ਬਠਿੰਡਾ ਵਿਚ 2 ਸਕੀਆਂ ਭੈਣਾਂ ਦੀ ਮੌਤ

ਬਠਿੰਡਾ ਵਿਚ 2 ਸਕੀਆਂ ਭੈਣਾਂ ਦੀ ਮੌਤ


ਬਠਿੰਡਾ, 23 ਅਪ੍ਰੈਲ, ਨਿਰਮਲ : ਬਠਿੰਡਾ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੋ ਸਕੀਆਂ ਭੈਣਾਂ ਦੀ ਅੱਗ ਲੱਗਣ ਕਾਰਨ ਮੌਤ ਹੋ ਗਈ। ਬਠਿੰਡਾ ’ਚ ਸਰਹਿੰਦ ਨਹਿਰ ਦੇ ਕੰਢੇ ਸਥਿਤ ਉੜੀਆ ਕਾਲੋਨੀ ਦੀ ਝੁੱਗੀ ’ਚ ਮੰਗਲਵਾਰ ਸਵੇਰੇ ਅੱਗ ਲੱਗ ਗਈ। ਇਸ ਕਾਰਨ ਦੋ ਸਕੀਆਂ ਭੈਣਾਂ ਦੀ ਸੜ ਕੇ ਮੌਤ ਹੋ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਇਸ ਨੇ ਆਸ-ਪਾਸ ਦੀਆਂ ਚਾਰ-ਪੰਜ ਝੁੱਗੀਆਂ ਨੂੰ ਆਪਣੀ ਲਪੇਟ ’ਚ ਲੈ ਲਿਆ।

ਮ੍ਰਿਤਕ ਲੜਕੀਆਂ ਦੇ ਪਿਤਾ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਪਰਿਵਾਰ ਕਲੋਨੀ ਵਿੱਚ ਹੀ ਖਾਣਾ ਬਣਾ ਰਿਹਾ ਸੀ ਜਦੋਂ ਝੁੱਗੀ ਵਿੱਚ ਅਚਾਨਕ ਅੱਗ ਲੱਗ ਗਈ। ਤੇਜ਼ ਹਵਾ ਕਾਰਨ ਅੱਗ ਨੇੜਲੀ ਝੁੱਗੀਆਂ ਵਿੱਚ ਫੈਲ ਗਈ ਅਤੇ ਚਾਰ-ਪੰਜ ਝੁੱਗੀਆਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ।

ਅੱਗ ਲੱਗਣ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਉਹ ਆਪਣੇ ਚਾਰ ਬੱਚਿਆਂ ਨੂੰ ਝੁੱਗੀਆਂ ਵਿੱਚੋਂ ਬਾਹਰ ਲੈ ਗਿਆ ਸੀ ਪਰ ਉਸ ਦੀਆਂ ਦੋ ਧੀਆਂ ਅੱਗ ਤੋਂ ਬਚਣ ਲਈ ਦੂਜੇ ਕਮਰੇ ਵਿੱਚ ਲੁਕ ਗਈਆਂ। ਇਸ ਤੋਂ ਬਾਅਦ ਅੱਗ ਲੱਗਣ ਕਾਰਨ ਕਮਰੇ ਵਿੱਚ ਪਿਆ ਗੈਸ ਸਿਲੰਡਰ ਫਟ ਗਿਆ ਅਤੇ ਉਸ ਕਮਰੇ ਨੂੰ ਵੀ ਅੱਗ ਲੱਗ ਗਈ। ਉਸ ਦੀਆਂ ਦੋਵੇਂ ਧੀਆਂ ਅੱਗ ਵਿਚ ਬੁਰੀ ਤਰ੍ਹਾਂ ਝੁਲਸ ਗਈਆਂ। ਜਦੋਂ ਉਸ ਨੇ ਦੂਜੇ ਕਮਰੇ ਵਿਚ ਜਾ ਕੇ ਦੇਖਿਆ ਕਿ ਉਸ ਦੀਆਂ ਦੋਵੇਂ ਧੀਆਂ ਅੱਗ ਦੀ ਲਪੇਟ ਵਿਚ ਸਨ ਅਤੇ ਚੀਕਾਂ ਮਾਰ ਰਹੀਆਂ ਸਨ ਤਾਂ ਉਸ ਨੇ ਅੱਗ ਬੁਝਾ ਦਿੱਤੀ ਅਤੇ ਧੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਸਹਾਰਾ ਜਨ ਸੇਵਾ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਲੜਕੀਆਂ ਨੂੰ ਬਾਹਰ ਕੱਢਿਆ ਅਤੇ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿੱਥੇ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਖ਼ਬਰ ਵੀ ਪੜ੍ਹੋ

