ਰਾਜ ਸਿੰਘ ਬਧੇਸ਼ਾ ਨੇ ਅਮਰੀਕਾ ’ਚ ਗੱਡੇ ਕਾਬਲੀਅਤ ਦੇ ਝੰਡੇ, ਫਰਿਜ਼ਨੋ ’ਚ ਪਹਿਲੇ ਸਿੱਖ ਜੱਜ ਵਜੋਂ ਹੋਈ ਨਿਯੁਕਤੀ

ਰਾਜ ਸਿੰਘ ਬਧੇਸ਼ਾ ਨੇ ਅਮਰੀਕਾ ’ਚ ਗੱਡੇ ਕਾਬਲੀਅਤ ਦੇ ਝੰਡੇ, ਫਰਿਜ਼ਨੋ ’ਚ ਪਹਿਲੇ ਸਿੱਖ ਜੱਜ ਵਜੋਂ ਹੋਈ ਨਿਯੁਕਤੀ

ਫਰਿਜ਼ਨੋ, 5 ਮਈ, ਪਰਦੀਪ ਸਿੰਘ: ਕੈਲੀਫ਼ੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਵੱਲੋਂ ਰਾਜ ਸਿੰਘ ਬਧੇਸ਼ਾ ਨੂੰ ਫਰਿਜ਼ਨੋ ਕਾਊਂਟੀ ਸੁਪੀਰੀਅਰ ਕੋਰਟ ਦਾ ਨਵਾਂ ਜੱਜ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ । ਮੌਜੂਦਾ ਸਮੇਂ ਉਹ ਫਰਿਜ਼ਨੋ ’ਚ ਮੁੱਖ ਸਹਾਇਕ ਸਿਟੀ ਅਟਾਰਨੀ ਵਜੋਂ ਸੇਵਾ ਨਿਭਾਅ ਰਹੇ ਹਨ। ਬਧੇਸ਼ਾ ਫਰਿਜ਼ਨੋ ਕਾਊਂਟੀ ਬੈਂਚ ’ਚ ਨਿਯੁਕਤ ਹੋਣ ਵਾਲੇ ਪਹਿਲੇ ਸਿੱਖ ਬਣ ਗਏ। ਜਿਸ ਨੂੰ ਲੈ ਕੇ ਸਿੱਖ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਕੈਲੀਫੋਰਨੀਆ ਦੇ ਫਰਜ਼ਿਨੋ ਵਿਚ ਰਾਜ ਸਿੰਘ ਬਧੇਸ਼ਾ ਨੂੰ ਫਰਿਜ਼ਨੋ ਕਾਊਂਟੀ ਬੈਂਚ ’ਚ ਪਹਿਲੇ ਸਿੱਖ ਜੱਜ ਬਣਨ ਦਾ ਮਾਣ ਹਾਸਲ ਹੋਇਆ । ਬਧੇਸ਼ਾ ਦੀ ਇਸ ਨਿਯੁਕਤੀ ਦਾ ਜਸ਼ਨ ਸੈਂਟਰਲ ਵੈਲੀ ’ਚ ਵੱਡੀ ਗਿਣਤੀ ’ਚ ਪੰਜਾਬੀ ਅਤੇ ਏਸ਼ੀਆਈ ਭਾਈਚਾਰੇ ਦੇ ਲੋਕਾਂ ਵਲੋਂ ਮਨਾਇਆ ਜਾ ਰਿਹਾ । ਸਿਟੀ ਅਟਾਰਨੀ ਐਂਡਰਿਊ ਜੇਨਜ਼ ਨੇ ਆਖਿਆ ਕਿ ਕਾਨੂੰਨ ਦੇ ਵੱਖ-ਵੱਖ ਪਹਿਲੂਆਂ ਦੇ ਵਿਆਪਕ ਗਿਆਨ ਅਤੇ ਸੰਵੇਦਨਸ਼ੀਲ ਸਥਿਤੀਆਂ ਨਾਲ ਸਮਝਦਾਰੀ ਅਤੇ ਸੰਜ਼ਮ ਨਾਲ ਨਜਿੱਠਣ ਦੀ ਅਪਣੀ ਯੋਗਤਾ ਕਾਰਨ ਰਾਜ ਸਿੰਘ ਬਧੇਸ਼ਾ ਉਨ੍ਹਾਂ ਦੀ ਪ੍ਰਬੰਧਨ ਟੀਮ ਦਾ ਇਕ ਮਹੱਤਵਪੂਰਣ ਹਿੱਸਾ ਰਹੇ । ਉਨ੍ਹਾਂ ਰਾਜ ਸਿੰਘ ਬਧੇਸ਼ਾ ਦੀ ਸਿਫ਼ਤ ਕਰਦਿਆਂ ਆਖਿਆ ਕਿ ਬਧੇਸ਼ਾ ਵਿਚ ਉਹ ਸਾਰੇ ਗੁਣ ਮੌਜੂਦ ਨੇ ਜੋ ਕਿਸੇ ਜੱਜ ਵਿਚ ਹੋਣੇ ਚਾਹੀਦੇ । ਉਨ੍ਹਾਂ ਦਾ ਵਿਆਪਕ ਕਾਨੂੰਨੀ ਤਜਰਬਾ ਅਤੇ ਮੁਹਾਰਤ ਫਰਿਜ਼ਨੋ ਸ਼ਹਿਰ ਵਾਸੀਆਂ ਲਈ ਕਾਫ਼ੀ ਫ਼ਾਇਦੇਮੰਦ ਹੋਣ ਜਾ ਰਹੀ ।

ਉਧਰ ਰਾਜਪਾਲ ਵਲੋਂ ਨਿਯੁਕਤੀ ਬਾਰੇ ਪਤਾ ਲੱਗਣ ਤੋਂ ਬਾਅਦ ਰਾਜ ਸਿੰਘ ਬਧੇਸ਼ਾ ਨੇ ਇਕ ਬਿਆਨ ਜਾਰੀ ਕਰਦਿਆਂ ਆਖਿਆ ਕਿ ‘‘ਮੈਂ ਗਵਰਨਰ ਗੈਵਿਨ ਨਿਊਸਮ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਉਨ੍ਹਾਂ ਨੂੰ ਫਰਿਜ਼ਨੋ ਕਾਊਂਟੀ ਸੁਪੀਰੀਅਰ ਕੋਰਟ ਦੇ ਜੱਜ ਵਜੋਂ ਸੇਵਾ ਕਰਨ ਦੀ ਮੇਰੀ ਯੋਗਤਾ ’ਤੇ ਭਰੋਸਾ ਜਤਾਇਆ ਏ। ਉਨ੍ਹਾਂ ਆਖਿਆ ਕਿ ਮੈਂ ਫਰਿਜ਼ਨੋ ਸੁਪੀਰੀਅਰ ਕੋਰਟ ਦੇ ਜੱਜ ਵਜੋਂ ਨਿਯੁਕਤ ਹੋਣ ’ਤੇ ਮਾਣ ਮਹਿਸੂਸ ਕਰ ਰਿਹਾ ਹਾਂ।’’ ਇਸ ਦੇ ਨਾਲ ਹੀ ਰਾਜ ਸਿੰਘ ਬਧੇਸ਼ਾ ਨੇ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਐ ਕਿ ਉਹ ਅਪਣੇ ਭਾਈਚਾਰੇ ਦੇ ਉਸ ਹਿੱਸੇ ਦੀ ਨੁਮਾਇੰਦਗੀ ਕਰਨ ਦੇ ਯੋਗ ਹਾਂ, ਜਿਸ ਨੂੰ ਅਸੀਂ ਅਕਸਰ ਬੈਂਚ ’ਤੇ ਨਹੀਂ ਵੇਖਦੇ।

