ਕਿਸਾਨ ਅੰਦੋਲਨ ਦੇ ਆਗੂ ਪੰਧੇਰ-ਡੱਲੇਵਾਲ ਦੀ ਸਿਹਤ ਵਿਗੜੀ

ਕਿਸਾਨ ਅੰਦੋਲਨ ਦੇ ਆਗੂ ਪੰਧੇਰ-ਡੱਲੇਵਾਲ ਦੀ ਸਿਹਤ ਵਿਗੜੀ

ਅੰਬਾਲਾ/ਚੰਡੀਗੜ੍ਹ : ਪੰਜਾਬ ਦੇ ਕਿਸਾਨ ਸ਼ੰਭੂ ਅਤੇ ਖਨੌਰੀ ਸਰਹੱਦ ਤੋਂ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਦੋਵਾਂ ਥਾਵਾਂ ‘ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪਾਂ ਹੋ ਰਹੀਆਂ ਹਨ। ਪੁਲਿਸ ਰਬੜ ਦੀਆਂ ਗੋਲੀਆਂ ਅਤੇ ਅੱਥਰੂ ਗੈਸ ਦੇ ਗੋਲੇ ਚਲਾ ਕੇ ਕਿਸਾਨਾਂ ਨੂੰ ਰੋਕ ਰਹੀ ਹੈ।ਇੱਥੇ ਖਨੌਰੀ ਸਰਹੱਦ ‘ਤੇ ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ ਹੈ। ਕਿਸਾਨ ਬਠਿੰਡਾ, ਪੰਜਾਬ ਦਾ ਵਸਨੀਕ ਸੀ। ਉਸ ਤੋਂ ਇਲਾਵਾ 12 ਹੋਰ ਕਿਸਾਨ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਟੋਹਾਣਾ ਬਾਰਡਰ ‘ਤੇ ਤਾਇਨਾਤ ਐਸਆਈ ਵਿਜੇ ਕੁਮਾਰ ਦੀ ਤਬੀਅਤ ਅਚਾਨਕ ਵਿਗੜ ਗਈ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

KMM ਕੋਆਰਡੀਨੇਟਰ ਸਰਵਨ ਪੰਧੇਰ ਨੂੰ ਅੱਥਰੂ ਗੈਸ ਦਾ ਸਾਹਮਣਾ ਕਰਨਾ ਪਿਆ ਅਤੇ ਪ੍ਰਦਰਸ਼ਨ ਵਾਲੀ ਥਾਂ ਤੋਂ ਬਾਹਰ ਕੱਢਿਆ ਗਿਆ। ਲਹਿਰ ਦੇ ਇੱਕ ਹੋਰ ਵੱਡੇ ਆਗੂ ਜਗਜੀਤ ਡੱਲੇਵਾਲ ਨੂੰ ਵੀ ਅੱਥਰੂ ਗੈਸ ਕਾਰਨ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਉਨ੍ਹਾਂ ਨੂੰ ਵੀ ਬਾਹਰ ਕੱਢ ਲਿਆ ਗਿਆ ਹੈ।ਇਸ ਦੌਰਾਨ ਕੇਂਦਰੀ ਖੇਤੀ ਮੰਤਰੀ ਅਰਜੁਨ ਮੁੰਡਾ ਨੇ ਕਿਸਾਨਾਂ ਨੂੰ ਮੁੜ ਗੱਲਬਾਤ ਲਈ ਸੱਦਾ ਦਿੱਤਾ। ਸ਼ੰਭੂ ਬਾਰਡਰ ‘ਤੇ ਹੋਈ ਮੀਟਿੰਗ ‘ਚ ਕਿਸਾਨ ਕੇਂਦਰ ਦੇ ਪ੍ਰਸਤਾਵ ‘ਤੇ ਵਿਚਾਰ ਕਰ ਰਹੇ ਹਨ। ਕੁਝ ਸਮੇਂ ਬਾਅਦ ਕਿਸਾਨ ਪ੍ਰੈਸ ਕਾਨਫਰੰਸ ਕਰਕੇ ਫੈਸਲੇ ਬਾਰੇ ਜਾਣਕਾਰੀ ਦੇਣਗੇ।ਪਿਛਲੀਆਂ ਚਾਰ ਮੀਟਿੰਗਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ। ਕਿਸਾਨ ਅੰਦੋਲਨ ਦਾ ਅੱਜ 9ਵਾਂ ਦਿਨ ਹੈ। ਇਸ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਤਿੰਨ ਪੁਲਿਸ ਮੁਲਾਜ਼ਮਾਂ ਸਮੇਤ 6 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੁਲਿਸ ਨੇ ਫੜੀ 3 ਹਜ਼ਾਰ ਕਰੋੜ ਦੀ ਮਿਆਊਂ-ਮਿਆਊਂ

ਮੁੰਬਈ, 21 ਫਰਵਰੀ : ਪੁਲਿਸ ਨੂੰ ਇਕ ਵੱਡੇ ਅਪਰੇਸ਼ਨ ਤਹਿਤ ਕੀਤੀ ਗਈ ਛਾਪੇਮਾਰੀ ਦੌਰਾਨ 1700 ਕਿਲੋ ਮਿਆਊਂ-ਮਿਆਊਂ ਬਰਾਮਦ ਹੋਈ, ਜਿਸ ਦੀ ਕੀਮਤ 3 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਜਾ ਰਹੀ ਐ। ਮਿਆਊਂ ਮਿਆਊਂ ਬਾਰੇ ਸੁਣ ਕੇ ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਅਸੀਂ ਬਿੱਲੀ ਜਾਂ ਬਿੱਲੀ ਦੀ ਆਵਾਜ਼ ਬਾਰੇ ਗੱਲ ਕਰ ਰਹੇ ਆਂ ਤਾਂ ਤੁਸੀਂ ਬਿਲਕੁਲ ਗ਼ਲਤ ਹੋ,, ਕਿਉਂਕਿ ਅਸੀਂ ਜਿਸ ਮਿਆਊਂ ਮਿਆਊਂ ਦੀ ਗੱਲ ਕਰ ਰਹੇ ਆਂ, ਉਹ ਇਕ ਪਾਬੰਦੀਸ਼ੁਦਾ ਖ਼ਤਰਨਾਕ ਡਰੱਗ ਐ, ਜੋ ਭਾਰਤ ਦੇ ਕਈ ਸ਼ਹਿਰਾਂ ਵਿਚ ਫੈਲਦੀ ਜਾ ਰਹੀ ਐ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕੀ ਐ ਮਿਆਊਂ ਮਿਆਊਂ ਡਰੱਗ ਅਤੇ ਕਿਉਂ ਪਿਆ ਇਸ ਦਾ ਇਹ ਨਾਮ

ਪੂਣੇ ਅਤੇ ਨਵੀਂ ਦਿੱਲੀ ਵਿਚ ਚਲਾਏ ਗਏ ਇਕ ਵੱਡੇ ਅਪਰੇਸ਼ਨ ਦੌਰਾਨ ਪੁਲਿਸ ਨੂੰ ਇਕ ਖ਼ਤਰਨਾਕ ਡਰੱਗ ਬਰਾਮਦ ਹੋਈ ਐ, ਜਿਸ ਨੂੰ ਮਿਆਊਂ ਮਿਆਊਂ ਕਿਹਾ ਜਾਂਦਾ ਏ। ਇਹ ਕਾਫ਼ੀ ਮਹਿੰਗੀ ਅਤੇ ਖ਼ਤਰਨਾਕ ਡਰੱਗ ਐ। ਦਰਅਸਲ ਮਿਆਊਂ ਮਿਆਊਂ ਇਸ ਦਾ ਪ੍ਰਚਲਿਤ ਨਾਮ ਐ ਜੋ ਸਮਗਲਰਾਂ ਵੱਲੋਂ ਕੋਡ ਨੇਮ ਦੇ ਤੌਰ ’ਤੇ ਵਰਦਿਆ ਜਾਂਦੈ,, ਇਸ ਦਾ ਅਸਲੀ ਨਾਮ ਮੈਫੇਡ੍ਰੋਨ ਐ, ਜਦਕਿ ਇਸ ਨੂੰ ਡ੍ਰੋਨ, ਐਮ ਕੈਟ, ਵਾਈਟ ਮੈਜ਼ਿਕ ਅਤੇ ਬਬਲ ਵਰਗੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਏ।

