ਕਿਸਿੰਗ ਮਾਮਲਾ : ਸ਼ਿਲਪਾ ਸ਼ੈੱਟੀ ਨੂੰ 15 ਸਾਲ ਮਗਰੋਂ ਮਿਲੀ ਰਾਹਤ

ਕਿਸਿੰਗ ਮਾਮਲਾ : ਸ਼ਿਲਪਾ ਸ਼ੈੱਟੀ ਨੂੰ 15 ਸਾਲ ਮਗਰੋਂ ਮਿਲੀ ਰਾਹਤ

ਮੁੰਬਈ, 25 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਬਾਲੀਵੁਡ ਅਦਾਕਾਰਾ ਸ਼ਿਲਪਾ ਸ਼ੈਟੀ ਨੂੰ ਅਸ਼ਲੀਲਤਾ ਫ਼ੈਲਾਉਣ ਦੇ ਦੋਸ਼ਾਂ ਤੋਂ 15 ਸਾਲ ਬਾਅਦ ਮੁਕਤੀ ਮਿਲ ਗਈ ਐ। 2007 ’ਚ ਹੋਏ ਰਿਚਰਡ ਗਿਅਰ ਕਿਸਿੰਗ ਮਾਮਲੇ ’ਚ ਕੋਰਟ ਨੇ ਅਦਾਕਾਰਾ ਨੂੰ ਅੱਜ ਰਾਹਤ ਦੇ ਦਿੱਤੀ।

ਦਰਅਸਲ, 2007 ’ਚ ਰਾਜਸਥਾਨ ’ਚ ਸ਼ਿਲਪਾ ਸ਼ੈੱਟੀ ਇਕ ਸਮਾਗਮ ਦਾ ਹਿੱਸਾ ਬਣੀ ਸੀ। ਇਸ ਸਮਾਗਮ ਵਿੱਚ ਹਾਲੀਵੁੱਡ ਦੇ ਅਦਾਕਾਰ ਰਿਚਰਡ ਗਿਅਰ ਵੀ ਸ਼ਾਮਲ ਹੋਏ ਸਨ। ਪ੍ਰੋਗਰਾਮ ਦੌਰਾਨ ਰਿਚਰਡ ਨੇ ਸ਼ਿਲਪਾ ਨੂੰ ਸਾਰਿਆਂ ਦੇ ਸਾਹਮਣੇ ਕਿੱਸ ਕਰ ਦਿੱਤੀ ਸੀ, ਜਿਸ ਤੋਂ ਬਾਅਦ ਅਦਾਕਾਰਾ ’ਤੇ ਕੇਸ ਦਰਜ ਕਰਵਾਇਆ ਗਿਆ ਸੀ।

15 ਸਾਲ ਬਾਅਦ ਮੁੰਬਈ ਕੋਰਟ ਨੇ ਸੋਮਵਾਰ ਨੂੰ ਅਸ਼ਲੀਲਤਾ ਵਰਗੇ ਦੋਸ਼ਾਂ ਤੋਂ ਅਦਾਕਾਰਾ ਨੂੰ ਮੁਕਤ ਕਰ ਦਿੱਤਾ। ਮੈਟ੍ਰੋਪਾਲਿਟਨ ਮੈਜਿਸਟ੍ਰੇਟ ਕੇਤਕੀ ਛਵਨ ਨੇ ਸ਼ਿਲਪਾ ਸ਼ੈੱਟੀ ਨੂੰ ਵਿਕਟਿਮ ਦੱਸਿਆ। ਉਨ੍ਹਾਂ ਕਿਹਾ ਕਿ ਰਿਚਰਡ ਲਈ ਅਦਾਕਾਰਾ ਇਕ ਐਲੀਮੈਂਟ ਵਾਂਗ ਰਹੀ, ਜਿਸ ਤੋਂ ਬਾਅਦ ਇਹ ਚੀਜ਼ਾਂ ਹੋਈਆਂ। ਪੁਲਿਸ ਰਿਪੋਰਟ ਤੇ ਦਸਤਾਵੇਜ਼ਾਂ ਨੂੰ ਮੱਦੇਨਜ਼ਰ ਰੱਖਦਿਆਂ ਮੈਜਿਸਟ੍ਰੇਟ ਨੇ ਕਿਹਾ ਕਿ ਸ਼ਿਲਪਾ ’ਤੇ ਲੱਗੇ ਦੋਸ਼ ਗਲਤ ਹਨ। ਅਜਿਹੇ ’ਚ ਅਦਾਕਾਰਾ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕੀਤਾ ਜਾਂਦਾ ਹੈ। ਦਰਜ ਹੋਈ ਸ਼ਿਕਾਇਤ ’ਚ ਕੋਈ ਵੀ ਕਥਿਤ ਅਪਰਾਧ ਸੰਤੁਸ਼ਟ ਨਾ ਕਰਨ ਵਾਲਾ ਹੈ। ਕਿਸੇ ਵੀ ਦਸਤਾਵੇਜ਼ ’ਚ ਦੋਸ਼ੀ ਦੇ ਮੌਜੂਦਾ ਕਾਰਜ ਦਾ ਖ਼ੁਲਾਸਾ ਸਪੱਸ਼ਟ ਨਹੀਂ ਕੀਤਾ ਗਿਆ ਹੈ, ਅਜਿਹੇ ’ਚ ਉਸ ਨੂੰ ਆਈ. ਪੀ. ਸੀ. ਦੀ ਧਾਰਾ 34 ਦੇ ਅਧੀਨ ਨਹੀਂ ਲਿਆਇਆ ਜਾ ਸਕਦਾ ਹੈ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…