ਉਨਟਾਰੀਓ ’ਚ ਸਰਜਰੀ ਅਤੇ ਟੈਸਟਾਂ ਦੀ ਉਡੀਕ ਕਰਦੇ 11 ਹਜ਼ਾਰ ਮਰੀਜ਼ਾਂ ਦੀ ਮੌਤ

ਉਨਟਾਰੀਓ ’ਚ ਸਰਜਰੀ ਅਤੇ ਟੈਸਟਾਂ ਦੀ ਉਡੀਕ ਕਰਦੇ 11 ਹਜ਼ਾਰ ਮਰੀਜ਼ਾਂ ਦੀ ਮੌਤ

ਟੋਰਾਂਟੋ, 16 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ 11 ਹਜ਼ਾਰ ਮਰੀਜ਼ ਸਰਜਰੀ ਅਤੇ ਹੋਰ ਟੈਸਟਾਂ ਦੀ ਉਡੀਕ ਕਰਦੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਸਿਟੀ ਨਿਊਜ਼ ਵੱਲੋਂ ਇਕ ਤਾਜ਼ਾ ਰਿਪੋਰਟ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਗਿਆ ਹੈ ਜਿਸ ਮੁਤਾਬਕ 2 ਹਜ਼ਾਰ ਲੋਕਾਂ ਦੀ ਮੌਤ ਸਰਜਰੀ ਦੀ ਉਡੀਕ ਕਰਦਿਆਂ ਹੋਈ ਜਦਕਿ 9 ਹਜ਼ਾਰ ਤੋਂ ਵੱਧ ਐਮ.ਆਰ.ਆਈ. ਅਤੇ ਸੀ.ਟੀ. ਸਕੈਨ ਕਰਵਾਉਣ ਦੀ ਉਡੀਕ ਦੌਰਾਨ ਦਮ ਤੋੜ ਗਏ।


ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਅੰਦਰ ਖੌਫ ਦਾ ਮਾਹੌਲ ਹੈ ਅਤੇ 38 ਸਾਲ ਦੀ ਜੌਰਡਨਾ ਬਿਆਲੋ ਇਨ੍ਹਾਂ ਵਿਚੋਂ ਇਕ ਹੈ। ਉਸ ਨੂੰ ਅਕਤੂਬਰ 2020 ਵਿਚ ਰੇਅਰ ਜੈਨੇਟਿਕ ਟਿਊਮਰ ਸਿੰਡਰੋਮ ਦੀ ਸ਼ਿਕਾਇਤ ਹੋਈ। ਇਸ ਬਿਮਾਰੀ ਕਾਰਨ ਮਰੀਜ਼ ਦੇ ਸਰੀਰ ਵਿਚ ਰਸੌਲੀਆਂ ਬਣਨ ਲੱਗ ਜਾਂਦੀਆਂਹਨ ਅਤੇ ਇਨ੍ਹਾਂ ਨੂੰ ਆਪ੍ਰੇਸ਼ਨ ਰਾਹੀਂ ਹੀ ਕੱਢਿਆ ਜਾ ਸਕਦਾ ਹੈ।


ਤਕਰੀਬਨ ਡੇਢ ਸਾਲ ਦੀ ਉਡੀਕ ਮਗਰੋਂ ਬਿਆਲੋ ਇਸਤਰੀ ਰੋਗਾਂ ਦੀ ਮਾਹਰ ਡਾਕਟਰ ਤੱਕ ਪਹੁੰਚ ਸਕੀ ਅਤੇ ਹਾਲ ਹੀ ਵਿਚ ਉਸ ਦੀ ਪਿੱਠ ਵਿਚ ਚਾਰ ਰਸੌਲੀਆਂ ਹੋਣ ਬਾਰੇ ਪਤਾ ਲੱਗਾ ਪਰ ਹੁਣ ਉਸ ਨੂੰ ਸੀ.ਟੀ. ਸਕੈਨ ਕਰਵਾਉਣ ਵਾਸਤੇ ਸੰਘਰਸ਼ ਕਰਨਾ ਪੈ ਰਿਹਾ ਹੈ। ਇਕ ਪਾਸੇ ਡਾਕਟਰ ਜਲਦ ਤੋਂ ਜਲਦ ਸੀ.ਟੀ. ਸਕੈਨ ਕਰਵਾਉਣ ਲਈ ਕਹਿ ਰਹੇ ਹਨ ਜਦਕਿ ਦੂਜੇ ਪਾਸੇ ਸੀ.ਟੀ. ਸਕੈਨ ਵਾਸਤੇ ਉਡੀਕ ਸੂਚੀ ਬਹੁਤ ਲੰਮੀ ਹੈ।


ਪੰਜ ਸਾਲਾ ਬੱਚੇ ਦੀ ਮਾਂ ਬਿਆਲੋ ਨੇ ਆਪਣੇ ਬੇਟੇ ਨਾਲ ਵਾਅਦਾ ਕੀਤਾ ਹੈ ਕਿ ਉਹ ਉਸ ਦੇ ਵਿਆਹ ਮੌਕੇ ਜ਼ਰੂਰ ਮੌਜੂਦ ਰਹੇਗੀ ਪਰ ਹਾਲਾਤ ਨੂੰ ਵੇਖਦਿਆਂ ਅਜਿਹਾ ਮਹਿਸੂਸ ਨਹੀਂ ਹੁੰਦਾ। ਹੈਲਥ ਕੇਅਰ ਸੈਕਟਰ ਦੇ ਸੰਕਟ ਨਾਲ ਜੂਝ ਰਹੀ ਬਿਆਲੋ ਇਕੱਲੀ ਮਰੀਜ਼ ਨਹੀਂ। ਉਨਟਾਰੀਓ ਵਿਚ ਸਰਜਰੀ ਦੀ ਉਡੀਕ ਕਰ ਰਹੇ ਮਰੀਜ਼ਾਂ ਦੀ ਗਿਣਤੀ 2 ਲੱਖ ਤੋਂ ਟੱਪ ਚੁੱਕੀ ਹੈ।


ਉਧਰ ਉਨਟਾਰੀਓ ਦੇ ਸਿਹਤ ਮੰਤਰਾਲੇ ਦੇ ਇਕ ਬੁਲਾਰੇ ਨੇ ਪੂਰੇ ਸੂਬੇ ਵਿਚ ਹਸਪਤਾਲਾਂ ਦੀ ਸਮਰੱਥਾ ਵਧਾਈ ਜਾ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਵੱਡੇ ਸਰਜੀਕਲ ਬੈਕਲਾਗ ਨੂੰ ਵੇਖਦਿਆਂ ਉਨਟਾਰੀਓ ਦੀ ਡਗ ਫ਼ੋਰਡ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਵਿਚ ਕਈ ਕਿਸਮ ਦੇ ਆਪ੍ਰੇਸ਼ਨ ਅਤੇ ਵੱਖ-ਵੱਖ ਟੈਸਟ ਕਰਨ ਦਾ ਰਾਹ ਖੋਲ੍ਹ ਦਿਤਾ ਹੈ ਪਰ ਗੰਭੀਰ ਬਿਮਾਰੀਆਂ ਦੇ ਇਲਾਜ ਪ੍ਰਾਈਵੇਟ ਕਲੀਨਿਕਸ ਵਿਚ ਸੰਭਵ ਨਹੀਂ।
ਖਾਸ ਤੌਰ ’ਤੇ ਬਿਆਲੋ ਵਰਗੇ ਮਰੀਜ਼ਾਂ ਨੂੰ ਵੱਡੇ ਹਸਪਤਾਲਾਂ ਵਿਚ ਇਲਾਜ ਦੀ ਜ਼ਰੂਰਤ ਹੈ।

ਸੂਬਾ ਸਰਕਾਰ ਦਾ ਦਾਅਵਾ ਹੈ ਕਿ ਪ੍ਰਾਈਵੇਟ ਹਸਪਤਾਲਾਂ ਵਿਚਲਾ ਸਾਰਾ ਇਲਾਜ ਉਨਟਾਰੀਓ ਹੈਲਥ ਇੰਸ਼ੋਰੈਂਸ ਪਲੈਨ ਅਧੀਨ ਹੋਵੇਗਾ ਅਤੇ ਲੋਕਾਂ ਨੂੰ ਆਪਣੇ ਕਰੈਡਿਟ ਕਾਰਡ ਵਰਤਣ ਦੀ ਜ਼ਰੂਰਤ ਨਹੀਂ ਪਵੇਗੀ।


