ਆਸਟ੍ਰੇਲੀਆਈ ਮਹਿਲਾ ਸਾਂਸਦ ਦੇ ਬਿਆਨ ਨੇ ਮਚਾਇਆ ਤਹਿਲਕਾ, “ਡਰੱਗ ਦੇ ਕੇ ਕੀਤਾ ਯੌਨ ਸੋਸ਼ਣ”

ਆਸਟ੍ਰੇਲੀਆਈ ਮਹਿਲਾ ਸਾਂਸਦ ਦੇ ਬਿਆਨ ਨੇ ਮਚਾਇਆ ਤਹਿਲਕਾ, “ਡਰੱਗ ਦੇ ਕੇ ਕੀਤਾ ਯੌਨ ਸੋਸ਼ਣ”

ਆਸਟ੍ਰੇਲੀਆ, 5 ਮਈ, ਪਰਦੀਪ ਸਿੰਘ: ਆਸਟ੍ਰੇਲੀਆ ਦੀ ਇਕ ਮਹਿਲਾ ਸਾਂਸਦ ਵੱਲੋਂ ਦਿੱਤੇ ਗਏ ਬਿਆਨ ਨੇ ਤਹਿਲਕਾ ਮਚਾ ਕੇ ਰੱਖ ਦਿੱਤਾ ਹੈ। ਮਹਿਲਾ ਸਾਂਸਦ ਨੇ ਇਲਜ਼ਾਮ ਲਗਾਏ ਨੇ ਕਿ ਉਨ੍ਹਾਂ ਨੂੰ ਨਸ਼ੀਲਾ ਪਦਾਰਥ ਦੇ ਕੇ ਉਨ੍ਹਾਂ ਦਾ ਯੌਨ ਸੋਸ਼ਣ ਕੀਤਾ ਗਿਆ ਹੈ ਅਤੇ ਕੁੱਟਮਾਰ ਕੀਤੀ ਗਈ। ਇੱਥੇ ਹੀ ਬਸ ਨਹੀਂ, ਉਨ੍ਹਾਂ ਇਹ ਵੀ ਆਖਿਆ ਕਿ ਇਹ ਸਿਰਫ਼ ਉਨ੍ਹਾਂ ਦੇ ਨਾਲ ਹੀ ਨਹੀਂ ਬਲਕਿ ਮੱਧ ਕਵੀਨਸਲੈਂਡ ਦੇ ਸ਼ਹਿਰ ਯੇਪੂਨ ਵਿਚ ਕਈ ਹੋਰ ਔਰਤਾਂ ਦੇ ਨਾਲ ਵੀ ਕੀਤਾ ਗਿਆ। ਜਿਵੇਂ ਹੀ ਉਨ੍ਹਾਂ ਇਸ ਸਬੰਧੀ ਪੋਸਟ ਆਪਣੀ ਫੇਸਬੁੱਕ ’ਤੇ ਸਾਂਝੀ ਕੀਤੀ ਤਾਂ ਪੂਰੇ ਦੇਸ਼ ਵਿਚ ਹਲਚਲ ਮੱਚ ਗਈ।

