ਚੋਰੀ ਕਰਨ ਆਇਆ ਚੋਰ ਸੌਂ ਗਿਆ, ਕੀਤਾ ਕਾਬੂ

ਚੋਰੀ ਕਰਨ ਆਇਆ ਚੋਰ ਸੌਂ ਗਿਆ, ਕੀਤਾ ਕਾਬੂ

ਫਰੀਦਾਬਾਦ : ਫਰੀਦਾਬਾਦ ‘ਚ ਕਾਰ ਚੋਰੀ ਕਰਨ ਆਇਆ ਚੋਰ ਨੀਂਦ ਕਾਰਨ ਫੜਿਆ ਗਿਆ। ਉਸ ਨੇ ਸਕੂਲ ਵੈਨ ਚੋਰੀ ਕਰਨ ਦੇ ਪੂਰੇ ਪ੍ਰਬੰਧ ਕੀਤੇ ਹੋਏ ਸਨ। ਤਾਲਾ ਤੋੜ ਕੇ ਉਹ ਡਰਾਈਵਿੰਗ ਸੀਟ ‘ਤੇ ਪਹੁੰਚ ਗਿਆ ਸੀ। ਪਰ ਆਖ਼ਰੀ ਪਲ ਉਸ ਨੂੰ ਇੰਨੀ ਨੀਂਦ ਆਈ ਕਿ ਉਹ ਉੱਥੇ ਹੀ ਸੌਂ ਗਿਆ। ਜਦੋਂ ਸਵੇਰੇ ਵੈਨ ਮਾਲਕ ਆਇਆ ਤਾਂ ਉਸ ਨੇ ਚੋਰ ਨੂੰ ਸੁੱਤੇ ਪਏ ਫੜ ਲਿਆ।

ਮਾਮਲਾ ਫਰੀਦਾਬਾਦ ਦੇ ਕਲਿਆਣਪੁਰੀ ਦਾ ਹੈ। ਇੱਥੇ ਚੋਰ ਇੱਕ ਘਰ ਦੇ ਬਾਹਰ ਖੜ੍ਹੀ ਵੈਨ ਦੇ ਗੇਟ ਦਾ ਤਾਲਾ ਤੋੜ ਕੇ ਅੰਦਰ ਵੜ ਗਏ। ਪਰ ਇਸ ਤੋਂ ਪਹਿਲਾਂ ਕਿ ਉਹ ਕਾਰ ਸਟਾਰਟ ਕਰ ਕੇ ਕਿਤੇ ਲਿਜਾਂਦਾ, ਉਸ ਦੀਆਂ ਅੱਖਾਂ ਵਿਚ ਇੰਨੀ ਨੀਂਦ ਆ ਗਈ ਕਿ ਉਹ ਉਥੇ ਹੀ ਸੌਂ ਗਿਆ। ਜਦੋਂ ਸਵੇਰੇ ਵੈਨ ਮਾਲਕ ਨੇ ਉਸ ਨੂੰ ਦੇਖਿਆ ਤਾਂ ਉਸ ਨੂੰ ਫੜ ਕੇ Police ਹਵਾਲੇ ਕਰ ਦਿੱਤਾ।

ਪੁਲਿਸ ਮੁਤਾਬਕ ਕਲਿਆਣਪੁਰੀ ਦਾ ਰਹਿਣ ਵਾਲਾ ਰਵੀ ਸਕੂਲ ਲਈ ਵੈਨ ਚਲਾਉਂਦਾ ਹੈ। ਉਹ ਹਰ ਰੋਜ਼ ਬੱਚਿਆਂ ਨੂੰ ਸਕੂਲ ਲੈ ਕੇ ਜਾਂਦਾ ਹੈ। ਵੈਨ ਰਾਤ ਨੂੰ ਘਰ ਦੇ ਸਾਹਮਣੇ ਖੜ੍ਹੀ ਸੀ। ਸਵੇਰੇ ਜਦੋਂ ਉਹ ਵੈਨ ਨਾਲ ਰਵਾਨਾ ਹੋਣ ਦੀ ਤਿਆਰੀ ਕਰ ਰਿਹਾ ਸੀ ਤਾਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਸੀਟ ‘ਤੇ ਇਕ ਨੌਜਵਾਨ ਪਿਆ ਸੀ। ਕਾਰ ਦੇ ਅੰਦਰ ਦੇ ਪੁਰਜ਼ੇ ਖੁੱਲ੍ਹੇ ਹੋਏ ਹਨ। ਸ਼ੱਕ ਸੀ ਕਿ ਨੌਜਵਾਨ ਚੋਰੀ ਕਰਨ ਆਇਆ ਸੀ। ਜ਼ਿਆਦਾ ਨਸ਼ਾ ਹੋਣ ਕਾਰਨ ਉਹ ਅੰਦਰ ਵਾਲੀ ਸੀਟ ‘ਤੇ ਹੀ ਸੌਂ ਗਿਆ।

Related post

ਦਿੱਲੀ ਪੁਲਿਸ ਵਲੋਂ ਹਾਈ ਪ੍ਰੋਫਾਈਲ ਚੋਰ ਗ੍ਰਿਫਤਾਰ

ਦਿੱਲੀ ਪੁਲਿਸ ਵਲੋਂ ਹਾਈ ਪ੍ਰੋਫਾਈਲ ਚੋਰ ਗ੍ਰਿਫਤਾਰ

ਨਵੀਂ ਦਿੱਲੀ, 14 ਮਈ, ਨਿਰਮਲ : ਦਿੱਲੀ ਪੁਲਿਸ ਨੇ ਇੱਕ ਹਾਈ ਪ੍ਰੋਫਾਈਲ ਚੋਰ ਨੂੰ ਗ੍ਰਿਫਤਾਰ ਕੀਤਾ ਹੈ। ਉਹ ਉਡਾਣਾਂ ਵਿੱਚ ਸਫਰ…
Hardeep Singh Nijjar ਨਿੱਝਰ ਕਤਲ ਮਾਮਲੇ ਵਿਚ ਚੌਥੇ ਸ਼ੱਕੀ ਦੀ ਗ੍ਰਿਫਤਾਰੀ ਹੋਈ

Hardeep Singh Nijjar ਨਿੱਝਰ ਕਤਲ ਮਾਮਲੇ ਵਿਚ ਚੌਥੇ ਸ਼ੱਕੀ…

ਸਰੀ, 12 ਮਈ, ਨਿਰਮਲ : ਕੈਨੇਡਾ ਵਿਚ ਨਿੱਝਰ ਕਤਲ ਮਾਮਲੇ ’ਚ ਚੌਥੇ ਸ਼ੱਕੀ ਦੀ ਗ੍ਰਿਫਤਾਰੀ ਹੋਈ ਹੈ। ਦੱਸਦੇ ਚਲੀੲੈ ਕਿ ਕੈਨੇਡਾ…
ਜਲੰਧਰ : ਬੈੱਡ ਵਿਚੋਂ ਸੜੀ ਹੋਈ ਲਾਸ਼ ਮਿਲੀ, ਮੁਲਜ਼ਮ ਕਾਬੂ

ਜਲੰਧਰ : ਬੈੱਡ ਵਿਚੋਂ ਸੜੀ ਹੋਈ ਲਾਸ਼ ਮਿਲੀ, ਮੁਲਜ਼ਮ…

ਜਲੰਧਰ, 8 ਮਈ, ਨਿਰਮਲ : ਜਲੰਧਰ ਪੁਲਿਸ ਕਮਿਸ਼ਨਰੇਟ ਨੇ 24 ਘੰਟਿਆਂ ਵਿੱਚ ਕਤਲ ਦੀ ਗੁੱਥੀ ਸੁਲਝਾ ਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ…