ਗਰੀਨ ਬੈਲਟ ਵਿਚੋਂ ਹੋਰ ਜ਼ਮੀਨ ਬਾਹਰ ਕੱਢ ਸਕਦੀ ਐ ਡਗ ਫੋਰਡ ਸਰਕਾਰ

ਗਰੀਨ ਬੈਲਟ ਵਿਚੋਂ ਹੋਰ ਜ਼ਮੀਨ ਬਾਹਰ ਕੱਢ ਸਕਦੀ ਐ ਡਗ ਫੋਰਡ ਸਰਕਾਰ

ਟੋਰਾਂਟੋ, 7 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੀ ਵਿਰੋਧੀ ਧਿਰ ਦਾ ਖਦਸ਼ਾ ਸੱਚ ਸਾਬਤ ਹੋਇਆ ਜਦੋਂ ਨਵੇਂ ਹਾਊਸਿੰਗ ਮੰਤਰੀ ਪੌਲ ਕਲੈਂਡਰਾ ਨੇ ਸੁਝਾਅ ਦਿਤਾ ਕਿ ਗਰੀਨ ਬੈਲਟ ਵਿਚੋਂ ਹੋਰ ਜ਼ਮੀਨ ਬਾਹਰ ਕੱਢ ਕੇ ਮਕਾਨਾਂ ਦੀ ਉਸਾਰੀ ਕੀਤੀ ਜਾ ਸਕਦੀ ਹੈ।

ਪ੍ਰੀਮੀਅਰ ਡਗ ਫੋਰਡ ਵੱਲੋਂ ਮੰਗਲਵਾਰ ਨੂੰ ਗਰੀਨ ਬੈਲਟ ਮਸਲੇ ਦਾ ਪੁਨਰ ਮੁਲਾਂਕਣ ਕਰਨ ਦੇ ਐਲਾਨ ਮਗਰੋਂ ਐਨ.ਡੀ.ਪੀ. ਨੇ ‘ਦਾਲ ਵਿਚ ਕਾਲਾ’ ਹੋਣ ਦਾ ਦੋਸ਼ ਲਾਇਆ ਸੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੌਲ ਕਲੈਂਡਰਾ ਨੇ ਕਿਹਾ, ‘‘ਮੈਂ ਆਪਣੇ ਸਟਾਫ਼ ਨੂੰ ਹਦਾਇਤ ਦਿਤੀ ਹੈ ਕਿ ਗਰੀਨ ਬੈਲਟ ਦੀ ਸਮੀਖਿਆ ਅਤੇ ਮਕਾਨਾਂ ਦੀ ਉਸਾਰੀ ਲਈ ਆਈਆਂ ਸੈਂਕੜੇ ਅਰਜ਼ੀਆਂ ਬਾਰੇ ਮਾਪਦੰਡ ਤੈਅ ਕੀਤੇ ਜਾਣ।’’

ਹਾਊਸਿੰਗ ਮੰਤਰੀ ਨੇ ਮੰਨਿਆ ਕਿ ਆਡੀਟਰ ਜਨਰਲ ਅਤੇ ਇੰਟੈਗ੍ਰਿਟੀ ਕਮਿਸ਼ਨਰ ਦੀ ਰਿਪੋਰਟ ਨੇ ਪੀ.ਸੀ. ਪਾਰਟੀ ਦਾ ਅਕਸ ਖਰਾਬ ਕੀਤਾ ਹੈ ਜਿਸ ਦੇ ਮੱਦੇਨਜ਼ਰ ਮਕਾਨਾਂ ਦੀ ਉਸਾਰੀ ਲਈ ਗਰੀਨ ਬੈਲਟ ਵਿਚੋਂ ਬਾਹਰ ਕੱਢੀ ਮੌਜੂਦਾ ਜ਼ਮੀਨ ਅਤੇ ਭਵਿੱਖ ਦੀਆਂ ਸਾਈਟਸ ਬਾਰੇ ਪੂਰਨ ਜਵਾਬਦੇਹੀ ਤੈਅ ਕਰਨੀ ਲਾਜ਼ਮੀ ਹੈ।

ਪੌਲ ਕਲੈਂਡਰਾ ਨੇ ਕਿਹਾ ਕਿ ਮਕਾਨਾਂ ਦੇ ਉਸਾਰੀ ਦੇ ਮਸਲੇ ’ਤੇ ਉਹ ਬਿਲਕੁਲ ਸਪੱਸ਼ਟ ਹਨ ਅਤੇ 15 ਲੱਖ ਮਕਾਨ ਬਣਾਉਣ ਵਾਸਤੇ ਗਰੀਨ ਬੈਲਟ ਵਿਚੋਂ ਜ਼ਮੀਨ ਬਾਹਰ ਕੱਢਣ ਦੀ ਹਮਾਇਤ ਕਰਦੇ ਹਨ।

ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ਕਿ ਕੀ ਗਰੀਨ ਬੈਲਟ ਦੀ ਸਮੀਖਿਆ ਮਗਰੋਂ ਹੋਰ ਜ਼ਮੀਨ ਮਕਾਨਾਂ ਦੀ ਉਸਾਰੀ ਵਾਸਤੇ ਅਲਾਟ ਕੀਤੀ ਜਾ ਸਕਦਾ ਹੈ ਤਾਂ ਉਨ੍ਹਾਂ ਕਿਹਾ ਕਿ ਕੰਮ ਬਾਰੇ ਅਗਾਊਂ ਅੰਦਾਜ਼ੇ ਨਹੀਂ ਲਾਉਣਾ ਚਾਹੁੰਦੇ ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਕਿ ਭਵਿੱਖ ਵਿਚ ਡਿਵੈਲਪਮੈਂਟ ਵਾਸਤੇ ਆਰਜ਼ੀਆਂ ਨੂੰ ਪ੍ਰਵਾਨਗੀ ਜਾਰੀ ਰਹਿ ਸਕਦੀ ਹੈ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…