ਦੱਸ ਦਈਏ ਕਿ ਰਾਜ ਸਿੰਘ ਬਧੇਸ਼ਾ ਨੇ ਸਾਲ 2022 ਤੋਂ ਫਰਿਜ਼ਨੋ ਸਿਟੀ ਅਟਾਰਨੀ ਦੇ ਦਫਤਰ ’ਚ ਮੁੱਖ ਸਹਾਇਕ ਵਜੋਂ ਸੇਵਾ ਨਿਭਾਈ ਐ। ਇਸ ਤੋਂ ਇਲਾਵਾ ਉਹ ਸਾਲ 2012 ਤੋਂ ਸੀ.ਏ.ਓ. ’ਚ ਕਈ ਹੋਰ ਭੂਮਿਕਾਵਾਂ ਰਾਹੀਂ ਵੀ ਫਰਿਜ਼ਨੋ ਦੀ ਸੇਵਾ ਨਿਭਾਅ ਚੁੱਕੇ ਨੇ। ਰਾਜ ਸਿੰਘ ਬਧੇਸ਼ਾ ਨੇ ਕੈਲੀਫੋਰਨੀਆ ਯੂਨੀਵਰਸਿਟੀ ਕਾਲਜ ਆਫ ਲਾਅ, ਸਨਫਰਾਂਸਿਸਕੋ ਤੋਂ ਜੂਰਿਸ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੋਈ ਐ। ਮੌਜੂਦਾ ਸਮੇਂ ਉਹ ਜੱਜ ਜੌਹਨ ਐਨ ਕਪੇਟਨ ਦੀ ਸੇਵਾਮੁਕਤੀ ਤੋਂ ਬਾਅਦ ਖਾਲੀ ਹੋਈ ਥਾਂ ’ਤੇ ਅਹੁਦਾ ਸੰਭਾਲਣਗੇ।

ਇਹ ਵੀ ਪੜ੍ਹੋ:

ਆਸਟ੍ਰੇਲੀਆ ਦੀ ਇਕ ਮਹਿਲਾ ਸਾਂਸਦ ਵੱਲੋਂ ਦਿੱਤੇ ਗਏ ਬਿਆਨ ਨੇ ਤਹਿਲਕਾ ਮਚਾ ਕੇ ਰੱਖ ਦਿੱਤਾ ਹੈ। ਮਹਿਲਾ ਸਾਂਸਦ ਨੇ ਇਲਜ਼ਾਮ ਲਗਾਏ ਨੇ ਕਿ ਉਨ੍ਹਾਂ ਨੂੰ ਨਸ਼ੀਲਾ ਪਦਾਰਥ ਦੇ ਕੇ ਉਨ੍ਹਾਂ ਦਾ ਯੌਨ ਸੋਸ਼ਣ ਕੀਤਾ ਗਿਆ ਹੈ ਅਤੇ ਕੁੱਟਮਾਰ ਕੀਤੀ ਗਈ। ਇੱਥੇ ਹੀ ਬਸ ਨਹੀਂ, ਉਨ੍ਹਾਂ ਇਹ ਵੀ ਆਖਿਆ ਕਿ ਇਹ ਸਿਰਫ਼ ਉਨ੍ਹਾਂ ਦੇ ਨਾਲ ਹੀ ਨਹੀਂ ਬਲਕਿ ਮੱਧ ਕਵੀਨਸਲੈਂਡ ਦੇ ਸ਼ਹਿਰ ਯੇਪੂਨ ਵਿਚ ਕਈ ਹੋਰ ਔਰਤਾਂ ਦੇ ਨਾਲ ਵੀ ਕੀਤਾ ਗਿਆ। ਜਿਵੇਂ ਹੀ ਉਨ੍ਹਾਂ ਇਸ ਸਬੰਧੀ ਪੋਸਟ ਆਪਣੀ ਫੇਸਬੁੱਕ ’ਤੇ ਸਾਂਝੀ ਕੀਤੀ ਤਾਂ ਪੂਰੇ ਦੇਸ਼ ਵਿਚ ਹਲਚਲ ਮੱਚ ਗਈ।