ਆਸਟ੍ਰੇਲੀਆ ਦੀ ਮਹਿਲਾ ਸਾਂਸਦ ਬ੍ਰਿਟਨੀ ਲੌਗਾ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਇਕ ਪੋਸਟ ਸਾਂਝੀ ਕਰਦਿਆਂ ਦੋਸ਼ ਲਗਾਏ ਹਨ ਕਿ ਮੱਧ ਕਵੀਨਸਲੈਂਡ ਦੇ ਸ਼ਹਿਰ ਯੇਪੂਨ ਵਿਖੇ ਉਨ੍ਹਾਂ ਨੂੰ ਕੋਈ ਨਸ਼ੀਲੀ ਚੀਜ਼ ਖੁਆ ਕੇ ਉਨ੍ਹਾਂ ਦਾ ਯੌਨ ਸੋਸ਼ਣ ਕੀਤਾ ਗਿਆ ਅਤੇ ਉਨ੍ਹਾਂ ਦੇ ਨਾਲ ਕੁੱਟਮਾਰ ਵੀ ਕੀਤੀ ਗਈ। ਇਹ ਮੰਦਭਾਗਾ ਵਰਤਾਰਾ ਉਨ੍ਹਾਂ ਨੇ ਉਥੇ ਮੌਜੂਦ ਹੋਰ ਔਰਤਾਂ ਨਾਲ ਵੀ ਹੋਣ ਦੀ ਗੱਲ ਆਖੀ। ਫੇਸਬੁੱਕ ’ਤੇ 37 ਸਾਲਾ ਲੇਬਰ ਪਾਰਟੀ ਦੀ ਸਾਂਸਦ ਬ੍ਰਿਟਨੀ ਲੌਗਾ ਦੀ ਇਸ ਪੋਸਟ ਤੋਂ ਬਾਅਦ ਦੇਸ਼ ਵਿਚ ਹਲਚਲ ਮੱਚ ਗਈ ਹੈ। ਉਨ੍ਹਾਂ ਆਖਿਆ ਕਿ ਕਈ ਹੋਰ ਔਰਤਾਂ ਨੇ ਵੀ ਉਨ੍ਹਾਂ ਦੇ ਨਾਲ ਸੰਪਰਕ ਕੀਤਾ ਸੀ, ਜਿਨ੍ਹਾ ਨੂੰ ਸ਼ਾਇਦ ਉਸੇ ਰਾਤ ਯੇਪੂਨ ਸ਼ਹਿਰ ਵਿਚ ਨਸ਼ੀਲਾ ਪਦਾਰਥ ਦਿੱਤਾ ਗਿਆ ਸੀ। ਬ੍ਰਿਟਨੀ ਨੇ ਆਖਿਆ ਕਿ ਬੀਤੇ ਐਤਵਾਰ ਦੀ ਸਵੇਰ ਦੇ ਸ਼ੁਰੂਆਤੀ ਘੰਟਿਆਂ ਵਿਚ ਨਸ਼ੀਲੀ ਦਵਾਈ ਦਿੱਤੇ ਜਾਣ ਅਤੇ ਯੌਨ ਸੋਸ਼ਣ ਤੋਂ ਬਾਅਦ ਉਹ ਸਿੱਧੇ ਹਸਪਤਾਲ ਗਈ, ਜਿੱਥੇ ਡਾਕਟਰਾਂ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ। ਡਾਕਟਰਾਂ ਨੇ ਸਰੀਰ ਵਿਚ ਅਜਿਹੀਆਂ ਦਵਾਈਆਂ ਦੇ ਮੌਜੂਦ ਹੋਣ ਦੀ ਪੁਸ਼ਟੀ ਵੀ ਕੀਤੀ ਜੋ ਉਸ ਨੇ ਲਈਆਂ ਹੀ ਨਹੀਂ ਸਨ। ਆਸਟ੍ਰੇਲੀਆ ’ਚ ਲੇਬਰ ਪਾਰਟੀ ਦੀ ਸਾਂਸਦ ਬ੍ਰਿਟਨੀ ਲੌਗਾ ਨੇ ਆਖਿਆ ਕਿ ਇਹ ਕਿਸੇ ਦੇ ਨਾਲ ਵੀ ਹੋ ਸਕਦਾ ਏ, ਪਰ ਇਹ ਠੀਕ ਨਹੀਂ।

ਇਕ ਮੀਡੀਆ ਰਿਪੋਰਟ ਮੁਤਾਬਕ ਬ੍ਰਿਟਨੀ ਲੌਗਾ ’ਤੇ ਕਥਿਤ ਹਮਲੇ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਇਹ ਵੀਡੀਓ ਘਟਨਾ ਸਥਾਨ ’ਤੇ ਸੜਕ ਦੇ ਦੂਜੇ ਪਾਸੇ ਤੋਂ ਸ਼ੂਟ ਕੀਤਾ ਗਿਆ ਏ ਜੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਏ। ਫੇਸਬੁੱਕ ਪੋਸਟ ਵਿਚ ਲੌਗਾ ਨੇ ਲੋਕਾਂ ਨੂੰ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਬੇਨਤੀ ਕੀਤੀ ਅਤੇ ਆਖਿਆ ਕਿ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਸਰੀਰਕ ਅਤੇ ਭਾਵਨਾਤਮਕ ਤੌਰ ’ਤੇ ਠੀਕ ਹੋਣ ਵਿਚ ਸਮਾਂ ਲੱਗੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸਮਰਥਨ ਵਿਚ ਆਉਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਵੀ ਕੀਤਾ।

ਦੱਸ ਦਈਏ ਕਿ ਕਵੀਨਸਲੈਂਡ ਦੀ ਪੁਲਿਸ ਵੱਲੋਂ ਲੇਬਰ ਪਾਰਟੀ ਦੀ ਸਾਂਸਦ ਬ੍ਰਿਟਨੀ ਲੌਗਾ ਵੱਲੋਂ ਲਗਾਏ ਗਏ ਯੌਨ ਸੋਸ਼ਣ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ ਕਿ ਕਿਸ ਦੇ ਵੱਲੋਂ ਇਹ ਬਜ਼ਰ ਗੁਨਾਹ ਕੀਤਾ ਜਾ ਰਿਹਾ।

ਇਹ ਵੀ ਪੜ੍ਹੋ:-

ਅਫ਼ਗਾਨਿਸਤਾਨ ਦੀ ਕੌਂਸਲ ਜਨਰਲ ਜਾਕੀਆ ਵਰਦਾਕ ਮੁੰਬਈ ਦੇ ਹਵਾਈ ਅੱਡੇ ’ਤੇ 25 ਕਿਲੋ ਸੋਨੇ ਦੀ ਤਸਕਰੀ ਕਰਦੀ ਫੜੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਦਰਅਸਲ ਉਹ ਇਸ ਸੋਨੇ ਨੂੰ ਦੁਬਈ ਤੋਂ ਭਾਰਤ ਲੈ ਕੇ ਆਈ ਸੀ ਪਰ ਜਿਵੇਂ ਹੀ ਉਹ ਮੁੰਬਈ ਹਵਾਈ ਅੱਡੇ ’ਤੇ ਪੁੱਜੀ ਤਾਂ ਉਹ ਇਸ ਸੋਨੇ ਸਬੰਧੀ ਦਸਤਾਵੇਜ਼ ਪੇਸ਼ ਨਹੀਂ ਕਰ ਸਕੀ। ਦੇਖੋ ਪੂਰੀ

ਦਰਅਸਲ 25 ਅਪ੍ਰੈਲ ਨੂੰ ਡਾਇਰੈਕੋਟਰੇਟ ਆਫ਼ ਰੈਵਨਿਉ ਇੰਟੈਲੀਜੈਂਯ ਵਿਭਾਗ ਨੇ ਭਾਰਤ ਵਿਚ ਮੌਜੂਦ ਅਫ਼ਗਾਨਿਸਤਾਨ ਦੀ ਕੌਂਸਲ ਜਨਰਲ ਜਾਕੀਆ ਵਰਦਾਕ ਨੂੰ ਇਕ ਇਕ ਕਿਲੋ ਸੋਨੇ ਦੀਆਂ ਇੱਟਾਂ ਸਮੇਤ ਫੜਿਆ ਸੀ। ਉਹ ਇਨ੍ਹਾਂ ਨੂੰ ਦੁਬਈ ਤੋਂ ਭਾਰਤ ਲੈ ਕੇ ਆਈ ਸੀ। ਇਸ ਮਾਮਲੇ ਦੀ ਜਾਣਕਾਰੀ ਹੁਣ ਸਾਹਮਣੇ ਆਈ ਹੈ। ਵਰਦਾਕ ਦੇ ਕੋਲ ਸੋਨੇ ਦੀ ਜਾਣਕਾਰੀ ਸਬੰਧੀ ਕੋਈ ਦਸਤਾਵੇਜ਼ ਮੌਜੂਦ ਨਹੀਂ ਸਨ। ਹਾਲਾਂਕਿ ਡਿਪਲੋਮੈਟਿਕ ਇਮਿਊਨਿਟੀ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਸੀ।

