ਜੇਲ੍ਹ ਵਿਚੋਂ ਚੈਕਿੰਗ ਦੌਰਾਨ ਹੈਰੋਇਨ ਤੇ ਮੋਬਾਈਲ ਫੋਨ ਬਰਾਮਦ

ਜੇਲ੍ਹ ਵਿਚੋਂ ਚੈਕਿੰਗ ਦੌਰਾਨ ਹੈਰੋਇਨ ਤੇ ਮੋਬਾਈਲ ਫੋਨ ਬਰਾਮਦ


ਗੋਇੰਦਵਾਲ, 11 ਦਸੰਬਰ, ਨਿਰਮਲ : ਗੋਇੰਦਵਾਲ ਸਾਹਿਬ ’ਚ ਬਣੀ ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ਇਕ ਵਾਰ ਫਿਰ ਚਰਚਾ ’ਚ ਆ ਗਈ ਹੈ। ਇਥੇ ਚਲਾਏ ਗਈ ਤਲਾਸ਼ੀ ਮੁਹਿੰਮ ਦੌਰਾਨ ਹੈਰੋਇਨ ਤੋਂ ਇਲਾਵਾ ਤੰਬਾਕੂ ਦੀਆਂ ਪੁੜੀਆਂ ਤੇ 8 ਮੋਬਾਈਲ ਫੋਨ ਬਰਾਮਦ ਹੋਏ ਹਨ। ਜਿਸ ਸਬੰਧੀ ਥਾਣਾ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ’ਚ ਦਰਜ ਕੀਤੇ ਗਏ ਚਾਰ ਕੇਸਾਂ ’ਚ 13 ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ।

ਜੇਲ੍ਹ ਦੇ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਹਰੀਸ਼ ਕੁਮਾਰ ਦੀ ਅਗਵਾਈ ਹੇਠ ਜੇਲ੍ਹ ਅਮਲੇ ਨੇ ਵਾਰਡ ਨੰਬਰ 10 ਦੀ ਬੈਰਕ ਨੰਬਰ ਪੰਜ ’ਚ ਬੰਦ ਹਵਾਲਾਤੀ ਸੁਖਵਿੰਦਰ ਸਿੰਘ ਸਿੱਕੀ ਪੁੱਤਰ ਲਹੌਰਾ ਸਿੰਘ ਵਾਸੀ ਗੰਡੀਵਿੰਡ, ਆਲਮਬੀਰ ਸਿੰਘ ਉਰਫ਼ ਆਲਮ ਵਾਸੀ ਗੰਡੀਵਿੰਡ ਅਤੇ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਪ੍ਰੇਮ ਸਿੰਘ ਵਾਸੀ ਬਲ੍ਹੇਰ ਕੋਲੋਂ ਤਲਾਸ਼ੀ ਦੌਰਾਨ 33 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਜਿਸਦੀ ਜਾਂਚ ਕੀਤੀ ਤਾਂ ਉਹ ਹੈਰੋਇਨ ਸੀ। ਜਦੋਂਕਿ ਟਾਵਰ ਨੰਬਰ 2 ਤੇ 3 ਨਜ਼ਦੀਕ ਸੁੱਟਿਆ ਗਿਆ ਲਾਵਾਰਿਸ ਪੈਕੇਟ ਵੀ ਹਰੀਸ਼ ਕੁਮਾਰ ਦੀ ਨਿਗਰਾਨੀ ਵਾਲੀ ਟੀਮ ਨੇ ਬਰਾਮਦ ਕੀਤਾ ਜਿਸ ’ਚੋਂ ਦੋ ਮੋਬਾਈਲ ਫੋਨ ਤੇ 12 ਤੰਬਾਕੂ ਦੀਆਂ ਪੁੜੀਆਂ ਮਿਲੀਆਂ। ਇਸੇ ਤਰ੍ਹਾਂ ਸਹਾਇਕ ਸੁਪਰਡੈਂਟ ਕਿਰਪਾਲ ਸਿੰਘ ਦੀ ਅਗਵਾਈ ’ਚ ਚੱਲੀ ਤਲਾਸ਼ੀ ਮੁਹਿੰਮ ਦੌਰਾਨ ਵਾਰਡ ਨੰਬਰ 13 ਦੀ ਬੈਰਕ ਨੰਬਰ 3 ’ਚ ਬੰਦ ਹਵਾਲਾਤੀ ਰਵੀ ਸਿੰਘ ਪੁੱਤਰ ਕੁਲਵੰਤ ਸਿੰਘ ਕੋਲੋਂ ਨੋਕੀਆ ਦਾ ਕੀਪੈਡ ਵਾਲਾ ਫੋਨ, ਏਅਰਟੈੱਲ ਸਿਮ ਤੇ 9 ਪੁੜੀਆਂ ਤੰਬਾਕੂ ਮਿਲਿਆ। ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਸਾਮਾਨ ਹਵਾਲਾਤੀ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਗੁਰਵਿੰਦਰ ਸਿੰਘ ਵਾਸੀ ਹਰੀਕੇ ਨੇ ਬਾਹਰੇ ਸਾਥੀਆਂ ਨਾਲ ਰਾਬਤਾ ਕਰ ਕੇ ਜੇਲ੍ਹ ਅੰਦਰ ਸੁਟਵਾਇਆ ਹੈ। ਜਦੋਂਕਿ ਗੁਰਪ੍ਰੀਤ ਸਿੰਘ ਗੋਪੀ ਕੋਲੋਂ ਵੀ ਸੈਮਸੰਗ ਕੰਪਨੀ ਦਾ ਕੀਪੈਡ ਫੋਨ ਸਣੇ ਸਿਮ ਬਰਾਮਦ ਕਰਵਾਇਆ।

