ਧੂਰੀ ਵਿਚ ਭਾਰੀ ਮੀਂਹ ਕਾਰਨ 4 ਮਕਾਨ ਢਹਿ ਢੇਰੀ, ਇੱਕ ਮੌਤ, ਕਈ ਜ਼ਖ਼ਮੀ

ਧੂਰੀ ਵਿਚ ਭਾਰੀ ਮੀਂਹ ਕਾਰਨ 4 ਮਕਾਨ ਢਹਿ ਢੇਰੀ, ਇੱਕ ਮੌਤ, ਕਈ ਜ਼ਖ਼ਮੀ


ਧੂਰੀ, 29 ਅਪ੍ਰੈਲ, ਨਿਰਮਲ : ਪੰਜਾਬ ਦੇ ਧੂਰੀ ਵਿਚ ਭਾਰੀ ਮੀਂਹ ਪੈਣ ਕਾਰਨ ਚਾਰ ਘਰ ਢਹਿ ਢੇਰੀ ਹੋ ਗਏ। ਇਸ ਹਾਦਸੇ ਵਿਚ ਇੱਕ ਮਾਸੂਮ ਦੀ ਮੌਤ ਹੋ ਗਈ ਜਦ ਕਿ ਦੋ ਹੋਰ ਜ਼ਖ਼ਮੀ ਹੋ ਗਏ।
ਧੂਰੀ ਵਿਚ ਲੁਧਿਆਣਾ-ਧੂਰੀ ਰੇਲਵੇ ਟਰੈਕ ਦੇ ਕੋਲ ਵਾਰਡ ਨੰਬਰ 20 ਵਿਚ ਚਾਰ ਗਰੀਬ ਪਰਵਰਾਂ ਦੇ ਘਰ ਡਿੱਗਣ ਕਾਰਨ ਹਾਦਸਾ ਹੋ ਗਿਆ। ਬਾਰਸ਼ ਦੇ ਕਾਰਨ ਕੰਧਾਂ ਵਿਚ ਦਰਾਰਾਂ ਆ ਗਈਆਂ।

ਆਸ ਪਾਸ ਰਹਿਣ ਵਾਲੇ ਰਣਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਕੰਧਾਂ ਵਿਚ ਦਰਾਰਾਂ ਆਈਆਂ ਅਤੇ ਫਿਰ ਦੂਜਾ ਕਾਰਨ ਟਰੇਨ ਦੱਸਿਆ ਗਿਆ। ਜਿਹੜੇ ਘਰਾਂ ਦੀ ਕੰਧਾਂ ਡਿੱਗੀਆਂ, ਉਹ ਰੇਲਵੇ ਟਰੈਕ ਦੇ ਕਿਨਾਰੇ ਹਨ।

ਜਿੱਥੇ ਰੋਜ਼ਾਨਾ ਟਰੇਨਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਇੱਥੇ ਟਰੇਨ ਕਾਰਨ ਕੰਧਾਂ ਵਿਚ ਦਰਾਰਾਂ ਆ ਗਈਆਂ। ਮੀਂਹ ਦੇ ਕਾਰਨ ਚਾਰ ਘਰਾਂ ਦੀ ਕੰਧਾਂ ਡਿੱਗ ਗਈਆਂ। ਹਾਦਸੇ ਵਿਚ ਬੱਚੇ ਦੀ ਮੌਤ ਹੋ ਗਈ ਅਤੇ 2 ਹੋਰ ਲੋਕ ਜ਼ਖਮੀ ਹੋ ਗਏ।

ਰਣਜੀਤ ਸਿੰਘ ਨੇ ਦੱਸਿਆ ਕਿ ਰੇਲਵੇ ਟਰੈਕ ਕੋਲ ਰਹਿਣ ਵਾਲੇ ਲੋਕ ਬੇਹੱਦ ਗਰੀਬ ਪਰਵਾਰ ਤੋਂ ਹਨ। ਆਸ ਪਾਸ ਹੋਰ ਵੀ ਕਈ ਘਰ ਹਨ ਜਿਨ੍ਹਾਂ ਦੀ ਕੰਧਾਂ ਵਿਚ ਦਰਾਰਾਂ ਆ ਗਈਆਂ। ਸਰਕਾਰ ਅਤੇ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਆਰਥਿਕ ਮਦਦ ਕਰਨੀ ਚਾਹੀਦੀ ਅਤੇ ਹਾਦਸੇ ਵਿਚ ਜ਼ਖ਼ਮੀ ਅਤੇ ਮ੍ਰਿਤਕਾਂ ਦੇ ਪਰਵਾਰਾਂ ਨੂੰ ਵੀ ਆਰਥਿਕ ਮੁਆਵਜ਼ਾ ਦੇਣਾ ਚਾਹੀਦਾ।

ਇਹ ਖ਼ਬਰ ਵੀ ਪੜ੍ਹੋ

ਇੰਗਲੈਂਡ ’ਚ ਆਪਣੀ ਸਾਬਕਾ ਪ੍ਰੇਮਿਕਾ ਦਾ ਕਤਲ ਕਰਨ ਵਾਲੇ ਭਾਰਤੀ ਨੂੰ 16 ਸਾਲ ਦੀ ਸਜ਼ਾ ਸੁਣਾਈ ਗਈ ਹੈ। ਹੈਦਰਾਬਾਦ ਦੇ ਰਹਿਣ ਵਾਲੇ 25 ਸਾਲਾ ਸ਼੍ਰੀਰਾਮ ਅੰਬਰਲਾ ਨੇ ਦੋ ਸਾਲ ਪਹਿਲਾਂ ਆਪਣੀ ਸਾਬਕਾ ਪ੍ਰੇਮਿਕਾ ਸੋਨਾ ਬੀਜੂ ਦਾ ਕਤਲ ਕਰ ਦਿੱਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਅਪਰਾਧ ਕਰਨ ਤੋਂ ਪਹਿਲਾਂ ਉਸ ਨੇ ਗੂਗਲ ’ਤੇ ਸਰਚ ਕੀਤਾ ਸੀ ਕਿ ਕਿਵੇਂ ਕਿਸੇ ਵਿਅਕਤੀ ਨੂੰ ਚਾਕੂ ਨਾਲ ਤੁਰੰਤ ਮਾਰਿਆ ਜਾ ਸਕਦਾ ਹੈ।

ਦਰਅਸਲ ਅੰਬਰਲਾ, ਸੋਨਾ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਸੋਨਾ ਨੇ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਇੱਕ ਦਿਨ ਅੰਬਰਲਾ ਉਸ ਰੈਸਟੋਰੈਂਟ ਵਿੱਚ ਪਹੁੰਚ ਗਿਆ ਜਿੱਥੇ ਸੋਨਾ ਕੰਮ ਕਰਦੀ ਸੀ। ਉੱਥੇ ਉਸ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਉਸ ਨਾਲ ਵਿਆਹ ਨਹੀਂ ਕਰਵਾਇਆ ਤਾਂ ਉਹ ਉਸ ਨੂੰ ਮਾਰ ਦੇਵੇਗਾ। ਹਾਲਾਂਕਿ ਉਹ ਫਿਰ ਵੀ ਵਿਆਹ ਲਈ ਰਾਜ਼ੀ ਨਹੀਂ ਸੀ।

ਸੋਨਾ ਨੇ ਅੰਬਰਲਾ ਨੂੰ ਕਿਹਾ ਸੀ ਕਿ ਉਹ ਉਸ ਦੇ ਮੁਤਾਬਕ ਨਹੀਂ ਰਹਿ ਸਕਦੀ। ਇਸ ਤੋਂ ਬਾਅਦ ਅੰਬਰਲਾ ਨੇ ਉਸ ਦੀ ਗਰਦਨ ਫੜੀ ਅਤੇ ਚਾਕੂ ਨਾਲ ਕਈ ਵਾਰ ਕੀਤੇ। ਸੋਨਾ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਕਰੀਬ ਇੱਕ ਮਹੀਨੇ ਤੱਕ ਚੱਲੇ ਇਲਾਜ ਤੋਂ ਬਾਅਦ ਉਸ ਦੀ ਮੌਤ ਹੋ ਗਈ।

ਅਦਾਲਤ ’ਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਸੋਨਾ ’ਤੇ ਹਮਲਾ ਕਰਨ ਤੋਂ ਪਹਿਲਾਂ ਅੰਬਰਲਾ ਨੇ ਗੂਗਲ ’ਤੇ ਸਰਚ ਕੀਤਾ ਸੀ ਕਿ ਕਿਸੇ ਵਿਅਕਤੀ ਨੂੰ ਚਾਕੂ ਨਾਲ ਆਸਾਨੀ ਨਾਲ ਕਿਵੇਂ ਮਾਰਿਆ ਜਾ ਸਕਦਾ ਹੈ? ਕਿਵੇਂ ਮਾਰਨ ’ਤੇ ਵਿਅਕਤੀ ਦੀ ਤੁਰੰਤ ਮੌਤ ਹੋ ਜਾਵੇਗੀ? ਜੇਕਰ ਕੋਈ ਬ੍ਰਿਟੇਨ ਵਿਚ ਕਿਸੇ ਦੀ ਹੱਤਿਆ ਕਰ ਦੇਵੇ ਤਾਂ ਕੀ ਹੁੰਦਾ ਹੈ?

ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ, ਅੰਬਰਲਾ ਅਤੇ ਸੋਨਾ 2017 ਵਿੱਚ ਇੱਕ ਦੂਜੇ ਦੇ ਨਾਲ ਰਿਸ਼ਤੇ ਵਿੱਚ ਸਨ। ਉਨ੍ਹਾਂ ਦੀ ਮੁਲਾਕਾਤ ਹੈਦਰਾਬਾਦ ਦੇ ਇੱਕ ਕਾਲਜ ਵਿੱਚ ਹੋਈ ਸੀ। ਰਿਸ਼ਤੇ ਦੌਰਾਨ ਅੰਬਰਲਾ ਸੋਨਾ ਨੂੰ ਗਾਲ੍ਹਾਂ ਕੱਢਦਾ ਸੀ। ਉਹ ਆਪਣੀ ਗੱਲ ਪੂਰੀ ਕਰਨ ਲਈ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਅੰਬਰਲਾ ਕਈ ਵਾਰ ਸੋਨਾ ਦੇ ਘਰ ਪਹੁੰਚਦਾ ਸੀ ਅਤੇ ਉਸ ਨੂੰ ਵਿਆਹ ਲਈ ਬਲੈਕਮੇਲ ਕਰਦਾ ਸੀ।

ਇਸ ਸਭ ਤੋਂ ਪ੍ਰੇਸ਼ਾਨ ਹੋ ਕੇ ਸੋਨਾ ਸਾਲ 2019 ’ਚ ਉਸ ਤੋਂ ਵੱਖ ਹੋ ਗਈ। 2022 ’ਚ 3 ਸਾਲ ਬਾਅਦ ਦੋਵੇਂ ਪੜ੍ਹਾਈ ਲਈ ਲੰਡਨ ਆਏ ਸਨ। ਇਸ ਦੌਰਾਨ ਵੀ ਅੰਬਰਲਾ ਨੇ ਸੋਨਾ ਦਾ ਪਿੱਛਾ ਕਰਨਾ ਬੰਦ ਨਹੀਂ ਕੀਤਾ। ਉਹ ਅਕਸਰ ਉਸ ਰੈਸਟੋਰੈਂਟ ਨਾਲ ਸੰਪਰਕ ਕਰਦਾ ਸੀ ਜਿੱਥੇ ਸੋਨਾ ਕੰਮ ਕਰਦੀ ਸੀ। ਅੰਬਰਲਾ ਉਥੋਂ ਖਾਣਾ ਮੰਗਵਾਉਂਦਾ ਸੀ, ਤਾਂ ਜੋ ਸੋਨਾ ਉਸ ਦੇ ਘਰ ਡਿਲੀਵਰੀ ਕਰ ਸਕੇ।ਕੁਝ ਹਫ਼ਤਿਆਂ ਬਾਅਦ ਅੰਬਰਲਾ ਨੇ ਰੈਸਟੋਰੈਂਟ ਵਿੱਚ ਸੋਨਾ ਦਾ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਉਸ ਨੇ ਪੁਲਸ ਨੂੰ ਦੱਸਿਆ ਕਿ ਸੋਨਾ ਰੈਸਟੋਰੈਂਟ ’ਚ ਕਿਸੇ ਨੂੰ ਕਹਿ ਰਹੀ ਸੀ ਕਿ ਉਹ ਅੰਬਰਲਾ ਨਾਲ ਬ੍ਰੇਕਅੱਪ ਹੋਣ ਤੇ ਪਾਰਟੀ ਕਰਨਾ ਚਾਹੁੰਦੀ ਹੈ। ਇਹ ਸੁਣ ਕੇ ਉਸ ਨੇ ਗੁੱਸੇ ’ਚ ਆ ਕੇ ਆਪਣੀ ਸਾਬਕਾ ਪ੍ਰੇਮਿਕਾ ਦਾ ਕਤਲ ਕਰ ਦਿੱਤਾ।

Related post

ਗੁਜਰਾਤ : ਨਰਮਦਾ ਨਦੀ ਵਿਚ ਨਹਾਉਣ ਗਏ ਇੱਕੋ ਪਰਿਵਾਰ ਦੇ 7 ਲੋਕ ਡੁੱਬੇ

ਗੁਜਰਾਤ : ਨਰਮਦਾ ਨਦੀ ਵਿਚ ਨਹਾਉਣ ਗਏ ਇੱਕੋ ਪਰਿਵਾਰ…

ਵਡੋਦਰਾ, 15 ਮਈ, ਨਿਰਮਲ : ਗੁਜਰਾਤ ਦੇ ਪੋਈਚਾ ਵਿਚ ਨਰਮਦਾ ਨਦੀ ਵਿਚ ਇੱਕੋ ਪਰਿਵਾਰ ਦੇ 7 ਲੋਕਾਂ ਦੇ ਡੁੱਬਣ ਦੀ ਖ਼ਬਰ…
ਅਮਰੀਕਾ : ਸੂਰ ਦੀ ਕਿਡਨੀ ਲਗਵਾਉਣ ਵਾਲੇ ਵਿਅਕਤੀ ਦੀ ਹੋਈ ਮੌਤ

ਅਮਰੀਕਾ : ਸੂਰ ਦੀ ਕਿਡਨੀ ਲਗਵਾਉਣ ਵਾਲੇ ਵਿਅਕਤੀ ਦੀ…

ਮੈਸਾਚੁਸੈਟਸ, 12 ਮਈ, ਨਿਰਮਲ : ਅਮਰੀਕਾ ਦੇ ਰਾਜ ਮੈਸਾਚੁਸੈਟਸ ਵਿਚ ਸੂਰ ਦੀ ਕਿਡਨੀ ਲਗਵਾਉਣ ਵਾਲੇ 62 ਸਾਲ ਦੇ ਰਿਚਰਡ ਰਿਕ ਸਲੇਮੈਨ…
ਲੁਧਿਆਣਾ : ਜਿੰਮ ਜਾ ਰਹੀ ਮਹਿਲਾ ਨੂੰ ਕਾਰ ਨੇ ਦਰੜਿਆ

ਲੁਧਿਆਣਾ : ਜਿੰਮ ਜਾ ਰਹੀ ਮਹਿਲਾ ਨੂੰ ਕਾਰ ਨੇ…

ਲੁਧਿਆਣਾ, 12 ਮਈ, ਨਿਰਮਲ : ਲੁਧਿਆਣਾ ਵਿਖੇ ਜਿੰਮ ਵਿੱਚ ਕਸਰਤ ਕਰਨ ਜਾ ਰਹੀ ਇੱਕ ਮਹਿਲਾ ਨੂੰ ਕਾਰ ਨੇ ਟੱਕਰ ਮਾਰ ਦਿੱਤੀ।…