ਨਸ਼ੇ ਦੇ ਮਾਮਲੇ ਵਿਚ ਇਹ ਡਰੱਗ ਕੋਕੀਨ ਅਤੇ ਹੈਰੋਇਨ ਦੇ ਬਰਾਬਰ ਮੰਨੀ ਜਾਂਦੀ ਐ। ਭਾਰਤ ਅਤੇ ਚੀਨ ਵਿਚ ਇਸ ਨੂੰ ਪੌਦਿਆਂ ਦੇ ਲਈ ਸਿੰਥੈਟਿਕ ਖਾਦ ਦੇ ਰੂਪ ਵਿਚ ਬਣਾਇਆ ਜਾਂਦਾ ਏ ਪਰ ਵੱਡੇ ਪੱਧਰ ’ਤੇ ਇਸ ਦੀ ਵਰਤੋਂ ਨਸ਼ੇ ਦੇ ਤੌਰ ’ਤੇ ਕੀਤੀ ਜਾਣ ਲੱਗ ਪਈ ਐ।

Related post

ਸ਼ੰਭੂ-ਖਨੌਰੀ ਸਰਹੱਦ ‘ਤੇ ਖੜ੍ਹੇ ਕਿਸਾਨ, ਕੋਈ ਹੱਲ ਨਹੀਂ ਨਿਕਲਿਆ

ਸ਼ੰਭੂ-ਖਨੌਰੀ ਸਰਹੱਦ ‘ਤੇ ਖੜ੍ਹੇ ਕਿਸਾਨ, ਕੋਈ ਹੱਲ ਨਹੀਂ ਨਿਕਲਿਆ

ਅੰਬਾਲਾ : ਯੂਨਾਈਟਿਡ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ‘ਤੇ ਕੱਢੀ ਜਾ ਰਹੀ ਕਿਸਾਨ ਸ਼ੁਭਕਰਨ ਦੀ ਕਲਸ਼ ਯਾਤਰਾ…
ਕਿਸਾਨ ਪ੍ਰਿਤਪਾਲ ਮਾਮਲੇ ਵਿਚ ਹਾਈ ਕੋਰਟ ਨੇ ਹਰਿਆਣਾ ਦੀ ਪਟੀਸ਼ਨ ਰੱਦ ਕੀਤੀ

ਕਿਸਾਨ ਪ੍ਰਿਤਪਾਲ ਮਾਮਲੇ ਵਿਚ ਹਾਈ ਕੋਰਟ ਨੇ ਹਰਿਆਣਾ ਦੀ…

ਚੰਡੀਗੜ੍ਹ : ਹਾਈ ਕੋਰਟ ਨੇ ਕਿਸਾਨ ਅੰਦੋਲਨ ਦੌਰਾਨ ਜ਼ਖ਼ਮੀ ਹੋਏ ਪ੍ਰਿਤਪਾਲ ਸਿੰਘ ਦੇ ਪਿਤਾ ਵੱਲੋਂ ਦਾਇਰ ਹੈਬੀਅਸ ਕਾਰਪਸ ਪਟੀਸ਼ਨ ਨੂੰ ਰੱਦ…
ਕਿਸਾਨ ਸ਼ੁਭਕਰਨ ਦੀਆਂ ਅਸਥੀਆਂ ਇਕੱਠੀਆਂ ਕਰ ਕੇ ਆਗੂਆਂ ਨੇ ਕੀਤਾ ਵੱਡਾ ਐਲਾਨ

ਕਿਸਾਨ ਸ਼ੁਭਕਰਨ ਦੀਆਂ ਅਸਥੀਆਂ ਇਕੱਠੀਆਂ ਕਰ ਕੇ ਆਗੂਆਂ ਨੇ…

ਬਠਿੰਡਾ : ਕਿਸਾਨ ਅੰਦੋਲਨ ਦੌਰਾਨ 21 ਫਰਵਰੀ ਨੂੰ ਖਨੌਰੀ ਸਰਹੱਦ ‘ਤੇ ਗੋਲੀ ਲੱਗਣ ਨਾਲ ਮਾਰੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ…