ਏਅਰ ਕੈਨੇਡਾ ਦੇ ਜਹਾਜ਼ ਨੂੰ ਹਵਾ ਵਿਚ ਉਡਾਉਣ ਦੀ ਧਮਕੀ

ਏਅਰ ਕੈਨੇਡਾ ਦੇ ਜਹਾਜ਼ ਨੂੰ ਹਵਾ ਵਿਚ ਉਡਾਉਣ ਦੀ ਧਮਕੀ

ਹੈਲੀਫੈਕਸ, 21 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਹੈਲੀਫੈਕਸ ਤੋਂ ਅਮਰੀਕਾ ਦੇ ਨਿਊ ਜਰਸੀ ਸੂਬੇ ਵੱਲ ਰਵਾਨਾ ਹੋਏ ਏਅਰ ਕੈਨੇਡਾ ਦੇ ਜਹਾਜ਼ ਨੂੰ ਹੰਗਾਮੀ ਹਾਲਾਤ ਵਿਚ ਉਤਾਰਨਾ ਪਿਆ ਜਦੋਂ ਕੋਈ ਖਤਰਨਾਕ ਚੀਜ਼ ਹੋਣ ਦੀ ਧਮਕੀ ਸਾਹਮਣੇ ਆਈ। ਜਹਾਜ਼ ਦੀ ਤਲਾਸ਼ੀ ਮਗਰੋਂ ਇਸ ਨੂੰ ਮੁੜ ਰਵਾਨਾ ਕਰ ਦਿਤਾ ਗਿਆ। ਕੈਨੇਡਾ ਦੇ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਮਾਮਲੇ ਬਾਰੇ ਜਾਣਕਾਰੀ ਹੋਣ ਦਾ ਜ਼ਿਕਰ ਕੀਤਾ ਪਰ ਵਿਸਤਾਰਤ ਵੇਰਵੇ ਦੇਣ ਤੋਂ ਨਾਂਹ ਕਰ ਦਿਤੀ।

ਅਮਰੀਕਾ ਵਿਚ ਸੁਰੱਖਿਅਤ ਉਤਾਰਿਆ ਜਹਾਜ਼

ਉਧਰ ਨਿਊ ਯਾਰਕ ਅਤੇ ਨਿਊ ਜਰਸੀ ਦੇ ਪੋਰਟ ਅਥਾਰਟੀ ਵੱਲੋਂ ਜਾਰੀ ਬਿਆਨ ਮੁਤਾਬਕ ਸੋਮਵਾਰ ਦੁਪਹਿਰ ਤਕਰੀਬਨ 12 ਵਜੇ ਏਅਰ ਕੈਨੇਡਾ ਦੀ ਫਲਾਈਟ 8657 ਨੂੰ ਧਮਕੀ ਮਿਲੀ ਜਿਸ ਮਗਰੋਂ ਜਹਾਜ਼ ਨੂੰ ਨਿਊ ਅਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ ’ਤੇ ਉਤਾਰਿਆ ਗਿਆ ਅਤੇ ਸਾਰੇ ਮੁਸਾਫਰ ਜਹਾਜ਼ ਵਿਚੋਂ ਉਤਾਰ ਦਿਤੇ ਗਏ। ਇਸ ਪ੍ਰਕਿਰਿਆ ਦੌਰਾਨ ਕਿਸੇ ਨੂੰ ਕੋਈ ਸੱਟ ਫੇਟ ਨਹੀਂ ਵੱਜੀ। ਕੇਨਾਈਨ ਯੂਨਿਟ ਵੱਲੋਂ ਜਹਾਜ਼ ਦੀ ਡੂੰਘਾਈ ਨਾਲ ਤਲਾਸ਼ੀ ਲੈਣ ’ਤੇ ਕੋਈ ਖਤਰਨਾਕ ਚੀਜ਼ ਨਹੀਂ ਮਿਲੀ। ਪੋਰਟ ਅਥਾਰਟੀ ਨੇ ਇਸ ਤੋਂ ਜ਼ਿਆਦਾ ਜਾਣਕਾਰੀ ਦੇਣ ਤੋਂ ਨਾਂਹ ਕਰ ਦਿਤੀ ਪਰ ਜਹਾਜ਼ ਵਿਚ ਸਵਾਰ ਮੁਸਾਫਰਾਂ ਵੱਲੋਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਗਈਆਂ ਹਨ।

ਪੁਲਿਸ ਨੇ ਫੜੀ 3 ਹਜ਼ਾਰ ਕਰੋੜ ਦੀ ਮਿਆਊਂ-ਮਿਆਊਂ

ਮੁੰਬਈ, 21 ਫਰਵਰੀ : ਪੁਲਿਸ ਨੂੰ ਇਕ ਵੱਡੇ ਅਪਰੇਸ਼ਨ ਤਹਿਤ ਕੀਤੀ ਗਈ ਛਾਪੇਮਾਰੀ ਦੌਰਾਨ 1700 ਕਿਲੋ ਮਿਆਊਂ-ਮਿਆਊਂ ਬਰਾਮਦ ਹੋਈ, ਜਿਸ ਦੀ ਕੀਮਤ 3 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਜਾ ਰਹੀ ਐ। ਮਿਆਊਂ ਮਿਆਊਂ ਬਾਰੇ ਸੁਣ ਕੇ ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਅਸੀਂ ਬਿੱਲੀ ਜਾਂ ਬਿੱਲੀ ਦੀ ਆਵਾਜ਼ ਬਾਰੇ ਗੱਲ ਕਰ ਰਹੇ ਆਂ ਤਾਂ ਤੁਸੀਂ ਬਿਲਕੁਲ ਗ਼ਲਤ ਹੋ,, ਕਿਉਂਕਿ ਅਸੀਂ ਜਿਸ ਮਿਆਊਂ ਮਿਆਊਂ ਦੀ ਗੱਲ ਕਰ ਰਹੇ ਆਂ, ਉਹ ਇਕ ਪਾਬੰਦੀਸ਼ੁਦਾ ਖ਼ਤਰਨਾਕ ਡਰੱਗ ਐ, ਜੋ ਭਾਰਤ ਦੇ ਕਈ ਸ਼ਹਿਰਾਂ ਵਿਚ ਫੈਲਦੀ ਜਾ ਰਹੀ ਐ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕੀ ਐ ਮਿਆਊਂ ਮਿਆਊਂ ਡਰੱਗ ਅਤੇ ਕਿਉਂ ਪਿਆ ਇਸ ਦਾ ਇਹ ਨਾਮ

ਪੂਣੇ ਅਤੇ ਨਵੀਂ ਦਿੱਲੀ ਵਿਚ ਚਲਾਏ ਗਏ ਇਕ ਵੱਡੇ ਅਪਰੇਸ਼ਨ ਦੌਰਾਨ ਪੁਲਿਸ ਨੂੰ ਇਕ ਖ਼ਤਰਨਾਕ ਡਰੱਗ ਬਰਾਮਦ ਹੋਈ ਐ, ਜਿਸ ਨੂੰ ਮਿਆਊਂ ਮਿਆਊਂ ਕਿਹਾ ਜਾਂਦਾ ਏ। ਇਹ ਕਾਫ਼ੀ ਮਹਿੰਗੀ ਅਤੇ ਖ਼ਤਰਨਾਕ ਡਰੱਗ ਐ। ਦਰਅਸਲ ਮਿਆਊਂ ਮਿਆਊਂ ਇਸ ਦਾ ਪ੍ਰਚਲਿਤ ਨਾਮ ਐ ਜੋ ਸਮਗਲਰਾਂ ਵੱਲੋਂ ਕੋਡ ਨੇਮ ਦੇ ਤੌਰ ’ਤੇ ਵਰਦਿਆ ਜਾਂਦੈ,, ਇਸ ਦਾ ਅਸਲੀ ਨਾਮ ਮੈਫੇਡ੍ਰੋਨ ਐ, ਜਦਕਿ ਇਸ ਨੂੰ ਡ੍ਰੋਨ, ਐਮ ਕੈਟ, ਵਾਈਟ ਮੈਜ਼ਿਕ ਅਤੇ ਬਬਲ ਵਰਗੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਏ।

ਨਸ਼ੇ ਦੇ ਮਾਮਲੇ ਵਿਚ ਇਹ ਡਰੱਗ ਕੋਕੀਨ ਅਤੇ ਹੈਰੋਇਨ ਦੇ ਬਰਾਬਰ ਮੰਨੀ ਜਾਂਦੀ ਐ। ਭਾਰਤ ਅਤੇ ਚੀਨ ਵਿਚ ਇਸ ਨੂੰ ਪੌਦਿਆਂ ਦੇ ਲਈ ਸਿੰਥੈਟਿਕ ਖਾਦ ਦੇ ਰੂਪ ਵਿਚ ਬਣਾਇਆ ਜਾਂਦਾ ਏ ਪਰ ਵੱਡੇ ਪੱਧਰ ’ਤੇ ਇਸ ਦੀ ਵਰਤੋਂ ਨਸ਼ੇ ਦੇ ਤੌਰ ’ਤੇ ਕੀਤੀ ਜਾਣ ਲੱਗ ਪਈ ਐ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…