ਕੋਵਿਡ ਵੈਕਸੀਨੇਸ਼ਨ ਟੀਕੇ ਤੇ ਵਿਸ਼ੇਸ਼

ਕੁਦਰੱਤ ਦੇ ਵਿੱਚ ਕਈ ਤਰ੍ਹਾ ਦੀਆ ਆਫਤਾ  ਹੜ, ਭੁਚਾਲ ,ਸ਼ੋਕਾ ,ਬੀਮਾਰੀਆਂ ,ਤੁਫਾਨ ਆਦਿ ਨਾਲ  ਮਨੁੱਖੀ ਜੀਵਨ ਪ੍ਰਭਾਵਿਤ ਹੋ ਜਾਂਦਾ ਹੈ ।ਜਿਸ ਨਾਲ ਨਜਿੱਠਣ ਵਿੱਚ  ਕਾਫੀ ਸਮਾਂ ਲਗਦਾ ਹੈ ਤੇ ਮਨੁੱਖੀ  ਜਨ -ਜੀਵਨ   ਪ੍ਰਭਾਵਿਤ ਹੋ ਜਾਂਦਾ ਹੈ ।ਇਸ ਤਰ੍ਹਾ  ਵਰਤਮਾਨ ਸਮੇਂ ਵਿੱਚ  ਸੰਸਾਰ ਭਰ ਵਿੱਚ  ਕੋਰੋਨਾ ਵਾਇਰਸ  ਕੇਵਿਡ ਉੱਨੀ ਦੀ ਭਿਆਨਕ ਬਿਮਾਰੀ ਕਾਰਨ ਮਨੁੱਖੀ ਜੀਵਨ ਵਿੱਚ  ਕਾਫੀ ਮੁਸ਼ਕਿਲਾ ਆ ਗਈਆਂ ਹਨ  ।  ਸੰਸਾਰ ਸਰੀਰਿਕ ਆਰਥਿਕ ਪੱਖੋ  ਸੰਕਟ ਵਿੱਚ ਆ ਚੁੱਕਾ ਹੈ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ । ਅਤੇ ਵਚਾਅ ਲਈ  ਕੋਵਿਡ ਵੈਕਸੀਨੇਸ਼ਨ ਟੀਕਾ ਤਿਆਰ ਕੀਤਾ ।  ਬਿਮਾਰੀ ਨਾਲ ਨਜਿੱਠਣ ਲਈ ਸਾਰੇ ਦੇਸ਼ਾ ਵਿੱਚ  ਕੋਸ਼ਿਸ਼ਾਂ  ਜਾਰੀ ਹਨ । ਸੰਕਟ ਕਾਲ ਆਈ ਆਫਤ ਬਿਮਾਰੀ ਨਾਲ ਨਜਿੱਠਣ ਲਈ ਸਮਾ ਤਾ ਜਰੂਰ ਲਗਦਾ ਹੈ । ਕੋਵਿਡ ਵੈਕਸੀਨੇਸ਼ਨ ਟੀਕੇ ਮੁਹਿੰਮ  ਸ਼ੁਰੂ ਹੋ ਚੁੱਕੀ ਹੈ ।ਕੁੱਝ ਲੋਕਾ ਨੂੰ  ਕੋਰੋਨਾ ਵੈਕਸੀਨੇਸ਼ਨ  ਟੀਕਾ ਕਰਾਉਣ ਤੋ ਬਾਅਦ  ਬੁਖਾਰ,   ਬਾਹ ਅਕੜਨ ,ਚੱਕਰ ਆਦਿ ਦੇ ਮਾਮਲੇ ਸਾਹਮਣੇ ਆ ਰਹੇ ਹਨ  ਕੁਝ ਲੋਕਾ ਨੂੰ ਟੀਕੇ ਲਗਾਉਣ ਤੇ ਆਮ  ਮਹਿਸੂਸ ਹੋ ਰਿਹਾ ਹੈ ।ਸੋ ਕੁਝ ਲੋਕ  ਬੁਖਾਰ ਤੋ ਭੈਭੀਤ ਹੋ ਰਹੇ ਕੁੱਝ  ਅਫਬਾਹਾ ਫੈਲਾ ਰਹੇ ਹਨ  ਪਰ  ਇਸ ਤੋ ਬੁਖਾਰ ਤੋ ਡਰਕੇ  ਨਹੀ   ਸਗੋ ਸਮਝਣ ਦੀ ਲੋੜ ਹੈ । ਜਿਵੇ ਛੋਟੇ ਬੱਚਿਆ  ਨੂੰ ਉੱਮਰ ਦੇ  ਹਿਸਾਬ ਨਾਲ  ਸਮੇ -ਸਮੇ  ਕਈ ਤਰਾ ਦੇ  ਜਿਵੇ ਹੈਪੇਟਾਈਟਸ, ਟਾਈਫਾਈਡ ਜਾ ਹੋਰ ਕਈ ਕਿਸਮ ਦੇ ਟੀਕੇ ਲਗਾਏ ਜਾਂਦੇ ਹਨ ਤੇ ਅਕਸਰ ਆਮ ਹੀ  ਡਾਕਟਰਾ ਵਲੋ ਆਖਿਆ ਜਾਂਦਾ ਹੈ ਕਿ ਟੀਕੇ ਬਾਅਦ  ਬੱਚੇ ਨੂੰ ਬੁਖਾਰ ਦੀ ਸੰਭਾਵਨਾ ਹੋ ਸਕਦੀ ਹੈ  ਘਬਰਾਉਣ ਦੀ ਲੋੜ ਨਹੀ ਬੁਖਾਰ ਦੀ ਖੁਰਾਕ  ਨਾਲ  ਬੱਚੇ ਲਈ ਦੇ ਦਿੱਤੀ ਜਾਂਦੀ ਹੈ  ਇਸ ਤਰ੍ਹਾ  ਕੋਰੋਨਾ ਵੈਕਸੀਨੇਸ਼ਨ ਟੀਕੇ ( ਡੋਜ )ਮਗਰੋ ਬੁਖਾਰ ਚੜ ਜਾਂਦਾਹੈ  ਅਤੇ ਬੁਖਾਰ ਦੀ ਖੁਰਾਕ ਨਾਲ ਦੇ ਦਿੱਤੀ ਜਾ ਰਹੀ ਹੈ  ਇੱਕ ਦੋ ਦਿਨ ਬਾਅਦ ਬੁਖਾਰ ਠੀਕ ਹੋ  ਜਾਂਦਾਹੈ । ਸੁਣਿਆ ਜਾਂਦਾ ਹੈ ਕਿ  ਜਦੋ ਐਂਟੀ  ਬੋਡਿਸ  ਕੋਰੋਨਾ ਵੈਕਸੀਨੇਸ਼ਨ ਟੀਕਾ ਸਾਡੇ ਅੰਦਰ ਦਾਖਲ ਹੁੰਦਾ ਹੈ ਤਾਂ ਡਬਲਿਊ.  ਵੀ. ਸੀ ਇਕਦਮ ਚੌਕਣੇ ਹੋ ਜਾਂਦੇ ਹਨ ਅਤੇ  ਵਾਇਰਸ ਦੇ
ਜੋ ਸਰੀਰ ਅੰਦਰ   ਵੈਕਸੀਨੇਸ਼ਨ ਟੀਕੇ ਦੇ ਇੱਕ ਦਮ ਅਟੈਕ  ਹਮਲਾ ਦਾਖਲ  ਹੋਣ  ਤੇ ਦੋਨੋ ਆਪਸ ਵਿੱਚ  ਲੜਦੇ ਹਨ ਤੇ ਸਰੀਰ ਦਾ ਤਾਪਮਾਨ  ਵੱਧ ਕੇ  ਬੁਖਾਰ ਦਾ ਕਾਰਨ ਬਣ ਜਾਂਦੇ ਹਨ ।ਅਠਾਈ ਦਿਨ ਤੱਕ ਨਵੀ ਐਂਟੀਬੋਡਿਸ ਬਣ ਜਾਂਦੀ ਹੈ ।ਫਿਰ   ਕੋਵਿਡ ਵੈਕਸੀਨੇਸ਼ਨ ਟੀਕੇ ਦੀ ਦੁਸਰੀ ਖੁਰਾਕ ਦਿੱਤੀ ਜਾਂਦੀ ਹੈ  ਅਜਿਹਾ  70   %ਲੋਕਾ ਨਾਲ ਹੋ ਰਿਹਾ ਹੈ ।ਬੁਖਾਰ ਤੋ ਘਬਰਾਉਣ ਦੀ ਲੋੜ ਨਹੀ ਹੈ।ਪੰਜਾਬ ਵਿੱਚ  ਰੋਜਾਨਾ ਦੋ ਲੱਖ ਲੋਕਾ ਨੂੰ ਟੀਕਾ ਲਗਾਉਣ ਦਾ ਟੀਚਾ ਮਿੱਥਿਆ ਗਿਆ ।ਰੂਸ ਵਲੋ ਵੀ ਭਾਰਤ ਵਿੱਚ ਟੀਕੇ ਨੂੰ ਮੰਜੁਰੀ ਮਿਲ ਗਈ  ਹੈ। ਇਸ ਤਰਾ ਅਸੀ ਖਬਰਾ ਵਿੱਚ  ਵੀ ਪੜਦੇ ਹਾਂ ਕਿ  ਰਾਹੁਲ ਗਾਂਧੀ ਜੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਲਿੱਖੀ
ਚਿੱਠੀ  ਵਿੱਚ  ਕਿ ਹਰੇਕ ਵਿਅਕਤੀ ਨੂੰ ਸੁਰੱਖਿਅਤ ਜਿੰਦਗੀ ਜਿਉਣ ਦਾ ਹੱਕਹੈ ਟੀਕੇ ਦੀ ਅਵਾਜ ਨੂੰ ਹੋਰ ਬੁਲੰਦ ਕਰਨ ਦੀ ਲੋੜ ਹੈ ਸਾਰਿਆ ਨੂੰ ਇਹ ਕੋਰੋਨਾ ਵੈਕਸੀਨੇਸ਼ਨ ਟੀਕਾ ਲਗਣਾ ਚਾਹੀਦਾ ਹੈ । ੳੱਮਰ ਜੋ 45ਸਾਲ ਮਿੱਥੀ ਗਈ ਹੈ ।ਉਸ ਨੂੰ  ਇਸ ਵਿੱਚੋ ਕੱਢ ਕੇ ਸਾਰਿਆ ਦੇ ਲਗਣਾ ਚਾਹੀਦਾ ਹੈ ਅਤੇ ਕੋਰੋਨਾ ਵੈਕਸੀਨੇਸ਼ਨ ਟੀਕੇ ਦੀ ਕਮੀ ਨਾ ਆਵੇ ਚਿੰਤਾ ਜਾਹਿਰ ਕੀਤੀ ਹੈ ਅਤੇ ਟੀਕੇ ਲਗਾਉਣ ਲਈ ਪ੍ਰੇਰਿਤ ਕੀਤਾ ਹੈ ।ਉੱਧਰ  ਹਰਸ਼ਵਰਧਨ ਜੀ ਨੇ  ਇੱਕ ਖਬਰ  ਵਿੱਚ ਆਖਿਆ ਕਿ ਕੋਵਿਡ ਉੱਨੀ ਵੈਕਸੀਨੇਸ਼ਨ ਦੀ ਕੋਈ  ਕਮੀ ਨਹੀ ਹੈ  ਰੇਮਡੇਸਿਵਰ ਦਾ ਉਤਪਾਦਨ ਵਧੇਗਾ। ਨਾਲ ਹੀ ਸਿਹਤ ਮੰਤਰੀ ਨੇ ਆਖਿਆ ਕਿ ਦੇਸ਼ਵਿੱਚ ਕੋਰੋਨਾ ਵੈਕਸੀਨ ਦੀ ਕੋਈ ਕਮੀ ਨਹੀ ਹੈ। ਉੱਧਰ  ਰੂਸ ਨੇ ਵੀ ਟੀਕੇ ਨੂੰ ਭਾਰਤ ਵਿੱਚ  ਮਨਜ਼ੂਰੀ  ਦੇ ਦਿੱਤੀ ਗਈ ਹੈ ਇਥੋ ਤੱਕ ਕਿ ਰੂਸੀ ਰਾਸਟਰਪਤੀ ਵਲਾਦੀਮੀਰ ਪੁਤਿਨ  ਨੇ ਟੀਕੇ ਦੀ ਦੂਸਰੀ  ਖੁਰਾਕ  ਲੈ ਕੇ ਲੋਕਾ ਨੂੰ ਟੀਕੇ ਲਗਾਉਣ ਲਈ ਪ੍ਰੇਰਿਤ ਕੀਤਾ ਹੈ। ਇਸ ਤਰਾ ਖਬਰਾ ਵਿੱਚ  ਟੀਕੇ ਲਈ ਪ੍ਰੇਰਿਤ ਕਰਦੇ ਤਹਿਸੀਲਦਾਰ  ਬਾਦਲਦੀਨ ਨੇ ਵੀ ਕੋਰੋਨਾ ਵੈਕਸੀਨੇਸ਼ਨ ਟੀਕਾ ਲਗਵਾ ਕੇ  ਲੋਕਾਵਨੂੰ ਅਫਵਾਹਾ ਤੋ ਬਚਣ ਦਾ ਸੰਦੇਸ਼ ਦਿੱਤਾ  ਨਾਲ ਹੀ ਦੁਸਰੇ ਪਾਸੇ ਨਗਰ ਕੌਂਸਲ ਮਲੇਰਕੋਟਲਾ ਦੇ ਸਹਿਯੋਗ ਨਾਲ  ਕੌਸਲਰ  ਮਾਲਤੀ ਸਿੰਗਲਾ ਨੇ ਖੁਦ  ਟੀਕਾ ਲਗਾ ਕੇ ਟੀਕਾਕਰਨ  ਕੈਂਪ ਦਾ ਆਗਜ ਖੁਦ  ਕੀਤਾ ਇਸ ਤਰ੍ਹਾ  ਅਹਿਮਦਗੜ੍ਹ  ਦੇ ਹਰਗੋਬਿੰਦ ਖਾਲਸਾ ਸੀਨੀਅਰ ਸੈਕੰਡਰੀ ਸਕੂਲ  ਬਹਾਦਰਗੜ੍ਹ ਦੇ ਪ੍ਰਿੰਸੀਪਲ  ਹਰਦੇਵ ਸਿੰਘ  ਸੇਖੋ  ਜੀ ਨੇ ਵੀ ਸਰਕਾਰੀ ਹਸਪਤਾਲ ਵਿੱਚ ਟੀਕਾ ਲਗਾ ਕੇ ਲੋਕਾ ਨੂੰ ਆਪਣੇ ਪਰਿਵਾਰ  ਸਮਾਜ ਦੀ ਸੁਰੱਖਿਆ ਲਈ  ਟੀਕੇ ਲਈ ਪ੍ਰੇਰਿਤ ਕੀਤਾ।  ਇਸ ਤਰ੍ਹਾ  ਪੰਜਾਬ ਸਰਕਾਰ ਵਲੋ ਸੁਰੂ ਕੀਤੇ ਗਏ  ਮਿਸ਼ਨ  ਫਤਿਹ ਤਹਿਤ  ਡਿਪਟੀ ਕਮਿਸ਼ਨਰ ਸੰਗਰੂਰ  ਸ੍ਰੀ  ਰਾਮਵੀਰ  ਦੇ  ਦਿਸ ਨਿਰਦੇਸ਼ਾ ਅਤੇ ਐਸ . ਡੀ .  ਐਮ ਮਾਲੇਰਕੋਟਲਾ  ਸ੍ਰੀ .  ਟੀ . ਬੈਨਿਥ , ਆਈ . ਏ. ਐੱਸ  ਦੀ ਅਗਵਾਈ ਹੇਠ  ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋ ਰੋਕਣ ਲਈ  ਸੁਰੂ ਕੀਤੀ  ਕੋਵਿਡ ਵੈਕਸੀਨੇਸ਼ਨ ਟੀਕਾ  ਮੁਹਿੰਮ    ਸੰਬੰਧੀ ਜਾਣਕਾਰੀ ਦਿੱਤੀ ਅਤੇ ਐਸ. ਡੀ . ਐਮ  ਮਾਲੇਰਕੋਟਲਾ  ਨੇ ਵੀ  ਵੱਖ -ਵੱਖ
ਕੋਸਲਰਾ ਨੂੰ ਵੀ ਖੁਦ ਕੋਰੋਨਾ ਵੈਕਸੀਨੇਸ਼ਨ ਟੀਕਾ ਲਗਵਾ ਕੇ  ਅੱਗੇ ਪ੍ਰੇਰਿਤ  ਕਰਨ ਲਈ  ਆਖਿਆ  ਅਤੇ ਕੋਸਲਰਾਂ ਨੂੰ ਸਹਿਯੋਗ ਦੀ ਅਪੀਲ ਕੀਤੀ ।45 ਸਾਲ ਤੋ ਉੱਪਰ  ਉਮਰ  ਵਾਲੇ ਵਿਅਕਤੀ ਕੋਰੋਨਾ ਵੈਕਸੀਨੇਸ਼ਨ ਟੀਕਾ ਜਰੂਰ ਲਗਾਉਣ ਤਾ ਕਿ ਭਿਆਨਕ ਬਿਮਾਰੀ ਵੱਧਣ ਤੋ ਰੋਕਿਆ ਜਾ ਸਕੇ । ਸੋ ਇਸ ਤਰ੍ਹਾ  ਇਸ ਮਹਿੰਮ ਨੂੰ ਸਹਿਰਾ, ਪਿੰਡਾ ,ਸਾਂਝਿਆ  ਥਾਵਾ , ਕੈਂਪਾ, ਸਮਾਜ ਸੇਵੀ ਸੰਸਥਾ , ਸਮਾਜ  ਸੇਵੀਆ ਰਾਹੀ  ਇੱਛੁਕ  ਵਿਅਕਤੀਆ ਤੱਕ  ਪਹੁੰਚਾ ਕੇ  ਕੋਰੋਨਾ ਵਾਇਰਸ ਬੀਮਾਰੀ ਨਾਲ  ਨਜਿੱਠਣ  ਵਿੱਚ  ਮਦਦ ਕੀਤੀ ਜਾ ਸਕਦੀ ਹੈ  ਨਾਗਰਿਕ ਵੀ ਆਪਣੀ ਜਿੰਮੇਵਾਰੀ  ਨਿਭਾਉਣ  । ਤਾਂ ਕਿ ਠੱਪ ਹੋਏ ਕੰਮ ਧੰਦੇ  ਘਰਾ ਦੀਆ ਫੁਲਵਾੜੀਆ ਬੱਚਿਆਂ ਦੇ ਸਕੂਲ ਕਾਲਜ  ਬੰਦ  ਹੋਏ ਹਨ  । ਬਿਮਾਰੀ ਨਾਲ ਨਜਿੱਠ ਕੇ ਭਵਿੱਖ ਵਿੱਚ  ਉੱਜਵਲ  ਆਸ਼ਾਵਾਦੀ ਹੋਣ ਦੇ   ਆਸਾਰ  ਬਣ ਸਕਣ। ਚੰਗੇ ਭਵਿੱਖ ਦਾ  ਨਿਰਮਾਣ  ਹੋ ਸੱਕੇ ।
ਬਬੀਤਾ ਘਈ
ਮਿੰਨੀ ਛਪਾਰ
ਜਿਲ੍ਹਾ ਲੁਧਿਆਣਾ
ਫੋਨ ਨੰਬਰ 6239083668

Related post

ਤਿਹਾੜ ਜੇਲ੍ਹ ਵਿਚੋਂ ਸੀਐੱਮ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਲਈ ਭੇਜਿਆ ਸਨੇਹਾ, ਜਾਣੋ ਕੀ ਕਿਹਾ

ਤਿਹਾੜ ਜੇਲ੍ਹ ਵਿਚੋਂ ਸੀਐੱਮ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ…

ਨਵੀਂ ਦਿੱਲੀ, 29 ਅਪ੍ਰੈਲ, ਪਰਦੀਪ ਸਿੰਘ : ਸੁਨੀਤਾ ਕੇਜਰੀਵਾਲ ਅਤੇ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਅੱਜ ਤਿਹਾੜ ਜੇਲ੍ਹ ਵਿੱਚ ਬੰਦ ਮੁੱਖ…
ਪੰਜਾਬ ਵਿਚ ਮੁੜ ਸਰਗਰਮ ਹੋਏ ਗਜੇਂਦਰ ਸਿੰਘ ਸ਼ੇਖਾਵਤ

ਪੰਜਾਬ ਵਿਚ ਮੁੜ ਸਰਗਰਮ ਹੋਏ ਗਜੇਂਦਰ ਸਿੰਘ ਸ਼ੇਖਾਵਤ

ਚੰਡੀਗੜ੍ਹ, 29 ਅਪ੍ਰੈਲ, ਨਿਰਮਲ : ਰਾਜਸਥਾਨ ’ਚ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਦਾ ਕੰਮ ਪੂਰਾ ਹੋਣ ਤੋਂ ਬਾਅਦ ਭਾਜਪਾ ਦੇ…
ਗਰਮੀਆਂ ‘ਚ ਕਿਉਂ ਪੀਣਾ ਚਾਹੀਦਾ ਹੈ ਘੜੇ ਦਾ ਪਾਣੀ, ਜਾਣੋ ਇਸ ਦੇ ਜ਼ਬਰਦਸਤ ਫਾਇਦੇ

ਗਰਮੀਆਂ ‘ਚ ਕਿਉਂ ਪੀਣਾ ਚਾਹੀਦਾ ਹੈ ਘੜੇ ਦਾ ਪਾਣੀ,…

ਚੰਡੀਗੜ੍ਹ, 29 ਅਪ੍ਰੈਲ, ਪਰਦੀਪ ਸਿੰਘ: ਗਰਮੀਆਂ ਦੇ ਮੌਸਮ ਵਿੱਚ ਅਸੀਂ ਸਾਰੇ ਠੰਡਾ ਪਾਣੀ ਪੀਣਾ ਪਸੰਦ ਕਰਦੇ ਹਾਂ। ਠੰਡਾ ਪਾਣੀ ਵੀ ਸਿਹਤ…