ਸਰਕਾਰ ਦਾ ਕਹਿਣਾ ਹੈ ਕਿ ਸਰਜਰੀਜ਼ ਦਾ ਬੈਕਲਾਗ ਖ਼ਤਮ ਹੋਣ ਤੋਂ ਬਾਅਦ ਵੀ ਪ੍ਰਾਈਵੇਟ ਹਸਪਤਾਲਾਂ ਦੀ ਮਦਦ ਲੈਣ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ। ਦੱਸ ਦੇਈਏ ਕਿ ਉਨਟਾਰੀਓ ਵਿਚ ਤਕਰੀਬਨ 900 ਪ੍ਰਾਈਵੇਟ ਕਲੀਨਿਕ ਚੱਲ ਰਹੇ ਹਨ ਜਿਥੇ ਸਰਜਰੀ ਅਤੇ ਟੈਸਟ ਕੀਤੇ ਜਾਂਦੇ ਹਨ।

Related post

ਤੋਸ਼ੀਬਾ ਨੇ ਇੰਨੇ ਹਜ਼ਾਰ ਕਰਮਚਾਰੀਆਂ ਦੀ ਛਾਂਟੀ ਦਾ ਕੀਤਾ ਐਲਾਨ, ਜਾਣੋ ਕਾਰਨ

ਤੋਸ਼ੀਬਾ ਨੇ ਇੰਨੇ ਹਜ਼ਾਰ ਕਰਮਚਾਰੀਆਂ ਦੀ ਛਾਂਟੀ ਦਾ ਕੀਤਾ…

ਨਵੀਂ ਦਿੱਲੀ, 16 ਮਈ, ਪਰਦੀਪ ਸਿੰਘ : ਕੋਰੋਨਾ ਕਾਲ ਤੋਂ ਬਾਅਦ ਜਿਵੇਂ ਹੀ ਕਾਰੋਬਾਰ ਦੁਆਰਾ ਸ਼ੁਰੂ ਹੋਏ ਤਾਂ ਨਾਲ ਹੀ ਕਰਮਚਾਰੀਆਂ…
ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਫੇਸਬੁੱਕ ‘ਤੇ ਹੋਣਗੇ ਲਾਈਵ, ਲੋਕਾਂ ਨਾਲ ਕਰਨਗੇ ਰਾਬਤਾ

ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਫੇਸਬੁੱਕ ‘ਤੇ…

ਚੰਡੀਗੜ੍ਹ, 16 ਮਈ, ਪਰਦੀਪ ਸਿੰਘ: ਬੀਤੇ ਮਹੀਨੇ ਪਹਿਲੇ ਫੇਸਬੁੱਕ ਲਾਈਵ ਪ੍ਰੋਗਰਾਮ ਦੀ ਸਫ਼ਲਤਾ ਤੋਂ ਬਾਅਦ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ…
ਚੰਡੀਗੜ੍ਹ ’ਚ ਕੂੜਾ ਇਕੱਠਾ ਕਰਨ ਵਾਲੀਆਂ ਗੱਡੀਆਂ ਦੇ ਪਿੱਛੇ ਲਗਾਏ ਜਾਣਗੇ ਪਲਾਸਟਿਕ ਥੈਲੇ

ਚੰਡੀਗੜ੍ਹ ’ਚ ਕੂੜਾ ਇਕੱਠਾ ਕਰਨ ਵਾਲੀਆਂ ਗੱਡੀਆਂ ਦੇ ਪਿੱਛੇ…

ਚੰਡੀਗੜ੍ਹ, 16 ਮਈ, ਪਰਦੀਪ ਸਿੰਘ: ਚੰਡੀਗੜ੍ਹ ਵਿੱਚ ਹੁਣ ਕੂੜਾ ਚੁੱਕਣ ਵਾਲੇ ਵਾਹਨਾਂ ਦੇ ਪਿੱਛੇ ਕਾਲੇ ਅਤੇ ਲਾਲ ਰੰਗ ਦੇ ਪਲਾਸਟਿਕ ਦੇ…