ਕੈਨੇਡਾ ’ਚ 4 ਪੰਜਾਬੀਆਂ ਦੀ ਭਾਲ ਕਰ ਰਹੀ ਪੁਲਿਸ

ਕੈਨੇਡਾ ’ਚ 4 ਪੰਜਾਬੀਆਂ ਦੀ ਭਾਲ ਕਰ ਰਹੀ ਪੁਲਿਸ

ਬਰੈਂਪਟਨ, 30 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਵਿਖੇ ਇਕ ਕੁੜੀ ਦੀ ਕਾਰ ’ਤੇ ਹਮਲਾ ਕਰਨ ਵਾਲੇ ਚਾਰ ਜਣਿਆਂ ਦੀ ਪੀਲ ਰੀਜਨਲ ਪੁਲਿਸ ਭਾਲ ਰਹੀ ਹੈ। ਪੁਲਿਸ ਨੇ ਦੱਸਿਆ ਕਿ ਦੋ ਜਣਿਆਂ ਦੀ ਸ਼ਨਾਖਤ 28 ਸਾਲ ਦੇ ਆਕਾਸ਼ਦੀਪ ਸਿੰਘ ਅਤੇ 23 ਸਾਲ ਦੇ ਰਮਨਪ੍ਰੀਤ ਮਸੀਹ ਵਜੋਂ ਕੀਤੀ ਗਈ ਹੈ ਜਦਕਿ ਬਾਕੀ ਦੋ ਜਣਿਆਂ ਦਾ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਚਾਰ ਜਣੇ ਇਕ ਕਾਰ ਨੂੰ ਘੇਰਨ ਦਾ ਯਤਨ ਕਰਦੇ ਹਨ ਅਤੇ ਇਨ੍ਹਾਂ ਵਿਚੋਂ ਇਕ ਡਰਾਈਵਰ ਸਾਈਡ ਵੱਲ ਜਾ ਕੇ ਘੂਰੀਆਂ ਵੱਟਦਾ ਹੈ।

ਬਰੈਂਪਟਨ ਵਿਖੇ ਇਕ ਕਾਰ ਉਤੇ ਹੋਇਆ ਸੀ ਹਮਲਾ

ਕਾਰ ਦੇ ਸ਼ੀਸ਼ੇ ਬੰਦ ਹੋਣ ਕਾਰਨ ਉਹ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਹੁੰਦਾ ਅਤੇ ਜਾਂਦਾ-ਜਾਂਦਾ ਵਿੰਡਸ਼ੀਲਡ ’ਤੇ ਘਸੁੰਨ ਮਾਰ ਦਿੰਦਾ ਹੈ। ਘਸੁੰਨ ਵੱਜਣ ਕਾਰਨ ਵਿੰਡਸ਼ੀਲਡ ਬੁਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ ਅਤੇ ਇਸੇ ਦੌਰਾਨ ਬਾਕੀ ਤਿੰਨ ਜਣੇ ਵੀ ਕਾਰ ਅੰਦਰ ਬੈਠੇ ਲੋਕਾਂ ਨੂੰ ਡਰਾਉਣ ਦਾ ਯਤਨ ਕਰਦੇ ਹਨ। ਇਕ ਸ਼ੱਕੀ ਨੂੰ ਕਾਰ ਦੇ ਮੂਹਰਲੇ ਹਿੱਸੇ ’ਤੇ ਲੱਤਾਂ ਮਾਰਦ ਵੀ ਦੇਖਿਆ ਜਾ ਸਕਦਾ ਹੈ। ਕਾਰ ਵਿਚ ਮੌਜੂਦ ਲੋਕਾਂ ਨੇ ਸਾਰੀ ਘਟਨਾ ਰਿਕਾਰਡ ਕਰ ਲਈ ਅਤੇ ਸੋਸ਼ਲ ਮੀਡੀਆ ’ਤੇ ਅਪਲੋਡ ਕਰਦਿਆਂ ਸਵਾਲ ਕੀਤਾ ਕਿ ਅਸੀਂ ਕੈਨੇਡਾ ਵਿਚ ਸੁਰੱਖਿਅਤ ਹਾਂ। ਪੁਲਿਸ ਮੁਤਾਬਕ ਇਹ ਵਾਰਦਾਤ ਬਰੈਂਪਟਨ ਦੇ ਈਗਲਰਿਜ ਡਰਾਈਵ ਇਲਾਕੇ ਵਿਚ ਟੌਰਬ੍ਰਮ ਰੋਡ ’ਤੇ ਵਾਪਰੀ। ਚਾਰ ਸ਼ੱਕੀ ਸੁਨਹਿਰੇ ਰੰਗ ਦੀ ਹਿਊਂਡਈ ਸੋਨਾਟਾ ਵਿਚ ਬੈਠ ਕੇ ਫਰਾਰ ਹੋ ਗਏ। ਆਕਾਸ਼ਦੀਪ ਸਿੰਘ ਅਤੇ ਰਮਨਪ੍ਰੀਤ ਮਸੀਹ ਦੀ ਸ਼ਨਾਖਤ ਮਗਰੋਂ ਪੁਲਿਸ ਨੇ ਦੋ ਹੋਰਨਾਂ ਦਾ ਹੁਲੀਆ ਅਤੇ ਤਸਵੀਰਾਂ ਜਾਰੀ ਕਰਦਿਆਂ ਕਿਹਾ ਕਿ ਇਕ ਦਾ ਕੱਦ ਛੇ ਫੁੱਟ ਹੈ ਜਿਸ ਨੇ ਗਰੇਅ ਕਲਰ ਦੀ ਬੇਸਬਾਲ ਕੈਪ ਪਹਿਨੀ ਹੋਈ ਸੀ ਜਦਕਿ ਹੂਡੀ ’ਤੇ ਜੌਰਡਨ 33 ਲਿਖਿਆ ਹੋਇਆ ਸੀ।

2 ਸ਼ੱਕੀਆਂ ਦੀ ਸ਼ਨਾਖਤ ਆਕਾਸ਼ਦੀਪ ਅਤੇ ਰਮਨਪ੍ਰੀਤ ਵਜੋਂ ਹੋਈ

ਦੂਜੇ ਸ਼ੱਕੀ ਦਾ ਕੱਦ ਪੰਜ ਫੁੱਟ ਅੱਠ ਇੰਚ ਦੱਸਿਆ ਜਾ ਰਿਹਾ ਹੈ ਜਿਸ ਨੇ ਕਾਲੇ ਰੰਗ ਦੀ ਹੂਡੀ, ਕਾਲੀ ਪੈਂਟ ਅਤੇ ਨੀਲੇ-ਕਾਲੇ ਰੰਗ ਦੇ ਜੌਰਡਨ ਸਨੀਕਰਜ਼ ਪਾਏ ਹੋਏ ਸਨ। ਪੁਲਿਸ ਨੇ ਆਖਿਆ ਕਿ ਮਾਮਲੇ ਦੀ ਪੜਤਾਲ ਅੱਗੇ ਵਧਾਉਂਦਿਆਂ ਚਾਰੇ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਸੰਭਾਵਤ ਤੌਰ ’ਤੇ ਲੁਕਦੇ ਫਿਰ ਰਹੇ ਹਨ। ਪੁਲਿਸ ਨੇ ਉਨ੍ਹਾਂ ਨੂੰ ਸੱਦਾ ਦਿਤਾ ਹੈ ਕਿ ਉਹ ਕਿਸੇ ਵਕੀਲ ਦੀਆਂ ਸੇਵਾਵਾਂ ਲੈ ਕੇ ਸਰੰਡਰ ਕਰ ਦੇਣ। ਪੁਲਿਸ ਵੱਲੋਂ ਬਰੈਂਪਟਨ ਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇ ਕੋਈ ਚਾਰੇ ਜਣਿਆਂ ਵਿਚੋਂ ਕਿਸੇ ਬਾਰੇ ਵੀ ਜਾਣਕਾਰੀ ਰਖਦਾ ਹੈ ਤਾਂ ਪੀਲ ਰੀਜਨਲ ਪੁਲਿਸ ਨਾਲ ਸੰਪਰਕ ਕਰੇ। ਇਥੇ ਦਸਣਾ ਬਣਦਾ ਹੈ ਕਿ ਹਮਲੇ ਦਾ ਸ਼ਿਕਾਰ ਬਣੀ ਕਾਰ ਵਿਚ ਕਿੰਨੇ ਜਣੇ ਸਨ, ਇਸ ਬਾਰੇ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿਤੀ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਾਰ ਇਕ ਕੁੜੀ ਚਲਾ ਰਹੀ ਸੀ।

Related post

ਹੈਲੀਕਾਪਟਰ ’ਚ ਚੜ੍ਹਦੇ ਸਮੇਂ ਮਮਤਾ ਬੈਨਰਜੀ ਡਿੱਗੀ

ਹੈਲੀਕਾਪਟਰ ’ਚ ਚੜ੍ਹਦੇ ਸਮੇਂ ਮਮਤਾ ਬੈਨਰਜੀ ਡਿੱਗੀ

ਦੁਰਗਾਪੁਰ, 27 ਅਪ੍ਰੈਲ, ਨਿਰਮਲ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਨਿੱਚਰਵਾਰ ਨੂੰ ਹੈਲੀਕਾਪਟਰ ਵਿਚ ਚੜ੍ਹਨ ਦੌਰਾਨ ਡਿੱਗ ਗਈ। ਇਹ…
ਅਮਰੀਕਾ ਵਿੱਚ ਭਾਰਤੀ-ਅਮਰੀਕੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ

ਅਮਰੀਕਾ ਵਿੱਚ ਭਾਰਤੀ-ਅਮਰੀਕੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ

ਨਿਰਮਲ ਨਿਊਯਾਰਕ, 27 ਅਪ੍ਰੈਲ (ਰਾਜ ਗੋਗਨਾ)- ਬੀਤੀ ਰਾਤ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿਚ ਇੱਕ ਕਾਰ ਸੜਕ ਹਾਦਸੇ ਚ’ ਭਾਰਤ ਦੇ ਕੇਰਲਾ…
ਅਮਰੀਕਾ : ਸੜਕ ਹਾਦਸੇ ’ਚ 3 ਗੁਜਰਾਤੀ ਔਰਤਾਂ ਦੀ ਮੌਤ

ਅਮਰੀਕਾ : ਸੜਕ ਹਾਦਸੇ ’ਚ 3 ਗੁਜਰਾਤੀ ਔਰਤਾਂ ਦੀ…

ਨਿਊਯਾਰਕ, 27 ਅਪ੍ਰੈਲ (ਰਾਜ ਗੋਗਨਾ)-ਬੀਤੇਂ ਦਿਨ ਅਮਰੀਕਾ ਦੇ ਅਟਲਾਟਾਂ ਰਾਜ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਕਾਰ…