ਕਿੰਨਰ ਨੂੰ ਮਨਪਸੰਦ ਵਧਾਈ ਨਾ ਦਿੱਤੀ ਤਾਂ ਮਾਰਤਾ ਬੱਚਾ

ਕਿੰਨਰ ਨੂੰ ਮਨਪਸੰਦ ਵਧਾਈ ਨਾ ਦਿੱਤੀ ਤਾਂ ਮਾਰਤਾ ਬੱਚਾ

ਮੁੰਬਈ, 21 ਫਰਵਰੀ : ਜਦੋਂ ਕਿਸੇ ਦੇ ਘਰ ਬੱਚਾ ਜੰਮਦਾ ਏ ਤਾਂ ਝੱਟਪਟ ਕਿੰਨਰ ਵਧਾਈ ਲੈਣ ਦੇ ਲਈ ਪਹੁੰਚ ਜਾਂਦੇ ਨੇ ਪਰ ਅੱਜਕੱਲ੍ਹ ਕਿੰਨਰਾਂ ਵੱਲੋਂ ਵਧਾਈ ਦੇ ਰੂਪ ਵਿਚ ਜਾਣ ਵਾਲੇ ਪੈਸਿਆਂ ਦੀ ਡਿਮਾਂਡ ਬਹੁਤ ਜ਼ਿਆਦਾ ਵਧ ਚੁੱਕੀ ਐ, ਜੇਕਰ ਕੋਈ ਨਾਂਹ ਨੁੱਕਰ ਕਰਦਾ ਏ ਤਾਂ ਕਿੰਨਰ ਬੇਇੱਜ਼ਤੀ ਕਰਨ ’ਤੇ ਉਤਾਰੂ ਹੋ ਜਾਂਦੇ ਨੇ ਪਰ ਹੁਣ ਇਕ ਅਜਿਹੀ ਖ਼ਬਰ ਸਾਹਮਣੇ ਆਈ ਐ, ਜਿੱਥੇ ਮੰਗ ਮੁਤਾਬਕ ਵਧਾਈ ਨਾ ਮਿਲਣ ’ਤੇ ਕਿੰਨਰ ਨੇ ਬੱਚੇ ਨੂੰ ਹੀ ਮਾਰ ਦਿੱਤਾ। ਅਦਾਲਤ ਵੱਲੋਂ ਇਸ ਕਿੰਨਰ ਨੂੰ ਹੁਣ ਦੋਸ਼ੀ ਕਰਾਰ ਦਿੱਤਾ ਗਿਆ ਏ।

ਘਰ ਵਿਚ ਕੋਈ ਵਿਆਹ ਸ਼ਾਦੀ ਜਾਂ ਬੱਚਾ ਜੰਮਣ ਦੀ ਖ਼ੁਸ਼ੀ ਹੋਵੇ ਤਾਂ ਕਿੰਨਰ ਢੋਲਕੀਆਂ ਛੈਣੇ ਲੈ ਕੇ ਵਧਾਈ ਮੰਗਣ ਪਹੁੰਚ ਜਾਂਦੇ ਨੇ, ਜਦੋਂ ਮਨਪਸੰਦ ਵਧਾਈ ਨਾ ਮਿਲੇ ਤਾਂ ਕਿੰਨਰ ਬੇਇੱਜ਼ਤੀ ਕਰਨੀ ਸ਼ੁਰੂ ਕਰ ਦਿੰਦੇ ਨੇ ਪਰ ਮੁੰਬਈ ਵਿਚ ਤਾਂ ਇਕ ਕਿੰਨਰ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ, ਉਸ ਨੂੰ ਜਦੋਂ ਵਧਾਈ ਵਿਚ ਮਨਪਸੰਦ ਤੋਹਫ਼ਾ ਨਾ ਮਿਲਿਆ ਤਾਂ ਉਸ ਨੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਹੈਰਾਨ ਕਰਨ ਵਾਲੀ ਇਹ ਘਟਨਾ ਮੁੰਬਈ ਵਿਚ ਸਾਲ 2021 ਵਿਚ ਵਾਪਰੀ ਸੀ, ਹੁਣ ਅਦਾਲਤ ਵੱਲੋਂ ਕੰਨੂ ਚੌਗਲੇ ਨਾਂਅ ਦੇ ਕਿੰਨਰ ਨੂੰ ਤਿੰਨ ਮਹੀਨੇ ਦੇ ਬੱਚੇ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਏ। ਦਰਅਸਲ ਨਵਜੰਮੇ ਬੱਚੇ ਦੇ ਪਿਤਾ ਸਚਿਨ ਨੇ ਕਿੰਨਰ ਕੰਨੂ ਚੌਗਲੇ ਨੂੰ ਵਧਾਈ ਵਿਚ ਰੁਪਏ ਅਤੇ ਤੋਹਫ਼ੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਕਿੰਨਰ ਕੰਨੂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਸ ਮਾਮਲੇÇ ਵਚ ਦੋਸ਼ੀ ਕੰਨੂ ਦੇ ਸਾਥੀ ਸੋਨੂੰ ਦੇ ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਸੀ ਪਰ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ।

ਇਕ ਮੀਡੀਆ ਰਿਪੋਰਟ ਮੁਤਾਬਕ ਜੁਲਾਈ 2021 ਵਿਚ ਸਾਊਥ ਮੁੰਬਈ ਦੇ ਕਫ ਪਰੇਡ ਇਲਾਕੇ ਵਿਚ ਇਕ ਬੱਚੇ ਦੀ ਲਾਸ਼ ਨਾਲ਼ੇ ਵਿਚ ਪਈ ਮਿਲੀ ਸੀ। ਘਟਨਾ ਨੂੰ ਲੈ ਕੇ ਪੀੜਤ ਪਿਤਾ ਨੇ ਦੱਸਿਆ ਸੀ ਕਿ ਕੰਨੂ 8 ਜੁਲਾਈ ਦੀ ਸ਼ਾਮ ਉਸ ਦੇ ਘਰ ਵਧਾਈ ਦੇਣ ਲਈ ਆਈ ਸੀ। ਇਸ ਦੌਰਾਨ ਉਸ ਨੇ ਪਰਿਵਾਰ ਕੋਲੋਂ 1100 ਰੁਪਏ, ਇਕ ਸਾੜ੍ਹੀ ਅਤੇ ਨਾਰੀਅਲ ਦੀ ਮੰਗ ਕੀਤੀ ਸੀ ਪਰ ਲਾਕਡਾਊਨ ਦੇ ਬਾਅਦ ਤੋਂ ਸਚਿਨ ਚਿਟੋਲੇ ਦੇ ਕੋਲ ਕੋਈ ਕੰਮ ਨਹੀਂ ਸੀ, ਜਿਸ ਕਰਕੇ ਉਹ ਇੰਨੇ ਪੈਸੇ ਦੇਣ ਤੋਂ ਅਸਮਰੱਥ ਸੀ। ਉਸ ਨੇ ਆਖਿਆ ਕਿ ਉਹ ਸਿਰਫ਼ ਸਾੜ੍ਹੀ ਅਤੇ ਨਾਰੀਅਲ ਹੀ ਦੇ ਸਕਦਾ ਏ ਪਰ ਕਿੰਨਰ ਕੰਨੂ ਰੁਪਏ ਲੈਣ ’ਤੇ ਅੜੀ ਹੋਈ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਕਾਫ਼ੀ ਬਹਿਸਬਾਜ਼ੀ ਹੋ ਗਈ ਅਤੇ ਸਚਿਨ ਨੇ ਕਿੰਨਰਾਂ ਨੂੰ ਆਪਣੇ ਘਰ ਤੋਂ ਬਾਹਰ ਕੱਢ ਦਿੱਤਾ।

ਕਿੰਨਰ ਕੰਨੂ ਨੇ ਇਹ ਸਾਰੀ ਘਟਨਾ ਆਪਣੇ ਦੋਸਤ ਸੋਨੂੰ ਨੂੰ ਦੱਸੀ, ਜਿਸ ਤੋਂ ਬਾਅਦ ਦੋਵਾਂ ਨੇ ਬਦਲਾ ਲੈਣ ਦੀ ਠਾਣ ਲਈ। ਰਾਤ ਦੇ ਕਰੀਬ ਦੋ ਵਜੇ ਸਚਿਨਦੇ ਘਰ ਪਹੁੰਚੇ, ਜਿੱਥੇ ਦਰਵਾਜ਼ਾ ਖੁੱਲ੍ਹਾ ਹੋਇਆ ਸੀ। ਉਨ੍ਹਾਂ ਨੇ ਬੱਚੇ ਨੂੰ ਅਗਵਾ ਕਰ ਲਿਆ ਅਤੇ ਕਫ ਪਰੇਡ ਇਲਾਕੇ ਵਿਚ ਲੈ ਗਏ, ਜਿੱਥੇ ਇਕ ਨਾਲੇ ਵਿਚ ਉਨ੍ਹਾਂ ਨੇ ਜਵਾਕ ਨੂੰ ਸੁੱਟ ਦਿੱਤਾ

ਅਗਲੀ ਸਵੇਰੇ ਪਰਿਵਾਰਕ ਮੈਂਬਰਾਂ ਨੇ ਬੱਚਾ ਗ਼ਾਇਬ ਹੋਣ ਦੀ ਰਿਪੋਰਟ ਦਰਜ ਕਰਵਾਈ ਅਤੇ ਪੁਲਿਸ ਨੇ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ। ਇਸ ਦੌਰਾਨ ਪਰਿਵਾਰ ਨੇ ਕਿੰਨਰ ਨਾਲ ਹੋਈ ਬਹਿਸ ਬਾਰੇ ਵੀ ਦੱਸਿਆ, ਜਿਸ ਬਾਰੇ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਸਾਰਾ ਸੱਚ ਪੁਲਿਸ ਦੇ ਸਾਹਮਣੇ ਆ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਕਿੰਨਰ ਕੰਨੂ ਅਤੇ ਉਸ ਦੇ ਸਾਥੀ ਸੋਨੂੰ ਨੂੰ ਹਿਰਾਸਤ ਵਿਚ ਲਿਆ।

ਇਕ ਮੀਡੀਆ ਰਿਪੋਰਟ ਮੁਤਾਬਕ ਸੁਣਵਾਈ ਦੌਰਾਨ ਸੋਨੂੰ ਕਾਲੇ ਦੇ ਵਕੀਲ ਨੇ ਅਦਾਲਤ ਵਿਚ ਉਸ ਦੀ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਐ, ਜਦਕਿ ਕੰਨੂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਏ, ਜਿਸ ਨੂੰ ਅਗਲੀ ਪੇਸ਼ੀ ਦੌਰਾਨ 23 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ। ਪੀੜਤ ਪੱਖ ਦੇ ਵਕੀਲ ਵੱਲੋਂ ਕਿੰਨਰ ਕੰਨੂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਸੁਣਾਏ ਜਾਣ ਦੀ ਅਪੀਲ ਕੀਤੀ ਗਈ ਐ।

Related post

ਅਮਰੀਕਾ ਵਿਚ ਭਾਰਤੀ ਵਿਦਿਆਰਥੀ ਅਗਵਾ

ਅਮਰੀਕਾ ਵਿਚ ਭਾਰਤੀ ਵਿਦਿਆਰਥੀ ਅਗਵਾ

ਉਹਾਇਓ, 20 ਮਾਰਚ, ਨਿਰਮਲ : ਅਮਰੀਕਾ ਵਿਚ ਭਾਰਤੀ ਵਿਦਿਆਰਥੀ ਨੂੰ ਅਗਵਾ ਕਰ ਲਿਆ ਗਿਆ ਹੈ। ਅਗਵਾਕਾਰਾਂ ਨੇ ਹੈਦਰਾਬਾਦ ਵਿਚ ਪਿਤਾ ਕੋਲੋਂ…
ਦਿਨ-ਦਿਹਾੜੇ ਸਕੂਲੀ ਵਿਦਿਆਰਥਣ ਸਕਾਰਪੀਓ ’ਚ ਕਿਡਨੈਪ

ਦਿਨ-ਦਿਹਾੜੇ ਸਕੂਲੀ ਵਿਦਿਆਰਥਣ ਸਕਾਰਪੀਓ ’ਚ ਕਿਡਨੈਪ

ਯਮੁਨਾਨਗਰ, (ਲੋਕੇਸ਼ ਕੁਮਾਰ) : ਯਮੁਨਾਨਗਰ ’ਚ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਕੁਝ ਬਦਮਾਸ਼ਾਂ ਨੇ ਦਿਨ-ਦਿਹਾੜੇ ਇੱਕ ਸਕੂਲੀ ਵਿਦਿਆਰਥਣ ਨੂੰ ਅਗਵਾ…
ਮਿਸੀਸਾਗਾ ਦੇ ਸ਼ਖਸ ਨੂੰ ਅਗਵਾ ਕਰਨ ਦੇ ਮਾਮਲੇ ਵਿਚ 2 ਗ੍ਰਿਫ਼ਤਾਰ

ਮਿਸੀਸਾਗਾ ਦੇ ਸ਼ਖਸ ਨੂੰ ਅਗਵਾ ਕਰਨ ਦੇ ਮਾਮਲੇ ਵਿਚ…

ਮਿਸੀਸਾਗਾ, 22 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਮਿਸੀਸਾਗਾ ਵਿਖੇ ਇਕ ਸ਼ਖਸ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਬਰੈਂਟਫੋਰਡ ਦੇ ਦੋ ਜਣਿਆਂ ਵਿਰੁੱਧ…