ਕੈਨੇਡਾ ਨੇ ਜਾਰੀ ਕੀਤੇ 52 ਲੱਖ ਵੀਜ਼ੇ

ਕੈਨੇਡਾ ਨੇ ਜਾਰੀ ਕੀਤੇ 52 ਲੱਖ ਵੀਜ਼ੇ

ਟੋਰਾਂਟੋ, 16 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਨੇ 52 ਲੱਖ ਅਰਜ਼ੀਆਂ ਦਾ ਨਿਪਟਾਰਾ ਕਰਦਿਆਂ ਨਵਾਂ ਮੀਲ ਪੱਥਰ ਕਾਇਮ ਹੈ ਅਤੇ ਬੈਕਲਾਗ ਘਟਾਉਣ ਵਿਚ ਵੀ ਸਫ਼ਲਤਾ ਹਾਸਲ ਕੀਤੀ ਹੈ। 31 ਜੁਲਾਈ ਤੱਕ ਇੰਮੀਗ੍ਰੇਸ਼ਨ ਵਿਭਾਗ ਕੋਲ 22,74,600 ਅਰਜ਼ੀਆਂ ਵਿਚਾਰ ਅਧੀਨ ਸਨ ਜਿਨ੍ਹਾਂ ਵਿਚੋਂ 8 ਲੱਖ ਨੂੰ ਬੈਕਲਾਗ ਮੰਨਿਆ ਜਾ ਰਿਹਾ ਹੈ। ਕੁਲ ਅਰਜ਼ੀਆਂ ਵਿਚੋਂ ਪਰਮਾਨੈਂਟ ਰੈਜ਼ੀਡੈਂਸ ਦੀਆਂ 6 ਲੱਖ 31 ਹਜ਼ਾਰ, ਸਿਟੀਜ਼ਨਸ਼ਿਪ ਦੀਆਂ 2 ਲੱਖ 97 ਹਜ਼ਾਰ ਅਤੇ ਟੈਂਪਰੇਰੀ ਰੈਜ਼ੀਡੈਂਸ ਦੀਆਂ 9 ਲੱਖ ਅਰਜ਼ੀਆਂ ਦੱਸੀਆਂ ਜਾ ਰਹੀਆਂ ਹਨ।
ਪਰਮਾਨੈਂਟ ਰੈਜ਼ੀਡੈਂਸ ਵਾਲੀਆਂ ਅਰਜ਼ੀਆਂ ਵਿਚੋਂ 2 ਲੱਖ 90 ਹਜ਼ਾਰ ਬੈਕਲਾਗ ਵਾਲੇ ਖਾਤੇ ਵਿਚ ਹਨ ਜਦਕਿ ਸਿਟੀਜ਼ਨਸ਼ਿਪ ਵਾਲੀਆਂ ਅਰਜ਼ੀਆਂ ਵਿਚੋਂ 68 ਹਜ਼ਾਰ ਬੈਕਲਾਗ ਵਿਚ ਮੰਨੀ ਜਾ ਰਹੀਆਂ ਹਨ। ਇੰਮੀਗ੍ਰੇਸ਼ਨ ਵਿਭਾਗ ਕੋਲ ਪੁੱਜੀਆਂ ਉਨ੍ਹਾਂ ਅਰਜ਼ੀਆਂ ਨੂੰ ਬੈਕਲਾਗ ਵਿਚ ਮੰਨਿਆ ਜਾਂਦਾ ਹੈ ਜਿਨ੍ਹਾਂ ਦੀ ਪ੍ਰੋਸੈਸਿੰਗ ਤੈਅਸ਼ੁਦਾ ਹੱਦ ਅੰਦਰ ਸੰਭਵ ਨਹੀਂ ਹੁੰਦੀ।

ਐਕਸਪ੍ਰੈਸ ਐਂਟਰੀ ਅਧੀਨ ਅਰਜ਼ੀਆਂ ਦੇ ਨਿਪਟਾਰੇ ਲਈ ਛੇ ਮਹੀਨੇ ਦੀ ਸਮਾਂ ਹੱਦ ਰੱਖੀ ਗਈ ਹੈ ਜਦਕਿ ਸਟੱਡੀ ਵੀਜ਼ਾ ਅਰਜ਼ੀਆਂ 60 ਦਿਨ ਦੇ ਅੰਦਰ ਨਿਪਟਾਈਆਂ ਜਾਣੀਆਂ ਲਾਜ਼ਮੀ ਹਨ।ਇੰਮੀਗ੍ਰੇਸ਼ਨ ਵਿਭਾਗ 80 ਫ਼ੀ ਸਦੀ ਅਰਜ਼ੀਆਂ ਦੀ ਨਿਪਟਾਰਾ ਤੈਅਸ਼ੁਦਾ ਸਮਾਂ ਹੱਦ ਦੇ ਅੰਦਰ ਕਰਨ ਦਾ ਟੀਚਾ ਲੈ ਕੇ ਚਲਦਾ ਹੈ। ਤਾਜ਼ਾ ਅੰਕੜੇ ਦਰਸਾਉਂਦੇ ਹਨ ਮਈ ਦੇ ਮੁਕਾਬਲੇ ਜੁਲਾਈ ਵਿਚ ਬੈਕਲਾਗ ਵਾਲੀਆਂ ਅਰਜ਼ੀਆਂ ਦੀ ਗਿਣਤੀ ਹੇਠਾਂ ਆਈ। ਮਿਸਾਲ ਵਜੋਂ ਮਈ ਵਿਚ ਪਰਮਾਨੈਂਟ ਰੈਜ਼ੀਡੈਂਸ ਦੀਆਂ 48 ਫ਼ੀ ਸਦੀ ਅਰਜ਼ੀਆਂ ਬੈਕਲਾਗ ਵਿਚ ਸਨ ਜਦਕਿ ਜੁਲਾਈ ਵਿਚ ਇਹ ਅੰਕੜਾ ਮਾਮੂਲੀ ਕਮੀ ਨਾਲ 46 ਫ਼ੀ ਸਦੀ ’ਤੇ ਆ ਗਿਆ।


ਸਪਾਊਜ਼ ਵੀਜ਼ਾ, ਪਾਰਟਨਰਜ਼ ਅਤੇ ਬੱਚਿਆਂ ਦੀ ਪੀ.ਆਰ. ਦੇ ਮਾਮਲਿਆਂ ਵਿਚ ਜ਼ਿਆਦਾ ਕਮੀ ਆਈ ਅਤੇ ਬੈਕਲਾਗ ਵਿਚ 18 ਫ਼ੀ ਸਦੀ ਅਰਜ਼ੀਆਂ ਦਰਜ ਕੀਤੀਆਂ ਗਈਆਂ। ਸਿਟੀਜ਼ਨਸ਼ਿਪ ਦੀ ਸ਼੍ਰੇਣੀ ਵਿਚ ਮਈ ਦੇ ਮੁਕਾਬਲੇ ਜੁਲਾਈ ਦੌਰਾਨ ਬੈਕਲਾਗ ਵਾਲੀਆਂ ਅਰਜ਼ੀਆਂ 4 ਫ਼ੀ ਸਦੀ ਘਟੀਆਂ। ਟੈਂਪਰੇਰੀ ਰੈਜ਼ੀਡੈਂਸ ਵਾਲੀ ਸ਼੍ਰੇਣੀ ਵਿਚ ਸਭ ਤੋਂ ਜ਼ਿਆਦਾ 4 ਲੱਖ ਦੀ ਕਮੀ ਦਰਜ ਕੀਤੀ ਗਈ। ਮਈ ਵਿਚ ਸਟੱਡੀ ਵੀਜ਼ਾ, ਵਰਕ ਪਰਮਿਟ ਅਤੇ ਵਿਜ਼ਟ ਵੀਜ਼ਾ ਵਾਸਤੇ ਆਈਆਂ 13 ਲੱਖ ਅਰਜ਼ੀਆਂ ਵਿਚਾ ਅਧੀਨ ਸਨ ਜਦਕਿ ਜੁਲਾਈ ਵਿਚ ਇਹ ਅੰਕੜਾ 9 ਲੱਖ ਰਹਿ ਗਿਆ। ਇੰਮੀਗ੍ਰੇਸ਼ਨ ਵਿਭਾਗ ਦੇ ਅੰਕੜੇ ਦਰਸਾਉਂਦੇ ਹਨ ਕਿ ਜੁਲਾਈ ਦੇ ਅੰਤ ਤੱਕ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਨਾਲ ਸਬੰਧਤ 47 ਫ਼ੀ ਸਦੀ ਅਰਜ਼ੀਆਂ ਦਾ ਸਮੇਂ ਸਿਰ ਨਿਪਟਾਰਾ ਨਾ ਕੀਤਾ ਜਾ ਸਕਿਆ।


ਸਟੱਡੀ ਵੀਜ਼ਾ ਦੇ ਮਾਮਲੇ ਵਿਚ ਹਾਲਾਤ ਬਿਹਤਰ ਰਹੇ ਜਿਥੇ ਸਿਰਫ 17 ਫ਼ੀ ਸਦੀ ਅਰਜ਼ੀਆਂ ਬੈਕਲਾਗ ਵਿਚ ਸਨ। ਵਰਕ ਪਰਮਿਟ ਅਰਜ਼ੀਆਂ ਦੇ ਮਾਮਲੇ ਵਿਚ ਬੈਕਲਾਗ 25 ਫ਼ੀ ਸਦੀ ਰਿਹਾ ਜੋ ਮਈ ਦੇ 27 ਫ਼ੀ ਸਦੀ ਅੰਕੜੇ ਤੋਂ ਘੱਟ ਬਣਦਾ ਹੈ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਦਾ ਕਹਿਣਾ ਹੈ ਕਿ ਬੈਕਲਾਗ ਘਟਾਉਣ ਲਈ ਕਈ ਉਪਾਅ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚ ਪੀ.ਆਰ. ਦੀਆਂ ਕੁਝ ਅਰਜ਼ੀਆਂ ਆਨਲਾਈਨ ਦਾਖਲ ਕਰਵਾਈਆਂ ਜਾ ਰਹੀਆਂ ਹਨ।


ਮਿਆਦ ਪੁੱਗਣ ਦੇ ਨੇੜੇ ਪੁੱਜੇ ਵਿਦਿਆਰਥੀਆਂ ਦੇ ਪੋਸਟਗ੍ਰੈਜੁਏਟ ਵਰਕ ਪਰਮਿਟ ਵਧਾਏ ਜਾ ਰਹੇ ਹਨ ਅਤੇ ਸੁਪਰ ਵੀਜ਼ਾ ’ਤੇ ਆਉਣ ਵਾਲੇ ਮਾਪਿਆਂ ਦੀ ਰਿਹਾਇਸ਼ ਦਾ ਸਮਾਂ ਦੋ ਸਾਲ ਵਧਾਇਆ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਵਿਜ਼ਟਰ ਵੀਜ਼ਾ ਦੀਆਂ ਅਰਜ਼ੀਆਂ 14 ਦਿਨ ਦੇ ਅੰਦਰ ਨਿਪਟਾਏ ਜਾਣ ਦਾ ਟੀਚਾ ਰੱਖਿਆ ਗਿਆ ਹੈ ਪਰ 47 ਫ਼ੀ ਸਦੀ ਅਰਜ਼ੀਆਂ ਦੀ ਸਮੇਂ ਸਿਰ ਪ੍ਰੋਸੈਸਿੰਗ ਨਹੀਂ ਹੋ ਰਹੀ।

Related post

ਕੈਨੇਡਾ ਤੇ ਅਮਰੀਕਾ ਵਿਚ ਲੱਗੇਗਾ ਸੂਰਜ ਗ੍ਰਹਿਣ

ਕੈਨੇਡਾ ਤੇ ਅਮਰੀਕਾ ਵਿਚ ਲੱਗੇਗਾ ਸੂਰਜ ਗ੍ਰਹਿਣ

ਵਾਸ਼ਿੰਗਟਨ, 28 ਮਾਰਚ, ਨਿਰਮਲ : ਤਾਰਿਆਂ ਨਾਲ ਭਰਿਆ ਰਾਤ ਦਾ ਅਸਮਾਨ ਹਮੇਸ਼ਾ ਹੀ ਇਨਸਾਨਾਂ ਨੂੰ ਆਕਰਸ਼ਿਤ ਕਰਦਾ ਰਿਹਾ ਹੈ। ਪਰ ਦਿਨ…
ਕੈਨੇਡਾ ਭੇਜਣ ਦੇ ਬਹਾਨੇ ਲੱਖਾਂ ਰੁਪਏ ਦੀ ਠੱਗੀ

ਕੈਨੇਡਾ ਭੇਜਣ ਦੇ ਬਹਾਨੇ ਲੱਖਾਂ ਰੁਪਏ ਦੀ ਠੱਗੀ

ਖੰਨਾ, 28 ਮਾਰਚ, ਨਿਰਮਲ : ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਇਸੇ ਤਰ੍ਹਾਂ…
ਕੈਨੇਡਾ ਵਿੱਚ ਸੰਦੀਪ ਪਟੇਲ ਦੀ ਨਿਕਲੀ 1 ਮਿਲੀਅਨ ਡਾਲਰ ਦੀ ਲਾਟਰੀ

ਕੈਨੇਡਾ ਵਿੱਚ ਸੰਦੀਪ ਪਟੇਲ ਦੀ ਨਿਕਲੀ 1 ਮਿਲੀਅਨ ਡਾਲਰ…

ਨਿਰਮਲ ਟੋਰਾਂਟੋ, 27 ਮਾਰਚ (ਰਾਜ ਗੋਗਨਾ)- ਕੈਨੇਡਾ ਵਿੱਚ ਰਹਿਣ ਵਾਲੇ ਇਕ ਗੁਜਰਾਤੀ ਮੂਲ ਦੇ ਸੰਦੀਪ ਪਟੇਲ ਨੇ ਲਾਟਰੀ ਵਿੱਚ ਉਸ ਨੂੰ…