ਫੈਲੋਸ਼ਿੱਪ ਲਈ 30 ਜੇਤੂਆਂ ਵਿਚ 6 ਭਾਰਤੀ ਅਮਰੀਕੀ ਵਿਦਿਆਰਥੀ ਸ਼ਾਮਿਲ

ਫੈਲੋਸ਼ਿੱਪ ਲਈ 30 ਜੇਤੂਆਂ ਵਿਚ 6 ਭਾਰਤੀ ਅਮਰੀਕੀ ਵਿਦਿਆਰਥੀ ਸ਼ਾਮਿਲ

ਨਿਰਮਲ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਨਵੇਂ ਅਮਰੀਕੀਆਂ ਲਈ ਪ੍ਰਵਾਸੀ ਤੇ ਪ੍ਰਵਾਸੀਆਂ ਦੇ ਬੱਚਿਆਂ ਵਾਸਤੇ ਗਰੈਜੂਏਟ ਸਕੂਲ ਪ੍ਰੋਗਰਾਮ ਤਹਿਤ ਮੈਰਿਟ ਅਧਾਰਤ ਪਾਲ ਐਂਡ ਡੇਜ਼ੀ ਸੋਰੋਸ ਫੈਲੋਸ਼ਿੱਪਸ ਵਾਸਤੇ 2024 ਦੇ 30 ਜੇਤੂਆਂ ਵਿਚ 6 ਭਾਰਤੀ ਅਮਰੀਕੀ ਵਿਦਿਆਰਥੀ ਸ਼ਾਮਿਲ ਹਨ। ਇਨਾਂ 30 ਜੇਤੂਆਂ ਦੀ ਚੋਣ 2323 ਪ੍ਰਾਰਥੀਆਂ ਵਿਚੋਂ ਕੀਤੀ ਗਈ ਹੈ ਜਿਨਾਂ ਨੇ ਪੜਾਈ ਦੇ ਖੇਤਰ ਵਿਚ ਵਰਣਨਯੋਗ ਪ੍ਰਾਪਤੀਆਂ ਕੀਤੀਆਂ ਹਨ। ਇਨਾਂ ਵਿਚੋਂ ਹਰੇਕ ਨੂੰ ਗਰੈਜੂਏਟ ਪੜਾਈ ਲਈ 90,000 ਡਾਲਰ ਤੱਕ ਦਿੱਤੇ ਜਾਣਗੇ। ਇਸ ਫੈਲੋਸ਼ਿਪ ਦੇ ਜੇਤੂ 6 ਭਾਰਤੀ ਅਮਰੀਕੀ ਵਿਦਿਆਰਥੀਆਂ ਵਿਚ ਅਯੂਸ਼ ਕਰਨ, ਅਕਸ਼ੈ ਸਵਾਮੀਨਾਥਨ, ਕੀਰਥਨਾ ਹੋਗਿਰਾਲਾ, ਮਾਲਾਵਿਕਾ ਕਾਨਨ, ਸ਼ੂਭਵੂ ਭੱਟਾਚਾਰੀਆ ਤੇ ਅਨਾਨਿਯਾ ਅਗਸਟਿਨ ਮਲਹੋਤਰਾ ਸ਼ਾਮਿਲ ਹਨ। ਪਿਛਲੇ 26 ਸਾਲਾਂ ਦੌਰਾਨ ਇਸ ਪ੍ਰੋਗਰਾਮ ਤਹਿਤ 80 ਕਰੋੜ ਡਾਲਰ ਤੋਂ ਵਧ ਦਿੱਤੇ ਜਾ ਚੁੱਕੇ ਹਨ ਤੇ ਇਸ ਫੈਲੋਸ਼ਿੱਪ ਤਹਿਤ ਵਿਦਿਆਰਥੀਆਂ ਨੇ ਦਵਾਈਆਂ ਦੇ ਖੇਤਰ ਤੋਂ ਲੈ ਕੇ ਆਰਟਸ ,ਲਾਅ ਤੇ ਬਿਜ਼ਨਸ ਦੇ ਖੇਤਰ ਵਿਚ ਪੜਾਈ ਕੀਤੀ ਹੈ।

ਇਹ ਵੀ ਪੜ੍ਹੋ

ਭਾਰਤ ਸਰਕਾਰ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਦੇਸ਼ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਲਈ ਸਰਕਾਰ ਨੇ ਫਰਾਂਸ ਦੇ ਅਧਿਕਾਰੀਆਂ ਤੋਂ ਮਾਲਿਆ ਨੂੰ ਬਿਨਾਂ ਸ਼ਰਤ ਭਾਰਤ ਹਵਾਲੇ ਕਰਨ ਦੀ ਮੰਗ ਕੀਤੀ ਹੈ। ਇੰਡੀਅਨ ਐਕਸਪ੍ਰੈਸ ਨੇ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ।

