ਮੁਖਤਾਰ ਅੰਸਾਰੀ ਨੂੰ ਸਪੁਰਦ ਏ ਖਾਕ ਕੀਤਾ ਗਿਆ

ਮੁਖਤਾਰ ਅੰਸਾਰੀ ਨੂੰ ਸਪੁਰਦ ਏ ਖਾਕ ਕੀਤਾ ਗਿਆ


ਗਾਜ਼ੀਪੁਰ, 30 ਮਾਰਚ, ਨਿਰਮਲ : ਮੁਖਤਾਰ ਅੰਸਾਰੀ ਨੂੰ ਸ਼ਨੀਵਾਰ ਸਵੇਰੇ 10:45 ਵਜੇ ਗਾਜ਼ੀਪੁਰ ਦੇ ਕਾਲੀਬਾਗ ਕਬਰਸਤਾਨ ’ਚ ਦਫਨਾਇਆ ਗਿਆ। ਮੁਖਤਾਰ ਦੇ ਜਨਾਜ਼ੇ ’ਚ ਕਰੀਬ 30 ਹਜ਼ਾਰ ਲੋਕ ਪਹੁੰਚੇ ਸਨ। ਮੁਖਤਾਰ ਦੀ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਜੱਦੀ ਘਰ ਵੱਡਾ ਫਾਟਕ ਵਿਖੇ ਰੱਖਿਆ ਗਿਆ। ਬੇਟੇ ਉਮਰ ਨੇ ਜਨਾਜ਼ੇ ’ਤੇ ਇਤਰ ਛਿੜਕਿਆ। ਉਸ ਨੇ ਆਖ਼ਰੀ ਵਾਰ ਮੁਖਤਾਰ ਦੀਆਂ ਮੁੱਛਾਂ ਨੂੰ ਤਾਅ ਦਿੱਤਾ। ਦਫਨਾਉਛ ਤੋਂ ਬਾਅਦ ਪ੍ਰਿੰਸ ਟਾਕੀਜ਼ ਗਰਾਊਂਡ ਵਿੱਚ ਨਮਾਜ਼-ਏ-ਜਨਾਜ਼ਾ ਦੀ ਰਸਮ ਅਦਾ ਕੀਤੀ ਗਈ। ਇੱਥੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਅੱਗੇ ਨਾ ਜਾਣ, ਸਿਰਫ਼ ਪਰਿਵਾਰਕ ਮੈਂਬਰਾਂ ਨੂੰ ਹੀ ਕਬਰਸਤਾਨ ਵਿੱਚ ਜਾਣ।

ਦੱਸਦੇ ਚਲੀਏ ਕਿ ਮੁਖਤਾਰ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿੱਚ ਬੰਦ ਸੀ। 28 ਮਾਰਚ ਦੀ ਰਾਤ ਨੂੰ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਲਿਆਂਦਾ ਗਿਆ। 9 ਡਾਕਟਰਾਂ ਨੇ ਉਸ ਦਾ ਇਲਾਜ ਕੀਤਾ ਪਰ ਮੁਖਤਾਰ ਨੂੰ ਬਚਾਇਆ ਨਹੀਂ ਜਾ ਸਕਿਆ।

ਮੁਖਤਾਰ ਨੇ ਕਈ ਵਾਰ ਕਿਹਾ ਸੀ ਕਿ ਜੇਲ੍ਹ ਵਿਚ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਸ ਨੂੰ ਜ਼ਹਿਰ ਦਿੱਤਾ ਜਾ ਰਿਹਾ ਹੈ। ਢਾਈ ਘੰਟੇ ਦੇ ਪੋਸਟਮਾਰਟਮ ਤੋਂ ਬਾਅਦ ਮੁਖਤਾਰ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ। ਮੁਖਤਾਰ ਦੀ ਦੇਹ ਨੂੰ ਸ਼ੁੱਕਰਵਾਰ ਰਾਤ 1.15 ਵਜੇ ਗਾਜ਼ੀਪੁਰ ਸਥਿਤ ਉਨ੍ਹਾਂ ਦੇ ਜੱਦੀ ਘਰ ਲਿਆਂਦਾ ਗਿਆ।

ਉਥੇ ਹੀ ਪੂਰੇ ਸੂਬੇ ’ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਮਊ ਅਤੇ ਗਾਜ਼ੀਪੁਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਬਾਂਦਾ ਵਿੱਚ ਵੀ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਮੌਕੇ ’ਤੇ ਵੱਡੀ ਗਿਣਤੀ ’ਚ ਪੁਲਸ ਤਾਇਨਾਤ ਕੀਤੀ ਗਈ ਹੈ। ਡੀਜੀਪੀ ਹੈੱਡਕੁਆਰਟਰ ਨੇ ਵੀ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ।

ਇਹ ਖ਼ਬਰ ਵੀ ਪੜ੍ਹੋ

ਪਾਕਿਸਤਾਨ ਦੇ ਪੰਜਾਬ ਸੂਬੇ ਦੇ ਟੋਬਾ ਟੇਕ ਸਿੰਘ ਵਿੱਚ ਇੱਕ ਭਰਾ ਨੇ ਆਪਣੀ ਭੈਣ ਦਾ ਮੂੰਹ ਸਿਰਹਾਣੇ ਨਾਲ ਵੱਢ ਕੇ ਕਤਲ ਕਰ ਦਿੱਤਾ। ਲੜਕੀ ਦਾ ਪੂਰਾ ਪਰਿਵਾਰ ਉਸ ਨੂੰ ਦੇਖਦਾ ਰਿਹਾ ਜਦਕਿ ਕਿਸੇ ਨੇ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਪਾਕਿਸਤਾਨ ਦੇ ਮੀਡੀਆ ਹਾਊਸ ਜੀਓ ਨਿਊਜ਼ ਮੁਤਾਬਕ ਘਟਨਾ ਬੁੱਧਵਾਰ ਦੀ ਦੱਸੀ ਜਾ ਰਹੀ ਹੈ। ਔਰਤ ਦਾ ਨਾਂ ਮਾਰੀਆ ਹੈ। ਜਦੋਂ ਇੱਕ ਭਰਾ ਉਸਨੂੰ ਮਾਰ ਰਿਹਾ ਸੀ ਤਾਂ ਦੂਜੇ ਭਰਾ ਨੇ ਉਸਦੀ ਵੀਡੀਓ ਬਣਾ ਲਈ।

ਵੀਡੀਓ ਵਿੱਚ ਮਾਰੀਆ ਦੇ ਪਿਤਾ ਵੀ ਉੱਥੇ ਬੈਠੇ ਨਜ਼ਰ ਆ ਰਹੇ ਹਨ। ਹਾਲਾਂਕਿ, ਉਸਨੇ ਇੱਕ ਵਾਰ ਵੀ ਆਪਣੀ ਧੀ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜ਼ਿਲ੍ਹਾ ਪੁਲਿਸ ਅਧਿਕਾਰੀ ਇਬਾਦਤ ਨਿਸਾਰ ਅਨੁਸਾਰ ਮਾਰੀਆ ਦਾ ਵਿਆਹ ਨਹੀਂ ਹੋਇਆ ਸੀ ਅਤੇ ਉਹ ਗਰਭਵਤੀ ਹੋ ਗਈ ਸੀ। ਉਸ ਦੇ ਕਿਸੇ ਰਿਸ਼ਤੇਦਾਰ ਨਾਲ ਹੀ ਸਬੰਧ ਸਨ। ਇਸ ਤੋਂ ਬਾਅਦ ਹੀ ਮਾਰੀਆ ਦੇ ਭਰਾਵਾਂ ਨੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ।

ਇਹ ਪਤਾ ਲਗਾਉਣ ਲਈ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਮਾਰੀਆ ਗਰਭਵਤੀ ਸੀ ਜਾਂ ਨਹੀਂ ਅਤੇ ਉਸ ਦੀ ਮੌਤ ਕਿਸ ਕਾਰਨ ਹੋਈ। ਪੁਲਸ ਨੇ ਮਾਰੀਆ ਦੀ ਭਰਜਾਈ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਉਸ ਨੇ ਦੱਸਿਆ ਕਿ ਮਾਰੀਆ ਦੇ ਦੋਵੇਂ ਭਰਾਵਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਇਸ ਲਈ ਉਸ ਨੇ ਮਾਰੀਆ ਦੀ ਮੌਤ ਬਾਰੇ ਪੁਲਸ ਨੂੰ ਕੁਝ ਨਹੀਂ ਦੱਸਿਆ।

ਫਿਲਹਾਲ ਪੁਲਸ ਨੇ ਦੋਵੇਂ ਭਰਾਵਾਂ ਅਤੇ ਮਾਰੀਆ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਰੀਆ ਦਾ ਕਤਲ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਘਰ ਦੇ ਪਿੱਛੇ ਦਫ਼ਨਾ ਦਿੱਤਾ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਰੀਆ ਦੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related post

ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ ਦੇ ਮਾਮਲੇ ਵਿੱਚ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਓਨਟਾਰੀਓ ‘ਤੇ ਲੱਗੇ ਇਲਜ਼ਾਮ

ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ ਦੇ ਮਾਮਲੇ ਵਿੱਚ…

ਓਨਟਾਰੀਓ, 11 ਮਈ (ਗੁਰਜੀਤ ਕੌਰ)- 14 ਮਾਰਚ 2022 ਨੂੰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਚੱਲਦੇ ਮੈਚ ‘ਚ ਗੋਲੀਆਂ ਮਾਰ ਕੇ…
ਬਰੈਂਪਟਨ ‘ਚ ਮਾਂਵਾਂ ਨੇ ਮਦਰਸ ਡੇਅ ‘ਤੇ ਲਾਏ ਚਾਰ ਚੰਦ

ਬਰੈਂਪਟਨ ‘ਚ ਮਾਂਵਾਂ ਨੇ ਮਦਰਸ ਡੇਅ ‘ਤੇ ਲਾਏ ਚਾਰ…

ਓਨਟਾਰੀਓ, 12 ਮਈ (ਗੁਰਜੀਤ ਕੌਰ)- ਦੇਸ਼ ਦੁਨੀਆਂ ‘ਚ ਵੱਖ-ਵੱਖ ਥਾਵਾਂ ‘ਤੇ 12 ਮਈ ਨੂੰ ਮਦਰਸ ਡੇਅ ਮਨਾਇਆ ਗਿਆ। ਇਸ ਮੌਕੇ ਬਰੈਂਪਟਨ…
ਮਿਸਟਰ ਸਿੰਘਸ ਪੀਜ਼ਾ ਦੀ ਨਵੀਂ ਲੋਕੇਸ਼ਨ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਪਹੁੰਚੇ ਲੋਕ

ਮਿਸਟਰ ਸਿੰਘਸ ਪੀਜ਼ਾ ਦੀ ਨਵੀਂ ਲੋਕੇਸ਼ਨ ‘ਤੇ ਹਜ਼ਾਰਾਂ ਦੀ…

ਓਨਟਾਰੀਓ, 12 ਮਈ (ਗੁਰਜੀਤ ਕੌਰ)- ਕੈਨੇਡਾ ‘ਚ ਸ਼ੁੱਧ ਸ਼ਾਕਾਹਾਰੀ ਪੀਜ਼ਾ ਖਾਣਾ ਹੋਵੇ ਤਾਂ ਸਾਰਿਆਂ ਦੇ ਮਨ ‘ਚ ਸਭ ਤੋਂ ਪਹਿਲਾਂ ਮਿਸਟਰ…