Begin typing your search above and press return to search.

ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਟਿੱਪਸ

ਚੰਡੀਗੜ੍ਹ, 7 ਮਈ, ਪਰਦੀਪ ਸਿੰਘ: ਜੇਕਰ ਤੁਸੀਂ ਵੀ ਮੋਟਾਪੇ ਦੇ ਸ਼ਿਕਾਰ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਖ਼ਾਸ ਹੈ। ਅਜੋਕੇ ਦੌਰ ਵਿੱਚ ਮਨੁੱਖ ਆਰਾਮ ਦਾਇਕ ਜ਼ਿੰਦਗੀ ਬਤੀਤ ਕਰਨਾ ਚਾਹੁੰਦਾ ਹੈ ਜਿਸ ਕਰਕੇ ਸਖ਼ਤ ਮਿਹਨਤ ਤੋਂ ਪ੍ਰਹੇਜ ਕਰਦਾ ਹੈ। ਖਾਣ-ਪੀਣ ਦੀਆਂ ਆਦਤਾਂ ਖਰਾਬ ਹੋਣ ਨਾਲ ਮਨੁੱਖ ਮੋਟਾਪੇ ਦਾ ਸ਼ਿਕਾਰ ਹੋ ਜਾਂਦਾ ਹੈ। ਕਈ ਵਿਅਕਤੀ ਸਰੀਰਕ ਕੰਮ […]

ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਟਿੱਪਸ
X

Editor EditorBy : Editor Editor

  |  7 May 2024 5:49 AM GMT

  • whatsapp
  • Telegram

ਚੰਡੀਗੜ੍ਹ, 7 ਮਈ, ਪਰਦੀਪ ਸਿੰਘ: ਜੇਕਰ ਤੁਸੀਂ ਵੀ ਮੋਟਾਪੇ ਦੇ ਸ਼ਿਕਾਰ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਖ਼ਾਸ ਹੈ। ਅਜੋਕੇ ਦੌਰ ਵਿੱਚ ਮਨੁੱਖ ਆਰਾਮ ਦਾਇਕ ਜ਼ਿੰਦਗੀ ਬਤੀਤ ਕਰਨਾ ਚਾਹੁੰਦਾ ਹੈ ਜਿਸ ਕਰਕੇ ਸਖ਼ਤ ਮਿਹਨਤ ਤੋਂ ਪ੍ਰਹੇਜ ਕਰਦਾ ਹੈ। ਖਾਣ-ਪੀਣ ਦੀਆਂ ਆਦਤਾਂ ਖਰਾਬ ਹੋਣ ਨਾਲ ਮਨੁੱਖ ਮੋਟਾਪੇ ਦਾ ਸ਼ਿਕਾਰ ਹੋ ਜਾਂਦਾ ਹੈ। ਕਈ ਵਿਅਕਤੀ ਸਰੀਰਕ ਕੰਮ ਕਰਨ ਤੋਂ ਪ੍ਰਹੇਜ਼ ਕਰਦੇ ਹਨ ਜਿਸ ਕਰਕੇ ਉਨ੍ਹਾਂ ਦਾ ਭਾਰ ਵੱਧਦਾ ਜਾਂਦਾ ਹੈ। ਜੇਕਰ ਤੁਸੀਂ ਮੋਟਾਪੇ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਇਹ ਟਿੱਪਸ ਅਪਣਾਓ।

ਰੋਜ਼ਾਨਾ ਕਸਰਤ ਕਰੋ-
ਜੇਕਰ ਤੁਸੀਂ ਮੋਟਾਪੇ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਤੁਹਾਨੂੰ ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ ਜਿਸ ਨਾਲ ਤੁਹਾਡਾ ਸਰੀਰ ਤੰਦਰੁਸਤ ਰਹੇਗਾ। ਕਸਰਤ ਕਰਨ ਨਾਲ ਸਾਡਾ ਪਾਚਣ ਤੰਤਰ ਮਜ਼ਬੂਤ ਰਹਿੰਦਾ ਹੈ ਅਤੇ ਅਸੀਂ ਬਿਮਾਰੀਆਂ ਤੋਂ ਦੂਰ ਰਹਿੰਦੇ ਹਾਂ। ਜੇਕਰ ਤੁਹਾ਼ਡਾ ਵੀ ਭਾਰ ਵੱਧਦਾ ਜਾਂਦਾ ਹੈ ਤਾਂ ਨਿਯਮਤ ਰੂਪ ਵਿੱਚ ਸਰੀਰ ਕਰੋ।

ਮੇਦਾ ਦੀ ਵਰਤੋਂ ਨਾ ਕਰੋ-
ਮੇਦੇ ਤੋਂ ਬਣੀਆਂ ਚੀਜ਼ਾਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ।ਮੇਦਾ ਸਾਡੇ ਪਾਚਨ ਤੰਤਰ ਨੂੰ ਖਰਾਬ ਕਰਦਾ ਹੈ। ਮੇਦਾ ਖਾਣ ਨਾਲ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਕਮਜ਼ੋਰ ਹੁੰਦੀ ਹੈ।

ਸੇਂਧਾ ਨਮਕ ਦੀ ਵਰਤੋਂ ਕਰੋ-
ਹਮੇਸ਼ਾ ਭੋਜਨ ਵਿੱਚ ਸੇਂਧਾ ਨਮਕ ਦੀ ਵਰਤੋਂ ਕਰਨੀ ਚਾਹੀਦੀ ਹੈ ਇਹ ਸਰੀਰ ਦੇ ਖੂਨ ਵਿੱਚ ਖਾਰਾਪਣ ਨਹੀਂ ਆਉਣ ਦਿੰਦਾ। ਸੇਂਧਾ ਨਾਲ ਖੂਨ ਗਾੜਾ ਨਹੀਂ ਹੁੰਦਾ ਹੈ। ਬੀਪੀ ਅਤੇ ਹਾਰਟ ਦੇ ਮਰੀਜ਼ ਲਈ ਸੇਂਧਾ ਨਮਕ ਵਰਦਾਨ ਸਾਬਿਤ ਹੁੰਦਾ ਹੈ।

ਚਾਵਲ ਖਾਣੇ ਬੰਦ ਕਰ ਦਿਓ-
ਸਾਨੂੰ ਮੋਟਾਪੇ ਤੋਂ ਦੂਰ ਰਹਿਣ ਲਈ ਚਾਵਲ ਖਾਣੇ ਬੰਦ ਕਰਨੇ ਚਾਹੀਦੇ ਹਨ ਚਾਵਲ ਖਾਣ ਨਾਲ ਸਾ਼ਡੇ ਪਾਚਨ ਤੰਤਰ ਵਿੱਚ ਕਈ ਸਮੱਸਿਆਵਾਂ ਆਉਂਦੀਆਂ ਹਨ।

ਇਹ ਵੀ ਪੜ੍ਹੋ:

ਡਾਕਟਰਾਂ ਵੱਲੋਂ ਅਕਸਰ ਸਲਾਹ ਦਿੱਤੀ ਜਾਂਦੀ ਹੈ ਕਿ ਰੋਟੀ ਤੋਂ ਪਹਿਲਾ ਸਲਾਦ ਜ਼ਰੂਰ ਖਾਓ ਕਿਉਂਕਿ ਸਲਾਦ ਖਾਣ ਸਰੀਰ ਵਿੱਚ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ ਜਿਸ ਪੇਟ ਜਲਦੀ ਸਾਫ਼ ਹੁੰਦਾ ਹੈ। ਪਿਆਜ਼ ਹਰ ਸਬਜ਼ੀ ਵਿੱਚ ਪੈਂਦਾ ਹੈ ਪਰ ਪਿਆਜ਼ ਨੂੰ ਸਲਾਦ ਵਿੱਚ ਵਧੇਰੇ ਪਸੰਦ ਕੀਤਾ ਜਾਂਦਾ ਹੈ। ਪਿਆਜ਼ ‘ਚ ਨਾ ਸਿਰਫ ਐਂਟੀ-ਏਜਿੰਗ ਗੁਣ ਹੁੰਦੇ ਹਨ, ਇਹ ਦਿਲ ਨੂੰ ਵੀ ਸਿਹਤਮੰਦ ਰੱਖਦਾ ਹੈ।

ਇਮਿਊਨਿਟੀ ਵਧਾਉਂਦਾ : –
ਪਿਆਜ਼ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਇਮਿਊਨਿਟੀ ਨੂੰ ਵਧਾਉਂਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਇਮਿਊਨ ਸਿਸਟਮ ਮਜ਼ਬੂਤ ​​ਹੁੰਦਾ ਹੈ। ਕਈ ਬਿਮਾਰੀਆਂ ਨਾਲ ਲੜਨ ਦੀ ਸਮੱਰਥਾ ਰੱਖਦਾ ਹੈ।

ਹੱਡੀਆਂ ਨੂੰ ਮਜ਼ਬੂਤ ​​ਕਰਦਾ : –
ਪਿਆਜ਼ ਹੱਡੀਆਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ। ਹੱਡੀਆਂ ਨੂੰ ਮਜ਼ਬੂਤ ​​ਬਣਾਉਣ ਲਈ ਲੋਕਾਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਪਿਆਜ਼ ਦੇ ਸਲਾਦ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

ਸਕਿੱਨ ਨੂੰ ਸਾਫ਼ ਰੱਖਦਾ-
ਪਿਆਜ਼ ਵਧਦੀ ਉਮਰ ਦੇ ਨਾਲ ਸਕਿਨ ਨੂੰ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਜੇਕਰ ਪਿਆਜ਼ ਦੇ ਅਰਕ ਨੂੰ ਸਕਿਨ ‘ਤੇ ਲਗਾਇਆ ਜਾਵੇ ਤਾਂ ਸੁੱਕੀ ਹੋਈ ਸਕਿਨ ਚਮਕਦਾਰ ਹੋ ਜਾਵੇਗੀ ਅਤੇ ਟਾਈਟ ਵੀ ਹੋਣੀ ਸ਼ੁਰੂ ਹੋ ਜਾਵੇਗੀ। ਜੇਕਰ ਇਸ ਦਾ ਰਸ ਵਾਲਾਂ ‘ਤੇ ਲਗਾਇਆ ਜਾਵੇ ਤਾਂ ਇਹ ਝੜਨਾ ਬੰਦ ਹੋ ਜਾਣਗੇ ਅਤੇ ਜੂੰਆਂ ਤੋਂ ਵੀ ਛੁਟਕਾਰਾ ਮਿਲੇਗਾ।

ਹਾਈ ਬਲੱਡ ਸ਼ੂਗਰ ਵਿਚ ਫਾਇਦੇਮੰਦ:-
ਕੱਚੇ ਪਿਆਜ਼ ਦਾ ਸੇਵਨ ਬਲੱਡ ਸ਼ੂਗਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਬਲੱਡ ਸ਼ੂਗਰ ਨੂੰ ਕੰਟਰੋਲ ‘ਚ ਰੱਖਦਾ ਹੈ। ਸ਼ੂਗਰ ਰੋਗੀਆਂ ਨੂੰ ਕੱਚੇ ਪਿਆਜ਼ ਦਾ ਨਿਯਮਤ ਸੇਵਨ ਕਰਨਾ ਚਾਹੀਦਾ ਹੈ।

ਦਿਲ ਨੂੰ ਕਰਦਾ ਹੈ ਮਜ਼ਬੂਤ :-
ਕੱਚਾ ਪਿਆਜ਼ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਇਸ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ। ਦਿਲ ਦੇ ਰੋਗੀਆਂ ਨੂੰ ਰੋਜ਼ਾਨਾ ਪਿਆਜ਼ ਦਾ ਸੇਵਨ ਕਰਨਾ ਚਾਹੀਦਾ ਹੈ, ਇਸ ਨਾਲ ਦਿਲ ਦੀ ਸਿਹਤ ਮਜ਼ਬੂਤ ​​ਹੁੰਦੀ ਹੈ।

ਪਾਚਨ ਕਿਰਿਆ ਨੂੰ ਮਜ਼ਬੂਤ ​​:-
ਪਿਆਜ਼ ਪਾਚਨ ਤੰਤਰ ਨੂੰ ਮਜ਼ਬੂਤ ​​ਕਰਦਾ ਹੈ। ਕੱਚਾ ਪਿਆਜ਼ ਪਾਚਨ ਕਿਰਿਆ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਸਲਾਦ ਦੇ ਰੂਪ ‘ਚ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ।

Next Story
ਤਾਜ਼ਾ ਖਬਰਾਂ
Share it