ਚੋਣ ਡਿਊਟੀ ‘ਚ ਅਣਗਹਿਲੀ ਕਾਰਨ ਸੈਕਟਰ ਅਫਸਰਾਂ ਨੂੰ ਨੋਟਿਸ ਜਾਰੀ

ਚੋਣ ਡਿਊਟੀ ‘ਚ ਅਣਗਹਿਲੀ ਕਾਰਨ ਸੈਕਟਰ ਅਫਸਰਾਂ ਨੂੰ ਨੋਟਿਸ ਜਾਰੀ

ਨਵਾਂਸ਼ਹਿਰ, 06 ਮਈ, ਪਰਦੀਪ ਸਿੰਘ: – ਪੰਜਾਬ ਵਿੱਚ ਹੋਣ ਜਾ ਰਹੀਆਂ ਆਗਾਮੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਕਮ ਜਿਲਾ ਚੋਣ ਕਾਰ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹੀਦ ਭਗਤ ਸਿੰਘ ਨਗਰ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਅਮਲ ਵਿੱਚ ਤੈਨਾਤ ਪੋਲਿੰਗ ਸਟਾਫ ਦੀਆਂ ‌ਟ੍ਰੇਨਿੰਗਾਂ ਕਰਵਾਈਆਂ ਜਾਂ ਰਹੀਆਂ ਹਨ ਇਸੇ ਤਹਿਤ ਗੁਰੂ ਨਾਨਕ ਕਾਲਜ ਬੰਗਾ ਵਿਖੇ ਪੋਲਿੰਗ ਸਟਾਫ ਦੀ ਰਿਹਰਸਲ ਹੋਈ। ਟਰੇਨਿੰਗ ਦੌਰਾਨ ਵੱਖ ਵੱਖ ਸੈਕਟਰ ਅਫਸਰਾਂ ਵੱਲੋਂ ਚੋਣ ਅਮਲੇ ਨੂੰ ਸਮੁੱਚੀ ਚੋਣ ਪ੍ਰਕਿਰਿਆ ਦੀ ਟ੍ਰੇਨਿੰਗ ਦਿੱਤੀ ਗਈ।

2 ਅਫ਼ਸਰ ਟ੍ਰੈਨਿੰਗ ਦੌਰਾਨ ਰਹੇ ਗੈਰ ਹਾਜ਼ਰ

ਬੰਗਾ ਹਲਕੇ ਵਿੱਚ ਤੈਨਾਤ 15 ਸੈਕਟਰ ਅਫਸਰਾਂ ਵਿੱਚੋਂ 13 ਸੈਕਟਰ ਅਫਸਰਾਂ ਵੱਲੋਂ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਇਆ ਗਿਆ, ਪ੍ਰੰਤੂ ਦੋ ਸੈਕਟਰ ਅਫਸਰ, ਜਿਨਾਂ ਵਿੱਚ ਆਤਮਾ ਰਾਮ ਸੈਕਟਰ ਅਫਸਰ ਨੰਬਰ ਨੌ ਅਤੇ ਹਰਬੰਸ ਸਿੰਘ ਸੈਕਟਰ ਅਫਸਰ ਨੰਬਰ 11 ,ਇਸ ਟ੍ਰੇਨਿੰਗ ਵਿੱਚੋਂ ਗੈਰ ਹਾਜ਼ਰ ਰਹੇ। ਇਸ ਗੈਰ ਹਾਜ਼ਰੀ ਦਾ ਸਹਾਇਕ ਰਿਟਰਨਿੰਗ ਅਫਸਰ ਬੰਗਾ ਵੱਲੋਂ ਸਖਤ ਨੋਟਿਸ ਲਿਆ ਗਿਆ ਅਤੇ ਦੋਨੋਂ ਅਧਿਕਾਰੀਆਂ ਨੂੰ ਆਰਪੀ ਐਕਟ 1950 ਅਤੇ 1951 ਤਹਿਤ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:

