Begin typing your search above and press return to search.

ਪ੍ਰਧਾਨ ਮੰਤਰੀ ਮੋਦੀ ਵਲੋਂ ਸਭ ਤੋਂ ਲੰਮੀ ਸੁਰੰਗ ਦਾ ਉਦਘਾਟਨ

ਅਰੁਣਾਚਲ, 9 ਮਾਰਚ, ਨਿਰਮਲ : ਪ੍ਰਧਾਨ ਮੰਤਰੀ ਮੋਦੀ ਨੇ ਅਰੁਣਾਚਲ ਵਿਚ ਦੋ ਲੇਨ ਵਾਲੀ ਸਭ ਤੋਂ ਲੰਮੀ ਸੁਰੰਗ ਦਾ ਉਦਘਾਟਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਰੁਣਾਚਲ ਪ੍ਰਦੇਸ਼ ਪਹੁੰਚੇ। ਈਟਾਨਗਰ ਵਿਚ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਤੋਹਫਾ ਦੇ ਕੇ ਸਵਾਗਤ ਕੀਤਾ। ਪੀਐਮ ਮੋਦੀ ਨੇ ਇੱਥੇ ਸੇਲਾ ਸੁਰੰਗ […]

ਪ੍ਰਧਾਨ ਮੰਤਰੀ ਮੋਦੀ ਵਲੋਂ ਸਭ ਤੋਂ ਲੰਮੀ ਸੁਰੰਗ ਦਾ ਉਦਘਾਟਨ

Editor EditorBy : Editor Editor

  |  9 March 2024 1:52 AM GMT

  • whatsapp
  • Telegram


ਅਰੁਣਾਚਲ, 9 ਮਾਰਚ, ਨਿਰਮਲ : ਪ੍ਰਧਾਨ ਮੰਤਰੀ ਮੋਦੀ ਨੇ ਅਰੁਣਾਚਲ ਵਿਚ ਦੋ ਲੇਨ ਵਾਲੀ ਸਭ ਤੋਂ ਲੰਮੀ ਸੁਰੰਗ ਦਾ ਉਦਘਾਟਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਰੁਣਾਚਲ ਪ੍ਰਦੇਸ਼ ਪਹੁੰਚੇ। ਈਟਾਨਗਰ ਵਿਚ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਤੋਹਫਾ ਦੇ ਕੇ ਸਵਾਗਤ ਕੀਤਾ।

ਪੀਐਮ ਮੋਦੀ ਨੇ ਇੱਥੇ ਸੇਲਾ ਸੁਰੰਗ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਉੱਤਰ ਪੂਰਬ ਵਿੱਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਪੀਐਮ ਮੋਦੀ ਦਾ ਸਵਾਗਤ ਕਰਦੇ ਹੋਏ ਅਰੁਣਾਚਲ ਦੇ ਸੀਐਮ ਪੇਮਾ ਖਾਂਡੂ ਨੇ ਕਿਹਾ, ਅਰੁਣਾਚਲ ਦੇ ਲੋਕਾਂ ਦੀ ਤਰਫੋਂ, ਮੈਂ ਪ੍ਰਧਾਨ ਮੰਤਰੀ ਮੋਦੀ ਦਾ ਈਟਾਨਗਰ ਆਉਣ ਅਤੇ ਇੱਥੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਲਈ ਧੰਨਵਾਦ ਕਰਦਾ ਹਾਂ। ਸੇਲਾ ਟਨਲ 13,500 ਫੁੱਟ ਤੋਂ ਵੱਧ ਦੀ ਉਚਾਈ ਤੇ ਦੁਨੀਆ ਦੀ ਸਭ ਤੋਂ ਵੱਡੀ ਦੋ ਲੇਨ ਵਾਲੀ ਸੁਰੰਗ ਹੈ।
ਚੀਨ ਸਰਹੱਦ ਨਾਲ ਲੱਗਦੀ ਇਸ ਸੁਰੰਗ ਦੀ ਲੰਬਾਈ ਡੇਢ ਕਿਲੋਮੀਟਰ ਹੈ। ਪੀਐਮ ਨੇ ਇਸ ਤੋਂ ਇਲਾਵਾ 55 ਹਜ਼ਾਰ ਤੋਂ ਜ਼ਿਆਦਾ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।
ਸੁਰੰਗ ਦੇ ਬਣਨ ਨਾਲ ਆਮ ਲੋਕਾਂ ਤੋਂ ਇਲਾਵਾ ਫੌਜ ਨੂੰ ਵੀ ਇਸ ਦਾ ਫਾਇਦਾ ਹੋਵੇਗਾ। ਸੁਰੰਗ ਚੀਨ ਬਾਰਡਰ ਨਾਲ ਲੱਗਦੇ ਤਵਾਂਗ ਨੂੰ ਹਰ ਮੌਸਮ ਵਿਚ ਰੋਡ ਕਨੈਕਟੀਵਿਟੀ ਦੇਵੇਗੀ। ਬਾਰਸ਼, ਬਰਫ਼ਬਾਰੀ ਦੌਰਾਨ ਇਹ ਇਲਾਕਾ ਦੇਸ਼ ਦੇ ਬਾਕੀ ਹਿੱਸਿਆਂ ਤੋਂ ਮਹੀਨਾ ਮਹੀਨਾ ਕੱਟਿਆ ਰਹਿੰਦਾ ਸੀ। ਐਲਏਸੀ ਦੇ ਕਰੀਬ ਹੋਣ ਕਾਰਨ ਇਹ ਸੁਰੰਗ ਫੌਜ ਦੀ ਮੂਵਮੈਂਟ ਨੂੰ ਖਰਾਬ ਮੌਸਮ ਵਿਚ ਹੋਰ ਬਿਹਤਰ ਬਣਾਵੇਗਾ।

ਗਾਜ਼ਾ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਰਾਹਤ ਸਮੱਗਰੀ ਦੀ ਡਿਲੀਵਰੀ ਦੌਰਾਨ 5 ਲੋਕਾਂ ਦੀ ਮੌਤ ਹੋ ਗਈ।
ਜੀ ਹਾਂ, ਦੱਸਦੇ ਚਲੀਏ ਕਿ ਗਾਜ਼ਾ ’ਚ ਰਾਹਤ ਸਮੱਗਰੀ ਪਹੁੰਚਾਉਣ ਦੌਰਾਨ ਹੋਏ ਹਾਦਸੇ ’ਚ 5 ਲੋਕਾਂ ਦੀ ਮੌਤ ਹੋ ਗਈ। ਗਾਜ਼ਾ ਪੱਟੀ ’ਤੇ ਜਹਾਜ਼ਾਂ ਤੋਂ ਰਾਹਤ ਸਮੱਗਰੀ ਦੇ ਬਕਸੇ ਸੁੱਟੇ ਗਏ, ਪਰ ਕਈ ਬਕਸਿਆਂ ਦੇ ਪੈਰਾਸ਼ੂਟ ਨਹੀਂ ਖੁੱਲ੍ਹੇ। ਇਹ ਤੇਜ਼ ਰਫਤਾਰ ਨਾਲ ਲੋਕਾਂ ’ਤੇ ਡਿੱਗ ਪਏ। ਇਸ ਦੌਰਾਨ 10 ਲੋਕ ਜ਼ਖਮੀ ਵੀ ਹੋਏ ਹਨ।

ਇਹ ਘਟਨਾ 8 ਮਾਰਚ ਨੂੰ ਅਲ-ਸ਼ਾਤੀ ਸ਼ਰਨਾਰਥੀ ਕੈਂਪ ਨੇੜੇ ਵਾਪਰੀ। ਰਾਹਤ ਸਮੱਗਰੀ ਇਕੱਠੀ ਕਰਨ ਲਈ ਇੱਥੇ ਹਜ਼ਾਰਾਂ ਲੋਕ ਮੌਜੂਦ ਸਨ।

7 ਅਕਤੂਬਰ ਤੋਂ ਸ਼ੁਰੂ ਹੋਈ ਇਜ਼ਰਾਈਲ-ਹਮਾਸ ਜੰਗ ਦੇ ਦੌਰਾਨ ਗਾਜ਼ਾ ਵਿੱਚ ਲੱਖਾਂ ਫਲਸਤੀਨੀਆਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 30 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਹਵਾਈ ਜਹਾਜ਼ਾਂ ਰਾਹੀਂ ਫਲਸਤੀਨੀਆਂ ਤੱਕ ਰਾਹਤ ਸਮੱਗਰੀ ਪਹੁੰਚਾ ਰਹੇ ਹਨ।

