ਪੁਲਿਸ ਨੇ ਫੜੀ 3 ਹਜ਼ਾਰ ਕਰੋੜ ਦੀ ਮਿਆਊਂ-ਮਿਆਊਂ

ਪੁਲਿਸ ਨੇ ਫੜੀ 3 ਹਜ਼ਾਰ ਕਰੋੜ ਦੀ ਮਿਆਊਂ-ਮਿਆਊਂ

ਮੁੰਬਈ, 21 ਫਰਵਰੀ : ਪੁਲਿਸ ਨੂੰ ਇਕ ਵੱਡੇ ਅਪਰੇਸ਼ਨ ਤਹਿਤ ਕੀਤੀ ਗਈ ਛਾਪੇਮਾਰੀ ਦੌਰਾਨ 1700 ਕਿਲੋ ਮਿਆਊਂ-ਮਿਆਊਂ ਬਰਾਮਦ ਹੋਈ, ਜਿਸ ਦੀ ਕੀਮਤ 3 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਜਾ ਰਹੀ ਐ। ਮਿਆਊਂ ਮਿਆਊਂ ਬਾਰੇ ਸੁਣ ਕੇ ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਅਸੀਂ ਬਿੱਲੀ ਜਾਂ ਬਿੱਲੀ ਦੀ ਆਵਾਜ਼ ਬਾਰੇ ਗੱਲ ਕਰ ਰਹੇ ਆਂ ਤਾਂ ਤੁਸੀਂ ਬਿਲਕੁਲ ਗ਼ਲਤ ਹੋ,, ਕਿਉਂਕਿ ਅਸੀਂ ਜਿਸ ਮਿਆਊਂ ਮਿਆਊਂ ਦੀ ਗੱਲ ਕਰ ਰਹੇ ਆਂ, ਉਹ ਇਕ ਪਾਬੰਦੀਸ਼ੁਦਾ ਖ਼ਤਰਨਾਕ ਡਰੱਗ ਐ, ਜੋ ਭਾਰਤ ਦੇ ਕਈ ਸ਼ਹਿਰਾਂ ਵਿਚ ਫੈਲਦੀ ਜਾ ਰਹੀ ਐ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕੀ ਐ ਮਿਆਊਂ ਮਿਆਊਂ ਡਰੱਗ ਅਤੇ ਕਿਉਂ ਪਿਆ ਇਸ ਦਾ ਇਹ ਨਾਮ

ਪੂਣੇ ਅਤੇ ਨਵੀਂ ਦਿੱਲੀ ਵਿਚ ਚਲਾਏ ਗਏ ਇਕ ਵੱਡੇ ਅਪਰੇਸ਼ਨ ਦੌਰਾਨ ਪੁਲਿਸ ਨੂੰ ਇਕ ਖ਼ਤਰਨਾਕ ਡਰੱਗ ਬਰਾਮਦ ਹੋਈ ਐ, ਜਿਸ ਨੂੰ ਮਿਆਊਂ ਮਿਆਊਂ ਕਿਹਾ ਜਾਂਦਾ ਏ। ਇਹ ਕਾਫ਼ੀ ਮਹਿੰਗੀ ਅਤੇ ਖ਼ਤਰਨਾਕ ਡਰੱਗ ਐ। ਦਰਅਸਲ ਮਿਆਊਂ ਮਿਆਊਂ ਇਸ ਦਾ ਪ੍ਰਚਲਿਤ ਨਾਮ ਐ ਜੋ ਸਮਗਲਰਾਂ ਵੱਲੋਂ ਕੋਡ ਨੇਮ ਦੇ ਤੌਰ ’ਤੇ ਵਰਦਿਆ ਜਾਂਦੈ,, ਇਸ ਦਾ ਅਸਲੀ ਨਾਮ ਮੈਫੇਡ੍ਰੋਨ ਐ, ਜਦਕਿ ਇਸ ਨੂੰ ਡ੍ਰੋਨ, ਐਮ ਕੈਟ, ਵਾਈਟ ਮੈਜ਼ਿਕ ਅਤੇ ਬਬਲ ਵਰਗੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਏ।

