Lok Sabha Election: ‘ਕਾਂਗਰਸ ਦੀ ਲੁੱਟ ਜ਼ਿੰਦਗੀ ਕੇ ਸਾਥ ਵੀ… ਜ਼ਿੰਦਗੀ ਕੇ ਬਾਅਦ ਵੀ…’, ਸੈਮ ਪਿਤਰੋਦਾ ਦੇ ਬਿਆਨ ‘ਤੇ ਬੋਲੇ ਪੀਐਮ ਮੋਦੀ

Lok Sabha Election: ‘ਕਾਂਗਰਸ ਦੀ ਲੁੱਟ ਜ਼ਿੰਦਗੀ ਕੇ ਸਾਥ ਵੀ… ਜ਼ਿੰਦਗੀ ਕੇ ਬਾਅਦ ਵੀ…’, ਸੈਮ ਪਿਤਰੋਦਾ ਦੇ ਬਿਆਨ ‘ਤੇ ਬੋਲੇ ਪੀਐਮ ਮੋਦੀ

ਨਵੀਂ ਦਿੱਲੀ (24 ਅਪ੍ਰੈਲ), ਰਜਨੀਸ਼ ਕੌਰ : Pm modi rally surguja Chhattisgarh : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਬੁੱਧਵਾਰ ਨੂੰ ਛੱਤੀਸਗੜ੍ਹ ਦੇ ਸਰਗੁਜਾ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਹੈ। ਪੀਐਮ ਮੋਦੀ (PM Modi) ਨੇ ਕਿਹਾ, ਕਾਂਗਰਸ ਦੇ ਚੋਣ ਮਨੋਰਥ ਪੱਤਰ ‘ਤੇ ਮੁਸਲਿਮ ਲੀਗ ਦੀ ਛਾਪ ਹੈ। ਉਨ੍ਹਾਂ ਦੀ ਨਜ਼ਰ ਤੁਹਾਡੇ ਘਰ, ਦੁਕਾਨ ਅਤੇ ਖੇਤ ‘ਤੇ ਹੈ। ਉਹ ਤੁਹਾਡੀ ਜਾਇਦਾਦ ਲੈਣਾ ਚਾਹੁੰਦੇ ਹਨ। ਪੀਐਮ ਮੋਦੀ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਦੇ ਬਿਆਨ ‘ਤੇ ਵੀ ਬੋਲਿਆ। ਉਨ੍ਹਾਂ ਕਿਹਾ, ਕਾਂਗਰਸ ਦੀ ਲੁੱਟ ਜ਼ਿੰਦਗੀ ਕੇ ਸਾਥ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਰਹੇਗੀ।

ਦੱਸ ਦੇਈਏ ਕਿ ਸੈਮ ਪਿਤਰੋਦਾ ਨੇ ਅਮਰੀਕੀ ਪ੍ਰਣਾਲੀ ਦੀ ਵਿਆਖਿਆ ਕਰਦੇ ਹੋਏ ਕਿਹਾ ਸੀ ਕਿ ਅਮਰੀਕਾ ਵਿੱਚ ਵਿਰਾਸਤੀ ਟੈਕਸ ਲਾਇਆ ਜਾਂਦਾ ਹੈ। ਜੇ ਕਿਸੇ ਕੋਲ 100 ਮਿਲੀਅਨ ਡਾਲਰ ਦੀ ਜਾਇਦਾਦ ਹੈ ਅਤੇ ਜਦੋਂ ਉਹ ਮਰਦਾ ਹੈ ਤਾਂ ਉਹ ਸਿਰਫ 45 ਫੀਸਦੀ ਆਪਣੇ ਬੱਚਿਆਂ ਨੂੰ ਟ੍ਰਾਂਸਫਰ ਕਰ ਸਕਦਾ ਹੈ, ਸਰਕਾਰ 55 ਫੀਸਦੀ ਲੈਂਦੀ ਹੈ। ਇਹ ਇੱਕ ਦਿਲਚਸਪ ਕਾਨੂੰਨ ਹੈ। ਇਹ ਕਹਿੰਦਾ ਹੈ ਕਿ ਤੁਸੀਂ ਆਪਣੀ ਪੀੜ੍ਹੀ ਵਿੱਚ ਦੌਲਤ ਪੈਦਾ ਕੀਤੀ ਅਤੇ ਹੁਣ ਤੁਸੀਂ ਜਾ ਰਹੇ ਹੋ, ਤੁਹਾਨੂੰ ਆਪਣੀ ਦੌਲਤ ਜਨਤਾ ਲਈ ਛੱਡਣੀ ਚਾਹੀਦੀ ਹੈ, ਪੂਰੀ ਨਹੀਂ, ਸਗੋਂ ਅੱਧੀ, ਜੋ ਮੈਨੂੰ ਸਹੀ ਲੱਗਦਾ ਹੈ।

ਕਾਂਗਰਸ ਦੇ ਖ਼ਤਰਨਾਕ ਇਰਾਦੇ ਖੁੱਲ੍ਹ ਕੇ ਆ ਰਹੇ ਨੇ ਸਾਹਮਣੇ

ਸੈਮ ਪਿਤਰੋਦਾ ਦੇ ਬਿਆਨ ‘ਤੇ ਪੀਐਮ ਮੋਦੀ ਨੇ ਕਿਹਾ, ‘ਕਾਂਗਰਸ ਪਾਰਟੀ ਦੇ ਖਤਰਨਾਕ ਇਰਾਦੇ ਇੱਕ ਤੋਂ ਬਾਅਦ ਇੱਕ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ। ਸ਼ਾਹੀ ਪਰਿਵਾਰ ਦੇ ਰਾਜਕੁਮਾਰ ਦੇ ਸਲਾਹਕਾਰ ਨੇ ਕੁੱਝ ਸਮਾਂ ਪਹਿਲਾਂ ਕਿਹਾ ਸੀ ਕਿ ਮੱਧ ਵਰਗ ‘ਤੇ ਹੋਰ ਟੈਕਸ ਲਾਏ ਜਾਣੇ ਚਾਹੀਦੇ ਹਨ। ਹੁਣ ਇਹ ਲੋਕ ਇੱਕ ਕਦਮ ਹੋਰ ਅੱਗੇ ਵਧ ਗਏ ਹਨ। ਹੁਣ ਕਾਂਗਰਸ ਦਾ ਕਹਿਣਾ ਹੈ ਕਿ ਉਹ ਵਿਰਾਸਤੀ ਟੈਕਸ ਲਗਾਏਗੀ। ਮਾਪਿਆਂ ਤੋਂ ਮਿਲੀ ਵਿਰਾਸਤ ‘ਤੇ ਵੀ ਟੈਕਸ ਲਾਇਆ ਜਾਵੇਗਾ। ਜੋ ਦੌਲਤ ਤੁਸੀਂ ਆਪਣੀ ਮਿਹਨਤ ਨਾਲ ਇਕੱਠੀ ਕੀਤੀ ਹੈ, ਉਹ ਤੁਹਾਡੇ ਬੱਚਿਆਂ ਨੂੰ ਨਹੀਂ ਮਿਲੇਗੀ, ਸਗੋਂ ਕਾਂਗਰਸ ਸਰਕਾਰ ਦੇ ਪੰਜੇ ਉਸ ਨੂੰ ਤੁਹਾਡੇ ਤੋਂ ਖੋਹ ਲੈਣਗੇ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ਇਹੀ ਕਾਂਗਰਸ ਦਾ ਮੰਤਰ ਹੈ, ਕਾਂਗਰਸ ਦੀ ਲੁੱਟ ਜਿੰਦਗੀ ਦੇ ਨਾਲ ਵੀ ਤੇ ਜਿੰਦਗੀ ਦੇ ਬਾਅਦ ਵੀ…। ਜਦੋਂ ਤੱਕ ਤੁਸੀਂ ਜਿਉਂਦੇ ਹੋ, ਕਾਂਗਰਸ ਤੁਹਾਨੂੰ ਉੱਚੇ ਟੈਕਸਾਂ ਨਾਲ ਮਾਰ ਦੇਵੇਗੀ ਅਤੇ ਜਦੋਂ ਤੁਸੀਂ ਹੁਣ ਜਿਉਂਦੇ ਨਹੀਂ ਹੋ, ਇਹ ਤੁਹਾਨੂੰ ਵਿਰਾਸਤੀ ਟੈਕਸ ਨਾਲ ਮਾਰ ਦੇਵੇਗੀ। ਜਿਹੜੇ ਲੋਕ ਸਮੁੱਚੀ ਕਾਂਗਰਸ ਪਾਰਟੀ ਨੂੰ ਜੱਦੀ ਜਾਇਦਾਦ ਸਮਝ ਕੇ ਆਪਣੇ ਬੱਚਿਆਂ ਨੂੰ ਦੇ ਦਿੰਦੇ ਹਨ, ਉਹ ਨਹੀਂ ਚਾਹੁੰਦੇ ਕਿ ਕੋਈ ਆਮ ਭਾਰਤੀ ਆਪਣੀ ਜਾਇਦਾਦ ਆਪਣੇ ਬੱਚਿਆਂ ਨੂੰ ਦੇਵੇ।