ਇਸ ਘਟਨਾ ਮਗਰੋਂ ਹੁਣ ਆਪਣੇ ਅਸਤੀਫ਼ੇ ਦਾ ਐਲਾਨ ਕਰਦਿਆਂ ਵਰਦਾਕ ਨੇ ਆਖਿਆ ਕਿ ਪਿਛਲੇ ਇਕ ਸਾਲ ਤੋਂ ਮੈਂ ਆਪਣੇ ਵਿਰੁੱਧ ਕਈ ਨਿੱਜੀ ਹਮਲਿਆਂ ਨੂੰ ਝੱਲਿਆ ਏ। ਮੇਰੀ ਅਤੇ ਮੇਰੇ ਪਰਿਵਾਰ ਦੀ ਬੇਇੱਜ਼ਤੀ ਕੀਤੀ ਗਈ, ਜਿਸ ਦੀ ਵਜ੍ਹਾ ਕਰਕੇ ਮੇਰੇ ਕੰਮ ’ਤੇ ਅਸਰ ਪੈਂਦਾ ਏ। ਇਹ ਅਫ਼ਗਾਨਿਸਤਾਨ ਵਿਚ ਔਰਤਾਂ ਦੀ ਖ਼ਰਾਬ ਹਾਲਤ ਦਾ ਸਬੂਤ ਐ। ਉਸ ਨੇ ਇਹ ਵੀ ਆਖਿਆ ਕਿ ਉਹ ਇਨ੍ਹਾਂ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਉਨ੍ਹਾਂ ਆਖਿਆ ਕਿ ਇਹ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਐ। ਉਨ੍ਹਾਂ ਕਿਹਾ ਕਿ ਮੈਨੂੰ ਅਫਸੋਸ ਐ ਕਿ ਅਫਗਾਨਿਸਤਾਨ ਦੀ ਇਕਲੌਤੀ ਮਹਿਲਾ ਡਿਪਲੋਮੈਂਟ ਨੂੰ ਟਾਰਗੈੱਟ ਕੀਤਾ ਜਾ ਰਿਹਾ ਏ।

ਦੱਸ ਦਈਏ ਕਿ 25 ਅਪ੍ਰੈਲ ਨੂੰ ਵਰਦਾਕ ਸ਼ਾਮ ਦੇ ਸਮੇਂ ਇਕ ਫਲਾਈਟ ਰਾਹੀਂ ਦੁਬਈ ਤੋਂ ਮੁੰਬਈ ਆਈ ਸੀ, ਉਨ੍ਹਾਂ ਦੇ ਨਾਲ ਉਨ੍ਹਾਂ ਦਾ ਬੇਟਾ ਵੀ ਮੌਜੂਦ ਸੀ। ਦੋਵਾਂ ਨੇ ਹਵਾਈ ਅੱਡੇ ਤੋਂ ਬਾਹਰ ਨਿਕਲਣ ਲਈ ਗ੍ਰੀਨ ਚੈਨਲ ਦੀ ਵਰਤੋਂ ਕੀਤੀ ਸੀ, ਜਿਸ ਦਾ ਮਤਲਬ ਇਹ ਹੁੰਦਾ ਏ ਕਿ ਉਨ੍ਹਾਂ ਕੋਲ ਕੋਈ ਅਜਿਹਾ ਸਮਾਨ ਨਹੀਂ ਐ, ਜੋ ਕਸਟਮ ਡਿਪਾਰਟਮੈਂਟ ਲਈ ਚੈੱਕ ਕਰਨਾ ਜ਼ਰੂਰੀ ਹੋਵੇ ਪਰ ਐਗਜ਼ਿਟ ਗੇਟ ’ਤੇ ਡੀਆਰਆਈ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਜਾਕੀਆ ਅਤੇ ਉਨ੍ਹਾਂ ਦੇ ਬੇਟੇ ਕੋਲ 5 ਟਰਾਲੀ ਬੈਗ, ਇਕ ਹੈਂਡ ਬੈਗ, ਇਕ ਸਿਲੰਗ ਬੈਗ ਅਤੇ ਇਕ ਨੈਕ ਪਿੱਲੋ ਸੀ। ਡਿਪਲੋਮੈਟ ਹੋਣ ਕਰਕੇ ਉਨ੍ਹਾਂ ਦੇ ਬੈਗੇਜ਼ ’ਤੇ ਕੋਈ ਟੈਗ ਜਾਂ ਮਾਰਕ ਨਹੀਂ ਲੱਗਿਆ ਹੋਇਆ। ਕਿਸੇ ਬੈਗ ਵਿਚ ਸੋਨਾ ਨਹੀਂ ਸੀ ਪਰ ਜਦੋਂ ਕਮਰੇ ਵਿਚ ਲਿਜਾ ਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਡਿਪਲੋਮੈਟ ਦੀ ਜੈਕੇਟ, ਲੈਗਿੰਗ, ਗੋਡਿਆਂ ਦੀ ਕੈਪ ਅਤੇ ਬੈਲਟ ਵਿਚੋਂ ਇਹ ਸਾਰਾ ਸੋਨਾ ਬਰਾਮਦ ਹੋਇਆ।

Related post

ਗੁਰਜੀਤ ਔਜਲਾ ਦੀ ਰੈਲੀ ਦੇ ਬਾਹਰ ਨੌਜਵਾਨ ’ਤੇ ਚਲਾਈ ਗੋਲੀ

ਗੁਰਜੀਤ ਔਜਲਾ ਦੀ ਰੈਲੀ ਦੇ ਬਾਹਰ ਨੌਜਵਾਨ ’ਤੇ ਚਲਾਈ…

ਅਜਨਾਲਾ, 18 ਮਈ, ਨਿਰਮਲ : ਗੁਰਜੀਤ ਔਜਲਾ ਦੀ ਰੈਲੀ ਮੌਕੇ ਗੋਲੀ ਚੱਲਣ ਦੀ ਘਟਨਾ ਵਾਪਰ ਗਈ। ਦੱਸਦੇ ਚਲੀਏ ਕਿ ਅਜਨਾਲਾ ਸ਼ਹਿਰ…
ਕਿਰਗਿਸਤਾਨ ਵਿਚ ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ’ਤੇ ਹਮਲਾ

ਕਿਰਗਿਸਤਾਨ ਵਿਚ ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ’ਤੇ ਹਮਲਾ

ਬਿਸ਼ਕੇਕ, 18 ਮਈ (ਵਿਸ਼ੇਸ਼ ਪ੍ਰਤੀਨਿਧ) : ਕਿਰਗਿਸਤਾਨ ਵਿਚ ਪਾਕਿਸਤਾਨੀ ਅਤੇ ਭਾਰਤੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।…
ਗਿੱਦੜਬਾਹਾ ਵਿਚ ਸਿਲੰਡਰ ਫਟਣ ਕਾਰਨ 7 ਲੋਕ ਜ਼ਖ਼ਮੀ

ਗਿੱਦੜਬਾਹਾ ਵਿਚ ਸਿਲੰਡਰ ਫਟਣ ਕਾਰਨ 7 ਲੋਕ ਜ਼ਖ਼ਮੀ

ਗਿੱਦੜਬਾਹਾ, 18 ਮਈ, ਨਿਰਮਲ : ਜ਼ਿਲ੍ਹਾ ਮੁਕਤਸਰ ਦੇ ਵਿਧਾਨ ਸਭਾ ਖੇਤਰ ਗਿੱਦੜਬਾਹਾ ਵਿਚ ਡੇਰਾ ਬਾਬਾ ਗੰਗਾਰਾਮ ਵਿਚ ਚਲ ਰਹੇ ਬਰਸੀ ਸਮਾਗਮ…