ਆਸਟ੍ਰੇਲੀਆ ਦੀ ਮਹਿਲਾ ਸਾਂਸਦ ਬ੍ਰਿਟਨੀ ਲੌਗਾ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਇਕ ਪੋਸਟ ਸਾਂਝੀ ਕਰਦਿਆਂ ਦੋਸ਼ ਲਗਾਏ ਹਨ ਕਿ ਮੱਧ ਕਵੀਨਸਲੈਂਡ ਦੇ ਸ਼ਹਿਰ ਯੇਪੂਨ ਵਿਖੇ ਉਨ੍ਹਾਂ ਨੂੰ ਕੋਈ ਨਸ਼ੀਲੀ ਚੀਜ਼ ਖੁਆ ਕੇ ਉਨ੍ਹਾਂ ਦਾ ਯੌਨ ਸੋਸ਼ਣ ਕੀਤਾ ਗਿਆ ਅਤੇ ਉਨ੍ਹਾਂ ਦੇ ਨਾਲ ਕੁੱਟਮਾਰ ਵੀ ਕੀਤੀ ਗਈ। ਇਹ ਮੰਦਭਾਗਾ ਵਰਤਾਰਾ ਉਨ੍ਹਾਂ ਨੇ ਉਥੇ ਮੌਜੂਦ ਹੋਰ ਔਰਤਾਂ ਨਾਲ ਵੀ ਹੋਣ ਦੀ ਗੱਲ ਆਖੀ। ਫੇਸਬੁੱਕ ’ਤੇ 37 ਸਾਲਾ ਲੇਬਰ ਪਾਰਟੀ ਦੀ ਸਾਂਸਦ ਬ੍ਰਿਟਨੀ ਲੌਗਾ ਦੀ ਇਸ ਪੋਸਟ ਤੋਂ ਬਾਅਦ ਦੇਸ਼ ਵਿਚ ਹਲਚਲ ਮੱਚ ਗਈ ਹੈ। ਉਨ੍ਹਾਂ ਆਖਿਆ ਕਿ ਕਈ ਹੋਰ ਔਰਤਾਂ ਨੇ ਵੀ ਉਨ੍ਹਾਂ ਦੇ ਨਾਲ ਸੰਪਰਕ ਕੀਤਾ ਸੀ, ਜਿਨ੍ਹਾ ਨੂੰ ਸ਼ਾਇਦ ਉਸੇ ਰਾਤ ਯੇਪੂਨ ਸ਼ਹਿਰ ਵਿਚ ਨਸ਼ੀਲਾ ਪਦਾਰਥ ਦਿੱਤਾ ਗਿਆ ਸੀ। ਬ੍ਰਿਟਨੀ ਨੇ ਆਖਿਆ ਕਿ ਬੀਤੇ ਐਤਵਾਰ ਦੀ ਸਵੇਰ ਦੇ ਸ਼ੁਰੂਆਤੀ ਘੰਟਿਆਂ ਵਿਚ ਨਸ਼ੀਲੀ ਦਵਾਈ ਦਿੱਤੇ ਜਾਣ ਅਤੇ ਯੌਨ ਸੋਸ਼ਣ ਤੋਂ ਬਾਅਦ ਉਹ ਸਿੱਧੇ ਹਸਪਤਾਲ ਗਈ, ਜਿੱਥੇ ਡਾਕਟਰਾਂ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ। ਡਾਕਟਰਾਂ ਨੇ ਸਰੀਰ ਵਿਚ ਅਜਿਹੀਆਂ ਦਵਾਈਆਂ ਦੇ ਮੌਜੂਦ ਹੋਣ ਦੀ ਪੁਸ਼ਟੀ ਵੀ ਕੀਤੀ ਜੋ ਉਸ ਨੇ ਲਈਆਂ ਹੀ ਨਹੀਂ ਸਨ। ਆਸਟ੍ਰੇਲੀਆ ’ਚ ਲੇਬਰ ਪਾਰਟੀ ਦੀ ਸਾਂਸਦ ਬ੍ਰਿਟਨੀ ਲੌਗਾ ਨੇ ਆਖਿਆ ਕਿ ਇਹ ਕਿਸੇ ਦੇ ਨਾਲ ਵੀ ਹੋ ਸਕਦਾ ਏ, ਪਰ ਇਹ ਠੀਕ ਨਹੀਂ।

