ਕੈਨੇਡਾ ’ਚ ਗਰਮਾਇਆ ਜਹਾਜ਼ ’ਚ ਉਲਟੀ ਦਾ ਮਾਮਲਾ

ਕੈਨੇਡਾ ’ਚ ਗਰਮਾਇਆ ਜਹਾਜ਼ ’ਚ ਉਲਟੀ ਦਾ ਮਾਮਲਾ

ਔਟਵਾ, 7 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਜਹਾਜ਼ ’ਚ ਉਲਟੀ ਦਾ ਮਾਮਲਾ ਕਾਫ਼ੀ ਗਰਮਾਉਂਦਾ ਜਾ ਰਿਹਾ ਹੈ। ਬੇਸ਼ੱਕ ਸੁਰਖੀਆਂ ’ਚ ਆਉਣ ਮਗਰੋਂ ਇਸ ਮਾਮਲੇ ਹਵਾਈ ਕੰਪਨੀ ਏਅਰ ਕੈਨੇਡਾ ਨੇ ਮਾਫ਼ੀ ਮੰਗ ਲਈ, ਪਰ ਹੁਣ ਪਬਲਿਕ ਹੈਲਥ ਏਜੰਸੀ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


26 ਅਗਸਤ ਨੂੰ ਲਾਸ ਵੇਗਸ ਤੋਂ ਮੌਂਟਰੀਅਲ ਆਉਣ ਵਾਲੀ ਫ਼ਲਾਈਟ ਵਿੱਚ ਇਹ ਘਟਨਾ ਵਾਪਰੀ ਸੀ। ਪਹਿਲਾਂ ਜਹਾਜ਼ ਵਿੱਚ ਬੈਠੇ ਕਿਸੇ ਯਾਤਰੀ ਨੇ ਸੀਟ ’ਤੇ ਉਲਟੀ ਕਰ ਦਿੱਤੀ ਸੀ। ਜਦੋਂ ਇਹ ਫਲਾਈਟ ਹੋਰ ਯਾਤਰੀਆਂ ਨੂੰ ਲੈ ਕੇ ਜਾਣ ਲੱਗੀ ਤਾਂ ਸੀਟ ’ਤੇ ਉਲਟੀ ਕਾਰਨ ਦੋ ਯਾਤਰੀਆਂ ਨੇ ਇਸ ਤੋਂ ਇਨਕਾਰ ਕਰ ਦਿੱਤਾ।

ਬੇਸ਼ੱਕ ਗੰਦੀ ਮੁਸ਼ਕ ਕਾਰਨ ਜਹਾਜ਼ ਵਿੱਚ ਹੋਰ ਯਾਤਰੀ ਵੀ ਪ੍ਰੇਸ਼ਾਨ ਹੋ ਰਹੇ ਸੀ, ਪਰ ਇਨ੍ਹਾਂ ਦੋਵਾਂ ਯਾਤਰੀਆਂ ਨੂੰ ਜਹਾਜ਼ ਅਮਲੇ ਵੱਲੋਂ ਇਸੇ ਸੀਟ ’ਤੇ ਬੈਠਣ ਲਈ ਮਜਬੂਰ ਕੀਤਾ ਜਾ ਰਿਹਾ ਸੀ। ਜਹਾਜ਼ ਅਮਲੇ ਦਾ ਕਹਿਣਾ ਸੀ ਕਿ ਕੋਈ ਹੋਰ ਸੀਟ ਖਾਲੀ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਇਸੇ ਸੀਟ ’ਤੇ ਬੈਠਣਾ ਹੋਵੇਗਾ। ਬੇਸ਼ੱਕ ਜਹਾਜ਼ ਅਮਲਾ ਆਪਣੀ ਥਾਂ ਸਹੀ ਸੀ, ਪਰ ਦੋਵੇਂ ਯਾਤਰੀ ਵੀ ਮਜਬੂਰ ਸਨ, ਕਿਉਂਕਿ ਗੰਦੀ ਮੁਸ਼ਕ ਮਾਰਦੀ ਸੀਟ ’ਤੇ ਕਿਵੇਂ ਕੋਈ ਬੈਠ ਸਕਦਾ ਹੈ। ਫਿਰ ਵੀ ਉਨ੍ਹਾਂ ਨੇ ਕੱਪੜਾ ਵਗ਼ੈਰਾ ਮਾਰ ਕੇ ਸੀਟ ’ਤੇ ਬੈਠਣ ਦੀ ਕੋਸ਼ਿਸ਼ ਕੀਤੀ, ਪਰ ਉਹ ਚੰਗੀ ਤਰ੍ਹਾਂ ਸਾਫ਼ ਨਾ ਹੋਣ ਕਰਕੇ ਅਤੇ ਗੰਦੀ ਮੁਸ਼ਕ ਆਉਣ ਕਾਰਨ ਉੱਥੇ ਨਹੀਂ ਬੈਠ ਸਕਦੇ।

ਇਸ ਮਗਰੋਂ ਜਹਾਜ਼ ਅਮਲੇ ਨੇ ਉਨ੍ਹਾਂ ਦੋਵਾਂ ਯਾਤਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹ ਨਾ ਬੈਠੇ ਤਾਂ ਉਨ੍ਹਾਂ ਨੂੰ ਫਲਾਈਟ ’ਚੋਂ ਉਤਾਰ ਦਿੱਤਾ ਜਾਵੇਗਾ ਤੇ ਉਹ ਉਨ੍ਹਾਂ ਨੂੰ ਨੋ ਫਲਾਈ ਲਿਸਟ ਵਿੱਚ ਪਾ ਦੇਣਗੇ।


ਇਸੇ ਜਹਾਜ਼ ਵਿੱਚ ਸਵਾਰ ਸੂਜ਼ਨ ਬੈਨਸਨ ਨਾਂ ਦੀ ਇੱਕ ਮਹਿਲਾ ਯਾਤਰੀ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਇਸ ਘਟਨਾ ਦਾ ਜ਼ਿਕਰ ਕੀਤਾ ਹੈ, ਜਿਸ ਨੇ ਆਪਣੀ ਪੋਸਟ ਵਿਚ ਲਿਖਿਆ ਕਿ ਉਸ ਦੇ ਅੱਗੇ ਵਾਲੀਆਂ ਸੀਟਾਂ ’ਤੇ ਦੋ ਔਰਤਾਂ ਅਤੇ ਇੱਕ ਬੰਦਾ ਸਨ, ਜੋ ਬੈਠਣ ਪਿੱਛੇ ਜੱਦੋ ਜਹਿਦ ਕਰ ਰਹੇ ਸਨ। ਪੋਸਟ ਅਨੁਸਾਰ ਇਹ ਔਰਤਾਂ ਵੀਐਨਾ ਜਾ ਰਹੀਆਂ ਸਨ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…