ਤੋਸ਼ੀਬਾ ਨੇ ਇੰਨੇ ਹਜ਼ਾਰ ਕਰਮਚਾਰੀਆਂ ਦੀ ਛਾਂਟੀ ਦਾ ਕੀਤਾ ਐਲਾਨ, ਜਾਣੋ ਕਾਰਨ
ਨਵੀਂ ਦਿੱਲੀ, 16 ਮਈ, ਪਰਦੀਪ ਸਿੰਘ : ਕੋਰੋਨਾ ਕਾਲ ਤੋਂ ਬਾਅਦ ਜਿਵੇਂ ਹੀ ਕਾਰੋਬਾਰ ਦੁਆਰਾ ਸ਼ੁਰੂ ਹੋਏ ਤਾਂ ਨਾਲ ਹੀ ਕਰਮਚਾਰੀਆਂ ਦੀ ਵੱਡੇ ਪੱਧਰ ਉੱਤੇ ਛਾਂਟੀ ਸ਼ੁਰੂ ਹੋ ਗਈ। ਹੁਣ ਤੋਸ਼ੀਬਾ ਕੰਪਨੀ ਨੇ 4000 ਕਰਮਚਾਰੀਆਂ ਦੀ ਛਾਂਟੀ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਤੋਸ਼ੀਬਾ ਕੰਪਨੀ ਦੇ ਮਾਲਕ ਨੇ ਲਿਆ ਹੈ। ਤੋਸ਼ੀਬਾ ਕੰਪਨੀ ਨੂੰ ਪਿਛਲੇ […]

ਨਵੀਂ ਦਿੱਲੀ, 16 ਮਈ, ਪਰਦੀਪ ਸਿੰਘ : ਕੋਰੋਨਾ ਕਾਲ ਤੋਂ ਬਾਅਦ ਜਿਵੇਂ ਹੀ ਕਾਰੋਬਾਰ ਦੁਆਰਾ ਸ਼ੁਰੂ ਹੋਏ ਤਾਂ ਨਾਲ ਹੀ ਕਰਮਚਾਰੀਆਂ ਦੀ ਵੱਡੇ ਪੱਧਰ ਉੱਤੇ ਛਾਂਟੀ ਸ਼ੁਰੂ ਹੋ ਗਈ। ਹੁਣ ਤੋਸ਼ੀਬਾ ਕੰਪਨੀ ਨੇ 4000 ਕਰਮਚਾਰੀਆਂ ਦੀ ਛਾਂਟੀ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਤੋਸ਼ੀਬਾ ਕੰਪਨੀ ਦੇ ਮਾਲਕ ਨੇ ਲਿਆ ਹੈ। ਤੋਸ਼ੀਬਾ ਕੰਪਨੀ ਨੂੰ ਪਿਛਲੇ ਸਮੇਂ ਵਿੱਚ ਕਾਫੀ ਨੁਕਸਾਨ ਹੋਇਆ ਹੈ ਜਿਸ ਕਰਕੇ ਹੁਣ ਇਹ ਫੈਸਲਾ ਲਿਆ ਗਿਆ ਹੈ।
ਇਸ ਬਦਲਾਅ ਵਿੱਚ, ਤੋਸ਼ੀਬਾ ਦਾ ਮੁੱਖ ਦਫਤਰ ਟੋਕੀਓ ਤੋਂ ਕਾਵਾਸਾਕੀ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਅਤੇ ਕੰਪਨੀ ਦਾ ਟੀਚਾ ਅਗਲੇ ਤਿੰਨ ਸਾਲਾਂ ਵਿੱਚ 10% ਸੰਚਾਲਨ ਲਾਭ ਪ੍ਰਾਪਤ ਕਰਨ ਦਾ ਹੈ। ਤੋਸ਼ੀਬਾ ਦੇ ਨਾਲ JIP ਦਾ ਪ੍ਰਯੋਗ ਜਾਪਾਨ ਵਿੱਚ ਪ੍ਰਾਈਵੇਟ ਇਕੁਇਟੀ ਫਰਮਾਂ ਲਈ ਇੱਕ ਵੱਡੀ ਪ੍ਰੀਖਿਆ ਹੈ। ਪਹਿਲਾਂ ਇਹਨਾਂ ਫਰਮਾਂ ਨੂੰ "ਹੈਗੇਟਾਕਾ" ਯਾਨੀ "ਗਿੱਝ" ਕਿਹਾ ਜਾਂਦਾ ਸੀ, ਕਿਉਂਕਿ ਇਹ ਕੰਪਨੀਆਂ ਖਰੀਦਣ, ਉਹਨਾਂ ਦੀ ਕੀਮਤ ਘਟਾਉਣ ਅਤੇ ਫਿਰ ਉਹਨਾਂ ਨੂੰ ਵੇਚਣ ਵਿੱਚ ਮਾਹਰ ਸਨ। ਪਰ ਹੁਣ ਜਾਪਾਨ ਵਿੱਚ ਪ੍ਰਾਈਵੇਟ ਇਕੁਇਟੀ ਦਾ ਵੀ ਸਵਾਗਤ ਹੋ ਰਿਹਾ ਹੈ, ਖਾਸ ਤੌਰ 'ਤੇ ਉਹਨਾਂ ਕੰਪਨੀਆਂ ਲਈ ਜੋ ਆਪਣੇ ਗੈਰ-ਕੋਰ ਕਾਰੋਬਾਰਾਂ ਨੂੰ ਵੇਚਣਾ ਚਾਹੁੰਦੇ ਹਨ ਜਾਂ ਉੱਤਰਾਧਿਕਾਰੀ ਲੱਭਣ ਵਿੱਚ ਮੁਸ਼ਕਲ ਆ ਰਹੇ ਹਨ।
ਤੋਸ਼ੀਬਾ ਦੀ ਕਟੌਤੀ ਇੱਕ ਵੱਡੀ ਤਬਦੀਲੀ ਦਾ ਸੰਕੇਤ ਹੈ, ਜੋ ਕਈ ਹੋਰ ਜਾਪਾਨੀ ਕੰਪਨੀਆਂ ਵਿੱਚ ਵੀ ਦੇਖਿਆ ਜਾ ਰਿਹਾ ਹੈ। ਕੋਨਿਕਾ ਮਿਨੋਲਟਾ (ਇੱਕ ਕਾਪੀਅਰ ਮਸ਼ੀਨ ਨਿਰਮਾਤਾ), ਸ਼ਿਸੀਡੋ (ਇੱਕ ਕਾਸਮੈਟਿਕਸ ਕੰਪਨੀ), ਅਤੇ ਓਮਰੋਨ (ਇੱਕ ਇਲੈਕਟ੍ਰੋਨਿਕਸ ਕੰਪਨੀ) ਵਰਗੀਆਂ ਕੰਪਨੀਆਂ ਨੇ ਵੀ ਹਾਲ ਹੀ ਵਿੱਚ ਨੌਕਰੀਆਂ ਦੀ ਛਾਂਟੀ ਦਾ ਐਲਾਨ
ਇਹ ਵੀ ਪੜ੍ਹੋ:
ਅਮਰੀਕਾ ਦੇ ਉੱਘੇ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਵੱਲੋਂ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਦੌਰਾਨ ਅਟਾਰਨੀ ਜਸਪ੍ਰੀਤ ਸਿੰਘ ਨੇ ਕਮਲਾ ਹੈਰਿਸ ਨਾਲ ਇੰਮੀਗ੍ਰੇਸ਼ਨ ਅਤੇ ਅਮਰੀਕਾ ਵਿੱਚ ਸਿੱਖ ਮਸਲਿਆਂ ਬਾਰੇ ਖੁੱਲ੍ਹ ਕੇ ਵਿਚਾਰ-ਵਟਾਂਦਰੇ ਕੀਤੇ। ਉਨ੍ਹਾਂ ਉਪ-ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਲੰਮੇ ਚਿਰਾਂ ਤੋਂ ਲਟਕਦੇ ਆ ਰਹੇ ਇੰਮੀਗ੍ਰੇਸ਼ਨ ਕੇਸਾਂ ਨੂੰ ਤੁਰੰਤ ਹੱਲ ਕਰਵਾਇਆ ਜਾਵੇ, ਖਾਸ ਕਰਕੇ ਫੈਮਿਲੀ ਪਟੀਸ਼ਨ ਦਾ ਨੰਬਰ ਕਾਫੀ ਦੇਰ ਬਾਅਦ ਆਉਂਦਾ ਹੈ। ਬੈਕਲਾਗ ਵੱਧ ਜਾਣ ਕਾਰਨ ਬਹੁਤ ਸਾਰੇ ਬੱਚੇ ਆਪਣੇ ਮਾਂ-ਬਾਪ ਨਾਲ ਅਮਰੀਕਾ ਵਿੱਚ ਆਉਣ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਉਪ-ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਅਸਾਇਲਮ ਦੇ ਕੇਸਾਂ ਲਈ ਅਦਾਲਤਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ, ਤਾਂਕਿ ਉਨ੍ਹਾਂ ਦੇ ਕੇਸ ਜਲਦੀ ਨਿਪਟਾਏ ਜਾ ਸਕਣ।
ਇਸ ਦੇ ਨਾਲ ਹੀ ਸ. ਜਸਪ੍ਰੀਤ ਸਿੰਘ ਅਟਾਰਨੀ ਨੇ ਕਿਹਾ ਕਿ ਕੁੱਝ ਤੱਤ ਸਿੱਖ ਕੌਮ ਨੂੰ ਨਿਸ਼ਾਨਾ ਬਣਾ ਰਹੇ ਹਨ, ਜਿਸ 'ਤੇ ਨੱਥ ਪਾਈ ਜਾਣੀ ਚਾਹੀਦੀ ਹੈ।ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਸ. ਜਸਪ੍ਰੀਤ ਸਿੰਘ ਅਟਾਰਨੀ ਦੀਆਂ ਦਲੀਲਾਂ ਬੜੇ ਧਿਆਨ ਨਾਲ ਸੁਣੀਆਂ ਅਤੇ ਉਨ੍ਹਾਂ ਦੇ ਇਹ ਮਸਲੇ ਹੱਲ ਕਰਵਾਉਣ ਲਈ ਵਚਨਬੱਧਤਾ ਪ੍ਰਗਟਾਈ।