ਇਕ ਮੀਡੀਆ ਰਿਪੋਰਟ ਮੁਤਾਬਕ ਬ੍ਰਿਟਨੀ ਲੌਗਾ ’ਤੇ ਕਥਿਤ ਹਮਲੇ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਇਹ ਵੀਡੀਓ ਘਟਨਾ ਸਥਾਨ ’ਤੇ ਸੜਕ ਦੇ ਦੂਜੇ ਪਾਸੇ ਤੋਂ ਸ਼ੂਟ ਕੀਤਾ ਗਿਆ ਏ ਜੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਏ। ਫੇਸਬੁੱਕ ਪੋਸਟ ਵਿਚ ਲੌਗਾ ਨੇ ਲੋਕਾਂ ਨੂੰ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਬੇਨਤੀ ਕੀਤੀ ਅਤੇ ਆਖਿਆ ਕਿ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਸਰੀਰਕ ਅਤੇ ਭਾਵਨਾਤਮਕ ਤੌਰ ’ਤੇ ਠੀਕ ਹੋਣ ਵਿਚ ਸਮਾਂ ਲੱਗੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸਮਰਥਨ ਵਿਚ ਆਉਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਵੀ ਕੀਤਾ।

ਦੱਸ ਦਈਏ ਕਿ ਕਵੀਨਸਲੈਂਡ ਦੀ ਪੁਲਿਸ ਵੱਲੋਂ ਲੇਬਰ ਪਾਰਟੀ ਦੀ ਸਾਂਸਦ ਬ੍ਰਿਟਨੀ ਲੌਗਾ ਵੱਲੋਂ ਲਗਾਏ ਗਏ ਯੌਨ ਸੋਸ਼ਣ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ ਕਿ ਕਿਸ ਦੇ ਵੱਲੋਂ ਇਹ ਬਜ਼ਰ ਗੁਨਾਹ ਕੀਤਾ ਜਾ ਰਿਹਾ।

Related post

ਗੁਰਜੀਤ ਔਜਲਾ ਦੀ ਰੈਲੀ ਦੇ ਬਾਹਰ ਨੌਜਵਾਨ ’ਤੇ ਚਲਾਈ ਗੋਲੀ

ਗੁਰਜੀਤ ਔਜਲਾ ਦੀ ਰੈਲੀ ਦੇ ਬਾਹਰ ਨੌਜਵਾਨ ’ਤੇ ਚਲਾਈ…

ਅਜਨਾਲਾ, 18 ਮਈ, ਨਿਰਮਲ : ਗੁਰਜੀਤ ਔਜਲਾ ਦੀ ਰੈਲੀ ਮੌਕੇ ਗੋਲੀ ਚੱਲਣ ਦੀ ਘਟਨਾ ਵਾਪਰ ਗਈ। ਦੱਸਦੇ ਚਲੀਏ ਕਿ ਅਜਨਾਲਾ ਸ਼ਹਿਰ…
ਕਿਰਗਿਸਤਾਨ ਵਿਚ ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ’ਤੇ ਹਮਲਾ

ਕਿਰਗਿਸਤਾਨ ਵਿਚ ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ’ਤੇ ਹਮਲਾ

ਬਿਸ਼ਕੇਕ, 18 ਮਈ (ਵਿਸ਼ੇਸ਼ ਪ੍ਰਤੀਨਿਧ) : ਕਿਰਗਿਸਤਾਨ ਵਿਚ ਪਾਕਿਸਤਾਨੀ ਅਤੇ ਭਾਰਤੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।…
ਗਿੱਦੜਬਾਹਾ ਵਿਚ ਸਿਲੰਡਰ ਫਟਣ ਕਾਰਨ 7 ਲੋਕ ਜ਼ਖ਼ਮੀ

ਗਿੱਦੜਬਾਹਾ ਵਿਚ ਸਿਲੰਡਰ ਫਟਣ ਕਾਰਨ 7 ਲੋਕ ਜ਼ਖ਼ਮੀ

ਗਿੱਦੜਬਾਹਾ, 18 ਮਈ, ਨਿਰਮਲ : ਜ਼ਿਲ੍ਹਾ ਮੁਕਤਸਰ ਦੇ ਵਿਧਾਨ ਸਭਾ ਖੇਤਰ ਗਿੱਦੜਬਾਹਾ ਵਿਚ ਡੇਰਾ ਬਾਬਾ ਗੰਗਾਰਾਮ ਵਿਚ ਚਲ ਰਹੇ ਬਰਸੀ ਸਮਾਗਮ…