ਵਗੰਧਾ ਖਾਣ ਨਾਲ ਬੁਢਾਪੇ ਦਾ ਪ੍ਰਭਾਵ ਘੱਟ ਹੋ ਜਾਂਦਾ ਹੈ।

ਮਾਨਸਿਕ ਤੰਦਰੁਸਤੀ ਨੂੰ ਰੱਖਦਾ ਕਾਇਮ- ਜੇਕਰ ਤੁਸੀਂ ਵੀ ਮਾਨਸਿਕ ਬਿਮਾਰੀ ਦੇ ਸ਼ਿਕਾਰ ਹੋ ਤਾਂ ਅਸ਼ਵਗੰਧਾ ਤੁਹਾਡੇ ਲਈ ਵਰਦਾਨ ਸਾਬਿਤ ਹੋ ਸਕਦੀ ਹੈ। ਅਸ਼ਵਗੰਧਾ ਵਿੱਚ ਜਿਹਾ ਗੁਣ ਨਾਲ ਜੋ ਤਣਾਅ, ਉਦਾਸੀ ਅਤੇ ਮੂਡ ਨੂੰ ਠੀਕ ਕਰਦੀ ਹੈ।
ਮਰਦਾਨਾ ਤਾਕਤ ਨੂੰ ਵਧਾਉਂਦੀ- ਅਜੋਕੇ ਦੌਰ ਵਿੱਚ ਵਿਅਕਤੀ ਰੋਜ਼ਾਨਾ ਕੰਮਕਾਰ ਵਿੱਚ ਲੱਗਿਆ ਰਹਿੰਦਾ ਹੈ ਅਤੇ ਸਰੀਰ ਕੰਮ ਦੀ ਬਜਾਏ ਦਿਮਾਗੀ ਕੰਮ ਵੱਧਦੇ ਜਾ ਰਹੇ ਹਨ ਪਰ ਇਸ ਨਾਲ ਕਈ ਵਾਰੀ ਤਣਾਅ ਵੱਧਣ ਨਾਲ ਕਾਮ ਊਰਜਾ ਉੱਤੇ ਅਸਰ ਪੈਂਦਾ ਹੈ। ਜੇਕਰ ਤੁਸੀਂ ਸੈਕਸ ਪਾਵਰ ਵਧਾਉਣਾ ਚਾਹੁੰਦੇ ਹੋ ਤਾਂ ਅਸ਼ਵਗੰਧਾ ਦੀ ਵਰਤੋਂ ਜਰੂਰ ਕਰੋ ਇਸ ਨਾਲ ਕਾਮ ਊਰਜਾ ਵਿੱਚ ਵਾਧਾ ਹੁੰਦਾ ਹੈ।

ਇਮਿਊਨ ਸਿਸਟਮ ਨੂੰ ਮਜ਼ਬੂਤ:- ਅਸ਼ਵਗੰਧਾ ‘ਚ ਸ਼ਕਤੀਸ਼ਾਲੀ ਐਂਟੀ-ਬੈਕਟੀਰੀਅਲ, ਐਂਟੀ-ਫੰਗਲ ਅਤੇ ਐਂਟੀ-ਵਾਇਰਲ ਗੁਣ ਹੁੰਦੇ ਹਨ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ। ਇਸ ਵਿੱਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਦਰਦ ਅਤੇ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਇਹ ਕੈਂਸਰ ਦੀਆਂ ਕੁਝ ਕਿਸਮਾਂ ਦੇ ਖਤਰੇ ਨੂੰ ਰੋਕਣ ਵਿੱਚ ਵੀ ਕਾਰਗਰ ਹੈ।

ਸਰੀਰ ਵਿੱਚ ਊਰਜਾ ਦੇ ਪੱਧਰ ਨੂੰ ਵਧਾਉਂਦਾ-ਅਸ਼ਵਗੰਧਾ ਥਕਾਵਟ ਨੂੰ ਘਟਾਉਣ ਅਤੇ ਊਰਜਾ ਦੇ ਪੱਧਰ ਨੂੰ ਵਧਾਉਣ ਲਈ ਜਾਣੀ ਜਾਂਦੀ ਹੈ। ਇਸ ਵਿੱਚ ਪਾਏ ਜਾਣ ਵਾਲੇ ਪੋਲੀਸੈਕਰਾਈਡਸ ਅਤੇ ਓਲੀਗੋਪੇਪਟਾਈਡਸ ਆਕਸੀਟੇਟਿਵ ਤਣਾਅ ਨੂੰ ਘਟਾਉਣ ਅਤੇ ਸੈੱਲਾਂ ਨੂੰ ਊਰਜਾ ਨਾਲ ਭਰਨ ਲਈ ਜਾਣੇ ਜਾਂਦੇ ਹਨ, ਜੋ ਥਕਾਵਟ ਨੂੰ ਘਟਾਉਣ ਵਿੱਚ ਵੀ ਮਦਦ ਕਰ ਸਕਦੇ ਹਨ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਉਮੀਦਵਾਰਾਂ ਨੂੰ…

ਚੰਡੀਗੜ੍ਹ, 19 ਮਈ, ਪਰਦੀਪ ਸਿੰਘ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਪੰਜਾਬ ਦੀਆਂ 13 ਲੋਕ…