ਰਵਨੀਤ ਬਿੱਟੂ ਨੂੰ ਪੁਲਿਸ ਨੇ ਘਰ ’ਚ ਡੱਕਿਆ

ਰਵਨੀਤ ਬਿੱਟੂ ਨੂੰ ਪੁਲਿਸ ਨੇ ਘਰ ’ਚ ਡੱਕਿਆ


ਲੁਧਿਆਣਾ, 12 ਮਾਰਚ, ਨਿਰਮਲ : ਲੁਧਿਆਣਾ ਤੋਂ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਨੂੰ ਪੁਲਿਸ ਨੇ ਘਰ ’ਚ ਡੱਕ ਦਿੱਤਾ।ਘਰ ਦੇ ਬਾਹਰ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਲਗਾ ਦਿੱਤੀ ਹੈ। ਹਾਲਾਂਕਿ ਪੁਲਿਸ ਨੇ ਇਸ ਨੂੰ ਲੈਕੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ। ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹ ਸਿਰਫ ਪ੍ਰੋਟੈਕਸ਼ਨ ਲਈ ਬਿੱਟੂ ਦੇ ਘਰ ਦੇ ਬਾਹਰ ਖੜ੍ਹੇ ਹਨ। ਪੁਲਿਸ ਨੇ ਬਿੱਟੂ ਦੇ ਘਰ ਦੇ ਬਾਹਰ ਤੋਂ ਰਸਤਾ ਰੱਸੀ ਲਗਾ ਕੇ ਬੰਦ ਕਰ ਦਿੱਤਾ ਹੈ।
ਕਾਂਗਰਸ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਨੇ ਕਿਹਾ ਕਿ ਐਮਪੀ ਬਿੱਟੂ ਦੇ ਨਾਲ ਮੈਂ ਸ਼ਹਿਰ ਵਿਚ ਚਲ ਰਹੇ ਪ੍ਰੋਜੈਕਟਾਂ ਨੂੰ ਲੈ ਕੇ ਦੌਰਾ ਕਰਨਾ ਸੀ। ਉਹ ਅੱਜ ਜਦੋਂ ਘਰ ਤੋਂ ਨਿਕਲਣ ਲੱਗੇ ਤਾਂ ਪੁਲਿਸ ਨੇ ਉਨ੍ਹਾਂ ਰੋਕ ਲਿਆ। ਤਲਵਾੜ ਨੇ ਕਿਹਾ ਕਿ ਜਿਹੜੇ ਪ੍ਰੋਜੈਕਟਾਂ ਦੇ ਦੌਰੇ ’ਤੇ ਅੱਜ ਜਾਣਾ ਸੀ, ਉਨ੍ਹਾਂ ਨੂੰ ਕਾਂਗਰਸ ਦੇ ਸਮੇਂ ਤੋਂ ਸ਼ੁਰੂ ਕਰਵਾਇਆ ਗਿਆ ਸੀ। ਉਥੇ ਜਾਣ ਤੋਂ ਰੋਕਿਆ ਗਿਆ। ਜਦੋਂ ਇਸ ਨੂੰ ਲੈ ਕੇ ਪੁਲਿਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਨੇ ਕਿਹਾ ਕਿ ਪ੍ਰੋਜੈਕਟ ਨੂੰ ਦੇਖਣ ਲਈ ਆਮ ਲੋਕ ਵੀ ਜਾ ਸਕਦੇ ਹਨ। ਪ੍ਰੰਤੂ ਇਸ ਤਰ੍ਹਾਂ ਨਜ਼ਰਬੰਦ ਕਰਨਾ ਬਿਲਕੁਲ ਗਲਤ ਹੈ। ਉਹ ਮੰਗਲਵਾਰ ਨੂੰ ਜਦੋਂ ਬਿੱਟੂ ਦੇ ਘਰ ਪਹੁੰਚੇ ਤਾਂ ਸਿਰਫ 15 ਮਿੰਟ ਬਾਅਦ ਹੀ ਬਾਹਰ ਨਿਕਲਣ ਲੱਗੇ ਸੀ। ਇੰਨੇ ਵਿਚ ਉਨ੍ਹਾਂ ਘਰ ਤੋਂ ਬਾਹਰ ਨਹੀਂ ਨਿਕਲਣ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਡਰ ਸੀ ਕਿ ਕਿਤੇ ਉਥੇ ਜਾ ਕੇ ਉਦਘਾਟਨ ਹੀ ਨਾ ਕਰ ਦੇਣ।

