Rahul Gandhi Targets PM Modi : ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਸਾਧਿਆ ਨਿਸ਼ਾਨ, ਬੋਲੇ- ਅਗਨੀਪਥ ਯੋਜਨਾ ਦੇਸ਼ ਦੀ ਰੱਖਿਆ ਦਾ ਸੁਫ਼ਨਾ ਵੇਖਣ ਵਾਲੇ ਨੌਜਵਾਨਾਂ ਦਾ ‘ਅਪਮਾਨ’

Rahul Gandhi Targets PM Modi : ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਸਾਧਿਆ ਨਿਸ਼ਾਨ, ਬੋਲੇ- ਅਗਨੀਪਥ ਯੋਜਨਾ ਦੇਸ਼ ਦੀ ਰੱਖਿਆ ਦਾ ਸੁਫ਼ਨਾ ਵੇਖਣ ਵਾਲੇ ਨੌਜਵਾਨਾਂ ਦਾ ‘ਅਪਮਾਨ’

ਨਵੀਂ ਦਿੱਲੀ (16 ਅਪ੍ਰੈਲ), ਰਜਨੀਸ਼ ਕੌਰ : ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਨੇ ਮੋਦੀ ਸਰਕਾਰ ਉੱਤੇ ਅਗਨੀਪਥ ਫੌਜ ਭਰਤੀ ਯੋਜਨਾ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਇਹ ਯੋਜਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇ ਦਫ਼ਤਰ ਵਿੱਚ ਤਿਆਰ ਕੀਤੀ ਗਈ ਤੇ ਹਥਿਆਰਬੰਦ ਬਲਾਂ ਉੱਤੇ ਥੋਪੀ ਗਈ ਹੈ।

ਗਾਂਧੀ ਨੇ ਕਿਹਾ, ਕੇਂਦਰ ਵਿੱਚ ਇੰਡੀਆ ਬਲਾਕ ਦੀ ਸਰਕਾਰ ਬਣਦੇ ਹੀ ਅਗਨੀਪਥ ਮਿਲਟਰੀ ਸਕੀਮ ਨੂੰ ਖਤਮ ਕਰ ਦਿੱਤਾ ਜਾਵੇਗਾ ਅਤੇ ਪੁਰਾਣੀ ਸਥਾਈ ਭਰਤੀ ਪ੍ਰਕਿਰਿਆ ਨੂੰ ਵਾਪਸ ਲਿਆਂਦਾ ਜਾਵੇਗਾ।

ਰਾਹੁਲ ਗਾਂਧੀ ਨੇ ਐਕਸ (ਟਵਿੱਟਰ) ‘ਤੇ ਹਿੰਦੀ ‘ਚ ਇੱਕ ਪੋਸਟ ‘ਚ ਲਿਖਿਆ , ਅਗਨੀਪਥ ਯੋਜਨਾ ਭਾਰਤੀ ਫੌਜ ਅਤੇ ਦੇਸ਼ ਦੀ ਰੱਖਿਆ ਦਾ ਸੁਪਨਾ ਵੇਖਣ ਵਾਲੇ ਬਹਾਦਰ ਜਵਾਨਾਂ ਦਾ ਅਪਮਾਨ ਹੈ। ਇਹ ਭਾਰਤੀ ਫੌਜ ਦੀ ਕੋਈ ਯੋਜਨਾ ਨਹੀਂ ਹੈ, ਸਗੋਂ ਨਰਿੰਦਰ ਮੋਦੀ ਦੇ ਦਫਤਰ ਵਿੱਚ ਬਣਾਈ ਗਈ ਯੋਜਨਾ ਹੈ ਜੋ ਫੌਜ ‘ਤੇ ਥੋਪ ਦਿੱਤੀ ਗਈ ਹੈ।

ਉਨ੍ਹਾਂ ਕਿਹਾ, ਸ਼ਹੀਦਾਂ ਨਾਲ ਵੱਖਰਾ ਵਿਹਾਰ ਨਹੀਂ ਕੀਤਾ ਜਾ ਸਕਦਾ, ਦੇਸ਼ ਲਈ ਮਹਾਨ ਕੁਰਬਾਨੀ ਦੇਣ ਵਾਲੇ ਹਰ ਵਿਅਕਤੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ।

ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ਸਾਡੀ ਸਰਕਾਰ ਬਣਦੇ ਹੀ ਅਸੀਂ ਇਸ ਸਕੀਮ ਨੂੰ ਤੁਰੰਤ ਖ਼ਤਮ ਕਰਕੇ ਪੁਰਾਣੀ ਪੱਕੀ ਭਰਤੀ ਪ੍ਰਕਿਰਿਆ ਨੂੰ ਵਾਪਸ ਲਿਆਵਾਂਗੇ।

ਜੂਨ 2022 ਵਿੱਚ, ਕੇਂਦਰ ਨੇ ਤਿੰਨਾਂ ਸੇਵਾਵਾਂ ਦੀ ਉਮਰ ਪ੍ਰੋਫਾਈਲ ਨੂੰ ਘਟਾਉਣ ਦੇ ਉਦੇਸ਼ ਨਾਲ ਹਥਿਆਰਬੰਦ ਬਲਾਂ ਵਿੱਚ ਜਵਾਨਾਂ ਨੂੰ ਥੋੜ੍ਹੇ ਸਮੇਂ ਲਈ ਸ਼ਾਮਲ ਕਰਨ ਲਈ ਅਗਨੀਪਥ ਯੋਜਨਾ ਦੀ ਸ਼ੁਰੂਆਤ ਕੀਤੀ।

ਇਹ ਸਕੀਮ 17 ਸਾਲ ਤੋਂ 21 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਚਾਰ ਸਾਲਾਂ ਦੀ ਮਿਆਦ ਲਈ ਭਰਤੀ ਕਰਨ ਦੀ ਵਿਵਸਥਾ ਕਰਦੀ ਹੈ, ਜਿਸ ਵਿੱਚ ਹੋਰ 15 ਸਾਲਾਂ ਲਈ 25 ਫੀਸਦੀ ਨੂੰ ਬਰਕਰਾਰ ਰੱਖਣ ਦੀ ਵਿਵਸਥਾ ਹੈ।

ਇਹ ਵੀ ਪੜ੍ਹੋ

ਵੱਡਾ ਹਾਦਸਾ, ਕਰੇਨ ਤੇ ਆਟੋ ਦੀ ਭਿਆਨਕ ਟੱਕਰ

ਬਿਹਾਰ ਦੀ ਰਾਜਧਾਨੀ ਪਟਨਾ (Patna) ਵਿੱਚ ਮੰਗਲਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਕਰੇਨ ਨਾਲ ਆਟੋ ਰਿਕਸ਼ਾ ਦੇ ਵਿਚਾਲੇ ਭਿਆਨਕ ਟੱਕਰ ਕਾਰਨ ਇਸ ਹਾਦਸੇ ‘ਚ ਕਰੀਬ 7 ਲੋਕਾਂ ਦੀ ਮੌਤ ਹੋ ਗਈ ਹੈ।
ਜਾਣਕਾਰੀ ਮੁਤਾਬਕ ਇੱਥੋਂ ਦੇ ਕੰਕੜਬਾਗ ਥਾਣਾ ਖੇਤਰ ‘ਚ ਨਿਊ ਬਾਈਪਾਸ ‘ਤੇ ਰਾਮਲਖਨ ਮਾਰਗ ਮੋੜ ਨੇੜੇ ਇੱਕ ਆਟੋ ਨਾਲ ਕਰੇਨ ਦੀ ਟੱਕਰ ਹੋ ਗਈ। ਆਟੋ ਵਿੱਚ ਕੁੱਲ ਅੱਠ ਲੋਕ ਸਵਾਰ ਸਨ।

ਇਨ੍ਹਾਂ ‘ਚੋਂ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਤਿੰਨ ਹੋਰ ਜ਼ਖ਼ਮੀਆਂ ਦੀ ਹਸਪਤਾਲ ਲੈ ਕੇ ਜਾਂਦੇ ਸਮੇਂ ਮੌਤ ਹੋ ਗਈ। ਇਸ ਦੇ ਨਾਲ ਹੀ ਇੱਕ ਹੋਰ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਆਟੋ ਰਿਕਸ਼ਾ ਮਿੱਠਾਪੁਰ ਤੋਂ ਜ਼ੀਰੋ ਮੀਲ ਵੱਲ ਜਾ ਰਿਹਾ ਸੀ, ਜਦੋਂ ਮੈਟਰੋ ਨਿਰਮਾਣ ਦੇ ਕੰਮ ‘ਚ ਲੱਗੀ ਕਰੇਨ ਨਾਲ ਟਕਰਾਅ ਗਿਆ। ਇੱਥੇ ਹਾਦਸੇ ਤੋਂ ਗੁੱਸੇ ਵਿੱਚ ਆਏ ਲੋਕਾਂ ਨੇ ਸੜਕ ਜਾਮ ਕਰ ਦਿੱਤੀ ਹੈ।

Related post

ਵਿਕਟੋਰੀਆ ‘ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ, ਵੱਡੀ ਗਿਣਤੀ ‘ਚ ਸੰਗਤਾਂ ਨੇ ਕੀਤੀ ਸ਼ਮੂਲੀਅਤ

ਵਿਕਟੋਰੀਆ ‘ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ, ਵੱਡੀ ਗਿਣਤੀ…

ਵੈਨਕੂਵਰ, 28 ਅਪ੍ਰੈਲ (ਮਲਕੀਤ ਸਿੰਘ)- ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ‘ਚ ਵਿਸ਼ਾਲ ਨਗਰ…
ਵੈਨਕੂਵਰ ਦੇ ਲਾਈਵ ਸ਼ੋਅ ‘ਚ ਦਲਜੀਤ ਦੋਸਾਂਝ ਨੇ ਕਰਵਾਈ ਬੱਲੇ-ਬੱਲੇ

ਵੈਨਕੂਵਰ ਦੇ ਲਾਈਵ ਸ਼ੋਅ ‘ਚ ਦਲਜੀਤ ਦੋਸਾਂਝ ਨੇ ਕਰਵਾਈ…

ਵੈਨਕੂਵਰ, 28 ਅਪ੍ਰੈਲ (ਮਲਕੀਤ ਸਿੰਘ)- ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝ ਦਾ ਇੱਥੋਂ ਦੇ ਬੀ.ਸੀ. ਪੈਲੇਸ ‘ਚ ਸ਼ਨੀਵਾਰ ਰਾਤ ਨੂੰ…
ਟੋਰਾਂਟੋ ‘ਚ ਸਜਾਇਆ ਗਿਆ 46ਵਾਂ ਵਿਸ਼ਾਲ ਨਗਰ ਕੀਰਤਨ, ਪੀਐੱਮ ਟਰੂਡੋ ਅਤੇ ਵਿਰੋਧੀ ਧਿਰ ਦੇ ਆਗੂ ਪੋਇਲੀਵਰ ਨੇ ਭਰੀ ਹਾਜ਼ਰੀ

ਟੋਰਾਂਟੋ ‘ਚ ਸਜਾਇਆ ਗਿਆ 46ਵਾਂ ਵਿਸ਼ਾਲ ਨਗਰ ਕੀਰਤਨ, ਪੀਐੱਮ…

ਟੋਰਾਂਟੋ, 28 ਅਪ੍ਰੈਲ- ਬੀਤੇ ਦਿਨੀਂ ਟੋਰਾਂਟੋ ਡਾਊਨਟਾਊਨ ‘ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਦੁਪਹਿਰ 1 ਵਜੇ ਨਗਰ ਕੀਰਤਨ ਦੀ ਸ਼ੁਰੂਆਤ ਸੀਐੱਨਈ…