ਟੋਰਾਂਟੋ ‘ਚ ਸਜਾਇਆ ਗਿਆ 46ਵਾਂ ਵਿਸ਼ਾਲ ਨਗਰ ਕੀਰਤਨ, ਪੀਐੱਮ ਟਰੂਡੋ ਅਤੇ ਵਿਰੋਧੀ ਧਿਰ ਦੇ ਆਗੂ ਪੋਇਲੀਵਰ ਨੇ ਭਰੀ ਹਾਜ਼ਰੀ

ਟੋਰਾਂਟੋ ‘ਚ ਸਜਾਇਆ ਗਿਆ 46ਵਾਂ ਵਿਸ਼ਾਲ ਨਗਰ ਕੀਰਤਨ, ਪੀਐੱਮ ਟਰੂਡੋ ਅਤੇ ਵਿਰੋਧੀ ਧਿਰ ਦੇ ਆਗੂ ਪੋਇਲੀਵਰ ਨੇ ਭਰੀ ਹਾਜ਼ਰੀ

ਟੋਰਾਂਟੋ, 28 ਅਪ੍ਰੈਲ- ਬੀਤੇ ਦਿਨੀਂ ਟੋਰਾਂਟੋ ਡਾਊਨਟਾਊਨ ‘ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਦੁਪਹਿਰ 1 ਵਜੇ ਨਗਰ ਕੀਰਤਨ ਦੀ ਸ਼ੁਰੂਆਤ ਸੀਐੱਨਈ ਤੋਂ ਕੀਤੀ ਗਈ ਅਤੇ ਕਰੀਬ 4 ਵਜੇ ਨਗਰ ਕੀਰਤਨ ਨਾਥਨ ਫਿਿਲਪਸ ਸਕੁਏਅਰ ਪਹੁੰਚਿਆ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ। ਇਸ ਮੌਕੇ ‘ਤੇ ਕਈ ਵੱਡੀਆਂ ਸ਼ਖਸੀਅਤਾਂ ਵੱਲੋਂ ਸ਼ਿਰਕਤ ਕੀਤੀ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਮੌਕੇ ਹਾਜ਼ਰੀ ਲਗਵਾਈ ਅਤੇ ਨਾਲ ਹੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਇਲੀਵਰ ਵੀ ਮੌਜੂਦ ਸਨ।

ਕੰਜ਼ਰਵੇਟਿਵ ਲੀਡਰ ਪੀਅਰ ਪੋਇਲੀਵਰ ਨੇ ਡਾਊਨਟਾਊਨ ਟੋਰਾਂਟੋ ਦੇ ਨਾਥਨ ਫਿਿਲਪਸ ਸਕੁਏਅਰ ਵਿੱਚ ਖਾਲਸਾ ਸਾਜਨਾ ਦਿਵਸ ਮੌਕੇ ਵਿਸ਼ਾਲ ਨਗਰ ਕੀਰਤਨ ਦੌਰਾਨ ਸਜਾਏ ਗਏ ਦੀਵਾਨ ‘ਚ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਸਾਰੀ ਸੰਗਤ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੇ ਦੇਸ਼ ‘ਚ ਸਭ ਕੁੱਝ ਟੁੱਟ ਗਿਆ ਹੈ। ਲੋਕਾਂ ਨੂੰ ਖਾਣ ਲਈ ਸਹੀ ਖਾਣਾ ਨਹੀਂ ਮਿਲ ਰਿਹਾ ਜਿਸ ਕਾਰਨ ਉਹ ਬਿਮਾਰ ਹੁੰਦੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਸਿਹਤ ‘ਤੇ ਵੀ ਕਾਫੀ ਅਸਰ ਪੈਂਦਾ ਹੈ। ਪੀਅਰ ਪੋਇਲੀਵਰ ਨੇ ਕਿਹਾ ਕਿ ਪਿਛਲੇ ਭਿਆਨਕ ਨੌਂ ਸਾਲਾਂ ‘ਚ ਘਰਾਂ ਦੀਆਂ ਕੀਮਤਾਂ ਕਾਫੀ ਵੱਧ ਗਈਆਂ ਹਨ ਜਿੰਨ੍ਹਾਂ ਦਾ ਅਸਰ ਆਮ ਲੋਕਾਂ ਦੀ ਜ਼ਿੰਦਗੀ ‘ਤੇ ਪਿਆ ਹੈ। ਅਪਰਾਧ, ਹਫੜਾ-ਦਫੜੀ, ਨਸ਼ੇ, ਜਬਰਦਸਤੀ ਦੇ ਮਾਮਲੇ, ਕਾਰ ਚੋਰੀ ਅਤੇ ਇੱਥੋਂ ਤੱਕ ਕਿ ਕਤਲ ਵੀ ਬਿਨਾਂ ਕਿਸੇ ਅਪਰਾਧਿਕ ਦੋਸ਼ਾਂ ਦੇ ਵੱਧਦਾ ਹੀ ਜਾ ਰਿਹਾ ਹੈ। ਲੋਕਾਂ ਨੇ ਕਦੇ ਵੀ ਇੰਨਾ ਖ਼ਤਰਾ ਮਹਿਸੂਸ ਨਹੀਂ ਕੀਤਾ ਜਿੰਨ੍ਹਾਂ ਉਨ੍ਹਾਂ ਨੂੰ ਹੁਣ ਕਰਨਾ ਪੈ ਰਿਹਾ ਹੈ ਪਰ ਚੰਗੀ ਖ਼ਬਰ ਇਹ ਹੈ ਕਿ ਜ਼ਿੰਦਗੀ ਪਹਿਲਾਂ ਇਸ ਤਰ੍ਹਾਂ ਦੀ ਨਹੀਂ ਸੀ ਅਤੇ ਆਉਣ ਵਾਲੇ ਸਮੇਂ ‘ਚ ਵੀ ਇਸ ਤਰ੍ਹਾਂ ਦੀ ਨਹੀਂ ਹੋਵੇਗੀ। ਅਸੀਂ ਉਨ੍ਹਾਂ ਮਹਾਨ ਸਿੱਖ ਕਦਰਾਂ-ਕੀਮਤਾਂ ‘ਤੇ ਭਰੋਸਾ ਰੱਖਾਂਗੇ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਅੱਗੇ ਲਿਆਂਦੀਆਂ ਜਿਵੇਂ ਕਿ ਆਮ ਲੋਕਾਂ ਲਈ ਬਰਾਬਰੀ ਦੀਆਂ ਕਦਰਾਂ-ਕੀਮਤਾਂ, ਕੋਈ ਜਾਤ-ਪਾਤ ਨਹੀਂ ਹੋਣੀ ਚਾਹੀਦੀ। ਅਖੀਰ ‘ਚ ਪੀਅਰ ਪੋਇਲੀਵਰ ਨੇ ਜੈਕਾਰਾ ਲਗਾਉਂਦਿਆਂ ਸੰਗਤਾਂ ਤੋਂ ਜਾਣ ਦੀ ਇਜ਼ਾਜ਼ਤ ਮੰਗੀ।

Related post

ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ ਦੇ ਮਾਮਲੇ ਵਿੱਚ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਓਨਟਾਰੀਓ ‘ਤੇ ਲੱਗੇ ਇਲਜ਼ਾਮ

ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ ਦੇ ਮਾਮਲੇ ਵਿੱਚ…

ਓਨਟਾਰੀਓ, 11 ਮਈ (ਗੁਰਜੀਤ ਕੌਰ)- 14 ਮਾਰਚ 2022 ਨੂੰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਚੱਲਦੇ ਮੈਚ ‘ਚ ਗੋਲੀਆਂ ਮਾਰ ਕੇ…
ਬਰੈਂਪਟਨ ‘ਚ ਮਾਂਵਾਂ ਨੇ ਮਦਰਸ ਡੇਅ ‘ਤੇ ਲਾਏ ਚਾਰ ਚੰਦ

ਬਰੈਂਪਟਨ ‘ਚ ਮਾਂਵਾਂ ਨੇ ਮਦਰਸ ਡੇਅ ‘ਤੇ ਲਾਏ ਚਾਰ…

ਓਨਟਾਰੀਓ, 12 ਮਈ (ਗੁਰਜੀਤ ਕੌਰ)- ਦੇਸ਼ ਦੁਨੀਆਂ ‘ਚ ਵੱਖ-ਵੱਖ ਥਾਵਾਂ ‘ਤੇ 12 ਮਈ ਨੂੰ ਮਦਰਸ ਡੇਅ ਮਨਾਇਆ ਗਿਆ। ਇਸ ਮੌਕੇ ਬਰੈਂਪਟਨ…
ਮਿਸਟਰ ਸਿੰਘਸ ਪੀਜ਼ਾ ਦੀ ਨਵੀਂ ਲੋਕੇਸ਼ਨ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਪਹੁੰਚੇ ਲੋਕ

ਮਿਸਟਰ ਸਿੰਘਸ ਪੀਜ਼ਾ ਦੀ ਨਵੀਂ ਲੋਕੇਸ਼ਨ ‘ਤੇ ਹਜ਼ਾਰਾਂ ਦੀ…

ਓਨਟਾਰੀਓ, 12 ਮਈ (ਗੁਰਜੀਤ ਕੌਰ)- ਕੈਨੇਡਾ ‘ਚ ਸ਼ੁੱਧ ਸ਼ਾਕਾਹਾਰੀ ਪੀਜ਼ਾ ਖਾਣਾ ਹੋਵੇ ਤਾਂ ਸਾਰਿਆਂ ਦੇ ਮਨ ‘ਚ ਸਭ ਤੋਂ ਪਹਿਲਾਂ ਮਿਸਟਰ…