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਰਾਹੀਂ ਇਹ ਸਾਮਾਨ ਅੰਦਰ ਸੁਟਵਾਇਆ ਗਿਆ ਸੀ ਉਨ੍ਹਾਂ ਦੀ ਪਛਾਣ ਮੀਤ ਵਾਸੀ ਕਾਜੀਕੋਟ ਵਜੋਂ ਹੋਈ ਹੈ। ਜਦੋਂਕਿ ਟਾਵਰ ਨੰਬਰ 2/3 ਰਾਹੀਂ ਹਾਈ ਸਕਿਓਰਿਟੀ ਜ਼ੋਨ ਨੰਬਰ 4 ਨੇੜਿਓਂ 9 ਤੰਬਾਕੂ ਦੀਆਂ ਪੁੜੀਆਂ ਬਰਾਮਦ ਕੀਤੀਆਂ ਗਈਆਂ। ਇਥੇ ਬੰਦ ਹਵਾਲਾਤੀ ਪੰਜਾਬ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਮਾੜੀ ਥੇਹ ਵਾਲੀ ਕੋਲੋਂ ਨੋਕੀਆ ਕੰਪਨੀ ਦਾ ਮੋਬਾਈਲ ਮਿਲਿਆ। ਜਦੋਂਕਿ ਪੁੱਛਗਿੱਛ ਦੌਰਾਨ ਇਕ ਅੋਪੋ ਕੰਪਨੀ ਦਾ ਮੋਬਾਈਲ ਫੋਨ ਮੁਨੀਸ਼ ਕੁਮਾਰ ਪੁੱਤਰ ਦਰਸ਼ਨ ਪ੍ਰਕਾਸ਼ ਵਾਸੀ ਗੁਰੂ ਤੇਗ ਬਹਾਦਰ ਨਗਰ ਤਰਨਤਾਰਨ ਕੋਲੋਂ ਬਰਾਮਦ ਹੋਣ ’ਤੇ ਜਦੋਂ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਹੋਰ ਫੋਨ ਵੀਵੋ ਕੰਪਨੀ ਦਾ ਸਣੇ ਸਿਮ ਕਾਰਡ ਬਰਾਮਦ ਹੋਇਆ।

ਉਨ੍ਹਾਂ ਦੱਸਿਆ ਕਿ ਸਹਾਇਕ ਸੁਪਰਡੈਂਟ ਗੁਰਨਾਮ ਸਿੰਘ ਦੀ ਅਗਵਾਈ ਹੇਠ ਜੇਲ੍ਹ ਕਰਮਚਾਰੀਆਂ ਵੱਲੋਂ ਵਾਰਡ ਨੰਬਰ 9 ਦੀ ਬੈਰਕ ਨੰਬਰ 6 ਦੀ ਤਲਾਸ਼ੀ ਕੀਤੀ ਗਈ। ਜਿਸ ਦੌਰਾਨ ਬੰਦੀਆਂ ਕੋਲੋਂ 1 ਟੱਚ ਸਕਰੀਨ ਤੇ ਇਕ ਕੀਪੈਡ ਵਾਲਾ ਫੋਨ ਮਿਲਿਆ। ਜਿਸ ਸਬੰਧੀ ਅਕਾਸ਼ਦੀਪ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਵੇਂਈਪੂੰਈ, ਪਲਵਿੰਦਰ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪੱਖੋਪੁਰ, ਹਰਪ੍ਰੀਤ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਪੱਖੋਪੁਰ, ਸੰਦੀਪ ਕੁਮਾਰ ਸੀਪਾ ਪੁੱਤਰ ਰੇਸ਼ਮ ਲਾਲ ਵਾਸੀ ਤਲਵੰਡੀ ਕਲਾਂ ਤੇ ਰਣਜੀਤ ਸਿੰਘ ਰਾਣਾ ਪੁੱਤਰ ਸਰਬਜੀਤ ਸਿੰਘ ਵਾਸੀ ਬਾਬਾ ਬਕਾਲਾ ਦੇ ਖ਼ਿਲਾਫ਼ ਕਾਰਵਾਈ ਕਰਵਾਈ ਗਈ ਹੈ। ਉਕਤ ਮਾਮਲਿਆਂ ਸਬੰਧੀ ਥਾਣਾ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦੇ ਅਧਿਕਾਰੀਆਂ ਸਬ ਇੰਸਪੈਕਟਰ ਹਰਦਿਆਲ ਸਿੰਘ, ਏਐੱਸਆਈ ਗੁਰਿੰਦਰ ਸਿੰਘ ਤੇ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ’ਚੋਂ ਬਰਾਮਦ ਹੋਏ ਮੋਬਾਈਲ ਫੋਨ, ਹੈਰੋਇਨ ਤੇ ਹੋਰ ਸਾਮਾਨ ਨੂੰ ਕਬਜ਼ੇ ਵਿਚ ਲੈ ਕੇ ਚਾਰ ਮੁਕੱਦਮੇ ਦਰਜ ਕੀਤੇ ਗਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।

Related post

250 ਕਰੋੜ ਦੀ ਹੈਰੋਇਨ ਬਰਾਮਦ, ਮਹਿਲਾ ਸਣੇ 3 ਨਸ਼ਾ ਤਸਕਰ ਕਾਬੂ, ਜਾਣੋ ਪੂਰਾ ਮਾਮਲਾ

250 ਕਰੋੜ ਦੀ ਹੈਰੋਇਨ ਬਰਾਮਦ, ਮਹਿਲਾ ਸਣੇ 3 ਨਸ਼ਾ…

ਜਲੰਧਰ, 29 ਅਪ੍ਰੈਲ, ਪਰਦੀਪ ਸਿੰਘ : ਜਲੰਧਰ ਪੁਲਿਸ ਨੂੰ ਹੈਰੋਇਨ ਦੀ ਵੱਡੀ ਖੇਪ ਬਰਾਮਦ ਹੋਈ ਹੈ। ਜਲੰਧਰ ਪੁਲਿਸ ਨੇ ਇਕ ਮਹਿਲਾ…
ਇੰਗਲੈਂਡ ਵਿਚ ਹੱਤਿਆ ਦੇ ਮੁਲਜ਼ਮ ਭਾਰਤੀ ਨੂੰ 16 ਸਾਲ ਕੈਦ

ਇੰਗਲੈਂਡ ਵਿਚ ਹੱਤਿਆ ਦੇ ਮੁਲਜ਼ਮ ਭਾਰਤੀ ਨੂੰ 16 ਸਾਲ…

ਲੰਡਨ, 29 ਅਪ੍ਰੈਲ, ਨਿਰਮਲ : ਇੰਗਲੈਂਡ ’ਚ ਆਪਣੀ ਸਾਬਕਾ ਪ੍ਰੇਮਿਕਾ ਦਾ ਕਤਲ ਕਰਨ ਵਾਲੇ ਭਾਰਤੀ ਨੂੰ 16 ਸਾਲ ਦੀ ਸਜ਼ਾ ਸੁਣਾਈ…
ਕੇਜਰੀਵਾਲ ਨੂੰ ਜੇਲ੍ਹ ਵਿਚ ਨਹੀਂ ਮਿਲ ਸਕੇਗੀ ਪਤਨੀ

ਕੇਜਰੀਵਾਲ ਨੂੰ ਜੇਲ੍ਹ ਵਿਚ ਨਹੀਂ ਮਿਲ ਸਕੇਗੀ ਪਤਨੀ

ਤਿਹਾੜ ਪ੍ਰਸ਼ਾਸਨ ਨੇ ਰੱਦ ਕੀਤੀ ਪਰਮਿਸ਼ਨ ਨਵੀਂ ਦਿੱਲੀ, 29 ਅਪ੍ਰੈਲ, ਨਿਰਮਲ : ਤਿਹਾੜ ਜੇਲ੍ਹ ਵਿੱਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ…