ਲੰਡਨ ਦੀ ਜੇਲ੍ਹ ’ਚੋਂ ਫਰਾਰ ਹੋਇਆ ਅੱਤਵਾਦੀ

ਲੰਡਨ ਦੀ ਜੇਲ੍ਹ ’ਚੋਂ ਫਰਾਰ ਹੋਇਆ ਅੱਤਵਾਦੀ

ਲੰਡਨ, 7 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਯੂਕੇ ’ਚ ਲੰਡਨ ਦੀ ਜਿਸ ਜੇਲ੍ਹ ਵਿੱਚ ਨੀਰਵ ਮੋਦੀ ਬੰਦ ਹੈ, ਉਸ ਵਿੱਚੋਂ ਇੱਕ ਅੱਤਵਾਦੀ ਫਰਾਰ ਹੋ ਗਿਆ, ਜਿਸ ਦੀ ਭਾਲ ਲਈ ਬਰਤਾਨੀਆ ਦੇ ਹਵਾਈ ਅੱਡਿਆਂ ਅਤੇ ਬੰਦਰਗਾਹਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।


ਆਫਿਸ਼ੀਅਲ ਸੀਕਰੇਟ ਐਕਟ ਦੀ ਉਲੰਘਣਾ ਦੇ ਦੋਸ਼ ਵਿੱਚ ਦੱਖਣ-ਪੱਛਮੀ ਲੰਡਨ ਦੀ ਵੰਡਸਵਰਥ ਜੇਲ੍ਹ ਵਿੱਚ ਬੰੰਦ ਵਿਚਾਰਅਧੀਨ ਕੈਦੀ ਡੇਨੀਅਲ ਅਬੇਦ ਖਲੀਫ਼ ਸਾਮਾਨ ਪਹੁੰਚਾਉਣ ਵਾਲੀ ਵੈਨ ਵਿੱਚ ਲੁਕ ਕੇ ਫਰਾਰ ਹੋ ਗਿਆ। ਮੁਲਜ਼ਮ ਬ੍ਰਿਟਿਸ਼ ਫ਼ੌਜ ਵਿੱਚ ਵੀ ਸੇਵਾ ਨਿਭਾ ਚੁੱਕਾ ਹੈ। ਮੈਂਟਰੋਪੋਲੀਟਨ ਪੁਲਿਸ ਦੀ ਅੱਤਵਾਦ ਵਿਰੋਧੀ ਕਮਾਨ ਨੇ ਫਰਾਰ ਅੱਤਵਾਦੀ ਦੀ ਭਾਲ਼ ਲਈ ਲੋਕਾਂ ਕੋਲੋਂ ਮਦਦ ਮੰਗੀ ਹੈ।


ਅੱਤਵਾਦ ਵਿਰੋਧੀ ਕਮਾਨ ਦੇ ਪ੍ਰਮੁੱਖ ਕਮਾਂਡਰ ਡੋਮਿਨਿਕ ਮਰਫ਼ੀ ਨੇ ਕਿਹਾ ਕਿ ਸਾਡੇ ਅਧਿਕਾਰੀਆਂ ਦੀ ਇੱਕ ਟੀਮ ਵੱਲੋਂ ਖਲੀਫ਼ ਦਾ ਜਲਦ ਤੋਂ ਜਲਦ ਪਤਾ ਲਾਉਣ ਲਈ ਯਤਨ ਕੀਤਾ ਜਾ ਰਿਹਾ। ਉਸ ਨੂੰ ਹਿਰਾਰਤ ਵਿੱਚ ਲੈਣ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ।


ਉਨ੍ਹਾਂ ਨੇ ਕਿਹਾ ਕਿ ਫਰਾਰ ਅੱਤਵਾਦੀ ਦੀ ਭਾਲ਼ ਵਿੱਚ ਲੋਕਾਂ ਦੀ ਮਦਦ ਵੀ ਕਾਫ਼ੀ ਅਹਿਮ ਸਾਬਤ ਹੋਵੇਗੀ। ਜੇਕਰ ਕਿਸੇ ਨੂੰਖਲੀਫ਼ ਦਿਖਾਈ ਦਿੰਦਾ ਹੈ ਤਾਂ ਜਾਂ ਉਸ ਬਾਰੇ ਕਿਸੇ ਨੂੰਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨੂੰ ਕਾਲ ਕਰ ਸਕਦਾ ਹੈ।

ਅਜਿਹਾ ਸ਼ੱਕ ਹੈ ਕਿ ਫਰਾਰ ਅੱਤਵਾਦੀ ਅਜੇ ਵੀ ਬਰਤਾਨੀਆ ਵਿੱਚ ਹੀ ਹੈ ਅਤੇ ਉਹ ਦੱਖਣ-ਪੱਛਮੀ ਲੰਡਨ ਦੇ ਕਿੰਗਸਟਨ ਖੇਤਰ ਵਿੱਚ ਹੋ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਇੱਕ ਵਾਰ ਫਿਰ ਮਦਦ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਖਲੀਫ਼ ਬਾਰੇ ਕੁਝ ਵੀ ਪਤਾ ਲਗਦਾ ਹੈ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ।

ਦੱਸ ਦੇਈਏ ਕਿ ਲੰਡਨ ਦੀ ਇਸੇ ਜੇਲ੍ਹ ਵਿੱਚ ਭਾਰਤ ਦਾ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਪਿਛਲੇ ਤਿੰਨ ਸਾਲ ਤੋਂ ਬੰਦ ਹੈ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…