ਅਣਜਾਣ ਵਿਅਕਤੀ ਨੂੰ ਲਿਫ਼ਟ ਦੇਣ ਵਾਲੇ ਸਾਵਧਾਨ!

ਅਣਜਾਣ ਵਿਅਕਤੀ ਨੂੰ ਲਿਫ਼ਟ ਦੇਣ ਵਾਲੇ ਸਾਵਧਾਨ!

ਬਟਾਲਾ, 7 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਜੇਕਰ ਤੁਸੀਂ ਵੀ ਸੜਕ ’ਤੇ ਜਾ ਰਹੇ ਕਿਸੇ ਵੀ ਅਣਜਾਣ ਵਿਅਕਤੀ ਨੂੰ ਲਿਫ਼ਟ ਦਿੰਦੇ ਹੋਏ ਤਾਂ ਸਾਵਧਾਨ। ਕਿਉਂਕਿ ਲੁਟੇਰਿਆਂ ਵੱਲੋਂ ਲਿਫ਼ਟ ਮੰਗ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

ਤਾਜ਼ਾ ਮਾਮਲੇ ਵਿੱਚ ਇੱਕ ਨੌਜਵਾਨ ਮੁੰਡੇ ਨੂੰ ਲਿਫ਼ਟ ਦੇਣੀ ਉਸ ਵੇਲੇ ਮਹਿੰਗੀ ਪੈ ਗਈ, ਜਦੋਂ ਉਸ ਦੇ ਪਿੱਛਾ ਬੈਠਾ ਵਿਅਕਤੀ ਉਸ ਦਾ ਮੋਟਰਸਾਈਕਲ ਹੀ ਖੋਹ ਕੇ ਫਰਾਰ ਹੋ ਗਿਆ।
ਦਰਅਸਲ, ਇਹ ਘਟਨਾ ਬਟਾਲਾ ਦੇ ਬੁਤਾਲਾ ਸਠਿਆਲਾ ਰੋਡ ’ਤੇ ਉਸ ਵੇਲੇ ਵਾਪਰੀ, ਜਦੋਂ ਇੱਕ ਮੁੰਡਾ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ।

ਇਸੇ ਦੌਰਾਨ ਇੱਕ ਵਿਅਕਤੀ ਨੇ ਰਾਹ ਵਿੱਚ ਉਸ ਕੋਲੋਂ ਲਿਫ਼ਟ ਮੰਗੀ। ਉਸ ਅਣਜਾਣ ਵਿਅਕਤੀ ਨੂੰ ਇਸ ਮੁੰਡੇ ਨੇ ਆਪਣੀ ਬਾਈਕ ’ਤੇ ਪਿੱਛੇ ਬਿਠਾ ਲਿਆ, ਪਰ ਥੋੜਾ ਅੱਗੇ ਜਾ ਕੇ ਉਹ ਵਿਅਕਤੀ ਇਸ ਮੁੰਡੇ ਨਾਲ ਹੱਥੋਪਾਈ ਕਰਨ ਲੱਗ ਗਿਆ। ਉਸ ਨੇ ਜਬਰੀ ਮੋਟਰਸਾਈਕਲ ਨੂੰ ਰੁਕਵਾ ਲਿਆ। ਇਸ ਮੁੰਡੇ ਕੋਲ ਇੱਕ ਬੈਗ ਵੀ ਸੀ, ਉਹ ਲੁਟੇਰਾ ਉਸ ਦਾ ਬੈਗ ਵੀ ਲੁੱਟਣਾ ਚਾਹੁੰਦਾ ਸੀ, ਪਰ ਮੁੰਡੇ ਨੇ ਆਪਣਾ ਬੈਗ ਤਾਂ ਬਚਾਅ ਲਿਆ, ਪਰ ਮੋਟਰਸਾਈਕਲ ਨਹੀਂ ਬਚਾਅ ਸਕਿਆ।

ਚਿੱਟੇ ਦਿਨ ਹੀ ਇਹ ਲੁਟੇਰਾ ਉਸ ਕੋਲੋਂ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਿਆ। ਹਾਲਾਂਕਿ ਇਸ ਮੁੰਡੇ ਨੇ ਲੁਟੇਰੇ ਨੂੰ ਰੋਕਣ ਲਈ ਕਾਫ਼ੀ ਜੱਦੋ-ਜਹਿਦ ਕੀਤੀ, ਪਰ ਉਸ ਦਾ ਕੋਈ ਜ਼ੋਰ ਨਹੀਂ ਚੱਲਿਆ। ਉਸ ਨੇ ਭੱਜਦੇ ਲੁਟੇਰੇ ਨੂੰ ਰੋਕਣ ਲਈ ਮੋਟਰਸਾਈਕਲ ਨੂੰ ਪਿੱਛਿਓਂ ਫੜ ਲਿਆ, ਪਰ ਉਹ ਉਸ ਨੂੰ ਰੋਕ ਨਹੀਂ ਸਕਿਆ।


ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪਹਿਲਾਂ ਲੁਟੇਰਾ ਪਿੱਛਾ ਬੈਠਾ ਹੀ ਉਸ ਮੁੰਡੇ ਨਾਲ ਹੱਥੋਪਾਈ ਕਰ ਰਿਹਾ ਹੈ ਤੇ ਫਿਰ ਧੱਕੇ ਨਾਲ ਉਸ ਦਾ ਮੋਟਰਸਾਈਕਲ ਰੁਕਵਾ ਲੈਂਦਾ ਹੈ। ਜਦੋਂ ਇਹ ਨੌਜਵਾਨ ਥੱਲੇ ਡਿੱਗ ਜਾਂਦਾ ਹੈ ਤਾਂ ਲੁਟੇਰਾ ਬਾਈਕ ਨੂੰ ਆਪਣੇ ਹੱਥਾਂ ਵਿੱਚ ਲੈ ਲੈਂਦਾ ਹੈ। ਹਾਲਾਂਕਿ ਉਹ ਉਸ ਦਾ ਬੈਗ ਵੀ ਲੁੱਟਣ ਦੀ ਕੋਸ਼ਿਸ਼ ਕਰਦਾ ਹੈ। ਬੈਗ ਤਾਂ ਮੁੰਡਾ ਉਸ ਕੋਲੋਂ ਛਡਾਅ ਲੈਂਦਾ ਹੈ, ਪਰ ਉਹ ਮੋਟਰਸਾਈਕਲ ਨਹੀਂ ਬਚਾਅ ਸਕਿਆ। ਦਿਨ ਦਿਹਾੜੇ ਉਹ ਲੁਟੇਰਾ ਉਸ ਕੋਲੋਂ ਬਾਈਕ ਖੋਹ ਕੇ ਫਰਾਰ ਹੋ ਜਾਂਦਾ ਹੈ। ਹਾਲਾਂਕਿ ਇਸ ਦੌਰਾਨ ਰਾਹਗੀਰ ਵੀ ਉੱਥੋਂ ਆਪਣੇ ਵਾਹਨਾਂ ’ਤੇ ਲੰਘਦੇ ਰਹੇ, ਪਰ ਕਿਸੇ ਨੇ ਵੀ ਚਿੱਟੇ ਦਿਨ ਹੋ ਰਹੀ ਇਸ ਲੁੱਟ ਦੌਰਾਨ ਮੁੰਡੇ ਦੀ ਮਦਦ ਨਹੀਂ ਕੀਤੀ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…