ਸੰਗਰੂਰ ਤੋਂ ਲੁੱਟਿਆ 3.76 ਕਿਲੋ ਸੋਨਾ ਬਰਾਮਦ

ਸੰਗਰੂਰ ਤੋਂ ਲੁੱਟਿਆ 3.76 ਕਿਲੋ ਸੋਨਾ ਬਰਾਮਦ

ਸੰਗਰੂਰ : ਬਠਿੰਡਾ ਪੁਲੀਸ ਨੇ ਸੰਗਰੂਰ ਰੇਲਵੇ ਸਟੇਸ਼ਨ ’ਤੇ ਇੱਕ ਵਿਅਕਤੀ ਕੋਲੋਂ ਲੁੱਟਿਆ ਗਿਆ 3.76 ਕਿਲੋ ਸੋਨਾ ਬਰਾਮਦ ਕੀਤਾ ਹੈ। ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਚਾਰ ਬਦਮਾਸ਼ ਝਗੜਾ ਕਰਨ ਤੋਂ ਬਾਅਦ ਭੱਜਣ ਵਿਚ ਕਾਮਯਾਬ ਹੋ ਗਏ ਸਨ। ਪੁਲੀਸ ਨੇ ਚਾਰਾਂ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿੱਚ ਕੇਸ ਦਰਜ ਕਰ ਲਿਆ ਹੈ। ਦੋ ਬਦਮਾਸ਼ ਪੁਲਿਸ ਦੀ ਵਰਦੀ ਵਿੱਚ ਸਨ।

ਐਸਪੀ ਹਰਮਨਵੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਸਾਹਿਲ ਨੇ ਦੱਸਿਆ ਕਿ ਉਸ ਦੀ ਕੰਪਨੀ ਦਾ ਨਾਂ ਸ਼੍ਰੀ ਬ੍ਰਾਈਟ ਮੈਜੀਕਲ ਕੰਪਨੀ ਹੈ। ਇਸਦਾ ਦਫਤਰ ਸੂਰਤ, ਗੁਜਰਾਤ ਵਿੱਚ ਹੈ। ਕੰਪਨੀ ਆਰਡਰ ‘ਤੇ ਸੋਨਾ ਬਣਾਉਂਦੀ ਅਤੇ ਸਪਲਾਈ ਕਰਦੀ ਹੈ। ਕੰਪਨੀ ਦਾ ਮੁਲਾਜ਼ਮ ਰਾਜੂ ਰਾਮ ਸੋਨੇ ਦੇ ਗਹਿਣਿਆਂ ਵਾਲਾ ਬੈਗ ਦਿੱਲੀ ਤੋਂ ਰੇਲ ਗੱਡੀ ਰਾਹੀਂ ਬਠਿੰਡਾ ਲਿਆ ਰਿਹਾ ਸੀ। ਜਦੋਂ ਉਹ ਕਿਸੇ ਕੰਮ ਲਈ ਸੰਗਰੂਰ ਰੇਲਵੇ ਸਟੇਸ਼ਨ ’ਤੇ ਉਤਰਿਆ ਤਾਂ ਚਾਰ ਅਣਪਛਾਤੇ ਵਿਅਕਤੀ ਉਸ ਦਾ ਬੈਗ ਖੋਹ ਕੇ ਫ਼ਰਾਰ ਹੋ ਗਏ।

ਇਸ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਬਠਿੰਡਾ ਪੁਲਿਸ ਨੇ ਵੱਖ-ਵੱਖ ਤਰੀਕਿਆਂ ‘ਤੇ ਕੰਮ ਕਰਦੇ ਹੋਏ ਬਠਿੰਡਾ ਦੇ ਬੀਪੀ ਵਾਲਾ ਚੌਕ ‘ਚ ਚਾਰ ਬਦਮਾਸ਼ਾਂ ਨੂੰ ਘੇਰ ਲਿਆ। 2 ਬਦਮਾਸ਼ਾਂ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ। ਇਸ ਦੌਰਾਨ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਹੱਥੋਪਾਈ ਹੋ ਗਈ। ਬਦਮਾਸ਼ ਹਨੇਰੇ ‘ਚ ਬੈਗ ਸੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਕਰੀਬ 75 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ।

Related post

Hansraj hans ਮੋਗਾ ਵਿਚ ਹੰਸਰਾਜ ਹੰਸ ਦਾ ਹੋਇਆ ਵਿਰੋਧ

Hansraj hans ਮੋਗਾ ਵਿਚ ਹੰਸਰਾਜ ਹੰਸ ਦਾ ਹੋਇਆ ਵਿਰੋਧ

ਮੋਗਾ, 4 ਮਈ, ਨਿਰਮਲ : ਮੋਗਾ ਦੇ ਪਿੰਡ ਡੇਮੜੂ ਵਿੱਚ ਸ਼ਨੀਵਾਰ ਨੂੰ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਭਾਜਪਾ ਉਮੀਦਵਾਰ ਹੰਸਰਾਜ ਹੰਸ…
ਪਰਨੀਤ ਕੌਰ ਦਾ ਵਿਰੋਧ ਕਰ ਰਹੇ ਕਿਸਾਨ ਦੀ ਹੋਈ ਮੌਤ

ਪਰਨੀਤ ਕੌਰ ਦਾ ਵਿਰੋਧ ਕਰ ਰਹੇ ਕਿਸਾਨ ਦੀ ਹੋਈ…

ਪਟਿਆਲਾ, 4 ਮਈ, ਨਿਰਮਲ : ਪਟਿਆਲਾ ਦੇ ਕੋਲ ਪੈਂਦੇ ਪਿੰਡ ਸੇਰਾ ਸਹਿਰੀ ਦੇ ਵਿੱਚ ਪਰਨੀਤ ਕੌਰ ਦਾ ਪ੍ਰੋਗਰਾਮ ਸੀ, ਜਿਸ ਵਿਚ…
ਭਾਰਤ ਵਿਚ ਸੋਨੇ ਦੀ ਤਸਕਰੀ ਕਰਦੀ ਫੜੀ ਗਈ ਅਫਗਾਨੀ ਡਿਪਲੋਮੈਟ

ਭਾਰਤ ਵਿਚ ਸੋਨੇ ਦੀ ਤਸਕਰੀ ਕਰਦੀ ਫੜੀ ਗਈ ਅਫਗਾਨੀ…

ਮੁੰਬਈ, 4 ਮਈ, ਨਿਰਮਲ : ਭਾਰਤ ਵਿੱਚ ਮੌਜੂਦ ਅਫਗਾਨਿਸਤਾਨ ਦੇ ਡਿਪਲੋਮੈਟ ਨੂੰ ਮੁੰਬਈ ਏਅਰਪੋਰਟ ਤੋਂ 25 ਕਿਲੋ ਸੋਨੇ ਦੀ ਤਸਕਰੀ ਕਰਦੇ…