ਮਾਲਿਆ ਫਿਲਹਾਲ ਬ੍ਰਿਟੇਨ ’ਚ ਹੈ ਪਰ ਭਾਰਤ ਫਿਲਹਾਲ ਹਰ ਉਸ ਦੇਸ਼ ਨਾਲ ਸੰਪਰਕ ਕਰ ਰਿਹਾ ਹੈ ਜਿੱਥੇ ਮਾਲਿਆ ਦੀਆਂ ਜਾਇਦਾਦਾਂ ਹਨ। ਅਜਿਹਾ ਇਸ ਲਈ ਹੈ ਕਿ ਜੇਕਰ ਮਾਲਿਆ ਬ੍ਰਿਟੇਨ ਛੱਡ ਕੇ ਕਿਸੇ ਹੋਰ ਦੇਸ਼ ਭੱਜ ਜਾਂਦਾ ਹੈ ਤਾਂ ਉਸ ਨੂੰ ਉਥੋਂ ਭਾਰਤ ਲਿਆਉਣ ’ਚ ਜ਼ਿਆਦਾ ਸਮਾਂ ਨਾ ਲੱਗੇ।

ਰਿਪੋਰਟ ਮੁਤਾਬਕ ਭਾਰਤ ਅਤੇ ਫਰਾਂਸ ਵਿਚਾਲੇ ਮਾਲਿਆ ਦੀ ਹਵਾਲਗੀ ’ਤੇ ਗੱਲਬਾਤ 15 ਅਪ੍ਰੈਲ ਨੂੰ ਕਾਊਂਟਰ ਟੈਰਰਿਜ਼ਮ ਦੇ ਵਰਕਿੰਗ ਗਰੁੱਪ ਦੀ ਇੱਕ ਬੈਠਕ ਦੇ ਦੌਰਾਨ ਹੋਈ।

ਹਾਲਾਂਕਿ ਹੁਣ ਇਹ ਜਾਣਕਾਰੀ ਸਾਹਮਣੇ ਆਈ ਹੈ। ਇਸ ਬੈਠਕ ’ਚ ਫਰਾਂਸ ਨੇ ਕੁਝ ਸ਼ਰਤਾਂ ਦੇ ਨਾਲ ਮਾਲਿਆ ਦੀ ਹਵਾਲਗੀ ਦੀ ਪੇਸ਼ਕਸ਼ ਕੀਤੀ ਸੀ ਪਰ ਭਾਰਤ ਨੇ ਉਨ੍ਹਾਂ ਨੂੰ ਸ਼ਰਤਾਂ ਹਟਾਉਣ ਲਈ ਕਿਹਾ ਹੈ।

ਭਾਰਤ ਵੱਲੋਂ ਇਸ ਮੀਟਿੰਗ ਵਿੱਚ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਕੇਡੀ ਦੇਵਲ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਖੁਫੀਆ ਏਜੰਸੀ ਦੇ ਕਈ ਅਧਿਕਾਰੀ ਵੀ ਮੀਟਿੰਗ ਵਿੱਚ ਮੌਜੂਦ ਸਨ। ਕਿੰਗਫਿਸ਼ਰ ਏਅਰਲਾਈਨਜ਼ ਸਮੇਤ ਕਈ ਕੰਪਨੀਆਂ ਦੇ ਮਾਲਕ ਭਾਰਤੀ ਕਾਰੋਬਾਰੀ ਵਿਜੇ ਮਾਲਿਆ ’ਤੇ ਦੇਸ਼ ਦੇ 17 ਬੈਂਕਾਂ ਦਾ ਕਰੀਬ 9 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਹੈ।

ਮਾਲਿਆ 2016 ’ਚ ਦੇਸ਼ ਛੱਡ ਕੇ ਬ੍ਰਿਟੇਨ ਭੱਜ ਗਿਆ ਸੀ, ਜਿੱਥੋਂ ਭਾਰਤ ਸਰਕਾਰ ਉਸ ਨੂੰ ਦੇਸ਼ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਮਾਲਿਆ ਦੇ ਖਿਲਾਫ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਪੈਂਡਿੰਗ ਹਨ। 5 ਜਨਵਰੀ 2019 ਨੂੰ ਅਦਾਲਤ ਨੇ ਵਿਜੇ ਮਾਲਿਆ ਨੂੰ ਭਗੌੜਾ ਕਰਾਰ ਦਿੱਤਾ ਸੀ।

