ਵੈਨਕੂਵਰ ਦੇ ਲਾਈਵ ਸ਼ੋਅ ‘ਚ ਦਲਜੀਤ ਦੋਸਾਂਝ ਨੇ ਕਰਵਾਈ ਬੱਲੇ-ਬੱਲੇ

ਵੈਨਕੂਵਰ ਦੇ ਲਾਈਵ ਸ਼ੋਅ ‘ਚ ਦਲਜੀਤ ਦੋਸਾਂਝ ਨੇ ਕਰਵਾਈ ਬੱਲੇ-ਬੱਲੇ

ਵੈਨਕੂਵਰ, 28 ਅਪ੍ਰੈਲ (ਮਲਕੀਤ ਸਿੰਘ)- ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝ ਦਾ ਇੱਥੋਂ ਦੇ ਬੀ.ਸੀ. ਪੈਲੇਸ ‘ਚ ਸ਼ਨੀਵਾਰ ਰਾਤ ਨੂੰ ਆਯੋਜਿਤ ਕੀਤਾ ਗਿਆ ਲਾਈਵ ਸ਼ੋਅ ਪੂਰੀ ਤਰ੍ਹਾਂ ਸਫ਼ਲ ਰਿਹਾ। ਪ੍ਰਬੰਧਕਾਂ ਅਤੇ ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਇਸ ਲਾਈਵ ਸ਼ੋਅ ‘ਚ ਪੁੱਜੇ ਦਰਸ਼ਕਾਂ ਦੀ ਗਿਣਤੀ 54 ਹਜ਼ਾਰ ਦੇ ਕਰੀਬ ਅਨੁਮਾਨੀ ਗਈ ਹੈ ਜਦੋਂ ਕਿ ਹਾਲ ‘ਚ ਬੈਠਣ ਲਈ ਕੁੱਝ 54 ਹਜ਼ਾਰ ਸੀਟਾਂ ਹੀ ਮੌਜੂਦ ਸਨ। ਸ਼ਾਮੀ 8 ਵਜੇ ਸ਼ੁਰੂ ਹੋਏ ਇਸ ਲਾਈਵ ਸ਼ੋਅ ‘ਚ ਕਾਲੇ ਰੰਗ ਦੀ ਫਰੇਲ ਵਾਲੀ ਪੱਗ ਬੰਨੀ, ਕਾਲੀਆਂ ਐਨਕਾਂ ਲਗਾ ਅਤੇ ਕਾਲੇ ਹੀ ਰੰਗ ਦਾ ਕੁੜਤਾ ਚਾਦਰਾ ਪਹਿਨੀ ਦਿਲਜੀਤ ਨੇ ਜਿਉਂ ਹੀ ਪ੍ਰੋਗਰਾਮ ਵਾਲੇ ਹਾਲ ‘ਚ ਪ੍ਰਵੇਸ਼ ਕੀਤਾ ਤਾਂ ਉੱਥੇ ਹਾਜ਼ਰ ਹਜ਼ਾਰਾਂ ਦਰਸ਼ਕਾਂ ਅਤੇ ਉਸਦੇ ਚਹੇਤਿਆਂ ਦੀਆਂ ਤਾੜੀਆਂ ਨਾਲ ਸਾਰਾ ਹਾਲ ਗੂੰਜ ਉੱਠਿਆ। ਆਪਣੇ ਇਸ ਲਾਈਵ ਸ਼ੋਅ ਦੇ ਸ਼ੁਰੂਆਤੀ ਪੜਾਅ ਤਹਿਤ ਆਪਣੇ ਚੋਣਵੇਂ ਗੀਤਾਂ ਦੀ ਝੜੀ ਲਗਾਉਂਦਿਆਂ ‘ਜੱਟ ਦਾ ਪਿਆਰ’, ‘ਨੀ ਤੇਰਾ ਸਾਰਾ ਗੁੱਸਾ ਪੰਜ ਤਾਰਾ ਹੋਟਲ ‘ਚ ਬਹਿ ਕੇ ਤਾਰਿਆ’, ‘ਵੀਰਵਾਰ ਦਿਨ ਨਾ ਪ੍ਰਹੇਜ਼ ਕਰਦਾ’, ‘ਆ ਗਏ ਪੱਗਾਂ ਪੋਚਵੀਆਂ ਵਾਲੇ’, ‘ਪਟਿਆਲਾ ਪੈਗ ਲਾ ਛੱਡੀ ਦਾ’, ਮਰਹੂਮ ਪੰਜਾਬੀ ਗਾਇਕ ਅਮਰ ਦਿੰਘ ਚਮਕੀਲਾ ਦਾ ਗੀਤ ‘ਕੰਨ ਕਰ ਗੱਲ ਸੁਣ ਮੱਖਣਾ’, ‘ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ’ ਆਦਿ ਗਾ ਕੇ ਲਾਈਵ ਸ਼ੋਅ ‘ਚ ਬੱਲੇ-ਬੱਲੇ ਕਰਵਾ ਛੱਡੀ।

ਅਖੀਰ ‘ਚ ਗਾਇਕ ਦਲਜੀਤ ਦੋਸਾਂਝ ਵੱਲੋਂ ਹਾਲੀਵੁੱਡ ਜਗਤ ਦੇ ਮਸ਼ਹੂਰ ਗਾਇਕ ਐਡ ਸੀਰਨ ਨਾਲ ਮਿਲ ਕੇ ਪੰਜਾਬੀ ਬੋਲੀ ‘ਚ ਪੇਸ਼ ਕੀਤੇ ਗਿਆ ‘ਲਵਰ’ ਗੀਤ ਵੀ ਪੇਸ਼ ਕੀਤਾ ਗਿਆ। ਇਸ ਸ਼ੋਅ ਦੌਰਾਨ ਸਭ ਤੋਂ ਵਧੇਰੇ ‘ਮੈਂ ਹੂੰ ਪੰਜਾਬ’ ਗੀਤ ‘ਤੇ ਸਰੋਤੇ ਝੂਮਦੇ ਨਜ਼ਰ ਆਏ। 8 ਵਜੇ ਤੋਂ ਰਾਤ 12 ਵਜੇ ਤੱਕ ਨਿਰੰਤਰ ਚੱਲੇ ਇਸ ਸ਼ੋਅ ‘ਚ ਕੈਨੇਡਾ ਦੇ ਕੁੱਝ ਉੱਘੇ ਸਿਆਸਤਦਾਨਾਂ ਨੇ ਵੀ ਉੱਚੇਚੇ ਤੌਰ ‘ਤੇ ਸ਼ਿਰਕਤ ਕੀਤੀ।

Related post

ਐਬਸਫੋਰਡ ’ਚ ਪੰਜਾਬੀ ਮੇਲਾ 25 ਨੂੰ

ਐਬਸਫੋਰਡ ’ਚ ਪੰਜਾਬੀ ਮੇਲਾ 25 ਨੂੰ

ਵੈਨਕੂਵਰ, 12 ਮਈ (ਮਲਕੀਤ ਸਿੰਘ) : ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਰਮਣੀਕ ਪਹਾੜਾਂ ਦੀ ਗੋਦ ਵਿਚ ਵਸੇ…
ਵਿਕਟੋਰੀਆ ‘ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ, ਵੱਡੀ ਗਿਣਤੀ ‘ਚ ਸੰਗਤਾਂ ਨੇ ਕੀਤੀ ਸ਼ਮੂਲੀਅਤ

ਵਿਕਟੋਰੀਆ ‘ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ, ਵੱਡੀ ਗਿਣਤੀ…

ਵੈਨਕੂਵਰ, 28 ਅਪ੍ਰੈਲ (ਮਲਕੀਤ ਸਿੰਘ)- ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ‘ਚ ਵਿਸ਼ਾਲ ਨਗਰ…
ਬੀ ਸੀ ‘ਚ ਮੀਂਹ ਆਉਣ ਦੇ ਡਰੋਂ 2021 ਵਰਗੇ ਨੁਕਸਾਨ ਹੋਣ ਤੋਂ ਚਿੰਤਾ ‘ਚ ਡੁੱਬੇ ਕਿਸਾਨ

ਬੀ ਸੀ ‘ਚ ਮੀਂਹ ਆਉਣ ਦੇ ਡਰੋਂ 2021 ਵਰਗੇ…

ਕੈਨੇਡਾ ਦੇ ਬ੍ਰਿਿਟਸ਼ ਕੋਲੰਬੀਆ ਦੇ ਕੁੱਝ ਖੇਤਰ ‘ਚ ਨਵੰਬਰ 2021 ‘ਚ ਲਗਾਤਾਰ ਮੀਂਹ ਪਏ ਸਨ ਜਿਸ ਕਾਰਨ ਕਿਸਾਨਾਂ ਦੇ ਖੇਤਾਂ ‘ਚ…