ਮਹਿੰਗਾਈ ਦੇ ਮੁੱਦੇ ’ਤੇ ਜਗਮੀਤ ਸਿੰਘ ਨੇ ਘੇਰੀ ਟਰੂਡੋ ਸਰਕਾਰ

ਮਹਿੰਗਾਈ ਦੇ ਮੁੱਦੇ ’ਤੇ ਜਗਮੀਤ ਸਿੰਘ ਨੇ ਘੇਰੀ ਟਰੂਡੋ ਸਰਕਾਰ

ਔਟਵਾ, (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ’ਚ ਮਹਿੰਗਾਈ ਦੇ ਮੁੱਦੇ ’ਤੇ ਐਨਡੀਪੀ ਆਗੂ ਜਗਮੀਤ ਸਿੰਘ ਨੇ ਟਰੂਡੋ ਸਰਕਾਰ ਨੂੰ ਘੇਰਨ ਦਾ ਯਤਨ ਕਰਦਿਆਂ ਤਿੱਖੇ ਨਿਸ਼ਾਨੇ ਸਾਧੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਰਿਆਨੇ ਦੀਆਂ ਕੀਮਤਾਂ ਨੂੰ ਸਥਿਰ ਕਰਨ ਦੀ ਲਿਬਰਲ ਸਰਕਾਰ ਦੀ ਯੋਜਨਾ ਨੂੰ ਹਾਸੋਹੀਣਾ ਕਰਾਰ ਦਿੱਤਾ।

ਕਰਿਆਨੇ ਦੀਆਂ ਕੀਮਤਾਂ ਬਾਰੇ ਯੋਜਨਾ ਨੂੰ ਹਾਸੋਹੀਣਾ ਦੱਸਿਆ

ਐਨਡੀਪੀ ਯਾਨੀ ਨਿਊ ਡੈਮੋਕਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਨੇ ਮਹਿੰਗਾਈ ਨੂੰ ਘਟਾਉਣ ਦੀ ਥਾਂ ਉਸ ਵਿੱਚ ਦੁੱਗਣਾ ਵਾਧਾ ਕਰ ਦਿੱਤਾ ਹੈ।

ਐਨਡੀਪੀ ਆਗੂ ਨੇ ਲਿਬਰਲ ਸਰਕਾਰ ’ਤੇ ਸਾਧੇ ਤਿੱਖੇ ਨਿਸ਼ਾਨੇ

ਦੋ ਸਾਲ ਤੋਂ ਫ਼ੂਡ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ ਤੇ ਲੋਕ ਮਹਿੰਗਾਈ ਦੀ ਮਾਰ ਝੱਲ ਰਹੇ ਹਨ, ਪਰ ਸਰਕਾਰ ਇਸ ਨੂੰ ਨੱਥ ਪਾਉਣ ਵਿੱਚ ਅਸਫ਼ਲ ਹੁੰਦੀ ਜਾਪ ਰਹੀ ਹੈ। ਕੋਈ ਵੀ ਠੋਸ ਕਦਮ ਅਜੇ ਤੱਕ ਨਹੀਂ ਚੁੱਕਿਆ ਗਿਆ, ਸਿਰਫ਼ ਕਮਜ਼ੋਰ ਯੋਜਨਾਵਾਂ ਹੀ ਲਾਗੂ ਕੀਤੀਆਂ ਗਈਆਂ।


ਸੋ ਇਸ ਤਰ੍ਹਾਂ ਕੈਨੇਡਾ ਵਿੱਚ ਵਧ ਰਹੀ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਜਗਮੀਤ ਸਿੰਘ ਨੇ ਟਰੂਡੋ ਸਰਕਾਰ ’ਤੇ ਜਮ ਕੇ ਨਿਸ਼ਾਨੇ ਸਾਧੇ।

Related post

46ਵੇਂ ਨਗਰ ਕੀਰਤਨ ਮੌਕੇ ਟੋਰਾਂਟੋ ਕੇਸਰੀ ਰੰਗ ਵਿਚ ਰੰਗਿਆ ਗਿਆ

46ਵੇਂ ਨਗਰ ਕੀਰਤਨ ਮੌਕੇ ਟੋਰਾਂਟੋ ਕੇਸਰੀ ਰੰਗ ਵਿਚ ਰੰਗਿਆ…

ਟੋਰਾਂਟੋ, 28 ਅਪ੍ਰੈਲ: (ਗੁਰਜੀਤ ਕੌਰ) ਕੈਨੇਡਾ ਦਾ ਤੀਸਰਾ ਸਭ ਤੋਂ ਵੱਡਾ ਨਗਰ ਕੀਰਤਨ 28 ਅਪ੍ਰੈਲ ਨੂੰ ਟੋਰੌਂਟੋ ਵਿਚ ਸਜਾਇਆ ਗਿਆ। ਖ਼ਾਲਸਾ…
ਕੈਨੇਡਾ ਦੀ ਟਰੂਡੋ ਸਰਕਾਰ ’ਤੇ ਮੰਡਰਾਏ ਖਤਰੇ ਦੇ ਬੱਦਲ

ਕੈਨੇਡਾ ਦੀ ਟਰੂਡੋ ਸਰਕਾਰ ’ਤੇ ਮੰਡਰਾਏ ਖਤਰੇ ਦੇ ਬੱਦਲ

ਔਟਵਾ, 8 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਕੁਝ ਦਿਨਾਂ ਦੀ ਪ੍ਰਾਹੁਣੀ ਮਹਿਸੂਸ ਹੋ ਰਹੀ ਹੈ। ਜੀ ਹਾਂ,…
ਕੈਨੇਡਾ ਨੇ ਦੋ ਸਾਲਾਂ ਲਈ ਸਟੂਡੈਂਟਸ ਦੇ ਦਰਵਾਜ਼ੇ ਕੀਤੇ ਬੰਦ

ਕੈਨੇਡਾ ਨੇ ਦੋ ਸਾਲਾਂ ਲਈ ਸਟੂਡੈਂਟਸ ਦੇ ਦਰਵਾਜ਼ੇ ਕੀਤੇ…

ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਕੈਨੇਡਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦੇਸ਼ ਵਿੱਚ ਦਾਖਲੇ ‘ਤੇ ਰਾਸ਼ਟਰੀ ਕੈਪ ਲਗਾ…