ਮਿਲਟਨ ਤੋਂ ਵਿਧਾਨ ਸਭਾ ਚੋਣ ਲੜੇਗੀ ਬੌਨੀ ਕਰੌਂਬੀ

ਮਿਲਟਨ ਤੋਂ ਵਿਧਾਨ ਸਭਾ ਚੋਣ ਲੜੇਗੀ ਬੌਨੀ ਕਰੌਂਬੀ

ਮਿਲਟਨ, 21 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਲਿਬਰਲ ਪਾਰਟੀ ਦੀ ਆਗੂ ਬੌਨੀ ਕਰੌਂਬੀ ਮਿਲਟਨ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ਪੀ.ਸੀ. ਪਾਰਟੀ ਦੇ ਵਿਧਾਇਕ ਪਰਮ ਗਿੱਲ ਨੇ ਜਨਵਰੀ ਵਿਚ ਅਸਤੀਫੇ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਉਹ ਐਮ.ਪੀ. ਦੀ ਚੋਣ ਲੜਨਾ ਚਾਹੁੰਦੇ ਹਨ ਜਿਸ ਦੇ ਮੱਦੇਨਜ਼ਰ ਮਿਲਟਨ ਵਿਧਾਨ ਸਭਾ ਸੀਟ ਖਾਲੀ ਹੋ ਜਾਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਉਹ ਜਲਦ ਹੀ ਇਸ ਬਾਰੇ ਫੈਸਲਾ ਲੈ ਸਕਦੇ ਹਨ। ਫਿਲਹਾਲ ਸੂਬਾ ਸਰਕਾਰ ਵੱਲੋਂ ਮਿਲਟਨ ਤੋਂ ਜ਼ਿਮਨੀ ਚੋਣ ਦਾ ਐਲਾਨ ਨਹੀਂ ਕੀਤਾ ਗਿਆ।

ਪਰਮ ਗਿੱਲ ਵੱਲੋਂ ਅਸਤੀਫੇ ਦੇ ਐਲਾਨ ਮਗਰੋਂ ਬਣਾਇਆ ਵਿਚਾਰ

ਬੌਨੀ ਕਰੌਂਬੀ ਨੇ ਕਿਹਾ ਕਿ ਉਹ ਕਿਸੇ ਵੀ ਹਲਕੇ ਤੋਂ ਚੋਣ ਲੜਨ ਦਾ ਫੈਸਲਾ ਹਲਕੇ ਤੌਰ ’ਤੇ ਨਹੀਂ ਲੈਣਗੇ। ਇਥੇ ਦਸਣਾ ਬਣਦਾ ਹੈ ਕਿ ਪੀ.ਸੀ. ਪਾਰਟੀ ਦੇ ਵਿਧਾਨ ਮੌਂਟੀ ਮੈਕਨੌਟਨ ਦੇ ਅਸਤੀਫੇ ਕਾਰਨ ਖਾਲੀ ਲੈਂਬਟਨ-ਕੈਂਟ-ਮਿਡਲਸੈਕਸ ਸੀਟ ’ਤੇ ਮਾਰਚ ਵਿਚ ਜ਼ਿਮਨੀ ਚੋਣ ਹੋਣੀ ਹੈ ਪਰ ਬੌਨੀ ਕਰੌਂਬੀ ਮਿਲਟਨ ਨੂੰ ਤਰਜੀਹ ਦੇਣਾ ਚਾਹੁੰਦੇ ਹਨ ਜੋ ਮਿਸੀਸਾਗਾ ਦੇ ਬਿਲਕੁਲ ਨੇੜੇ ਪੈਂਦਾ। ਬੌਨੀ ਕਰੌਂਬੀ ਨੇ ਕਿਹਾ ਕਿ ਉਹ ਮਿਲਟਨ ਵਾਲੀ ਰੇਲਵੇ ਲਾਈਨ ’ਤੇ ਦੂਹਰੀ ਰੇਲ ਸੇਵਾ ਦੀ ਵਕਾਲਤ ਕਰਦੇ ਆ ਰਹੇ ਸਨ ਅਤੇ ਸੰਭਾਵਤ ਤੌਰ ’ਤੇ ਡਗ ਫੋਰਡ ਸਰਕਾਰ ਨੇ ਇਸੇ ਕਰ ਕੇ ਫਰਵਰੀ ਦੇ ਸ਼ੁਰੂ ਵਿਚ ਇਹ ਐਲਾਨ ਕੀਤਾ।

ਪੁਲਿਸ ਨੇ ਫੜੀ 3 ਹਜ਼ਾਰ ਕਰੋੜ ਦੀ ਮਿਆਊਂ-ਮਿਆਊਂ

ਮੁੰਬਈ, 21 ਫਰਵਰੀ : ਪੁਲਿਸ ਨੂੰ ਇਕ ਵੱਡੇ ਅਪਰੇਸ਼ਨ ਤਹਿਤ ਕੀਤੀ ਗਈ ਛਾਪੇਮਾਰੀ ਦੌਰਾਨ 1700 ਕਿਲੋ ਮਿਆਊਂ-ਮਿਆਊਂ ਬਰਾਮਦ ਹੋਈ, ਜਿਸ ਦੀ ਕੀਮਤ 3 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਜਾ ਰਹੀ ਐ। ਮਿਆਊਂ ਮਿਆਊਂ ਬਾਰੇ ਸੁਣ ਕੇ ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਅਸੀਂ ਬਿੱਲੀ ਜਾਂ ਬਿੱਲੀ ਦੀ ਆਵਾਜ਼ ਬਾਰੇ ਗੱਲ ਕਰ ਰਹੇ ਆਂ ਤਾਂ ਤੁਸੀਂ ਬਿਲਕੁਲ ਗ਼ਲਤ ਹੋ,, ਕਿਉਂਕਿ ਅਸੀਂ ਜਿਸ ਮਿਆਊਂ ਮਿਆਊਂ ਦੀ ਗੱਲ ਕਰ ਰਹੇ ਆਂ, ਉਹ ਇਕ ਪਾਬੰਦੀਸ਼ੁਦਾ ਖ਼ਤਰਨਾਕ ਡਰੱਗ ਐ, ਜੋ ਭਾਰਤ ਦੇ ਕਈ ਸ਼ਹਿਰਾਂ ਵਿਚ ਫੈਲਦੀ ਜਾ ਰਹੀ ਐ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕੀ ਐ ਮਿਆਊਂ ਮਿਆਊਂ ਡਰੱਗ ਅਤੇ ਕਿਉਂ ਪਿਆ ਇਸ ਦਾ ਇਹ ਨਾਮ

ਪੂਣੇ ਅਤੇ ਨਵੀਂ ਦਿੱਲੀ ਵਿਚ ਚਲਾਏ ਗਏ ਇਕ ਵੱਡੇ ਅਪਰੇਸ਼ਨ ਦੌਰਾਨ ਪੁਲਿਸ ਨੂੰ ਇਕ ਖ਼ਤਰਨਾਕ ਡਰੱਗ ਬਰਾਮਦ ਹੋਈ ਐ, ਜਿਸ ਨੂੰ ਮਿਆਊਂ ਮਿਆਊਂ ਕਿਹਾ ਜਾਂਦਾ ਏ। ਇਹ ਕਾਫ਼ੀ ਮਹਿੰਗੀ ਅਤੇ ਖ਼ਤਰਨਾਕ ਡਰੱਗ ਐ। ਦਰਅਸਲ ਮਿਆਊਂ ਮਿਆਊਂ ਇਸ ਦਾ ਪ੍ਰਚਲਿਤ ਨਾਮ ਐ ਜੋ ਸਮਗਲਰਾਂ ਵੱਲੋਂ ਕੋਡ ਨੇਮ ਦੇ ਤੌਰ ’ਤੇ ਵਰਦਿਆ ਜਾਂਦੈ,, ਇਸ ਦਾ ਅਸਲੀ ਨਾਮ ਮੈਫੇਡ੍ਰੋਨ ਐ, ਜਦਕਿ ਇਸ ਨੂੰ ਡ੍ਰੋਨ, ਐਮ ਕੈਟ, ਵਾਈਟ ਮੈਜ਼ਿਕ ਅਤੇ ਬਬਲ ਵਰਗੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਏ।

ਨਸ਼ੇ ਦੇ ਮਾਮਲੇ ਵਿਚ ਇਹ ਡਰੱਗ ਕੋਕੀਨ ਅਤੇ ਹੈਰੋਇਨ ਦੇ ਬਰਾਬਰ ਮੰਨੀ ਜਾਂਦੀ ਐ। ਭਾਰਤ ਅਤੇ ਚੀਨ ਵਿਚ ਇਸ ਨੂੰ ਪੌਦਿਆਂ ਦੇ ਲਈ ਸਿੰਥੈਟਿਕ ਖਾਦ ਦੇ ਰੂਪ ਵਿਚ ਬਣਾਇਆ ਜਾਂਦਾ ਏ ਪਰ ਵੱਡੇ ਪੱਧਰ ’ਤੇ ਇਸ ਦੀ ਵਰਤੋਂ ਨਸ਼ੇ ਦੇ ਤੌਰ ’ਤੇ ਕੀਤੀ ਜਾਣ ਲੱਗ ਪਈ ਐ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…