ਸੁਪਰੀਮ ਕੋਰਟ ਨੇ AAP ਉਮੀਦਵਾਰ ਕੁਲਦੀਪ ਕੁਮਾਰ ਨੂੰ ਐਲਾਨਿਆ ਚੰਡੀਗੜ੍ਹ ਦਾ ਮੇਅਰ

ਸੁਪਰੀਮ ਕੋਰਟ ਨੇ AAP ਉਮੀਦਵਾਰ ਕੁਲਦੀਪ ਕੁਮਾਰ ਨੂੰ ਐਲਾਨਿਆ ਚੰਡੀਗੜ੍ਹ ਦਾ ਮੇਅਰ

ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ
AAP ਉਮੀਦਵਾਰ ਕੁਲਦੀਪ ਕੁਮਾਰ ਨੂੰ ਐਲਾਨਿਆ ਚੰਡੀਗੜ੍ਹ ਦਾ ਮੇਅਰ

ਨਵੀਂ ਦਿੱਲੀ : ਚੰਡੀਗੜ੍ਹ ਦੇ ਮੇਅਰ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਕੁਮਾਰ ਹੋਣਗੇ। ਸੁਪਰੀਮ ਕੋਰਟ ਨੇ ਇਹ ਹੁਕਮ ਗਲਤ ਨਤੀਜੇ ਦੇਣ ਵਾਲੇ ਬੈਲਟ ਪੇਪਰਾਂ ‘ਚ ਛੇੜਛਾੜ ਦੇ ਦੋਸ਼ਾਂ ਦੀ ਸੁਣਵਾਈ ਕਰਦੇ ਹੋਏ ਦਿੱਤਾ ਹੈ। ਇਸ ਦੌਰਾਨ ਅਦਾਲਤ ਨੇ ਵੱਡਾ ਫੈਸਲਾ ਲੈਂਦੇ ਹੋਏ ਚੋਣ ਅਧਿਕਾਰੀ ਦੇ ਰਵੱਈਏ ਨੂੰ ਅਪਰਾਧ ਕਰਾਰ ਦਿੱਤਾ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਦਾਲਤ ਨੇ ਕਿਹਾ ਕਿ ਰਿਟਰਨਿੰਗ ਅਫ਼ਸਰ ਅਨਿਲ ਮਸੀਹ ਨੇ ਅਪਰਾਧ ਕੀਤਾ ਸੀ।

ਅਸਲ ਵਿਚ ਹੁਣ ਸੁਪਰੀਮ ਕੋਰਟ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਵੋਟਾਂ ਤੋਂ ਸਾਫ਼ ਸਪਸ਼ਟ ਹੈ ਕਿ ਮੇਅਰ ਆਮ ਆਦਮੀ ਪਾਰਟੀ ਦਾ ਬਣਦਾ ਹੈ। ਇਸ ਲਈ ਸੁਪਰੀਮ ਕੋਰਟ ਨੇ ਐਲਾਨ ਕਰ ਦਿੱਤਾ ਹੈ ਕਿ ਚੰਡੀਗੜ੍ਹ ਦਾ ਮੇਅਰ ਆਮ ਆਦਮੀ ਪਾਰਟੀ ਦਾ ਉਮੀਦਵਾਰ ਕੁਲਦੀਪ ਕੁਮਾਰ ਹੀ ਹੋਵੇਗਾ।

ਇਸ ਦੇ ਨਾਲ ਹੀ ਇਹ ਹੁਕਮ ਵੀ ਹੁਣ ਦੇ ਦਿੱਤਾ ਗਿਆ ਹੈ ਕਿ ਰਿਟਰਿੰਗ ਅਫ਼ਸਰ ਅਨਿਲ ਮਸੀਹ ਵਿਰੁਧ ਪਰਚਾ ਦਰਜ ਕਰ ਲਿਆ ਜਾਵੇ।

Related post

ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤਾਂ ਸੀ-ਵੀਜਿਲ ਐਪ ਰਾਹੀਂ ਹੋਣਗੀਆਂ ਦਰਜ

ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤਾਂ ਸੀ-ਵੀਜਿਲ ਐਪ…

ਸੰਗਰੂਰ, 8 ਮਈ, ਪਰਦੀਪ ਸਿੰਘ: ਭਾਰਤੀ ਚੋਣ ਕਮਿਸ਼ਨ ਵਲੋਂ ਬਣਾਏ ਗਏ ਸੀ-ਵੀਜਿਲ (ਸਿਟੀਜ਼ਨ ਵੀਜਿਲ) ਐਪ ਰਾਹੀਂ ਲੋਕ ਸਭਾ ਚੋਣਾਂ ਸਬੰਧੀ ਸ਼ਿਕਾਇਤ…
ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਹਰਜਿੰਦਰ ਕੌਰ ਦੀ ਮੁੱਢਲੀ ਮੈਂਬਰਸ਼ਿਪ ਕੀਤੀ ਰੱਦ

ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਹਰਜਿੰਦਰ ਕੌਰ ਦੀ ਮੁੱਢਲੀ…

ਚੰਡੀਗੜ੍ਹ, 8 ਮਈ, ਪਰਦੀਪ ਸਿੰਘ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਹਰਜਿੰਦਰ ਕੌਰ ਨੂੰ ਪਾਰਟੀ…
ਰਾਹੁਲ ਗਾਂਧੀ ਨੂੰ ਲੈ ਕੇ ਪੀਐੱਮ ਮੋਦੀ ਦਾ ਵੱਡਾ ਬਿਆਨ, ਸ਼ਹਿਜਾਦੇ ਨੇ ਅਡਾਨੀ-ਅੰਬਾਨੀ ਨੂੰ ਗਾਲਾਂ ਕੱਢਣੀਆਂ ਕੀਤੀਆਂ ਬੰਦ, ਰਾਤੋਂ-ਰਾਤ ਅਜਿਹੀ ਕਿਹੜੀ ਹੋਈ ਡੀਲ

ਰਾਹੁਲ ਗਾਂਧੀ ਨੂੰ ਲੈ ਕੇ ਪੀਐੱਮ ਮੋਦੀ ਦਾ ਵੱਡਾ…

ਨਵੀਂ ਦਿੱਲੀ, 8 ਮਈ, ਪਰਦੀਪ ਸਿੰਘ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਤੇਲੰਗਾਨਾ ਦੇ ਕਰੀਮਨਗਰ ‘ਚ ਪਹਿਲੀ ਵਾਰ ਅਡਾਨੀ-ਅੰਬਾਨੀ…