ਕਾਂਗਰਸ ਛੱਡ ਸਕਦੇ ਨੇ ਦਲਵੀਰ ਗੋਲਡੀ

ਕਾਂਗਰਸ ਛੱਡ ਸਕਦੇ ਨੇ ਦਲਵੀਰ ਗੋਲਡੀ


ਸੰਗਰੂਰ, 29 ਅਪ੍ਰੈਲ, ਨਿਰਮਲ : ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਤੋਂ ਸਾਬਕਾ ਵਿਧਾਇਕ ਦਲਵੀਰ ਗੋਲਡੀ ਹੁਣ ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ਵਿਚ ਹਨ। ਦਲਵੀਰ ਗੋਲਡੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਸ਼ੇਅਰ ਕਰ ਦਿੱਤੀ ਹੈ। ਜਿਸ ਨਾਲ ਪੰਜਾਬ ਦੀ ਸਿਆਸਤ ਵਿਚ ਹਲਚਲ ਸ਼ੁਰੂ ਹੋ ਗਈ ਹੈ।

ਦੂਜੇ ਪਾਸੇ ਉਨ੍ਹਾਂ ਦੇ ਕੁਝ ਕਰੀਬੀਆਂ ਦਾ ਕਹਿਣਾ ਹੈ ਕਿ ਉਹ ਜਲਦ ਹੀ ਕਾਂਗਰਸ ਨੂੰ ਅਲਵਿਦਾ ਕਹਿ ਕੇ ਬੀਜੇਪੀ ਵਿਚ ਸ਼ਾਮਲ ਹੋ ਸਕਦੇ ਹਨ।

ਦਲਵੀਰ ਗੋਲਡੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾਉਂਦੇ ਹੋਏ ਲਿਖਿਆ ਕਿ ਸੋਚਦੇ ਹਾਂ ਇੱਕ ਨਵਾਂ, ਕੋਈ ਰਾਹ ਬਣਾ ਲਈਏ, ਕਿੰਨਾ ਚਿਰ ਉਹ ਰਾਹ ਪੁਰਾਣੇ, ਲੱਭਦੇ ਰਹਾਂਗੇ.. ਰੁਕ ਗਈ ਇਸ ਜ਼ਿੰਦਗੀ ਨੂੰ, ਧੱਕੇ ਦੀ ਲੋੜ ਹੈ, ਇੱਕ ਵਾਰ ਚੱਲ ਪਏ-ਤਾਂ ਫਿਰ ਵਗਦੇ ਰਹਾਂਗੇ.. ਹਨ੍ਹੇਰਿਆਂ ਦੀ ਰਾਤ ਵਿਚ, ਚਾਨਣ ਦੀ ਲੋੜ ਹੈ, ਦੀਵੇ ਨਹੀਂ-ਜੁਗਨੂੰ ਸਹੀ, ਪਰ ਜਗਦੇ ਰਹਾਂਗੇ।

ਦਲਵੀਰ ਗੋਲਡੀ ਦੀ ਇਸ ਪੋਸਟ ਨੇ ਸਪਸ਼ਟ ਕਰ ਦਿੱਤਾ ਕਿ ਹੁਣ ਉਹ ਕਾਂਗਰਸ ਤੋਂ ਖਫ਼ਾ ਹਨ। ਇਸ ਦਾ ਸਿੱਧਾ ਅਸਰ ਪੰਜਾਬ ਕਾਂਗਰਸ ਅਤੇ ਸੁਖਪਾਲ ਖਹਿਰਾ ਦੀ ਕੈਂਪੇਨ ਅਤੇ ਜਿੱਤ ’ਤੇ ਪੈਣ ਵਾਲਾ ਹੈ।

ਇਹ ਖ਼ਬਰ ਵੀ ਪੜ੍ਹੋ

ਇੰਗਲੈਂਡ ’ਚ ਆਪਣੀ ਸਾਬਕਾ ਪ੍ਰੇਮਿਕਾ ਦਾ ਕਤਲ ਕਰਨ ਵਾਲੇ ਭਾਰਤੀ ਨੂੰ 16 ਸਾਲ ਦੀ ਸਜ਼ਾ ਸੁਣਾਈ ਗਈ ਹੈ। ਹੈਦਰਾਬਾਦ ਦੇ ਰਹਿਣ ਵਾਲੇ 25 ਸਾਲਾ ਸ਼੍ਰੀਰਾਮ ਅੰਬਰਲਾ ਨੇ ਦੋ ਸਾਲ ਪਹਿਲਾਂ ਆਪਣੀ ਸਾਬਕਾ ਪ੍ਰੇਮਿਕਾ ਸੋਨਾ ਬੀਜੂ ਦਾ ਕਤਲ ਕਰ ਦਿੱਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਅਪਰਾਧ ਕਰਨ ਤੋਂ ਪਹਿਲਾਂ ਉਸ ਨੇ ਗੂਗਲ ’ਤੇ ਸਰਚ ਕੀਤਾ ਸੀ ਕਿ ਕਿਵੇਂ ਕਿਸੇ ਵਿਅਕਤੀ ਨੂੰ ਚਾਕੂ ਨਾਲ ਤੁਰੰਤ ਮਾਰਿਆ ਜਾ ਸਕਦਾ ਹੈ।

ਦਰਅਸਲ ਅੰਬਰਲਾ, ਸੋਨਾ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਸੋਨਾ ਨੇ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਇੱਕ ਦਿਨ ਅੰਬਰਲਾ ਉਸ ਰੈਸਟੋਰੈਂਟ ਵਿੱਚ ਪਹੁੰਚ ਗਿਆ ਜਿੱਥੇ ਸੋਨਾ ਕੰਮ ਕਰਦੀ ਸੀ। ਉੱਥੇ ਉਸ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਉਸ ਨਾਲ ਵਿਆਹ ਨਹੀਂ ਕਰਵਾਇਆ ਤਾਂ ਉਹ ਉਸ ਨੂੰ ਮਾਰ ਦੇਵੇਗਾ। ਹਾਲਾਂਕਿ ਉਹ ਫਿਰ ਵੀ ਵਿਆਹ ਲਈ ਰਾਜ਼ੀ ਨਹੀਂ ਸੀ।

ਸੋਨਾ ਨੇ ਅੰਬਰਲਾ ਨੂੰ ਕਿਹਾ ਸੀ ਕਿ ਉਹ ਉਸ ਦੇ ਮੁਤਾਬਕ ਨਹੀਂ ਰਹਿ ਸਕਦੀ। ਇਸ ਤੋਂ ਬਾਅਦ ਅੰਬਰਲਾ ਨੇ ਉਸ ਦੀ ਗਰਦਨ ਫੜੀ ਅਤੇ ਚਾਕੂ ਨਾਲ ਕਈ ਵਾਰ ਕੀਤੇ। ਸੋਨਾ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਕਰੀਬ ਇੱਕ ਮਹੀਨੇ ਤੱਕ ਚੱਲੇ ਇਲਾਜ ਤੋਂ ਬਾਅਦ ਉਸ ਦੀ ਮੌਤ ਹੋ ਗਈ।

ਅਦਾਲਤ ’ਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਸੋਨਾ ’ਤੇ ਹਮਲਾ ਕਰਨ ਤੋਂ ਪਹਿਲਾਂ ਅੰਬਰਲਾ ਨੇ ਗੂਗਲ ’ਤੇ ਸਰਚ ਕੀਤਾ ਸੀ ਕਿ ਕਿਸੇ ਵਿਅਕਤੀ ਨੂੰ ਚਾਕੂ ਨਾਲ ਆਸਾਨੀ ਨਾਲ ਕਿਵੇਂ ਮਾਰਿਆ ਜਾ ਸਕਦਾ ਹੈ? ਕਿਵੇਂ ਮਾਰਨ ’ਤੇ ਵਿਅਕਤੀ ਦੀ ਤੁਰੰਤ ਮੌਤ ਹੋ ਜਾਵੇਗੀ? ਜੇਕਰ ਕੋਈ ਬ੍ਰਿਟੇਨ ਵਿਚ ਕਿਸੇ ਦੀ ਹੱਤਿਆ ਕਰ ਦੇਵੇ ਤਾਂ ਕੀ ਹੁੰਦਾ ਹੈ?

ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ, ਅੰਬਰਲਾ ਅਤੇ ਸੋਨਾ 2017 ਵਿੱਚ ਇੱਕ ਦੂਜੇ ਦੇ ਨਾਲ ਰਿਸ਼ਤੇ ਵਿੱਚ ਸਨ। ਉਨ੍ਹਾਂ ਦੀ ਮੁਲਾਕਾਤ ਹੈਦਰਾਬਾਦ ਦੇ ਇੱਕ ਕਾਲਜ ਵਿੱਚ ਹੋਈ ਸੀ। ਰਿਸ਼ਤੇ ਦੌਰਾਨ ਅੰਬਰਲਾ ਸੋਨਾ ਨੂੰ ਗਾਲ੍ਹਾਂ ਕੱਢਦਾ ਸੀ। ਉਹ ਆਪਣੀ ਗੱਲ ਪੂਰੀ ਕਰਨ ਲਈ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਅੰਬਰਲਾ ਕਈ ਵਾਰ ਸੋਨਾ ਦੇ ਘਰ ਪਹੁੰਚਦਾ ਸੀ ਅਤੇ ਉਸ ਨੂੰ ਵਿਆਹ ਲਈ ਬਲੈਕਮੇਲ ਕਰਦਾ ਸੀ।

ਇਸ ਸਭ ਤੋਂ ਪ੍ਰੇਸ਼ਾਨ ਹੋ ਕੇ ਸੋਨਾ ਸਾਲ 2019 ’ਚ ਉਸ ਤੋਂ ਵੱਖ ਹੋ ਗਈ। 2022 ’ਚ 3 ਸਾਲ ਬਾਅਦ ਦੋਵੇਂ ਪੜ੍ਹਾਈ ਲਈ ਲੰਡਨ ਆਏ ਸਨ। ਇਸ ਦੌਰਾਨ ਵੀ ਅੰਬਰਲਾ ਨੇ ਸੋਨਾ ਦਾ ਪਿੱਛਾ ਕਰਨਾ ਬੰਦ ਨਹੀਂ ਕੀਤਾ। ਉਹ ਅਕਸਰ ਉਸ ਰੈਸਟੋਰੈਂਟ ਨਾਲ ਸੰਪਰਕ ਕਰਦਾ ਸੀ ਜਿੱਥੇ ਸੋਨਾ ਕੰਮ ਕਰਦੀ ਸੀ। ਅੰਬਰਲਾ ਉਥੋਂ ਖਾਣਾ ਮੰਗਵਾਉਂਦਾ ਸੀ, ਤਾਂ ਜੋ ਸੋਨਾ ਉਸ ਦੇ ਘਰ ਡਿਲੀਵਰੀ ਕਰ ਸਕੇ।ਕੁਝ ਹਫ਼ਤਿਆਂ ਬਾਅਦ ਅੰਬਰਲਾ ਨੇ ਰੈਸਟੋਰੈਂਟ ਵਿੱਚ ਸੋਨਾ ਦਾ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਉਸ ਨੇ ਪੁਲਸ ਨੂੰ ਦੱਸਿਆ ਕਿ ਸੋਨਾ ਰੈਸਟੋਰੈਂਟ ’ਚ ਕਿਸੇ ਨੂੰ ਕਹਿ ਰਹੀ ਸੀ ਕਿ ਉਹ ਅੰਬਰਲਾ ਨਾਲ ਬ੍ਰੇਕਅੱਪ ਹੋਣ ਤੇ ਪਾਰਟੀ ਕਰਨਾ ਚਾਹੁੰਦੀ ਹੈ। ਇਹ ਸੁਣ ਕੇ ਉਸ ਨੇ ਗੁੱਸੇ ’ਚ ਆ ਕੇ ਆਪਣੀ ਸਾਬਕਾ ਪ੍ਰੇਮਿਕਾ ਦਾ ਕਤਲ ਕਰ ਦਿੱਤਾ।

Related post

ਮਾਲਕ ਨੇ ਦਿੱਤੀ ਬਛੇਰਿਆਂ ਦੇ ਜਨਮ ਦਿਨ ਦੀ ਗ੍ਰੈਂਡ ਪਾਰਟੀ, ਦੇਖੋ ਤਸਵੀਰਾਂ

ਮਾਲਕ ਨੇ ਦਿੱਤੀ ਬਛੇਰਿਆਂ ਦੇ ਜਨਮ ਦਿਨ ਦੀ ਗ੍ਰੈਂਡ…

ਮੱਧ ਪ੍ਰਦੇਸ਼, 14 ਮਈ, ਪਰਦੀਪ ਸਿੰਘ: ਤੁਸੀਂ ਇਨਸਾਨਾਂ ਦੇ ਨਾਲ ਨਾਲ ਕੁੱਤਿਆਂ ਅਤੇ ਬਿੱਲੀਆਂ ਦੇ ਜਨਮ ਦਿਨ ਮਨਾਉਂਦੇ ਤਾਂ ਬਹੁਤ ਲੋਕਾਂ…
ਪੁਲਿਸ ਨੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ SFJ ਦੇ ਤਿੰਨ ਕਾਰਕੁਨਾਂ ਨੂੰ ਕੀਤਾ ਕਾਬੂ

ਪੁਲਿਸ ਨੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ SFJ ਦੇ…

ਬਠਿੰਡਾ, 14 ਮਈ, ਪਰਦੀਪ ਸਿੰਘ: ਕਾਊਂਟਰ ਇੰਟੈਲੀਜੈਂਸ (ਸੀਆਈ) ਬਠਿੰਡਾ ਅਤੇ ਜ਼ਿਲ੍ਹਾ ਪੁਲਿਸ ਬਠਿੰਡਾ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਸਿੱਖਸ ਫਾਰ ਜਸਟਿਸ (ਐਸਐਫਜੇ)…
ਉੱਤਰੀ ਇਟਲੀ ‘ਚ ਵਾਪਰਿਆ ਭਿਆਨਕ ਹਾਦਸਾ, ਦੋ ਪੰਜਾਬੀਆਂ ਦੀ ਮੌਤ

ਉੱਤਰੀ ਇਟਲੀ ‘ਚ ਵਾਪਰਿਆ ਭਿਆਨਕ ਹਾਦਸਾ, ਦੋ ਪੰਜਾਬੀਆਂ ਦੀ…

ਰੋਮ ਇਟਲੀ,14ਮਈ, ਪਰਦੀਪ ਸਿੰਘ: ਉੱਤਰੀ ਇਟਲੀ ਦੇ ਸ਼ਹਿਰ ਮਾਨਤੋਵਾhttps://hamdardmediagroup.com/ ਦੇ ਹਾਈਵੇ ਤੇ ਇੱਕ ਵੈਨ ਦੇ ਟਰੱਕ ਨਾਲ ਟਕਰਾ ਜਾਣ ਕਾਰਨ ਭਿਆਨਕ…