ਪ੍ਰਿੰਸੀਪਲ ਦੀ ਨੌਕਰੀ ਛੱਡ ਕੈਨੇਡਾ ਪੁੱਜੀ ਮਨਮੀਤ ਕੌਰ ਨਾਲ ਹੋਈ ਜੱਗੋਂ ਤੇਰ੍ਹਵੀਂ

ਪ੍ਰਿੰਸੀਪਲ ਦੀ ਨੌਕਰੀ ਛੱਡ ਕੈਨੇਡਾ ਪੁੱਜੀ ਮਨਮੀਤ ਕੌਰ ਨਾਲ ਹੋਈ ਜੱਗੋਂ ਤੇਰ੍ਹਵੀਂ

ਪੀਹੈਲੀਫੈਕਸ, 21 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਵੱਡੀਆਂ ਉਮੀਦਾਂ ਨਾਲ ਕੈਨੇਡਾ ਪੁੱਜੀ ਮਨਮੀਤ ਕੌਰ ਓਬਰਾਏ ਦੇ ਪੱਲੇ ਨਿਰਾਸ਼ਾ ਹੀ ਪਈ ਜਦੋਂ ਬਣਦਾ ਮੌਕਾ ਨਾ ਮਿਲਿਆ। ਮਨਮੀਤ ਕੌਰ ਇਕ ਤਜਰਬੇਕਾਰ ਅਧਿਆਪਕ ਹੈ ਪਰ ਨੋਵਾ ਸਕੋਸ਼ੀਆ ਸੂਬੇ ਦੇ ਸਕੂਲ ਵਿਚ ਉਸ ਨੂੰ ਕੰਮ ਚਲਾਊ ਅਧਿਆਪਕ ਵਜੋਂ ਰੱਖਿਆ ਗਿਆ ਹੈ। 2018 ਵਿਚ ਕੈਨੇਡਾ ਆਉਣ ਤੋਂ ਪਹਿਲਾਂ ਉਹ ਭਾਰਤ ਵਿਚ ਟੀਚਰ ਟ੍ਰੇਨਿੰਗ ਕਾਲਜ ਦੀ ਪ੍ਰਿੰਸੀਪਲ ਰਹੀ ਪਰ ਇਥੇ ਬਦਲਵੀਂ ਅਧਿਆਪਕ ਵਜੋਂ ਕੰਮ ਕਰਨ ਲਈ ਮਜਬੂਰ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਮਨਮੀਤ ਕੌਰ ਨੇ ਦੱਸਿਆ ਕਿ ਉਸ ਨੂੰ ਫੁੱਲ ਟਾਈਮ ਅਧਿਆਪਕ ਦੀ ਨੌਕਰੀ ਲਈ ਦੋ ਸਾਲ ਬਦਲਵੇਂ ਅਧਿਆਪਕ ਵਜੋਂ ਕੰਮ ਕਰਨਾ ਹੋਵੇਗਾ। ਉਹ ਕਹਿੰਦੀ ਹੈ ਕਿ ਅਧਿਆਪਨ ਉਸਦੀ ਜ਼ਿੰਦਗੀ ਹੈ ਜਿਸ ਤੋਂ ਬਗ਼ੈਰ ਉਹ ਆਪਣੇ ਆਪ ਨੂੰ ਬੇਜਾਨ ਸਮਝਦੀ ਹੈ।

ਨੋਵਾ ਸਕੋਸ਼ੀਆ ਵਿਚ ਆਰਜ਼ੀ ਅਧਿਆਪਕ ਦੀ ਨੌਕਰੀ ਕਰਨ ਲਈ ਮਜਬੂਰ

ਉਸਦਾ ਮੰਨਣਾ ਹੈ ਕਿ ਨੋਵਾ ਸਕੋਸ਼ੀਆ ਦਾ ਸਿਸਟਮ ਭਾਰਤ ਵਿਚ ਹਾਸਲ ਕੀਤੀ ਉਸਦੀ ਅਕਾਦਮਿਕ ਯੋਗਤਾ ਅਤੇ ਅਧਿਆਪਨ ਦੇ ਕਈ ਵਰਿ੍ਹਆਂ ਦੇ ਤਜ਼ਰਬੇ ਨੂੰ ਮਾਨਤਾ ਨਹੀਂ ਦਿੰਦਾ। ਮਨਮੀਤ ਨੇ ਭਾਰਤੀ ਯੂਨੀਵਰਸਿਟੀਆਂ ਤੋਂ ਜੀਵ ਵਿਗਿਆਨ ਅਤੇ ਐਜੂਕੇਸ਼ਨ ਵਿਚ ਮਾਸਟਰ ਡਿਗਰੀ ਅਤੇ ਐਜੂਕੈਸ਼ਨ ਵਿਚ ਪੀਐਚਡੀ ਕੀਤੀ ਹੈ। ਉਹ ਕਹਿੰਦੀ ਹੈ ਕਿ ਉਸਨੂੰ ਸਮਝ ਨਹੀਂ ਆਉਂਦੀ ਕਿ ਜਦੋਂ ਸੂਬੇ ਨੂੰ ਅਧਿਆਪਕਾਂ ਦੀ ਸਖ਼ਤ ਲੋੜ ਹੈ ਤਾਂ ਉਸਦੇ ਭਾਰਤੀ ਤਜਰਬੇ ਨੂੰ ਮਾਨਤਾ ਕਿਉਂ ਨਹੀਂ ਦਿਤੀ ਜਾ ਰਹੀ। ਮਨਮੀਤ ਨੇ ਅੱਗੇ ਕਿਹਾ ਕਿ ਭਾਵੇਂ ਨੋਵਾ ਸਕੋਸ਼ੀਆ ਵਿਚ ਪੜਾਉਣ ਲਈ ਕੁਝ ਸਭਿਆਚਾਰਕ ਅਤੇ ਤਕਨੀਕੀ ਫਰਕ ਮੌਜੂਦ ਹਨ ਪਰ ਬੁਨਿਆਦੀ ਸਿਧਾਂਤਾਂ ਵਿਚ ਕੋਈ ਫਰਕ ਨਹੀਂ। ਮਨਮੀਤ ਕੌਰ ਨੇ ਸੁਝਾਅ ਦਿਤਾ ਕਿ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਨਵੇਂ ਅਧਿਆਪਕਾਂ ਨੂੰ ਇਥੋਂ ਦੇ ਹਿਸਾਬ ਨਾਲ ਤਿਆਰ ਕਰਨ ਲਈ ਇਕ ਛੋਟਾ ਕੋਰਸ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਫਿਰ ਪੱਕੇ ਅਹੁਦਿਆਂ ਲਈ ਅਪਲਾਈ ਕਰਨ ਦੀ ਇਜਾਜ਼ਤ ਦਿਤੀ ਜਾਣੀ ਚਾਹੀਦੀ ਹੈ।

ਮਨਮੀਤ ਅਜਿਹਾ ਮੰਨਣ ਵਾਲੀ ਇਕੱਲੀ ਅਧਿਆਪਕ ਨਹੀਂ ਹੈ ਕਿ ਵਿਦੇਸ਼ੀ ਸਿਖਲਾਈ ਪ੍ਰਾਪਤ ਅਧਿਆਪਕਾਂ ਨੂੰ ਨੋਵਾ ਸਕੋਸ਼ੀਆ ਵਿਚ ਆਪਣੇ ਤਜਰਬੇ ਦਾ ਪੂਰਾ ਯੋਗਦਾਨ ਨਹੀਂ ਪਾਉਣ ਦਿਤਾ ਜਾ ਰਿਹਾ। ਮਿਸਾਲ ਵਜੋਂ ਜੈਡ ਬੁਚੈਹੀਨ ਲੈਬਨਾਨ ਵਿਚ ਇਕ ਕੋਚ ਅਤੇ ਸਰੀਰਕ ਸਿੱਖਿਆ ਦਾ ਅਧਿਆਪਕ ਸੀ ਅਤੇ 2018 ਵਿਚ ਉਹ ਆਪਣੀ ਪਤਨੀ ਨਾਲ ਹੈਲੀਫ਼ੈਕਸ ਆ ਗਿਆ ਸੀ। ਜੈਡ ਨੇ ਦਸਿਆ ਕਿ ਉਸ ਦੇ ਅਤੇ ਉਸਦੀ ਪਤਨੀ ਕੋਲ ਲੈਬਨਾਨ ਦੀ ਇਕੋ ਯੂਨੀਵਰਸਿਟੀ ਦੀਆਂ ਡਿਗਰੀਆਂ ਹਨ। ਉਸਦੀ ਪਤਨੀ ਨੂੰ ਨੋਵਾ ਸਕੋਸ਼ੀਆ ਵਿਚ ਮਾਨਤਾ ਮਿਲ ਗਈ ਪਰ ਉਸਨੂੰ ਇਕ ਆਰਜ਼ੀ ਸਰਟੀਫ਼ੀਕੇਟ ਦਿਤਾ ਗਿਆ ਜਿਸ ਨਾਲ ਉਹ ਪੰਜ ਸਾਲ ਬਦਲਵੇਂ ਅਧਿਆਪਕ ਵਜੋਂ ਕੰਮ ਕਰ ਸਕਦਾ ਹੈ। ਜਦੋਂ ਉਸ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਦਸਿਆ ਕਿ ਉਸਦੀ ਪਤਨੀ ਨੇ ਉਸ ਤੋਂ 3 ਮਹੀਨੇ ਪਹਿਲਾਂ ਅਪਲਾਈ ਕੀਤਾ ਸੀ ਅਤੇ ਇਸ ਤੋਂ ਬਾਅਦ ਨਿਯਮ ਬਦਲ ਗਏ। ਜੈਡ ਨੇ ਕਿਹਾ ਕਿ ਉਸਨੂੰ ਦਸਿਆ ਗਿਆ ਸੀ ਕਿ ਮਾਨਤਾ ਪ੍ਰਾਪਤ ਹੋਣ ਲਈ ਉਸਨੂੰ 10 ਸਿਖਿਆ ਕੋਰਸ ਅਤੇ 4 ਵਿਗਿਆਨ ਕੋਰਸ ਕਰਨੇ ਪੈਣਗੇ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…