ਕੈਨੇਡਾ ’ਚ 3 ਬੱਚਿਆਂ ਸਣੇ 5 ਜਣੇ ਜਿਊਂਦੇ ਸੜੇ

ਕੈਨੇਡਾ ’ਚ 3 ਬੱਚਿਆਂ ਸਣੇ 5 ਜਣੇ ਜਿਊਂਦੇ ਸੜੇ

ਸਸਕਾਟੂਨ, 20 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਇਕ ਘਰ ਵਿਚ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਸਣੇ ਪੰਜ ਜਣੇ ਜਿਊਂਦੇ ਸੜ ਗਏ। ਸਸਕੈਚਵਨ ਦੇ ਡੇਵਿਡਸਨ ਕਸਬੇ ਵਿਚ ਵਾਪਰੇ ਦੁਖਾਂਤ ਨੇ ਸਭਨਾਂ ਨੂੰ ਝੰਜੋੜ ਕੇ ਰੱਖ ਦਿਤਾ। ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਘਰ ਦੀ ਛੱਤ ਵਿਚੋਂ ਅੱਗ ਦੀਆਂ ਲਾਟਾਂ ਨਿਕਲਦੀਆਂ ਦੇਖੀਆਂ ਤਾਂ ਐਮਰਜੰਸੀ ਕਾਮਿਆਂ ਨੂੰ ਫੋਨ ਕਰ ਦਿਤਾ। ਫਾਇਰ ਫਾਈਟਰਜ਼ ਨੇ ਕਰੜੀ ਮੁਸ਼ੱਕਤ ਮਗਰੋਂ ਅੱਗ ਬੁਝਾ ਦਿਤੀ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਅਤੇ ਪਰਵਾਰ ਦਾ ਕੋਈ ਜੀਅ ਜਿਊਂਦਾ ਨਹੀਂ ਸੀ ਬਚਿਆ। ਪੁਲਿਸ ਨੇ ਕਿਸੇ ਸਾਜ਼ਿਸ਼ ਦੇ ਮੱਦੇਨਜ਼ਰ ਇਲਾਕੇ ਦੇ ਘੇਰਾਬੰਦੀ ਕਰ ਦਿਤੀ ਅਤੇ ਖਾਸ ਕੁੱਤੇ ਵੀ ਮੰਗਵਾਏ ਗਏ ਪਰ ਸੋਮਵਾਰ ਬਾਅਦ ਦੁਪਹਿਰ ਆਰ.ਸੀ.ਐਮ.ਪੀ. ਨੇ ਐਲਾਨ ਕਰ ਦਿਤਾ ਕਿ ਅੱਗ ਲੱਗਣ ਦੀ ਘਟਨਾ ਸ਼ੱਕੀ ਨਹੀਂ ਸੀ ਅਤੇ ਪੁਲਿਸ ਜਾਂਚ ਇਥੇ ਹੀ ਬੰਦ ਕੀਤੀ ਜਾਂਦੀ ਹੈ।

ਸਸਕੈਚਵਨ ਦੇ ਮਕਾਨ ਵਿਚ ਲੱਗੀ ਅੱਗ

ਡੇਵਿਡਸਨ ਦੀ ਮੇਅਰ ਇਲੇਨ ਐਬਨਲ ਨੇ ਕਿਹਾ ਕਿ ਬੱਚਿਆਂ ਅਤੇ ਉਨ੍ਹਾਂ ਦੇ ਦਾਦਾ ਦਾਦੀ ਦੀ ਦੁਖਦਾਈ ਮੌਤ ਕਾਰਨ ਸ਼ਹਿਰ ਵਾਸੀ ਸਦਮੇ ਵਿਚ ਹਨ। ਮੇਅਰ ਨੇ ਦੱਸਿਆ ਕਿ ਅੱਗ ਲੱਗਣ ਦੀ ਇਤਲਾਹ ਮਿਲਣ ਮਗਰੋਂ ਸਭ ਤੋਂ ਪਹਿਲਾਂ ਸਥਾਨਕ ਫਾਇਰ ਫਾਈਟਰ ਪੁੱਜੇ ਅਤੇ ਅੱਗ ਦੀਆਂ ਲਾਟਾਂ ਨੂੰ ਸ਼ਾਂਤ ਕਰਨ ਦਾ ਹਰ ਸੰਭਵ ਯਤਨ ਕੀਤਾ। ਇਸੇ ਦੌਰਾਨ ਆਰ.ਸੀ.ਐਮ.ਪੀ. ਨੇ ਕਿਹਾ ਕਿ ਅੱਗ ਐਤਵਾਰ ਬਾਅਦ ਦੁਪਹਿਰ ਲੱਗੀ ਅਤੇ ਇਸ ਤੋਂ ਪਹਿਲਾਂ ਕਿ ਗੁਆਂਢੀਆਂ ਨੂੰ ਪਤਾ ਲਗਦਾ ਜਾਨੀ ਨੁਕਸਾਨ ਹੋ ਚੁੱਕਾ ਸੀ। ਪੁਲਿਸ ਮੁਤਾਬਕ 80 ਸਾਲ ਦੇ ਇਕ ਬਜ਼ੁਰਗ ਅਤੇ 81 ਸਾਲ ਦੀ ਔਰਤ ਨੂੰ ਬਚਾਉਣ ਦਾ ਯਤਨ ਕੀਤਾ ਗਿਆ ਪਰ ਅਫਸੋਸ। ਬੱਚਿਆਂ ਦੀ ਉਮਰ ਜਾਂ ਪਛਾਣ ਜਨਤਕ ਨਹੀਂ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਦੇ ਮਾਤਾ-ਪਿਤਾ ਘਰ ਵਿਚ ਮੌਜੂਦ ਨਹੀਂ ਸਨ ਅਤੇ ਦਾਦਾ ਦਾਦੀ ਹੀ ਸੰਭਾਲ ਕਰ ਰਹੇ ਸਨ। ਕੌਫੀ ਸ਼ੌਪ ਅਤੇ ਕੇਟਰਿੰਗ ਦਾ ਕੰਮ ਕਰਨ ਵਾਲੇ ਲੈਰੀ ਪੈਕਟ ਨੇ ਕਿਹਾ ਕਿ ਇਸ ਤੋਂ ਵੱਡਾ ਸਦਮਾ ਕੋਈ ਨਹੀਂ ਹੋ ਸਕਦਾ। ਇਹ ਪਰਵਾਰ ਚਾਰ ਸਾਲ ਪਹਿਲਾਂ ਹੀ ਡੇਵਿਡਸਨ ਕਸਬੇ ਵਿਚ ਆਇਆ ਸੀ ਅਤੇ ਆਪਣਾ ਕਾਰੋਬਾਰ ਸਥਾਪਤ ਕਰਨ ਵਿਚ ਸਫਲ ਰਿਹਾ। ਹੁਣ ਅਚਾਨਕ ਵਾਪਰੀ ਘਟਨਾ ਨੇ ਉਨ੍ਹਾਂ ਦੀ ਪੂਰੀ ਜ਼ਿੰਦਗੀ ਬਦਲ ਦਿਤੀ।

Related post

ਇਹ ਛੇ ਉਮੀਦਵਾਰ ਦੇ ਰਹੇ ਪੀਐਮ ਮੋਦੀ ਨੂੰ ਟੱਕਰ

ਇਹ ਛੇ ਉਮੀਦਵਾਰ ਦੇ ਰਹੇ ਪੀਐਮ ਮੋਦੀ ਨੂੰ ਟੱਕਰ

ਵਾਰਾਨਸੀ, ਪਰਦੀਪ ਸਿੰਘ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਨਸੀ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ, ਜਿੱਥੇ ਆਖ਼ਰੀ ਪੜਾਅ ਯਾਨੀ ਇਕ…
ਬਾਪ ਬਣਨ ਲਈ ਅਪਣਾਓ ਇਹ ਪੰਜ ਨੁਕਤੇ

ਬਾਪ ਬਣਨ ਲਈ ਅਪਣਾਓ ਇਹ ਪੰਜ ਨੁਕਤੇ

ਚੰਡੀਗੜ੍ਹ, ਪਰਦੀਪ ਸਿੰਘ: ਹਰ ਵਿਅਕਤੀ ਦੀ ਹਮੇਸ਼ਾ ਜਵਾਨ ਰਹਿਣ ਦੀ ਇੱਛਾ ਹੁੰਦੀ ਹੈ ਪਰ ਜਿਵੇਂ-ਜਿਵੇਂ ਉਮਰ ਵੱਧਦੀ ਜਾਂਦੀ ਹੈ ਤਾਂ ਸਰੀਰ…
Lesbian : ਇਨ੍ਹਾਂ ਲੱਛਣਾਂ ਤੋਂ ਪਤਾ ਲੱਗਦਾ ਹੈ ਕਿ ਤੁਹਾਨੂੰ ਮੁੰਡਿਆਂ ‘ਚ ਨਹੀਂ ਸਗੋਂ ਕੁੜੀਆਂ ‘ਚ ਹੈ ਵਧੇਰੇ ਦਿਲਚਸਪੀ

Lesbian : ਇਨ੍ਹਾਂ ਲੱਛਣਾਂ ਤੋਂ ਪਤਾ ਲੱਗਦਾ ਹੈ ਕਿ…

ਚੰਡੀਗੜ੍ਹ, ਪਰਦੀਪ : ਜਿਹੜੀਆਂ ਔਰਤਾਂ ਮਰਦਾਂ ਵਿੱਚ ਕੋਈ ਦਿਲਚਸਪੀ ਨਹੀਂ ਰੱਖਦੀਆਂ ਜਾਂ ਦੂਜੇ ਸ਼ਬਦਾਂ ਵਿੱਚ ਉਹ ਔਰਤਾਂ ਜੋ ਮਰਦਾਂ ਵੱਲ ਜਿਨਸੀ…