ਭੀੜ ’ਚ ਮੌਜੂਦ ਮੁਹੰਮਦ ਅਲ-ਘੌਲ ਨੇ ਕਿਹਾ, ਅਸੀਂ ਰਾਹਤ ਸਮੱਗਰੀ ਪਹੁੰਚਾਉਣ ਲਈ ਬਣਾਏ ਗਏ ਪੁਆਇੰਟ ’ਤੇ ਖੜ੍ਹੇ ਸੀ। ਮੇਰੇ ਭਰਾ ਨੇ ਜਹਾਜ਼ ਤੋਂ ਡੱਬੇ ਡਿੱਗਦੇ ਦੇਖੇ ਅਤੇ ਉਹ ਉਨ੍ਹਾਂ ਦੇ ਪਿੱਛੇ ਭੱਜਣ ਲੱਗਾ। ਉਹ ਸਿਰਫ ਆਟਾ ਲਿਆਉਣਾ ਚਾਹੁੰਦਾ ਸੀ। ਪਰ ਡੱਬੇ ਵਿੱਚ ਲੱਗਾ ਪੈਰਾਸ਼ੂਟ ਨਹੀਂ ਖੁੱਲ੍ਹਿਆ ਅਤੇ ਇਹ ਰਾਕੇਟ ਵਾਂਗ ਹੇਠਾਂ ਖੜ੍ਹੇ ਲੋਕਾਂ ’ਤੇ ਡਿੱਗ ਪਿਆ। 10 ਮਿੰਟ ਬਾਅਦ ਮੈਂ ਲੋਕਾਂ ਨੂੰ ਲਾਸ਼ਾਂ ਅਤੇ ਜ਼ਖਮੀਆਂ ਨੂੰ ਲੈ ਕੇ ਹਸਪਤਾਲ ਵੱਲ ਭੱਜਦੇ ਦੇਖਿਆ।

ਫਰਵਰੀ ਵਿੱਚ, ਜਾਰਡਨ ਨੇ ਫਲਸਤੀਨੀਆਂ ਦੀ ਮਦਦ ਲਈ ਹਵਾਈ ਮਾਰਗ ਚੁਣਿਆ। ਇਸ ਤੋਂ ਬਾਅਦ ਮਾਰਚ ਦੀ ਸ਼ੁਰੂਆਤ ’ਚ ਅਮਰੀਕਾ ਨੇ ਵੀ ਪਹਿਲੀ ਵਾਰ ਇਸੇ ਰਸਤੇ ਰਾਹੀਂ ਗਾਜ਼ਾ ਲਈ ਮਦਦ ਭੇਜੀ। ਦੋਵੇਂ ਦੇਸ਼ ਫਲਸਤੀਨੀਆਂ ਤੱਕ ਭੋਜਨ ਪਹੁੰਚਾਉਣ ਲਈ ਸਾਂਝੇ ਆਪਰੇਸ਼ਨ ਵੀ ਚਲਾ ਰਹੇ ਹਨ। ਨਿਊਯਾਰਕ ਟਾਈਮਜ਼ ਦੇ ਅਨੁਸਾਰ, 3 ਮਾਰਚ ਨੂੰ ਪਹਿਲੀ ਵਾਰ, ਅਮਰੀਕਾ ਨੇ 66 ਡੱਬਿਆਂ ਵਿੱਚ 38 ਹਜ਼ਾਰ ਖਾਣ ਲਈ ਤਿਆਰ ਭੋਜਨ ਸੁੱਟਿਆ।

ਹਾਲਾਂਕਿ ਸ਼ੁੱਕਰਵਾਰ ਨੂੰ ਹੋਏ ਹਾਦਸੇ ਤੋਂ ਬਾਅਦ ਜਾਰਡਨ ਨੇ ਕਿਹਾ ਕਿ ਜੋ ਪੈਰਾਸ਼ੂਟ ਨਹੀਂ ਖੁੱਲ੍ਹਿਆ, ਉਹ ਉਸ ਦੀ ਫੌਜ ਦਾ ਨਹੀਂ ਸੀ। ਜਾਰਡਨ ਨੇ ਕਿਹਾ- ਅਸੀਂ ਸ਼ੁੱਕਰਵਾਰ ਨੂੰ ਗਾਜ਼ਾ ਨੂੰ ਕੋਈ ਮਦਦ ਨਹੀਂ ਭੇਜੀ। ਏਅਰਡ੍ਰੌਪ ਦੌਰਾਨ ਤਕਨੀਕੀ ਖਰਾਬੀ ਜਿਸ ਕਾਰਨ ਮਦਦ ਲੈ ਕੇ ਜਾ ਰਹੇ ਪੈਰਾਸ਼ੂਟ ਨਹੀਂ ਖੁੱਲ੍ਹੇ ਅਤੇ ਜ਼ਮੀਨ ’ਤੇ ਡਿੱਗ ਗਏ, ਨੂੰ ਜਾਰਡਨ ਦੇ ਜਹਾਜ਼ ਨੇ ਨਹੀਂ ਡੇਗੇ ਸੀ।

Next Story
ਤਾਜ਼ਾ ਖਬਰਾਂ
Share it