ਇਹ ਖ਼ਬਰ ਵੀ ਪੜ੍ਹੋ

ਕੋਟਕਪੂਰਾ ਵਿਚ ਚੱਕੀ ਚਲਾਉਣ ਵਾਲੇ ਕਾਰੋਬਾਰੀ ਦੇ ਘਰ ਐਨਆਈਏ ਨੇ ਰੇਡ ਮਾਰੀ ਹੈ। ਐਨਆਈਏ ਨੇ ਮੋਗਾ ਵਿਚ ਵੀ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ।

ਫਰੀਦਕੋਟ ਦੇ ਕੋਟਕਪੂਰਾ ਵਿਚ ਮੰਗਲਵਾਰ ਸਵੇਰੇ ਐਨਆਈਏ ਦੀ ਟੀਮ ਨੇ ਕਾਰੋਬਾਰੀ ਦੇ ਘਰ ’ਤੇ ਛਾਪਾਮਾਰੀ ਕੀਤੀ। ਇਹ ਜਾਂਚ ਪਿਛਲੇ ਕਈ ਘੰਟੇ ਤੋਂ ਜਾਰੀ ਹੈ ਅਤੇ ਅਧਿਕਾਰੀਆਂ ਵਲੋਂ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।

ਦੱਸਦੇ ਚਲੀਏ ਕਿ ਮੰਗਲਵਾਰ ਸਵੇਰੇ ਲਗਭਗ ਛੇ ਵਜੇ ਐਨਆਈਏ ਦੀ ਟੀਮ ਵਲੋਂ ਕੋਟਕਪੂਰਾ ਦੇ ਕਾਰੋਬਾਰੀ ਨਰੇਸ਼ ਕੁਮਾਰ ਉਰਫ ਗੋਲਡੀ ਦੇ ਘਰ ਛਾਪੇਮਾਰੀ ਕੀਤੀ। ਜਾਣਕਾਰੀ ਅਨੁਸਾਰ ਨਰੇਸ਼ ਕੁਮਾਰ ਉਰਫ ਗੋਲਡੀ ਆਟਾ ਚੱਕੀ ਚਲਾਉਂਦਾ ਹੈ। ਹਾਲਾਂਕਿ ਅਧਿਕਾਰੀਆਂ ਦੁਆਰਾ ਇਸ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਲੇਕਿਨ ਸੂਤਰਾਂ ਅਨੁਸਾਰ ਨਰੇਸ਼ ਕੁਮਾਰ ਦੇ ਰਿਸ਼ਤੇਦਾਰ ਦੇ ਨਾਲ Çਲੰਕ ਨਿਕਲਣ ਦੇ ਚਲਦਿਆਂ ਐਨਆਈਏ ਨੇ ਉਸ ਦੇ ਘਰ ਰੇਡ ਮਾਰੀ।

ਫਿਲਹਾਲ ਐਨਆਈਏ ਟੀਮ ਜਾਂਚ ਵਿਚ ਲੱਗੀ ਹੋਈ ਹੈ। ਦੂਜੇ ਪਾਸੇ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਵਿਲਾਸਪੁਰ ਵਿਚ ਰਵਿੰਦਰ ਸਿੰਘ ਨਾਂ ਦੇ ਨੌਜਵਾਨ ਦੇ ਘਰ ਐਨਆਈਏ ਨੇ ਰੇਡ ਮਾਰੀ। ਟੀਮ ਰਵਿੰਦਰ ਦੇ ਨਾਂ ’ਤੇ ਚਲ ਰਹੇ ਮੋਬਾਈਲ ਨੰਬਰ ਦੇ ਬਾਰੇ ਵਿਚ ਜਾਣਕਾਰੀ ਲੈਣ ਪਹੁੰਚੀ ਸੀ। ਮੋਗਾ ਦੇ ਚੌਗਾਵਾਂ ਵਿਚ ਵੀ ਟੀਮ ਨੇ ਇੱਕ ਘਰ ਵਿਚ ਰੇਡ ਮਾਰੀ।

ਹਰਿਆਣਾ ਦੇ ਹਿਸਾਰ ਵਿਚ ਐਨਆਈਏ ਦੀ ਟੀਮ ਪਹੁੰਚੀ ਹੈ। ਜਾਣਕਾਰੀ ਅਨੁਸਾਰ ਟੀਮ ਨੇ ਸਿਵਾਨੀ ਦੇ ਦਰਿਆਪੁਰ ਢਾਣੀ ਵਿਚ ਟਰਾਂਸਪੋਰਟਰ ਦੇ ਘਰ ਛਾਪੇਮਾਰੀ ਕੀਤੀ। ਅਧਿਕਾਰੀਆਂ ਦੁਆਰਾ ਇਸ ਸਬੰਧ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।

Related post

ਅਮਰੀਕਾ: ਡੇਢ ਕਰੋੜ ਡਾਲਰ ਦੀ ਧੋਖਾਧੜੀ ‘ਚ ਭਾਰਤੀ ਔਰਤ ਗ੍ਰਿਫ਼ਤਾਰ

ਅਮਰੀਕਾ: ਡੇਢ ਕਰੋੜ ਡਾਲਰ ਦੀ ਧੋਖਾਧੜੀ ‘ਚ ਭਾਰਤੀ ਔਰਤ…

ਅਮਰੀਕਾ ਦੇ ਫਲੋਰੀਡਾ ਸੂਬੇ ‘ਚ ਡੇਢ ਕਰੋੜ ਡਾਲਰ ਦੀ ਧੋਖਾਧੜੀ ਦੇ ਮਾਮਲੇ ‘ਚ ਸ਼ਵੇਤਾ ਪਟੇਲ ਨਾਂ ਦੀ 42 ਸਾਲਾ ਇਕ ਗੁਜਰਾਤੀ…
ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਫੇਸਬੁੱਕ ‘ਤੇ ਹੋਣਗੇ ਲਾਈਵ, ਲੋਕਾਂ ਨਾਲ ਕਰਨਗੇ ਰਾਬਤਾ

ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਫੇਸਬੁੱਕ ‘ਤੇ…

ਚੰਡੀਗੜ੍ਹ, 16 ਮਈ, ਪਰਦੀਪ ਸਿੰਘ: ਬੀਤੇ ਮਹੀਨੇ ਪਹਿਲੇ ਫੇਸਬੁੱਕ ਲਾਈਵ ਪ੍ਰੋਗਰਾਮ ਦੀ ਸਫ਼ਲਤਾ ਤੋਂ ਬਾਅਦ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ…
ਸਵਾਤੀ ਮਾਲੀਵਾਲ ਦੇ ਘਰ ਪੁੱਜੀ ਦਿੱਲੀ ਪੁਲਿਸ

ਸਵਾਤੀ ਮਾਲੀਵਾਲ ਦੇ ਘਰ ਪੁੱਜੀ ਦਿੱਲੀ ਪੁਲਿਸ

ਨਵੀਂ ਦਿੱਲੀ, 16 ਮਈ, ਨਿਰਮਲ : ‘ਆਪ’ ਸਾਂਸਦ ਸਵਾਤੀ ਮਾਲੀਵਾਲ ਨਾਲ ਕੁੱਟਮਾਰ ਮਾਮਲੇ ਵਿਚ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੇ ਪੀਏ…