ਨਸ਼ੇ ਦੇ ਮਾਮਲੇ ਵਿਚ ਇਹ ਡਰੱਗ ਕੋਕੀਨ ਅਤੇ ਹੈਰੋਇਨ ਦੇ ਬਰਾਬਰ ਮੰਨੀ ਜਾਂਦੀ ਐ। ਭਾਰਤ ਅਤੇ ਚੀਨ ਵਿਚ ਇਸ ਨੂੰ ਪੌਦਿਆਂ ਦੇ ਲਈ ਸਿੰਥੈਟਿਕ ਖਾਦ ਦੇ ਰੂਪ ਵਿਚ ਬਣਾਇਆ ਜਾਂਦਾ ਏ ਪਰ ਵੱਡੇ ਪੱਧਰ ’ਤੇ ਇਸ ਦੀ ਵਰਤੋਂ ਨਸ਼ੇ ਦੇ ਤੌਰ ’ਤੇ ਕੀਤੀ ਜਾਣ ਲੱਗ ਪਈ ਐ।

ਸਾਲ 2010 ਦੀ ਸ਼ੁਰੂਆਤ ਤੱਕ ਮਿਆਊਂ ਮਿਆਊਂ ਨੂੰ ਭਾਰਤ ਵਿਚ ਐਨਡੀਪੀਐਸ ਐਕਟ ਦੇ ਤਹਿਤ ਪਾਬੰਦੀਸ਼ੁਦਾ ਪਦਾਰਥਾਂ ਦੀ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ ਪਰ ਜਦੋਂ ਇਸ ਦੀ ਗ਼ਲਤ ਵਰਤੋਂ ਹੋਣੀ ਸ਼ੁਰੂ ਹੋ ਗਈ ਅਤੇ ਵੱਡੇ ਵੱਡੇ ਸ਼ਹਿਰਾਂ ਵਿਚ ਇਸ ਨੂੰ ਨਸ਼ੀਲੇ ਪਦਾਰਥ ਵਜੋਂ ਵਰਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ ਤਾਂ ਮਾਰਚ 2015 ਵਿਚ ਮਹਾਰਾਸ਼ਟਰ ਸਰਕਾਰ ਦੀ ਸਿਫ਼ਾਰਸ਼ ’ਤੇ ਕੇਂਦਰ ਸਰਕਾਰ ਨੇ ਇਸ ਨੂੰ ਪਾਬੰਦੀਸ਼ੁਦਾ ਡਰੱਗ ਦੀ ਸੂਚੀ ਵਿਚ ਸ਼ਾਮਲ ਕਰ ਦਿੱਤਾ

ਪਹਿਲਾਂ ਪਹਿਲਾ ਮੁੰਬਈ ਵਿਚ ਹੀ ਇਸ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਅਤੇ ਫਿਰ ਕੁੱਝ ਸਮੇਂ ਬਾਅਦ ਇਸ ਨੇ ਦਿੱਲੀ ਵਿਚ ਵੀ ਆਪਣੇ ਪੈਰ ਪਸਾਰ ਲਏ। ਇਕ ਰਿਪੋਰਟ ਮੁਤਾਬਕ ਮਿਆਊਂ ਮਿਆਊਂ ਭਾਰਤ ਤੋਂ ਇਲਾਵਾ ਦੁਨੀਆ ਦੇ 53 ਹੋਰ ਦੇਸ਼ਾਂ ਵਿਚ ਵੀ ਬੈਨ ਕੀਤੀ ਹੋਈ ਐ। ਸਭ ਤੋਂ ਪਹਿਲਾਂ 2008 ਵਿਚ ਇਸ ਨੂੰ ਇਜ਼ਰਾਈਲ ਨੇ ਬੈਨ ਕੀਤਾ ਸੀ, ਉਸ ਤੋਂ ਬਾਅਠਦ 2010 ਵਿਚ ਬ੍ਰਿਟੇਨ ਅਤੇ 2011 ਵਿਚ ਅਮਰੀਕਾ ਨੇ ਵੀ ਇਸ ’ਤੇ ਪਾਬੰਦੀ ਲਗਾ ਦਿੱਤੀ ਸੀ।

ਯੂਰਪੀ ਜੈਵ ਸੂਚਨਾ ਵਿਗਿਆਨ ਸੰਸਥਾ ਦੀ ਵੈਬਸਾਈਟ ’ਤੇ ਮੌਜੂਦ ਸੂਚਨਾ ਦੇ ਅਨੁਸਾਰ ਮੈਫੇਡ੍ਰੋਨ ਨੂੰ ਪਹਿਲੀ ਵਾਰ 1929 ਵਿਚ ਬਣਾਇਆ ਗਿਆ ਸੀ। ਸਾਲ 1999 ਤੋਂ 2000 ਤੱਕ ਇਸ ਦੀ ਬਹੁਤੀ ਚਰਚਾ ਨਹੀਂ ਹੋਈ, ਉਸ ਸਮੇਂ ਤੱਕ ਕਈ ਦੇਸ਼ਾਂ ਵਿਚ ਇਸ ਦਾ ਉਤਪਾਦਨ ਕਾਨੂੰਨੀ ਸੀ ਪਰ ਸਾਲ 2000 ਦੇ ਆਖ਼ਰ ਵਿਚ ਪਤਾ ਚੱਲਿਆ ਕਿ ਇਸ ਨੂੰ ਇੰਟਰਨੈੱਟ ਦੇ ਜ਼ਰੀਏ ਵੇਚਿਆ ਜਾ ਰਿਹਾ ਏ। ਸਾਲ 2008 ਤੱਕ ਮੈਫੇਡ੍ਰੋਨ ਏਜੰਸੀਆਂ ਦੀ ਨਜ਼ਰ ਵਿਚ ਆ ਗਿਆ ਸੀ। ਸਾਲ 2010 ਤੱਕ ਯੂਰਪ ਦੇ ਜ਼ਿਆਦਾਤਰ ਹਿੱਸਿਆਂ ਤੋਂ ਇਸ ਦੀ ਵਰਤੋਂ ਅਤੇ ਵਪਾਰ ਦੀਆਂ ਖ਼ਬਰਾਂ ਆਉਣ ਲੱਗ ਪਈਆਂ। ਦਸੰਬਰ 2010 ਵਿਚ ਯੂਰਪੀ ਯੂਨੀਅਨ ਨੇ ਇਸ ਨੂੰ ਬੈਨ ਕਰ ਦਿੱਤਾ, ਇਸ ਤੋਂ ਬਾਅਦ ਹੋਰਨਾਂ ਦੇਸ਼ਾਂ ਵਿਚ ਵੀ ਇਸ ਨੂੰ ਬੈਨ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਮੈਫੇਡ੍ਰੋਨ ਕੈਪਸੂਲ, ਟੈਬਲੇਟ ਜਾਂ ਚਿੱਟਾ ਪਾਊਡਰ ਦੇ ਰੂਪ ਵਿਚ ਹੋ ਸਕਦਾ ਏ, ਜਿਸ ਨੂੰ ਕੁੱਝ ਨਸ਼ਾ ਕਰਨ ਵਾਲੇ ਸਿੱਧਾ ਖਾ ਜਾਂਦੇ ਨੇ, ਕੁੱਝ ਸੁੰਘ ਲੈਂਦੇ ਨੇ, ਕੁੱਝ ਇੰਜੈਕਸ਼ਨ ਲਗਾਉਂਦੇ ਨੇ ਅਤੇ ਕੁੱਝ ਇਸ ਦਾ ਧੂੰਆਂ ਖਿੱਚਦੇ ਨੇ। ਇਹ ਡਰੱਗ ਇੰਨਾ ਜ਼ਿਆਦਾ ਖ਼ਤਰਨਾਕ ਐ ਕਿ ਜੋ ਕੋਈ ਇਸ ਨੂੰ ਇਕ ਵਾਰ ਵਰਤ ਲੈਂਦਾ ਏ, ਅਗਲੀ ਵਾਰ ਸਰੀਰ ਦੁੱਗਣੀ ਡੋਜ਼ ਮੰਗਦਾ ਏ।

ਡੋਜ਼ ਵਧਣ ਨਾਲ ਹੌਲੀ ਹੌਲੀ ਵਿਅਕਤੀ ਡਿਪ੍ਰੈਸ਼ਨ ਵਿਚ ਚਲਾ ਜਾਂਦਾ ਏ। ਕਈ ਵਾਰ ਇਸ ਨੂੰ ਸੁੰਘਣ ਵਾਲੇ ਲੋਕਾਂ ਦੇ ਨੱਕ ਵਿਚੋਂ ਖ਼ੂਨ ਵੀ ਵਗਣ ਲੱਗ ਜਾਂਦਾ ਏ। ਸਾਲ 2008 ਵਿਚ ਸਟਾਕਹੋਮ ਵਿਚ ਇਕ 18 ਸਾਲਾ ਕੁੜੀ ਦੀ ਮੈਫੇਡ੍ਰੋਨ ਕਾਰਨ ਮੌਤ ਹੋਗਈ ਸੀ, ਜਿਸ ਦਾ ਚਿਹਰਾ ਨੀਲਾ ਹੋ ਗਿਆ ਸੀ। ਪੋਸਟਮਾਰਟਮ ਵਿਚ ਪਤਾ ਚੱਲਿਆ ਸੀ ਕਿ ਉਸ ਦਿਮਾਗ਼ ਵਿਚ ਮੈਫੇਡ੍ਰੋਨ ਦੇ ਸੇਵਨ ਕਾਰਨ ਸੋਜ ਆ ਗਈ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।


ਦੱਸ ਦਈਏ ਕਿ ਮੌਜੂਦਾ ਸਮੇਂ ਦੇ ਇਨ੍ਹਾਂ ਖ਼ਤਰਨਾਕ ਨਸ਼ਿਆਂ ਨੇ ਦੁਨੀਆ ਭਰ ਦੀ ਜਵਾਨੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਏ। ਸੋ ਨਸ਼ਾ ਕੋਈ ਵੀ ਹੋਵੇ, ਮਾੜਾ ਹੀ ਹੁੰਦਾ ਏ। ਇਸ ਲਈ ਸਾਨੂੰ ਨਸ਼ਿਆਂ ਤੋਂ ਹਮੇਸ਼ਾਂ ਦੂਰ ਰਹਿਣ ਚਾਹੀਦਾ ਏ।

Related post

ਨਾਜਾਇਜ਼ ਸ਼ਰਾਬ ਕੱਢਣ ਵਾਲਿਆਂ ’ਤੇ ਪੁਲਿਸ ਦਾ ਛਾਪਾ

ਨਾਜਾਇਜ਼ ਸ਼ਰਾਬ ਕੱਢਣ ਵਾਲਿਆਂ ’ਤੇ ਪੁਲਿਸ ਦਾ ਛਾਪਾ

ਲੁਧਿਆਣਾ, 28 ਮਾਰਚ, ਨਿਰਮਲ : ਪੰਜਾਬ ਵਿਚ ਨਾਜਾਇਜ਼ ਸ਼ਰਾਬ ਤਸਕਰਾਂ ਅਤੇ ਨਾਜਾਇਜ਼ ਭੱਠੀਆਂ ਲਗਾ ਕੇ ਸ਼ਰਾਬ ਕੱਢਣ ਵਾਲਿਆਂ ਦੇ ਖ਼ਿਲਾਫ਼ ਪੁਲਿਸ…
ਪ੍ਰਧਾਨ ਮੰਤਰੀ ਮੋਦੀ ਵਲੋਂ ਸਭ ਤੋਂ ਲੰਮੀ ਸੁਰੰਗ ਦਾ ਉਦਘਾਟਨ

ਪ੍ਰਧਾਨ ਮੰਤਰੀ ਮੋਦੀ ਵਲੋਂ ਸਭ ਤੋਂ ਲੰਮੀ ਸੁਰੰਗ ਦਾ…

ਅਰੁਣਾਚਲ, 9 ਮਾਰਚ, ਨਿਰਮਲ : ਪ੍ਰਧਾਨ ਮੰਤਰੀ ਮੋਦੀ ਨੇ ਅਰੁਣਾਚਲ ਵਿਚ ਦੋ ਲੇਨ ਵਾਲੀ ਸਭ ਤੋਂ ਲੰਮੀ ਸੁਰੰਗ ਦਾ ਉਦਘਾਟਨ ਕੀਤਾ…
ਅਮਿਤ ਸ਼ਾਹ ਦੀ ਕਾਰ ਦੀਆਂ ਤਸਵੀਰਾਂ ਹੋਈਆਂ ਵਾਇਰਲ

ਅਮਿਤ ਸ਼ਾਹ ਦੀ ਕਾਰ ਦੀਆਂ ਤਸਵੀਰਾਂ ਹੋਈਆਂ ਵਾਇਰਲ

ਨਵੀਂ ਦਿੱਲੀ, 1 ਮਾਰਚ : ਸੋਸ਼ਲ ਮੀਡੀਆ ’ਤੇ ਅਕਸਰ ਹੀ ਕੁੱਝ ਨਾ ਕੁੱਝ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਨੇ, ਕਦੇ ਫਿਲਮੀ ਅਦਾਕਾਰਾਂ…