ਏਅਰ ਇੰਡੀਆ ’ਚ ਸਫਰ ਕਰਨ ਵਾਲਿਆਂ ਦੀ ਹੋਵੇਗੀ ਸਖ਼ਤੀ ਨਾਲ ਜਾਂਚ

ਏਅਰ ਇੰਡੀਆ ’ਚ ਸਫਰ ਕਰਨ ਵਾਲਿਆਂ ਦੀ ਹੋਵੇਗੀ ਸਖ਼ਤੀ ਨਾਲ ਜਾਂਚ

ਨਵੀਂ ਦਿੱਲੀ, 7 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਦਿੱਲੀ ਅਤੇ ਪੰਜਾਬ ਤੋਂ ਏਅਰ ਇੰਡੀਆ ਦੀਆਂ ਫਲਾਈਟਸ ਵਿਚ ਸਫਰ ਕਰਨ ਵਾਲਿਆਂ ਵਧੇਰੇ ਸੁਰੱਖਿਆ ਜਾਂਚ ਦੇ ਘੇਰੇ ਵਿਚੋਂ ਲੰਘਣਾ ਹੋਵੇਗਾ ਅਤੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ’ਤੇ ਵਿਜ਼ਟਰ ਐਂਟਰੀ ਟਿਕਟਾਂ ਜਾਰੀ ਕਰਨੀਆਂ ਬੰਦ ਕਰ ਦਿਤੀਆਂ ਗਈਆਂ ਹਨ। ਇਹ ਸਾਰੀ ਪ੍ਰਕਿਰਿਆ 30 ਨਵੰਬਰ ਤੱਕ ਲਾਗੂ ਰਹੇਗੀ। ਸੂਤਰਾਂ ਨੇ ਦੱਸਿਆ ਕਿ ਇਕ ਵੱਖਵਾਦੀ ਜਥੇਬੰਦੀ ਵੱਲੋਂ 19 ਨਵੰਬਰ ਨੂੰ ਏਅਰ ਇੰਡੀਆ ਦੀਆਂ ਫਲਾਈਟਸ ਵਿਚ ਨਾ ਚੜ੍ਹਨ ਬਾਰੇ ਦਿਤੀ ਧਮਕੀ ਮਗਰੋਂ ਨਵੇਂ ਸੁਰੱਖਿਆ ਉਪਾਅ ਲਾਗੂ ਕੀਤੇ ਗਏ ਹਨ। ਬਿਊਰੋ ਆਫ਼ ਸਿਵਲ ਐਵੀਏਸ਼ਨ ਸਕਿਉਰਿਟੀ ਦੇ ਸਰਕੁਲਰ ਮੁਤਾਬਕ ਏਅਰ ਇੰਡੀਆ ਦੀਆਂ ਫਲਾਈਟਸ ਦੇ ਮੁਸਾਫਰਾਂ ਦੀ ਦੂਹਰੀ ਵਾਰ ਚੈਕਿੰਗ ਕੀਤੀ ਜਾਵੇਗੀ।

30 ਨਵੰਬਰ ਤੱਕ ਦਿੱਲੀ ਅਤੇ ਪੰਜਾਬ ਵਿਚ ਅਹਿਤਿਆਤੀ ਕਦਮ ਲਾਗੂ

ਜਹਾਜ਼ ਵਿਚ ਸਵਾਰ ਹੋਣ ਤੋਂ ਐਨ ਪਹਿਲਾਂ ਮੁਸਾਫ਼ਰਾਂ ਅਤੇ ਉਨ੍ਹਾਂ ਦੇ ਸਮਾਨ ਦੀ ਸਕ੍ਰੀਨਿੰਗ ਰਾਹੀਂ ਪੁਖਤਾ ਸੁਰੱਖਿਆ ਬੰਦੋਬਸਤ ਯਕੀਨੀ ਬਣਾਏ ਜਾਣਗੇ। ਉਧਰ ਏਅਰ ਇੰਡੀਆ ਵੱਲੋਂ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ। ਇਥੇ ਦਸਣਾ ਬਣਦਾ ਹੈ ਕਿ ਇਸ ਵੇਲੇ ਏਅਰ ਇੰਡੀਆ ਦੀ ਮਾਲਕੀ ਟਾਟਾ ਗਰੁੱਪ ਕੋਲ ਹੈ ਜਦਕਿ ਪਹਿਲਾਂ ਭਾਰਤ ਸਰਕਾਰ ਦੀ ਮਾਲਕੀ ਵਾਲਾ ਅਦਾਰਾ ਸੀ। ਫਿਰ ਵੀ ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਹੋਣ ਦੇ ਨਾਤੇ ਸੁਰੱਖਿਆ ਬੰਦੋਬਸਤ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।

Related post

ਕੈਨੇਡਾ ਤੋਂ ਪੰਜਾਬ ਪਰਤ ਰਹੇ ਨੌਜਵਾਨ ਦੀ ਜਹਾਜ਼ ’ਚ ਮੌਤ

ਕੈਨੇਡਾ ਤੋਂ ਪੰਜਾਬ ਪਰਤ ਰਹੇ ਨੌਜਵਾਨ ਦੀ ਜਹਾਜ਼ ’ਚ…

ਰਾਏਕੋਟ, 9 ਮਾਰਚ, ਨਿਰਮਲ : ਕੈਨੇਡਾ ਤੋਂ ਪੰਜਾਬ ਪਰਤ ਰਹੇ ਪੰਜਾਬੀ ਨੌਜਵਾਨ ਦੀ ਜਹਾਜ਼ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ…
ਏਅਰ ਇੰਡੀਆ ਤੇ ਸਪਾਈਸ ਜੈਟ ਨੂੰ 30-30 ਲੱਖ ਦਾ ਜੁਰਮਾਨਾ

ਏਅਰ ਇੰਡੀਆ ਤੇ ਸਪਾਈਸ ਜੈਟ ਨੂੰ 30-30 ਲੱਖ ਦਾ…

ਨਵੀਂ ਦਿੱਲੀ, 18 ਜਨਵਰੀ, ਨਿਰਮਲ : ਸਪਾਈਸਜੈੱਟ ਅਤੇ ਏਅਰ ਇੰਡੀਆ ਨੂੰ ਖਰਾਬ ਮੌਸਮ ਵਿੱਚ ਪਾਇਲਟਾਂ ਦੀ ਡਿਊਟੀ ਸੌਂਪਣ ਵਿੱਚ ਲਾਪਰਵਾਹੀ ਲਈ…
ਸੁਰੱਖਿਆ ਕੁਤਾਹੀ ਨੂੰ ਲੈ ਕੇ ਸੰਸਦ ਵਿਚ ਮੁੜ ਹੰਗਾਮਾ

ਸੁਰੱਖਿਆ ਕੁਤਾਹੀ ਨੂੰ ਲੈ ਕੇ ਸੰਸਦ ਵਿਚ ਮੁੜ ਹੰਗਾਮਾ

ਨਵੀਂ ਦਿੱਲੀ 15 ਦਸੰਬਰ, ਨਿਰਮਲ : ਲੋਕ ਸਭਾ ਅਤੇ ਰਾਜ ਸਭਾ ਵਿਚ ਸੰਸਦ ਵਿਚ ਸੁਰੱਖਿਆ ਕੁਤਾਹੀ ਨੂੰ ਲੈ ਕੇ ਵਿਰੋਧੀ ਧਿਰ…