ਇਜ਼ਰਾਈਲ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਈਰਾਨ ਹਮਾਇਤੀ ਗੁੱਟ ਹਿਜ਼ਬੁੱਲਾ ਨੇ ਇਜ਼ਰਾਈਲ ’ਤੇ ਰਾਕੇਟਾਂ ਨਾਲ ਹਮਲਾ ਕੀਤਾ।

ਦੱਸਦੇ ਚਲੀਏ ਕਿ ਹਮਾਸ ਦੇ ਖਿਲਾਫ ਜੰਗ ਦੇ ਵਿਚਕਾਰ ਈਰਾਨ ਸਮਰਥਿਤ ਸੰਗਠਨ ਹਿਜ਼ਬੁੱਲਾ ਨੇ ਸੋਮਵਾਰ ਰਾਤ ਨੂੰ ਇਜ਼ਰਾਈਲ ’ਤੇ 35 ਰਾਕੇਟ ਨਾਲ ਹਮਲਾ ਕੀਤਾ। ਹਿਜ਼ਬੁੱਲਾ ਨੇ ਦਾਅਵਾ ਕੀਤਾ ਹੈ ਕਿ ਇਸ ਦੌਰਾਨ ਉਨ੍ਹਾਂ ਨੇ ਇਜ਼ਰਾਈਲ ਦੇ ਆਰਮੀ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲ ਨੇ ਵੀ ਇਨ੍ਹਾਂ ਹਮਲਿਆਂ ਦੀ ਪੁਸ਼ਟੀ ਕੀਤੀ ਹੈ।

ਇਜ਼ਰਾਇਲੀ ਡਿਫੈਂਸ ਫੋਰਸ (ਆਈ.ਡੀ.ਐਫ.) ਨੇ ਕਿਹਾ ਕਿ ਲੇਬਨਾਨ ਤੋਂ ਕਟਯੂਸ਼ਾ ਰਾਕੇਟ ਇਜ਼ਰਾਈਲ ਦੇ ਸਾਫੇਦ ਸ਼ਹਿਰ ’ਚ ਡਿੱਗੇ। ਹਾਲਾਂਕਿ ਇਸ ਦੌਰਾਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਤੋਂ ਬਾਅਦ ਇਜ਼ਰਾਈਲ ਨੇ ਲੇਬਨਾਨ ’ਚ ਰਾਕੇਟ ਲਾਂਚਿੰਗ ਸਾਈਟ ’ਤੇ ਜਵਾਬੀ ਕਾਰਵਾਈ ਕੀਤੀ।

ਲੇਬਨਾਨ ਦੀ ਸਟੇਟ ਨਿਊਜ਼ ਏਜੰਸੀ (ਐਨਐਨਏ) ਨੇ ਦੱਸਿਆ ਕਿ ਇਹ ਹਮਲਾ ਲੇਬਨਾਨ ਦੇ ਪਿੰਡਾਂ ’ਤੇ ਇਜ਼ਰਾਈਲੀ ਹਮਲਿਆਂ ਦੇ ਜਵਾਬ ਵਿੱਚ ਕੀਤਾ ਗਿਆ ਸੀ। ਦਰਅਸਲ, ਇਜ਼ਰਾਈਲ ਨੇ ਹਾਲ ਹੀ ਵਿੱਚ ਲੇਬਨਾਨ ਦੇ ਸ਼ਰੀਫਾ, ਓਦਾਸੇਹ ਅਤੇ ਰਾਬ ਲੈਟਿਨ ਪਿੰਡਾਂ ਵਿੱਚ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ।

17 ਅਪ੍ਰੈਲ ਨੂੰ, ਹਿਜ਼ਬੁੱਲਾ ਨੇ ਉੱਤਰੀ ਇਜ਼ਰਾਈਲ ਦੇ ਅਲ-ਅਰਮਸ਼ੇ ਪਿੰਡ ’ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ। ਇਸ ਦੌਰਾਨ 6 ਮਹੀਨਿਆਂ ’ਚ 376 ਹਿਜ਼ਬੁੱਲਾ ਲੜਾਕਿਆਂ ਦੀ ਮੌਤ ਹੋ ਗਈ।

ਟਾਈਮਜ਼ ਆਫ ਇਜ਼ਰਾਈਲ ਮੁਤਾਬਕ ਹਮਾਸ ਵਿਰੁੱਧ ਜੰਗ ਸ਼ੁਰੂ ਹੋਣ ਤੋਂ ਬਾਅਦ ਹਿਜ਼ਬੁੱਲਾ ਲਗਾਤਾਰ ਇਜ਼ਰਾਈਲ ’ਤੇ ਹਮਲੇ ਕਰ ਰਿਹਾ ਹੈ। ਇਸ ਦੌਰਾਨ ਇਜ਼ਰਾਈਲ ਦੀ ਜਵਾਬੀ ਕਾਰਵਾਈ ’ਚ ਹੁਣ ਤੱਕ 376 ਹਿਜ਼ਬੁੱਲਾ ਲੜਾਕਿਆਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਇਜ਼ਰਾਈਲ ਵਿੱਚ ਵੀ 10 ਸੈਨਿਕ ਅਤੇ 8 ਨਾਗਰਿਕਾਂ ਦੀ ਜਾਨ ਚਲੀ ਗਈ ਹੈ।

ਈਰਾਨ ਅਤੇ ਇਜ਼ਰਾਈਲ ਵਿਚਾਲੇ ਸੰਘਰਸ਼ ਦੇ ਬਾਅਦ ਤੋਂ ਈਰਾਨ ਸਮਰਥਿਤ ਸੰਗਠਨਾਂ ਨੇ ਇਜ਼ਰਾਈਲ ’ਤੇ ਹਮਲੇ ਤੇਜ਼ ਕਰ ਦਿੱਤੇ ਹਨ। ਐਤਵਾਰ ਨੂੰ ਇਕ ਹੋਰ ਸੰਗਠਨ ਕਾਤੈਬ ਹਿਜ਼ਬੁੱਲਾ ਨੇ ਸੀਰੀਆ ਵਿਚ ਅਮਰੀਕੀ ਫੌਜੀ ਟਿਕਾਣਿਆਂ ’ਤੇ ਹਮਲਾ ਕੀਤਾ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਇਹ ਹਮਲਾ ਇਰਾਕ ਤੋਂ ਹੋਇਆ ਹੈ।

ਇਸ ਤੋਂ ਪਹਿਲਾਂ 17 ਅਪ੍ਰੈਲ ਨੂੰ ਵੀ ਹਿਜ਼ਬੁੱਲਾ ਨੇ ਰਾਕੇਟ ਅਤੇ ਡਰੋਨ ਨਾਲ ਇਜ਼ਰਾਈਲ ’ਤੇ ਹਮਲਾ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਜ਼ਰਾਇਲੀ ਆਰਮੀ ਬੇਸ ’ਤੇ ਹੋਏ ਹਮਲੇ ’ਚ 14 ਲੋਕ ਜ਼ਖਮੀ ਹੋਏ ਹਨ। ਇਹ ਹਮਲਾ ਇਜ਼ਰਾਈਲ ਦੇ ਅਲ-ਅਰਮਸ਼ੇ ਪਿੰਡ ’ਤੇ ਹੋਇਆ।

Related post

ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੀ ਵਿਗੜੀ ਸਿਹਤ ਜਾਣੋ ਕੀ ਹੈ ਵਜ੍ਹਾ

ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੀ ਵਿਗੜੀ ਸਿਹਤ ਜਾਣੋ ਕੀ…

ਮੁੰਬਈ, 3 ਮਈ, ਪਰਦੀਪ ਸਿੰਘ: ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਆਪਣੀ ਕਮਾਲ ਦੀ ਕਮੇਡੀ ਅਤੇ ਜ਼ਬਰਦਸਤ ਸ਼ੋਅ ਹੋਸਟਿੰਗ ਦੇ ਲਈ ਜਾਣੀ ਜਾਂਦੀ…
ਪੁਲਿਸ ਨੇ 4 ਕਿੱਲੋਂ ICE ਡਰੱਗ, 1 ਕਿੱਲੋ ਹੈਰੋਇਨ ਸਮੇਤ 2 ਤਸਕਰ ਕੀਤੇ ਕਾਬੂ

ਪੁਲਿਸ ਨੇ 4 ਕਿੱਲੋਂ ICE ਡਰੱਗ, 1 ਕਿੱਲੋ ਹੈਰੋਇਨ…

ਚੰਡੀਗੜ੍ਹ/ਅੰਮ੍ਰਿਤਸਰ, 3 ਮਈ, ਪਰਦੀਪ ਸਿੰਘ: ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਨੈਟਵਰਕ ਦੇ ਖਿਲਾਫ ਖੁਫੀਆ ਇਤਲਾਹ ’ਤੇ ਕੀਤੀ ਕਾਰਵਾਈ ਵਿੱਚ, ਕਾਊਂਟਰ…
ਸੰਗਰੂਰ ਵਾਸੀਆਂ ਨੂੰ ਚੁੱਲ੍ਹਿਆਂ ਦੀ ਅੱਗ ਪਿਆਰੀ ਹੈ ਨਾ ਕਿ ਲੱਛੇਦਾਰ ਭਾਸ਼ਣ: ਮੀਤ ਹੇਅਰ

ਸੰਗਰੂਰ ਵਾਸੀਆਂ ਨੂੰ ਚੁੱਲ੍ਹਿਆਂ ਦੀ ਅੱਗ ਪਿਆਰੀ ਹੈ ਨਾ…

ਲਹਿਰਾਗਾਗਾ, 3 ਮਈ,ਪਰਦੀਪ ਸਿੰਘ : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ…