‘ਮੇਰਾ ਨਾਮ ਅਰਵਿੰਦ ਕੇਜਰੀਵਾਲ ਹੈ… I am not a Terrorist…’, ਜੇਲ੍ਹ ਤੋਂ ਦਿੱਲੀ ਸੀਐਮ ਦਾ ਸੁਨੇਹਾ

‘ਮੇਰਾ ਨਾਮ ਅਰਵਿੰਦ ਕੇਜਰੀਵਾਲ ਹੈ… I am not a Terrorist…’, ਜੇਲ੍ਹ ਤੋਂ ਦਿੱਲੀ ਸੀਐਮ ਦਾ ਸੁਨੇਹਾ

ਨਵੀਂ ਦਿੱਲੀ (16 ਅਪ੍ਰੈਲ), ਰਜਨੀਸ਼ ਕੌਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਹਨ। ਈਡੀ ਨੇ ਉਹਨਾਂ ਨੂੰ 21 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ। ਆਮ ਆਦਮੀ ਪਾਰਟੀ (Aam Aadmi Party) ਦੇ ਰਾਜ ਸਭਾ ਸਾਂਸਦ ਸੰਜੇ ਸਿੰਘ (Rajya Sabha MP Sanjay Singh) ਦਾ ਦਾਅਵਾ ਹੈ ਕਿ ਜੇਲ੍ਹ ‘ਚ ਕੇਜਰੀਵਾਲ ਨਾਲ ਅੱਤਵਾਦੀਆਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਇਸ ਤੋਂ ਦੁਖੀ ਕੇਜਰੀਵਾਲ ਨੇ ਦੇਸ਼ ਨੂੰ ਸੁਨੇਹਾ ਦਿੱਤਾ ਹੈ ਕਿ ਉਹ ਅੱਤਵਾਦੀ ਨਹੀਂ ਹੈ।

ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਸੋਮਵਾਰ ਨੂੰ ਪਾਰਟੀ ਦੇ ਸੰਗਠਨ ਮੰਤਰੀ ਸੰਦੀਪ ਪਾਠਕ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੂੰ ਤਿਹਾੜ ਜੇਲ੍ਹ ‘ਚ ਮਿਲਣ ਪਹੁੰਚੇ ਸਨ। ਹਾਲਾਂਕਿ ਕੇਜਰੀਵਾਲ ਨਾਲ ਦੋਵਾਂ ਨੇਤਾਵਾਂ ਦੀ ਮੁਲਾਕਾਤ ਕਿਸੇ ਕਮਰੇ ‘ਚ ਨਹੀਂ ਸਗੋਂ ਜੇਲ੍ਹ ‘ਚ ਸ਼ੀਸ਼ੇ ਦੇ ਆਰ-ਪਾਰ ਹੋਈ। ਇਸ ਦੌਰਾਨ ਉੱਥੇ ਰੱਖੇ ਫੋਨ ਰਾਹੀਂ ਗੱਲਬਾਤ ਹੋਈ।

ਆਮ ਆਦਮੀ ਪਾਰਟੀ ਦਾ ਦੋਸ਼ ਹੈ ਕਿ ਜੇਲ੍ਹ ਵਿੱਚ ਬੰਦ ਅਰਵਿੰਦ ਕੇਜਰੀਵਾਲ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਮੁੱਢਲੇ ਅਧਿਕਾਰ ਵੀ ਨਹੀਂ ਦਿੱਤੇ ਜਾ ਰਹੇ ਹਨ। ਅਜਿਹੇ ‘ਚ ਕੇਜਰੀਵਾਲ ਨੇ ਦੇਸ਼ ਵਾਸੀਆਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ, ਮੇਰਾ ਨਾਂ ਅਰਵਿੰਦ ਕੇਜਰੀਵਾਲ ਹੈ ਅਤੇ ਮੈਂ ਅੱਤਵਾਦੀ ਨਹੀਂ ਹਾਂ।

‘ਆਪ’ ਸੰਸਦ ਸੰਜੇ ਸਿੰਘ ਨੇ ਇਲਜ਼ਾਮ ਲਾਇਆ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਨਫ਼ਰਤ ਤੇ ਬਦਲੇ ਦੀ ਭਾਵਨਾ ਨਾਲ ਅਰਵਿੰਦ ਕੇਜਰੀਵਾਲ ਨਾਲ ਅੱਤਵਾਦੀਆਂ ਵਾਂਗ ਪੇਸ਼ ਆ ਰਹੇ ਹਨ। ਇਸ ਲਈ ਕੇਜਰੀਵਾਲ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੁਲਾਕਾਤਸ਼ੀਸ਼ੇ ਦੀ ਕੰਧ ਪਿੱਛੇ ਕਰਵਾਈ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਪੀਐਮ ਮੋਦੀ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਜ਼ਲੀਲ ਕਰਕੇ ਉਨ੍ਹਾਂ ਦਾ ਮਨੋਬਲ ਤੋੜਨਾ ਚਾਹੁੰਦੇ ਨੇ, ਪਰ ਅਸੀਂ ਟੁੱਟਣ ਵਾਲੇ ਨਹੀਂ ਹਾਂ। ਆਮ ਆਦਮੀ ਪਾਰਟੀ ਇਸ ਤਾਨਾਸ਼ਾਹੀ ਕਾਰਵਾਈ ਦੀ ਨਿਖੇਧੀ ਕਰਦੀ ਹੈ। ਇਸ ਕਾਰਨ ਅਰਵਿੰਦ ਕੇਜਰੀਵਾਲ ਨਾ ਤਾਂ ਟੁੱਟੇਗਾ ਅਤੇ ਨਾ ਹੀ ਝੁਕੇਗਾ।

ਦੱਸ ਦੇਈਏ ਕਿ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਨੇ ਮੰਗਲਵਾਰ ਨੂੰ ਪਾਰਟੀ ਹੈੱਡਕੁਆਰਟਰ ‘ਚ ਪ੍ਰੈੱਸ ਕਾਨਫਰੰਸ ਕਰਕੇ ਅਰਵਿੰਦ ਕੇਜਰੀਵਾਲ ਨਾਲ ਜੇਲ੍ਹ ‘ਚ ਹੋ ਰਹੇ ਅਣਮਨੁੱਖੀ ਸਲੂਕ ਨੂੰ ਲੈ ਕੇ ਗੱਲਬਾਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਕੇਜਰੀਵਾਲ ਨੇ ਦਿੱਲੀ ਅਤੇ ਦੇਸ਼ ਦੇ ਲੋਕਾਂ ਲਈ ਪੁੱਤਰ ਅਤੇ ਭਰਾ ਵਾਂਗ ਕੰਮ ਕੀਤਾ ਹੈ। ਉਨ੍ਹਾਂ ਨੇ ਜਨਤਾ ਨੂੰ ਸੰਦੇਸ਼ ਦਿੱਤਾ ਹੈ ਕਿ ‘ਮੇਰਾ ਨਾਂ ਅਰਵਿੰਦ ਕੇਜਰੀਵਾਲ ਹੈ ਅਤੇ ਮੈਂ ਅੱਤਵਾਦੀ ਨਹੀਂ ਹਾਂ।’

ਇਹ ਵੀ ਪੜ੍ਹੋ

ਵੱਡਾ ਹਾਦਸਾ, ਕਰੇਨ ਤੇ ਆਟੋ ਦੀ ਭਿਆਨਕ ਟੱਕਰ

ਬਿਹਾਰ ਦੀ ਰਾਜਧਾਨੀ ਪਟਨਾ (Patna) ਵਿੱਚ ਮੰਗਲਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਕਰੇਨ ਨਾਲ ਆਟੋ ਰਿਕਸ਼ਾ ਦੇ ਵਿਚਾਲੇ ਭਿਆਨਕ ਟੱਕਰ ਕਾਰਨ ਇਸ ਹਾਦਸੇ ‘ਚ ਕਰੀਬ 7 ਲੋਕਾਂ ਦੀ ਮੌਤ ਹੋ ਗਈ ਹੈ।
ਜਾਣਕਾਰੀ ਮੁਤਾਬਕ ਇੱਥੋਂ ਦੇ ਕੰਕੜਬਾਗ ਥਾਣਾ ਖੇਤਰ ‘ਚ ਨਿਊ ਬਾਈਪਾਸ ‘ਤੇ ਰਾਮਲਖਨ ਮਾਰਗ ਮੋੜ ਨੇੜੇ ਇੱਕ ਆਟੋ ਨਾਲ ਕਰੇਨ ਦੀ ਟੱਕਰ ਹੋ ਗਈ। ਆਟੋ ਵਿੱਚ ਕੁੱਲ ਅੱਠ ਲੋਕ ਸਵਾਰ ਸਨ।

ਇਨ੍ਹਾਂ ‘ਚੋਂ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਤਿੰਨ ਹੋਰ ਜ਼ਖ਼ਮੀਆਂ ਦੀ ਹਸਪਤਾਲ ਲੈ ਕੇ ਜਾਂਦੇ ਸਮੇਂ ਮੌਤ ਹੋ ਗਈ। ਇਸ ਦੇ ਨਾਲ ਹੀ ਇੱਕ ਹੋਰ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਆਟੋ ਰਿਕਸ਼ਾ ਮਿੱਠਾਪੁਰ ਤੋਂ ਜ਼ੀਰੋ ਮੀਲ ਵੱਲ ਜਾ ਰਿਹਾ ਸੀ, ਜਦੋਂ ਮੈਟਰੋ ਨਿਰਮਾਣ ਦੇ ਕੰਮ ‘ਚ ਲੱਗੀ ਕਰੇਨ ਨਾਲ ਟਕਰਾਅ ਗਿਆ। ਇੱਥੇ ਹਾਦਸੇ ਤੋਂ ਗੁੱਸੇ ਵਿੱਚ ਆਏ ਲੋਕਾਂ ਨੇ ਸੜਕ ਜਾਮ ਕਰ ਦਿੱਤੀ ਹੈ।

Related post

ਤਿਹਾੜ ਜੇਲ੍ਹ ਵਿਚੋਂ ਸੀਐੱਮ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਲਈ ਭੇਜਿਆ ਸਨੇਹਾ, ਜਾਣੋ ਕੀ ਕਿਹਾ

ਤਿਹਾੜ ਜੇਲ੍ਹ ਵਿਚੋਂ ਸੀਐੱਮ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ…

ਨਵੀਂ ਦਿੱਲੀ, 29 ਅਪ੍ਰੈਲ, ਪਰਦੀਪ ਸਿੰਘ : ਸੁਨੀਤਾ ਕੇਜਰੀਵਾਲ ਅਤੇ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਅੱਜ ਤਿਹਾੜ ਜੇਲ੍ਹ ਵਿੱਚ ਬੰਦ ਮੁੱਖ…
ਗਰਮੀਆਂ ‘ਚ ਕਿਉਂ ਪੀਣਾ ਚਾਹੀਦਾ ਹੈ ਘੜੇ ਦਾ ਪਾਣੀ, ਜਾਣੋ ਇਸ ਦੇ ਜ਼ਬਰਦਸਤ ਫਾਇਦੇ

ਗਰਮੀਆਂ ‘ਚ ਕਿਉਂ ਪੀਣਾ ਚਾਹੀਦਾ ਹੈ ਘੜੇ ਦਾ ਪਾਣੀ,…

ਚੰਡੀਗੜ੍ਹ, 29 ਅਪ੍ਰੈਲ, ਪਰਦੀਪ ਸਿੰਘ: ਗਰਮੀਆਂ ਦੇ ਮੌਸਮ ਵਿੱਚ ਅਸੀਂ ਸਾਰੇ ਠੰਡਾ ਪਾਣੀ ਪੀਣਾ ਪਸੰਦ ਕਰਦੇ ਹਾਂ। ਠੰਡਾ ਪਾਣੀ ਵੀ ਸਿਹਤ…
ਚਿੱਟੇ ਵਾਲਾਂ ਨੂੰ ਕਾਲੇ ਕਰਨ ਲਈ ਮਹਿੰਦੀ ਤੋਂ ਅੱਕ ਚੁੱਕੇ ਹੋ ਤਾਂ ਅਪਣਾਓ ਇਹ ਟਿੱਪਸ, ਹੋ ਜਾਣਗੇ ਵਾਲ ਕਾਲੇ

ਚਿੱਟੇ ਵਾਲਾਂ ਨੂੰ ਕਾਲੇ ਕਰਨ ਲਈ ਮਹਿੰਦੀ ਤੋਂ ਅੱਕ…

ਚੰਡੀਗੜ੍ਹ, 29 ਅਪ੍ਰੈਲ, ਪਰਦੀਪ ਸਿੰਘ: ਕੀ ਤੁਸੀਂ ਆਪਣੇ ਵਾਲਾਂ ਨੂੰ ਕਾਲੇ ਕਰਨ ਲਈ ਮਹਿੰਦੀ ਦੀ ਵਰਤੋਂ ਕਰ ਰਹੇ ਹੋ ਅਤੇ ਹਰ…