ਰੂਸ ਨੇ ਯੂਕਰੇਨ ‘ਚ ਮਚਾਈ ਤਬਾਹੀ, 3 ਲੜਾਕੂ ਜਹਾਜ਼, ਗੋਲਾ ਬਾਰੂਦ ਭੰਡਾਰ ਉਡਾਏ

ਰੂਸ ਨੇ ਯੂਕਰੇਨ ‘ਚ ਮਚਾਈ ਤਬਾਹੀ, 3 ਲੜਾਕੂ ਜਹਾਜ਼, ਗੋਲਾ ਬਾਰੂਦ ਭੰਡਾਰ ਉਡਾਏ

ਮਾਸਕੋ : ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਤੀਜੇ ਸਾਲ ਵੀ ਜਾਰੀ ਹੈ। ਯੂਕਰੇਨ ਦੇ ਸ਼ਹਿਰਾਂ ਨੂੰ ਤਬਾਹ ਕਰਨ ਤੋਂ ਬਾਅਦ ਵੀ ਰੂਸੀ ਫੌਜ ਯੂਕਰੇਨ ਤੋਂ ਪਿੱਛੇ ਨਹੀਂ ਹਟੀ ਹੈ। ਇਕ ਪਾਸੇ ਯੂਕਰੇਨ ਦੀ ਫੌਜ ਆਪਣੇ ਪੱਛਮੀ ਸਹਿਯੋਗੀਆਂ ਤੋਂ ਲੜਾਕੂ ਜਹਾਜ਼, ਹਥਿਆਰ ਅਤੇ ਗੋਲਾ ਬਾਰੂਦ ਦੀ ਤਲਾਸ਼ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਪੁਤਿਨ ਦੀ ਨਵੀਂ ਕਾਰਵਾਈ ਨੇ ਯੂਕਰੇਨੀ ਫੌਜ ਵਿਚ ਖਲਬਲੀ ਮਚਾ ਦਿੱਤੀ ਹੈ। ਰੂਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇੱਕ ਦਿਨ ਵਿੱਚ ਯੂਕਰੇਨ ਦੇ ਤਿੰਨ ਲੜਾਕੂ ਜਹਾਜ਼, ਤਿੰਨ ਮਿਜ਼ਾਈਲ ਲਾਂਚਰ ਅਤੇ ਗੋਲਾ ਬਾਰੂਦ ਦੇ ਭੰਡਾਰਾਂ ਨੂੰ ਤਬਾਹ ਕਰ ਦਿੱਤਾ ਹੈ।

ਕ੍ਰੀਮੀਆ ਵਿੱਚ ਇੱਕ ਲੜਾਕੂ ਜਹਾਜ਼ ਦੇ ਭਿਆਨਕ ਹਾਦਸੇ ਦੀ ਫੁਟੇਜ ਸੋਸ਼ਲ ਮੀਡੀਆ ‘ਤੇ ਸਾਹਮਣੇ ਆਉਣ ਤੋਂ ਕੁਝ ਦਿਨ ਬਾਅਦ, ਰੂਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਯੂਕਰੇਨ ਦੇ ਤਿੰਨ ਲੜਾਕੂ ਜਹਾਜ਼ਾਂ ਨੂੰ ਡੇਗ ਦਿੱਤਾ ਹੈ। ਇਸ ਤੋਂ ਇਲਾਵਾ ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਦੇ ਬਲਾਂ ਨੇ ਯੂਕਰੇਨ ਦੇ ਤਿੰਨ ਐਸ-300 ਮਿਜ਼ਾਈਲ ਲਾਂਚਰ, ਗੋਲਾ-ਬਾਰੂਦ ਗੋਦਾਮ ਅਤੇ ਡਰੋਨ ਸਟੋਰੇਜ ਨੂੰ ਤਬਾਹ ਕਰ ਦਿੱਤਾ ਹੈ। ਰੂਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫੌਜ ਦਾ ਇਹ ਆਪਰੇਸ਼ਨ ਸਿਰਫ ਇੱਕ ਦਿਨ ਵਿੱਚ ਪੂਰਾ ਹੋ ਗਿਆ।

Related post

ਅਮਰੀਕਾ ਵੱਲੋਂ ਹਜ਼ਾਰਾਂ ਭਾਰਤੀਆਂ ਨੂੰ ਵੱਡੀ ਰਾਹਤ

ਅਮਰੀਕਾ ਵੱਲੋਂ ਹਜ਼ਾਰਾਂ ਭਾਰਤੀਆਂ ਨੂੰ ਵੱਡੀ ਰਾਹਤ

ਵਾਸ਼ਿੰਗਟਨ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਹਜ਼ਾਰਾਂ ਭਾਰਤੀਆਂ ਨੂੰ ਵੱਡੀ ਰਾਹਤ ਦਿੰਦਿਆਂ ਕਿਹਾ ਹੈ ਕਿ ਪਿਛਲੇ…
ਪੰਜਾਬੀ ਮੁੰਡੇ-ਕੁੜੀਆਂ ਸਣੇ ਪੀਲ ਪੁਲਿਸ ’ਚ ਭਰਤੀ ਹੋਏ 50 ਨਵੇਂ ਅਫ਼ਸਰ

ਪੰਜਾਬੀ ਮੁੰਡੇ-ਕੁੜੀਆਂ ਸਣੇ ਪੀਲ ਪੁਲਿਸ ’ਚ ਭਰਤੀ ਹੋਏ 50…

ਬਰੈਂਪਟਨ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਪੀਲ ਰੀਜਨਲ ਪੁਲਿਸ ਵਿਚ 50 ਨਵੇਂ ਅਫਸਰਾਂ ਦਾ ਸਵਾਗਤ ਕਰਦਿਆਂ ਮੇਅਰ ਪੈਟ੍ਰਿਕ ਬ੍ਰਾਊਨ ਕਿਹਾ ਕਿ…
ਅਮਰੀਕਾ ਵਿਚ ਚੋਣ ਅਖਾੜਾ ਭਖਣਾ ਸ਼ੁਰੂ

ਅਮਰੀਕਾ ਵਿਚ ਚੋਣ ਅਖਾੜਾ ਭਖਣਾ ਸ਼ੁਰੂ

ਵਾਸ਼ਿੰਗਟਨ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਆਮ ਚੋਣਾਂ ਦਾ ਅਖਾੜਾ ਭਖਣਾ ਸ਼ੁਰੂ ਹੋ ਗਿਆ ਜਦੋਂ ਰਾਸ਼ਟਰਪਤੀ ਜੋਅ ਬਾਇਡਨ ਅਤੇ…