ਇਹ ਵੀ ਪੜ੍ਹੋ

ਭਾਰਤ ਵਿੱਚ ਅਮੀਰ ਅਤੇ ਗਰੀਬ ਤੇ ਕੀਤੀ ਗਈ ਚਰਚਾ ਹਮੇਸ਼ਾਂ ਤੋਂ ਹੀ ਚਰਚਾ ਦਾ ਵਿਸ਼ਾ ਰਹੀ ਹੈ। ਇਸ ਸਬੰਧੀ ਕਈ ਤਰ੍ਹਾਂ ਦੇ ਸਿਆਸੀ ਬਿਆਨ ਆਉਂਦੇ ਰਹਿੰਦੇ ਹਨ। ਇਸੇ ਦੌਰਾਨ ਹਾਲ ਹੀ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ (sam pitroda) ਨੇ ਅਮਰੀਕਾ ਦੇ ਸ਼ਿਕਾਗੋ ਵਿੱਚ ਵਿਰਾਸਤੀ ਟੈਕਸ  (Inheritance Tax)  ਦੀ ਵਕਾਲਤ ਕਰਦਿਆਂ ਭਾਰਤ ਵਿੱਚ ਵੀ ਅਜਿਹਾ ਕਾਨੂੰਨ ਲਿਆਉਣ ਦੀ ਵਕਾਲਤ ਕੀਤੀ ਹੈ।

ਜਿਸ ਤੋਂ ਬਾਅਦ ਇਹ ਚਰਚਾ ਦਾ ਵਿਸ਼ਾ ਬਣ ਗਿਆ ਹੈ। ਅਜਿਹੇ ‘ਚ ਜ਼ਿਆਦਾਤਰ ਲੋਕਾਂ ਦੇ ਦਿਮਾਗ ‘ਚ ਸਵਾਲ ਉੱਠ ਰਿਹਾ ਹੈ ਕਿ ਇਹ ਕਾਨੂੰਨ ਹੈ ਕੀ? ਤਾਂ ਆਓ ਜਾਣਦੇ ਹਾਂ ਇਸ ਟੈਕਸ ਬਾਰੇ…

ਕੀ ਹੁੰਦੈ ਵਿਰਾਸਚ ਟੈਕਸ?

ਦੱਸਣਯੋਗ ਹੈ ਕਿ ਕਈ ਦੇਸ਼ਾਂ ਵਿੱਚ ਵਿਰਾਸਤ ਵਿੱਚ ਮਿਲੀ ਜੋ ਜਾਇਦਾਦ ਹੁੰਦੀ ਹੈ ਉਸ ਉੱਤੇ ਟੈਕਸ ਲਾਇਆ ਜਾਂਦਾ ਹੈ। ਜਿਸ ਨੂੰ ਵਿਰਾਸਤ ਟੈਕਸ (Inheritance Tax) ਕਿਹਾ ਜਾਂਦਾ ਹੈ। ਇਹ ਟੈਕਸ ਉਸ ਵਿਅਕਤੀ ਨੂੰ ਦੇਣਾ ਪੈਂਦਾ ਹੈ ਜਿਸ ਨੂੰ ਉਹ ਜਾਇਦਾਦ ਮਿਲੀ ਹੈ।

