ਹੁਣ ਡੀਐਮਕੇ ਨੇਤਾ ਰਾਜਾ ਨੇ ਕਿਹਾ, ਸਨਾਤਨ ਧਰਮ ਐੱਚਆਈਵੀ-ਕੋੜ੍ਹ ਵਰਗਾ ਹੈ

ਹੁਣ ਡੀਐਮਕੇ ਨੇਤਾ ਰਾਜਾ ਨੇ ਕਿਹਾ, ਸਨਾਤਨ ਧਰਮ ਐੱਚਆਈਵੀ-ਕੋੜ੍ਹ ਵਰਗਾ ਹੈ

ਚੇਨਈ : DMK ਨੇਤਾਵਾਂ ਵਲੋਂ ਸਨਾਤਨ ਧਰਮ ਖਿਲਾਫ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਤਾਜ਼ਾ ਟਿੱਪਣੀ ਸਾਬਕਾ ਕੇਂਦਰੀ ਮੰਤਰੀ ਏ ਰਾਜਾ ਦੀ ਹੈ। ਇਸ ਵਿਚ ਉਸ ਨੇ ਕਥਿਤ ਤੌਰ ‘ਤੇ ਐਚਆਈਵੀ (ਏਡਜ਼) ਅਤੇ ਕੋੜ੍ਹ ਨਾਲ ਸਨਾਤਨ ਧਰਮ ਦੀ ਤੁਲਨਾ ਕੀਤੀ।

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਰਾਜਾ ਦੇ ਬਿਆਨ ਨੂੰ ਅਪਮਾਨਜਨਕ ਕਰਾਰ ਦਿੱਤਾ ਹੈ। ਪ੍ਰਧਾਨ ਨੇ ਕਿਹਾ ਕਿ ਨਾਂ ਬਦਲਣ ਨਾਲ ਵਿਅਕਤੀ ਦਾ ਚਰਿੱਤਰ ਅਤੇ ਇਰਾਦਾ ਨਹੀਂ ਬਦਲਦਾ। ਸਨਾਤਨ ਧਰਮ ਬਾਰੇ ਰਾਜਾ ਦਾ ਬਿਆਨ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਦੀ ਮਾਨਸਿਕ ਦੀਵਾਲੀਆਪਨ ਅਤੇ ਹਿੰਦੂਫੋਬੀਆ (ਹਿੰਦੂਆਂ ਦਾ ਡਰ) ਦਰਸਾਉਂਦਾ ਹੈ। ਦੇਸ਼ ਦੇਖ ਰਿਹਾ ਹੈ ਕਿ ਕਾਂਗਰਸ ਅਤੇ ਉਸਦੇ ਦੋਸਤ ਭਾਰਤ ਦੀ ਆਤਮਾ ਅਤੇ ਜੜ੍ਹਾਂ ਨੂੰ ਪਲੀਤ ਕਰ ਰਹੇ ਹਨ।

ਤਾਮਿਲਨਾਡੂ ਦੇ ਸੀਐਮ ਐਮਕੇ ਸਟਾਲਿਨ ਦੇ ਪੁੱਤਰ ਉਧਯਨਿਧੀ ਸਟਾਲਿਨ ਨੇ 2 ਸਤੰਬਰ ਨੂੰ ਚੇਨਈ ਵਿੱਚ ਇੱਕ ਪ੍ਰੋਗਰਾਮ ਵਿੱਚ ਸਨਾਤਨ ਧਰਮ ਵਿਰੁੱਧ ਬਿਆਨ ਦਿੱਤਾ ਸੀ। ਚਾਰ ਦਿਨ ਬਾਅਦ 7 ਸਤੰਬਰ ਨੂੰ ਉਸ ਨੇ ਪਹਿਲੀ ਵਾਰ ਸਪੱਸ਼ਟੀਕਰਨ ਦਿੱਤਾ। ਉਸ ਨੇ ਕਿਹਾ, ‘ਮੈਂ ਕਿਸੇ ਧਰਮ ਦਾ ਦੁਸ਼ਮਣ ਨਹੀਂ ਹਾਂ। ਮੇਰੇ ਬਿਆਨ ਦੀ ਗਲਤ ਵਿਆਖਿਆ ਕੀਤੀ ਗਈ। ਉਧਯਨਿਧੀ ਨੇ ਵੀਰਵਾਰ ਨੂੰ 4 ਪੰਨਿਆਂ ਦੇ ਬਿਆਨ ‘ਚ ਆਪਣੇ ਵਿਚਾਰ ਸਪੱਸ਼ਟ ਕੀਤੇ।

ਇਸ ਦੇ ਨਾਲ ਹੀ ਉਧਿਆਨਿਧੀ ਦੇ ਪਿਤਾ ਐਮਕੇ ਸਟਾਲਿਨ ਨੇ ਬੇਟੇ ਦਾ ਬਚਾਅ ਕੀਤਾ। ਸਟਾਲਿਨ ਨੇ ਸੋਸ਼ਲ ਮੀਡੀਆ ‘ਤੇ ਇਕ ਬਿਆਨ ਪੋਸਟ ਕੀਤਾ-ਭਾਜਪਾ ਨੇ ਝੂਠੀ ਕਹਾਣੀ ਫੈਲਾਈ ਹੈ। ਪੀਐਮ ਨੇ ਵੀ ਸਚਾਈ ਜਾਣੇ ਬਿਨਾਂ ਇਸ ‘ਤੇ ਟਿੱਪਣੀ ਕੀਤੀ। ਦਰਅਸਲ 6 ਸਤੰਬਰ ਬੁੱਧਵਾਰ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ ‘ਚ ਪੀਐੱਮ ਨੇ ਸਾਰੇ ਮੰਤਰੀਆਂ ਨੂੰ ਸਨਾਤਨ ਵਿਵਾਦ ‘ਤੇ ਸਖ਼ਤ ਜਵਾਬ ਦੇਣ ਲਈ ਕਿਹਾ ਸੀ।

Related post

ਸੰਸਦ ਮੈਂਬਰ ਏ ਰਾਜਾ ਨੇ ਹਿੰਦੂ ਧਰਮ ਲਈ ਫਿਰ ਵਰਤੇ ਕੌੜੇ ਅੱਖਰ

ਸੰਸਦ ਮੈਂਬਰ ਏ ਰਾਜਾ ਨੇ ਹਿੰਦੂ ਧਰਮ ਲਈ ਫਿਰ…

ਚੇਨਈ: ਤਾਮਿਲਨਾਡੂ ਵਿੱਚ ਡੀਐਮਕੇ ਦੇ ਸੰਸਦ ਮੈਂਬਰ ਏ. ਰਾਜਾ ਨੇ ਸਨਾਤਨ ਧਰਮ ਦੀ ਤੁਲਨਾ ਕੋੜ੍ਹ ਅਤੇ ਐੱਚਆਈਵੀ ਵਰਗੀਆਂ ਬਿਮਾਰੀਆਂ ਨਾਲ ਕੀਤੀ…