ਪਿਛਲੇ ਸਾਲ ਜਾਂਚ ਦੌਰਾਨ ਸੀਬੀਆਈ ਨੇ ਦਾਅਵਾ ਕੀਤਾ ਸੀ ਕਿ ਮਾਲਿਆ ਨੇ ਸਾਲ 2015-16 ਦੌਰਾਨ ਬ੍ਰਿਟੇਨ ਅਤੇ ਫਰਾਂਸ ਵਿੱਚ 330 ਕਰੋੜ ਰੁਪਏ ਦੀਆਂ ਜਾਇਦਾਦਾਂ ਖਰੀਦੀਆਂ ਸਨ। ਉਸ ਸਮੇਂ ਉਨ੍ਹਾਂ ਦੀ ਕੰਪਨੀ ਕਿੰਗਫਿਸ਼ਰ ਏਅਰਲਾਈਨਜ਼ ਘਾਟੇ ’ਚ ਸੀ। ਮਾਲਿਆ ਨੇ ਖੁਦ ਬੈਂਕਾਂ ਦਾ ਕਰਜ਼ਾ ਨਹੀਂ ਮੋੜਿਆ। ਸਾਲ 2020 ’ਚ ਈਡੀ ਦੀ ਅਪੀਲ ’ਤੇ ਫਰਾਂਸ ਨੇ ਮਾਲਿਆ ਦੀ ਉਥੇ ਸਥਿਤ 14 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਸੀ।

Related post

CAA ਤਹਿਤ ਪਹਿਲੀ ਵਾਰ 14 ਵਿਦੇਸ਼ੀਆਂ ਨੂੰ ਦਿੱਤੀ ਗਈ ਭਾਰਤੀ ਨਾਗਰਿਕਤਾ

CAA ਤਹਿਤ ਪਹਿਲੀ ਵਾਰ 14 ਵਿਦੇਸ਼ੀਆਂ ਨੂੰ ਦਿੱਤੀ ਗਈ…

ਨਵੀਂ ਦਿੱਲੀ 15 ਮਈ, ਪਰਦੀਪ ਸਿੰਘ: ਨਾਗਰਿਕਤਾ (ਸੋਧ) ਨਿਯਮ, 2024 (CAA) ਦੀ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਬੁੱਧਵਾਰ ਨੂੰ ਪਹਿਲੀ ਵਾਰ…
ਤੇਜ਼ ਰਫਤਾਰ ਕਾਰ ਦੀ ਲਪੇਟ ‘ਚ ਆਉਣ ਕਾਰਨ ਸਾਬਕਾ ਫ਼ੌਜੀ ਦੀ ਮੌਤ

ਤੇਜ਼ ਰਫਤਾਰ ਕਾਰ ਦੀ ਲਪੇਟ ‘ਚ ਆਉਣ ਕਾਰਨ ਸਾਬਕਾ…

ਸ੍ਰੀ ਮੁਕਤਸਰ ਸਾਹਿਬ, 15 ਮਈ, ਪਰਦੀਪ ਸਿੰਘ : ਮੁਕਤਸਰ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਪਿੰਡ ਭੁੱਲਰ ‘ਤੇ ਸਰਹਿੰਦ ਫੀਡਰ ਨਹਿਰ ਨੇੜੇ ਤੇਜ਼ ਰਫਤਾਰ…
ਸੁਨਿਆਰੇ ਦੀ ਦੁਕਾਨ ’ਚ ਚੋਰਾਂ ਨੇ ਲਾਇਆ ਪਾੜ, 25 ਕਿਲੋ ਚਾਂਦੀ ਅਤੇ ਨਕਦੀ ਚੋਰੀ

ਸੁਨਿਆਰੇ ਦੀ ਦੁਕਾਨ ’ਚ ਚੋਰਾਂ ਨੇ ਲਾਇਆ ਪਾੜ, 25…

ਅੰਮ੍ਰਿਤਸਰ, 15 ਮਈ, ਪਰਦੀਪ ਸਿੰਘ: ਅੰਮ੍ਰਿਤਸਰ ਦੇ ਮਜੀਠਾ ਰੋਡ ’ਤੇ ਚੋਰਾਂ ਵੱਲੋਂ ਇਕ ਜਿਊਲਰ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਚੋਰੀ…