ਕੈਨੇਡੀਅਨ ਕਵਿਤਰੀ ਰੂਪੀ ਕੌਰ ਨੇ ਬਾਇਡਨ ਦਾ ਸੱਦਾ ਠੁਕਰਾਇਆ

ਕੈਨੇਡੀਅਨ ਕਵਿਤਰੀ ਰੂਪੀ ਕੌਰ ਨੇ ਬਾਇਡਨ ਦਾ ਸੱਦਾ ਠੁਕਰਾਇਆ

ਟੋਰਾਂਟੋ, 7 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਅਨ ਕਵਿਤਰੀ ਰੂਪੀ ਕੌਰ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਭੇਜਿਆ ਸੱਦਾ ਪੱਤਰ ਇਹ ਕਹਿੰਦਿਆਂ ਠੁਕਰਾਅ ਦਿਤਾ ਕਿ ਇਜ਼ਰਾਈਲ-ਹਮਾਸ ਜੰਗ ਬਾਰੇ ਅਮਰੀਕਾ ਦਾ ਹੁੰਗਾਰਾ ਸਰਾਸਰ ਗਲਤ ਹੈ। ਰੂਪੀ ਕੌਰ ਨੂੰ ਦਿਵਾਲੀ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਭੇਜਿਆ ਗਿਆ ਸੀ।

ਇਜ਼ਰਾਈਲ-ਹਮਾਸ ਜੰਗ ’ਤੇ ਅਮਰੀਕਾ ਦੇ ਹੁੰਗਾਰੇ ਨੂੰ ਦੱਸਿਆ ਮੁੱਖ ਕਾਰਨ

ਰੂਪੀ ਕੌਰ ਨੇ ਟਵਿਟਰ ’ਤੇ ਲਿਖਿਆ ਕਿ ਉੁਹ ਅਮਰੀਕਾ ਸਰਕਾਰ ਦੇ ਸਮਾਗਮ ਵਿਚ ਸ਼ਾਮਲ ਨਹੀਂ ਹੋਵੇਗੀ ਕਿਉਂਕਿ ਗਾਜ਼ਾ ’ਤੇ ਬੰਬ ਸੁੱਟਣ ਲਈ ਬਾਇਡਨ ਸਰਕਾਰ ਹੀ ਇਜ਼ਰਾਈਲ ਨੂੰ ਫੰਡ ਮੁਹੱਈਆ ਕਰਵਾ ਰਹੀ ਹੈ। ਅਜਿਹੀ ਕਿਸੇ ਸਰਕਾਰ ਦਾ ਸੱਦਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਜੋ ਆਮ ਲੋਕਾਂ ਦੇ ਕਤਲੇਆਮ ਦੀ ਹਮਾਇਤ ਕਰਦੀ ਹੋਵੇ। ਹਮਾਸ ਦੇ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਇਜ਼ਰਾਇਲੀ ਹਮਲਿਆਂ ਦੌਰਾਨ 10 ਹਜ਼ਾਰ ਤੋਂ ਵੱਧ ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ।

Related post