ਹੁਸ਼ਿਆਰਪੁਰ ਦੇ ਸਾਬਕਾ ਜ਼ਿਲ੍ਹਾ ਸਿਹਤ ਅਫ਼ਸਰ ਜਿਸ ਨੂੰ ਧਾਕੜ ਅਫ਼ਸਰ ਵਜੋਂ ਵੀ ਜਾਣਿਆ ਜਾਂਦਾ ਹੈ। ਧਾਕੜ ਅਫ਼ਸਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਉਹ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਦੀ ਮੌਜੂਦਗੀ ਵਿੱਚ ਕਾਂਗਰਸ ਪਾਰਟੀ ਦਾ ਪੱਲਾ ਫੜ੍ਹ ਲਿਆ ਹੈ।

ਉੱਥੇ ਹੀ ਉਨ੍ਹਾਂ ਨੇ ਕਾਂਗਰਸ ਵਿੱਚ ਸ਼ਾਮਲ ਹੁੰਦਿਆਂ ਹੀ ਪਾਰਟੀ ਦੀ ਵਿਚਾਰਧਾਰਾ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਅਤੇ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕੀਤੀ। ਇੱਥੇ ਤੁਹਾਨੂੰ ਦੱਸਣਾ ਬਣਦਾ ਹੈ ਕਿ ਹੁਸ਼ਿਆਰਪੁਰ ਦੇ ਸਾਬਕਾ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਬੀਰ ਸਿੰਘ ਮਿਲਾਵਟਖੋਰੀ ਵਿਰੁੱਧ ਆਪਣੀ ਮੁਹਿੰਮ ਲਈ ਪ੍ਰਸਿੱਧ ਸਨ।

Related post

ਗਾਇਕ ਗੁਰਦਾਸ ਮਾਨ ਨੇ ਮੀਕਾ ਦੇ ਘਰ ਖਾਧਾ ਖਾਣਾ, ਤਸਵੀਰਾਂ ਵਾਇਰਲ

ਗਾਇਕ ਗੁਰਦਾਸ ਮਾਨ ਨੇ ਮੀਕਾ ਦੇ ਘਰ ਖਾਧਾ ਖਾਣਾ,…

ਮੁੰਬਈ, 17 ਮਈ, ਪਰਦੀਪ ਸਿੰਘ: ਬਾਲੀਵੁੱਡ ਤੇ ਪੰਜਾਬੀ ਗਾਇਕ ਮੀਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ,…
4100 ਨਰਸਾਂ ਨੂੰ ਲੰਡਨ ‘ਚੋਂ ਵਾਪਸ ਭਾਰਤ ਪਰਤਣ ਦਾ ਡਰ, ਜਾਣੋ ਕਾਰਨ

4100 ਨਰਸਾਂ ਨੂੰ ਲੰਡਨ ‘ਚੋਂ ਵਾਪਸ ਭਾਰਤ ਪਰਤਣ ਦਾ…

ਲੰਡਨ, 17 ਮਈ, ਪਰਦੀਪ ਸਿੰਘ: ਬ੍ਰਿਟੇਨ ਵਿੱਚ ਹਜ਼ਾਰਾਂ ਭਾਰਤੀ ਨਰਸਾਂ ਨੂੰ ਦੇਸ਼ ਨਿਕਾਲੇ ਦੇ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।…
ਤਾਨਾਸ਼ਾਹ ਕਿਮ ਦੀ ਭੈਣ ਦਾ ਵੱਡਾ ਬਿਆਨ, “ਹਥਿਆਰ ਦੇਸ਼ ਦੀ ਸੁਰੱਖਿਆ ਲਈ ਹਨ ਵੇਚਣ ਲਈ ਨਹੀਂ “

ਤਾਨਾਸ਼ਾਹ ਕਿਮ ਦੀ ਭੈਣ ਦਾ ਵੱਡਾ ਬਿਆਨ, “ਹਥਿਆਰ ਦੇਸ਼…

ਉੱਤਰੀ ਕੋਰੀਆ, 17 ਮਈ, ਪਰਦੀਪ ਸਿੰਘ: ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਨੇ ਰੂਸ ਨੂੰ…