ਐਨ.ਐਚ.ਐਲ. ਖੇਡਣ ਵਾਲਾ ਚੌਥਾ ਪੰਜਾਬੀ ਬਣਿਆ ਅਰਸ਼ਦੀਪ ਬੈਂਸ

ਐਨ.ਐਚ.ਐਲ. ਖੇਡਣ ਵਾਲਾ ਚੌਥਾ ਪੰਜਾਬੀ ਬਣਿਆ ਅਰਸ਼ਦੀਪ ਬੈਂਸ

ਡੈਨਵਰ, 21 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਦੇ ਸਰੀ ਨਾਲ ਸਬੰਧਤ ਅਰਸ਼ਦੀਪ ਬੈਂਸ ਨੇ ਮੰਗਲਵਾਰ ਰਾਤ ਨੈਸ਼ਨਲ ਹਾਕੀ ਲੀਗ ਵਿਚ ਆਪਣਾ ਪਹਿਲਾ ਮੈਚ ਖੇਡਿਆ ਅਤੇ ਇਹ ਪ੍ਰਾਪਤੀ ਦਰਜ ਕਰਨ ਵਾਲਾ ਚੌਥਾ ਪੰਜਾਬੀ ਬਣ ਗਿਆ। ਅਮਰੀਕਾ ਦੇ ਡੈਨਵਰ ਸ਼ਹਿਰ ਵਿਚ ਹੋਏ ਮੈਚ ਦੌਰਾਨ ਅਰਸ਼ਦੀਪ ਬੈਂਸ ਨੇ ਵੈਨਕੂਵਰ ਕੈਨਕਸ ਦੀ ਨੁਮਾਇੰਦਗੀ ਕੀਤੀ। ਇਸ ਤੋਂ ਪਹਿਲਾਂ ਰੌਬਿਨ ਬਾਵਾ, ਮੈਨੀ ਮਲਹੋਤਰਾ ਅਤੇ ਜੁਝਾਰ ਖਹਿਰਾ ਐਨ.ਐਚ.ਐਲ. ਵਿਚ ਖੇਡ ਚੁੱਕੇ ਹਨ। 23 ਸਾਲ ਦੇ ਅਰਸ਼ਦੀਪ ਬੈਂਸ ਦੇ ਪਿਤਾ ਕੁਲਦੀਪ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਪੂਰਾ ਸ਼ਹਿਰ ਸਾਡੇ ਨਾਲ ਖੜ੍ਹਾ ਹੈ।

ਅਮਰੀਕਾ ਦੇ ਡੈਨਵਰ ਸ਼ਹਿਰ ਵਿਚ ਖੇਡਿਆ ਪਹਿਲਾ ਮੈਚ

ਮੈਟਰੋ ਵੈਨਕੂਵਰ ਵਿਚ ਸਾਊਥ ਏਸ਼ੀਅਨ ਭਾਈਚਾਰੇ ਦੀ ਵਧਦੀ ਵਸੋਂ ਨੂੰ ਅਰਸ਼ਦੀਪ ਦੀ ਪ੍ਰਾਪਤੀ ਇਕ ਹਾਂਪੱਖੀ ਸੇਧ ਦੇਵੇਗੀ। ਐਬਟਸਫੋਰਡ ਵਿਖੇ ਏ.ਐਚ.ਐਲ. ਵਿਚ ਬਿਹਤਰੀਨ ਖੇਡ ਦਾ ਮੁਜ਼ਾਹਰਾ ਕਰਦਿਆਂ ਅਰਸ਼ਦੀਪ ਬੈਂਸ ਨੇ 42 ਮੈਚਾਂ ਵਿਚ 9 ਗੋਲ ਕੀਤੇ ਅਤੇ 39 ਅੰਕ ਹਾਸਲ ਕੀਤੇ। ਡੈਨਵਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਰਸ਼ਦੀਪ ਨੇ ਕਿਹਾ ਕਿ ਹਰ ਬੱਚੇ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੀ ਹੋਮ ਟੀਮ ਵਾਸਤੇ ਖੇਡੇ ਜੋ ਅੱਜ ਪੂਰਾ ਹੋ ਗਿਆ। ਜ਼ਿੰਦਗੀ ਵਿਚ ਹੁਣ ਤੱਕ ਦੇ ਸਫਰ ਦੌਰਾਨ ਹਾਕੀ ਵਿਚ ਆਪਣੇ ਹੁਨਰ ਨੂੰ ਨਿਖਾਰਨ ਦਾ ਯਤਨ ਕੀਤਾ ਹੈ ਅਤੇ ਸਖਤ ਮਿਹਨਤ ਸਦਕਾ ਇਹ ਮੁਕਾਮ ਹਾਸਲ ਕਰਨ ਵਿਚ ਸਫਲ ਰਿਹਾ।

ਪਿਤਾ ਕੁਲਦੀਪ ਸਿੰਘ ਬੈਂਸ ਨੇ ਪੁੱਤ ’ਤੇ ਬੇਹੱਦ ਮਾਣ

ਇਥੇ ਦਸਣਾ ਬਣਦਾ ਹੈ ਕਿ ਆਬਾਦੀ ਦੇ ਹਿਸਾਬ ਨਾਲ ਸਰੀ, ਬੀ.ਸੀ. ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਪੰਜਾਬੀ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਵਸਦੇ ਹਨ। ਹਾਲਾਂਕਿ ਮੰਗਲਵਾਰ ਰਾਤ ਹੋਏ ਮੈਚ ਦੌਰਾਨ ਕੈਨਕਸ ਨੂੰ ਕੋਲੋਰੈਡੋ ਐਵਾਲਾਂਸ਼ ਤੋਂ 3-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਅਰਸ਼ਦੀਪ ਬੈਂਸ ਨੇ ਦੋ ਵਾਰ ਗੋਲ ਕਰਨ ਦਾ ਯਤਨ ਕੀਤਾ।

ਪੁਲਿਸ ਨੇ ਫੜੀ 3 ਹਜ਼ਾਰ ਕਰੋੜ ਦੀ ਮਿਆਊਂ-ਮਿਆਊਂ

ਮੁੰਬਈ, 21 ਫਰਵਰੀ : ਪੁਲਿਸ ਨੂੰ ਇਕ ਵੱਡੇ ਅਪਰੇਸ਼ਨ ਤਹਿਤ ਕੀਤੀ ਗਈ ਛਾਪੇਮਾਰੀ ਦੌਰਾਨ 1700 ਕਿਲੋ ਮਿਆਊਂ-ਮਿਆਊਂ ਬਰਾਮਦ ਹੋਈ, ਜਿਸ ਦੀ ਕੀਮਤ 3 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਜਾ ਰਹੀ ਐ। ਮਿਆਊਂ ਮਿਆਊਂ ਬਾਰੇ ਸੁਣ ਕੇ ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਅਸੀਂ ਬਿੱਲੀ ਜਾਂ ਬਿੱਲੀ ਦੀ ਆਵਾਜ਼ ਬਾਰੇ ਗੱਲ ਕਰ ਰਹੇ ਆਂ ਤਾਂ ਤੁਸੀਂ ਬਿਲਕੁਲ ਗ਼ਲਤ ਹੋ,, ਕਿਉਂਕਿ ਅਸੀਂ ਜਿਸ ਮਿਆਊਂ ਮਿਆਊਂ ਦੀ ਗੱਲ ਕਰ ਰਹੇ ਆਂ, ਉਹ ਇਕ ਪਾਬੰਦੀਸ਼ੁਦਾ ਖ਼ਤਰਨਾਕ ਡਰੱਗ ਐ, ਜੋ ਭਾਰਤ ਦੇ ਕਈ ਸ਼ਹਿਰਾਂ ਵਿਚ ਫੈਲਦੀ ਜਾ ਰਹੀ ਐ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕੀ ਐ ਮਿਆਊਂ ਮਿਆਊਂ ਡਰੱਗ ਅਤੇ ਕਿਉਂ ਪਿਆ ਇਸ ਦਾ ਇਹ ਨਾਮ

ਪੂਣੇ ਅਤੇ ਨਵੀਂ ਦਿੱਲੀ ਵਿਚ ਚਲਾਏ ਗਏ ਇਕ ਵੱਡੇ ਅਪਰੇਸ਼ਨ ਦੌਰਾਨ ਪੁਲਿਸ ਨੂੰ ਇਕ ਖ਼ਤਰਨਾਕ ਡਰੱਗ ਬਰਾਮਦ ਹੋਈ ਐ, ਜਿਸ ਨੂੰ ਮਿਆਊਂ ਮਿਆਊਂ ਕਿਹਾ ਜਾਂਦਾ ਏ। ਇਹ ਕਾਫ਼ੀ ਮਹਿੰਗੀ ਅਤੇ ਖ਼ਤਰਨਾਕ ਡਰੱਗ ਐ। ਦਰਅਸਲ ਮਿਆਊਂ ਮਿਆਊਂ ਇਸ ਦਾ ਪ੍ਰਚਲਿਤ ਨਾਮ ਐ ਜੋ ਸਮਗਲਰਾਂ ਵੱਲੋਂ ਕੋਡ ਨੇਮ ਦੇ ਤੌਰ ’ਤੇ ਵਰਦਿਆ ਜਾਂਦੈ,, ਇਸ ਦਾ ਅਸਲੀ ਨਾਮ ਮੈਫੇਡ੍ਰੋਨ ਐ, ਜਦਕਿ ਇਸ ਨੂੰ ਡ੍ਰੋਨ, ਐਮ ਕੈਟ, ਵਾਈਟ ਮੈਜ਼ਿਕ ਅਤੇ ਬਬਲ ਵਰਗੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਏ।

ਨਸ਼ੇ ਦੇ ਮਾਮਲੇ ਵਿਚ ਇਹ ਡਰੱਗ ਕੋਕੀਨ ਅਤੇ ਹੈਰੋਇਨ ਦੇ ਬਰਾਬਰ ਮੰਨੀ ਜਾਂਦੀ ਐ। ਭਾਰਤ ਅਤੇ ਚੀਨ ਵਿਚ ਇਸ ਨੂੰ ਪੌਦਿਆਂ ਦੇ ਲਈ ਸਿੰਥੈਟਿਕ ਖਾਦ ਦੇ ਰੂਪ ਵਿਚ ਬਣਾਇਆ ਜਾਂਦਾ ਏ ਪਰ ਵੱਡੇ ਪੱਧਰ ’ਤੇ ਇਸ ਦੀ ਵਰਤੋਂ ਨਸ਼ੇ ਦੇ ਤੌਰ ’ਤੇ ਕੀਤੀ ਜਾਣ ਲੱਗ ਪਈ ਐ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…