ਸੰਪਤੀ ਟੈਕਸ ਤੋਂ ਵੱਖਰਾ ਹੈ ਵਿਰਾਸਤੀ ਟੈਕਸ

ਜੇ ਤੁਸੀਂ ਵੈਲਥ ਟੈਕਸ ਅਤੇ ਵਿਰਾਸਤੀ ਟੈਕਸ ਨੂੰ ਇੱਕੋ ਜਿਹਾ ਮੰਨ ਰਹੇ ਹੋ, ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਦੋਵੇਂ ਵੱਖ-ਵੱਖ ਹਨ। ਜਿੱਥੇ ਜਾਇਦਾਦ ਨੂੰ ਵੰਡਣ ਤੋਂ ਪਹਿਲਾਂ ਹੀ ਇਸ ‘ਤੇ ਅਸਟੇਟ ਟੈਕਸ ਲਾਇਆ ਜਾਂਦਾ ਹੈ। ਜਦੋਂ ਕਿ ਵਿਰਾਸਤੀ ਟੈਕਸ ਸਿੱਧੇ ਤੌਰ ‘ਤੇ ਉਨ੍ਹਾਂ ਲੋਕਾਂ ‘ਤੇ ਲਾਇਆ ਜਾਂਦਾ ਹੈ ਜੋ ਜਾਇਦਾਦ ਦੇ ਵਾਰਸ ਹਨ।

Related post

ਧਾਕੜ ਅਫ਼ਸਰ ਡਾ. ਲਖਵੀਰ ਸਿੰਘ ਕਾਂਗਰਸ ‘ਚ ਹੋਏ ਸ਼ਾਮਿਲ, ਅਕਾਲੀ ਦਲ ਨੂੰ ਕਿਹਾ BYE-BYE

ਧਾਕੜ ਅਫ਼ਸਰ ਡਾ. ਲਖਵੀਰ ਸਿੰਘ ਕਾਂਗਰਸ ‘ਚ ਹੋਏ ਸ਼ਾਮਿਲ,…

ਹੁਸ਼ਿਆਰਪੁਰ,6 ਮਈ, ਪਰਦੀਪ ਸਿੰਘ – ਹੁਸ਼ਿਆਰਪੁਰ ਦੇ ਸਾਬਕਾ ਜ਼ਿਲ੍ਹਾ ਸਿਹਤ ਅਫ਼ਸਰ ਜਿਸ ਨੂੰ ਧਾਕੜ ਅਫ਼ਸਰ ਵਜੋਂ ਵੀ ਜਾਣਿਆ ਜਾਂਦਾ ਹੈ। ਧਾਕੜ…
ਮੰਤਰੀ ਦੇ ਨੌਕਰ ਦੇ ਘਰੋਂ ਮਿਲੇ ਕਰੋੜਾਂ ਰੁਪਏ

ਮੰਤਰੀ ਦੇ ਨੌਕਰ ਦੇ ਘਰੋਂ ਮਿਲੇ ਕਰੋੜਾਂ ਰੁਪਏ

ਝਾਰਖੰਡ , 6 ਮਈ,ਨਿਰਮਲ : ਰਾਂਚੀ ਵਿਚ ਸੋਮਵਾਰ ਨੂੰ ਈਡੀ ਨੇ 9 ਟਿਕਾਣਿਆਂ ’ਤੇ ਰੇਡ ਕੀਤੀ। ਇਸ ਵਿਚ ਇੰਜੀਨੀਅਰ ਅਤੇ ਨੇਤਾਵਾਂ…
ਰਾਜ ਸਿੰਘ ਬਧੇਸ਼ਾ ਨੇ ਅਮਰੀਕਾ ’ਚ ਗੱਡੇ ਕਾਬਲੀਅਤ ਦੇ ਝੰਡੇ, ਫਰਿਜ਼ਨੋ ’ਚ ਪਹਿਲੇ ਸਿੱਖ ਜੱਜ ਵਜੋਂ ਹੋਈ ਨਿਯੁਕਤੀ

ਰਾਜ ਸਿੰਘ ਬਧੇਸ਼ਾ ਨੇ ਅਮਰੀਕਾ ’ਚ ਗੱਡੇ ਕਾਬਲੀਅਤ ਦੇ…

ਫਰਿਜ਼ਨੋ, 5 ਮਈ, ਪਰਦੀਪ ਸਿੰਘ: ਕੈਲੀਫ਼ੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਵੱਲੋਂ ਰਾਜ ਸਿੰਘ ਬਧੇਸ਼ਾ ਨੂੰ ਫਰਿਜ਼ਨੋ ਕਾਊਂਟੀ ਸੁਪੀਰੀਅਰ ਕੋਰਟ ਦਾ ਨਵਾਂ…